ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ਪੋਰਟਲ 25 ਜਨਵਰੀ ਤੱਕ ਖੋਲਿਆ
ਚੰਡੀਗੜ੍ਹ, 20 ਦਸੰਬਰ 2024: ਪੰਜਾਬ ਸਰਕਾਰ ਵੱਲੋਂ ਡਾ. ਅੰਬੇਦਕਰ ਸਕਾਲਰਸ਼ਿਪ ਪੋਰਟਲ ਰਾਹੀਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ ਐਸ.ਸੀ. ਸਟੂਡੈਂਟਸ ਸਕੀਮ ਤਹਿਤ ਸਾਲ 2024-25 ਲਈ ਅਪਲਾਈ ਕਰਨ, ਸੰਸਥਾਵਾਂ, ਸੈਕਸ਼ਨਿੰਗ ਅਥਾਰਟੀ ਅਤੇ ਲਾਗੂਕਰਤਾ ਵਿਭਾਗਾਂ ਦੇ ਪੱਧਰ ਤੇ ਸੈਕਸ਼ਨ/ਵੈਰੀਫਾਈ ਕਰਨ ਲਈ ਮਿਤੀ: 08-08-2024 ਤੋਂ ਖੋਲ੍ਹਿਆ ਗਿਆ ਹੈ।
ਇਸ ਸਕੀਮ ਤਹਿਤ ਵਿਦਿਆਰਥੀਆਂ ਨੂੰ ਸਮੇਂ ਸਿਰ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਅਤੇ ਜਿਹੜੇ ਯੋਗ ਐਸ.ਸੀ. ਵਿਦਿਆਰਥੀ ਅਪਲਾਈ ਕਰਨ ਤੋਂ ਵਾਂਝੇ ਰਹਿ ਗਏ ਹਨ, ਉਨ੍ਹਾਂ ਲਈ ਪੋਰਟਲ ਵਿੱਚ ਹੇਠ ਅਨੁਸਾਰ ਸ਼ਡਿਊਲ ਦੀਆਂ ਮਿਤੀਆ ਵਿੱਚ ਵਾਧਾ ਕੀਤਾ ਗਿਆ ਹੈ:
ਵਿਦਿਆਰਥੀਆਂ ਵੱਲੋਂ ਅਪਲਾਈ ਕਰਨ ਦੀ ਆਖਰੀ ਮਿਤੀ: 25-01-2025
ਸੰਸਥਾਵਾਂ ਵੱਲੋਂ ਮਾਮਲੇ ਅੱਗੇ ਭੇਜਣ ਦੀ ਆਖਰੀ ਮਿਤੀ: 31-01-2025
ਮਨਜ਼ੂਰੀ ਅਧਿਕਾਰੀ ਵੱਲੋਂ ਪ੍ਰਸਤਾਵ ਭੇਜਣ ਦੀ ਆਖਰੀ ਮਿਤੀ: 10-02-2025
ਵਿਭਾਗਾਂ ਵੱਲੋਂ ਪ੍ਰਸਤਾਵ ਭੇਜਣ ਦੀ ਆਖਰੀ ਮਿਤੀ: 15-02-2025