ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਸੀਨੀਅਰ ਪੈਨਸ਼ਨਰਾਂ ਦਾ ਸਨਮਾਨ
*ਪੈਨਸ਼ਨਰਾਂ ਦੇ ਮਸਲੇ ਹੱਲ ਕਰਨ ਦੀ ਮੰਗ*
ਨਵਾਂ ਸ਼ਹਿਰ 7 ਦਸੰਬਰ ( ) ਪੰਜਾਬ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮੀਟਿੰਗ ਸੋਮ ਲਾਲ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਦੇ ਮੀਟਿੰਗ ਹਾਲ ਵਿੱਚ ਹੋਈ। ਜਿਸ ਵਿੱਚ ਸੀਨੀਅਰ ਪੈਨਸ਼ਨਰਾਂ ਚਰਨ ਸਿੰਘ ਜੀ, ਅਵਤਾਰ ਸਿੰਘ ਜੀ ਅਤੇ ਮਹਿੰਗਾ ਰਾਮ ਜੀ ਨੂੰ ਸਨਮਾਨਿਤ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਜੀਤ ਲਾਲ ਗੋਹਲੜੋਂ, ਪ੍ਰਿੰ ਇਕਬਾਲ ਸਿੰਘ, ਕਰਨੈਲ ਸਿੰਘ ਰਾਹੋਂ, ਅਸ਼ੋਕ ਕੁਮਾਰ, ਜੋਗਾ ਸਿੰਘ, ਰਾਮ ਪਾਲ, ਰੇਸ਼ਮ ਲਾਲ, ਦੇਸ ਰਾਜ ਬੱਜੋਂ, ਪ੍ਰਿੰ ਧਰਮ ਪਾਲ, ਅਮਰਜੀਤ ਸਿੰਘ, ਵਿਜੈ ਕੁਮਾਰ, ਰਾਮ ਸਿੰਘ, ਦੀਦਾਰ ਸਿੰਘ, ਸੁੱਚਾ ਰਾਮ ਆਦਿ ਨੇ ਸਾਲਾਂ ਤੋਂ ਲਟਕਦੇ ਪੈਨਸ਼ਨਰਾਂ ਦੇ ਮਸਲੇ ਹੱਲ ਕਰਨ ਦੀ ਸਰਕਾਰ ਤੋਂ ਮੰਗ ਕੀਤੀ।
ਪੈਨਸ਼ਨਰਾਂ ਨੇ 01 ਜਨਵਰੀ 2016 ਤੋਂ ਤਨਖਾਹ ਕਮਿਸ਼ਨ ਦੀਆਂ ਤਰੁਟੀਆਂ ਦੂਰ ਕਰਕੇ 125% ਮਹਿੰਗਾਈ ਭੱਤੇ 'ਤੇ 2.59 ਦਾ ਸਿਫਾਰਿਸ਼ ਕੀਤਾ ਗੁਣਾਂਕ ਲਾਗੂ ਕਰਨ, ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾਂ ਜਾਰੀ ਕਰਨ, ਤਨਖਾਹ ਦੁਹਰਾਈ ਅਤੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੇ ਬਕਾਏ ਜਾਰੀ ਕਰਨ, 20 ਸਾਲ ਦੀ ਸਰਵਿਸ ਬਾਅਦ ਪੂਰੇ ਪੈਨਸ਼ਨਰੀ ਲਾਭ ਜਾਰੀ ਕਰਨ, ਕੈਸ਼ ਲੈੱਸ ਹੈਲਥ ਸਕੀਮ ਸੋਧ ਕੇ ਲਾਗੂ ਕਰਨ, ਮੈਡੀਕਲ ਕਲੇਮ ਤੁਰੰਤ ਜਾਰੀ ਕਰਨ ਆਦਿ ਮੰਗਾਂ ਦਾ ਤੁਰੰਤ ਨਿਪਟਾਰਾ ਕਰਨ ਦੀ ਮੰਗ ਕੀਤੀ।
ਮੀਟਿੰਗ ਵਿੱਚ ਹਰਵਿੰਦਰ ਸਿੰਘ, ਵਿਜੈ ਕੁਮਾਰ, ਕਮਲੇਸ਼, ਚਰਨ ਦਾਸ, ਸਰੂਪ ਲਾਲ, ਕੁਲਵਿੰਦਰ ਸਿੰਘ, ਜੀਤ ਰਾਮ, ਹਰਮੇਸ਼ ਸਿੰਘ, ਮਹਿੰਗਾ ਰਾਮ, ਹਰਭਜਨ ਸਿੰਘ, ਤਰਸੇਮ ਸਿੰਘ, ਜਰਨੈਲ ਸਿੰਘ, ਨਿਰਮਲ ਦਾਸ, ਈਸ਼ਵਰ ਚੰਦਰ, ਸੁਰਿੰਦਰ ਜੀਤ, ਰਾਵਲ ਸਿੰਘ, ਬਲਬੀਰ ਸਿੰਘ, ਠਾਕਰ ਸਿੰਘ ਆਦਿ ਹਾਜ਼ਰ ਸਨ।