BPEOs TO HEADMASTER PROMOTION: ਬੀਪੀਈਓ ਤੋਂ ਹੈਡ ਮਾਸਟਰਾਂ ਦੀਆਂ ਪਦ ਉਨਤੀਆਂ ਲਈ ਕੇਸਾਂ ਦੀ ਮੰਗ


ਬੀਪੀਈਓ ਤੋਂ ਹੈਡ ਮਾਸਟਰਾਂ ਦੀਆਂ ਪਦ ਉਨਤੀਆਂ ਲਈ ਕੇਸਾਂ ਦੀ ਮੰਗ

ਸ੍ਰੀ ਮੁਕਤਸਰ ਸਾਹਿਬ: ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਬੀਪੀਈਓ ਤੋਂ ਹੈਡ ਮਾਸਟਰਾਂ ਦੀਆਂ ਪਦ ਉਨਤੀਆਂ ਲਈ ਕੇਸ ਮੰਗੇ ਗਏ ਹਨ। ਇਸ ਸਬੰਧੀ ਜਾਰੀ ਕੀਤੇ ਨੋਟਿਸ ਅਨੁਸਾਰ ਕਰਮਚਾਰੀਆਂ ਨੂੰ 31 ਅਕਤੂਬਰ, 2024 ਤੱਕ ਆਪਣੀ ਪਾਤਰਤਾ ਪੂਰੀ ਕਰਨੀ ਹੋਵੇਗੀ।

ਪੰਜਾਬ ਸਰਕਾਰ ਵੱਲੋਂ ਮਿਤੀ 29 ਮਈ, 2024 ਨੂੰ ਮਾਸਟਰ/ਮਿਸਟ੍ਰੈਸ ਦੀ ਪ੍ਰੋਵੀਜਨਲ ਸਾਂਝੀ ਸੀਨੀਆਰਤਾ ਸੂਚੀ ਜਾਰੀ ਕੀਤੀ ਗਈ ਸੀ। ਇਸ ਤੋਂ ਬਾਅਦ ਮਾਸਟਰ ਕਾਡਰ ਤੋਂ ਹੈਡ ਮਾਸਟਰ ਪਦ-ਉਨੱਤੀ ਦੇ ਕੇਸ ਮੰਗੇ ਗਏ ਹਨ। ਹੁਣ ਬੀਪੀਈਓ ਕਾਡਰ ਤੋਂ ਬਤੌਰ ਹੈਡ ਮਾਸਟਰ ਕਾਡਰ ਵਿੱਚ ਪਦ-ਉੱਨਤੀ ਦੇ ਕੇਸ ਵੀ ਮੰਗੇ ਜਾ ਰਹੇ ਹਨ।


ਕਿਵੇਂ ਕਰੀਏ ਅਪਲਾਈ?

ਕਰਮਚਾਰੀਆਂ ਨੂੰ ਵਿਭਾਗ ਵੱਲੋਂ ਜਾਰੀ ਕੀਤੇ ਗਏ ਪ੍ਰੋਫਾਰਮੇ ਅਨੁਸਾਰ ਆਪਣੇ ਕੇਸ ਭਰ ਕੇ ਸਬੰਧਤ ਜਿਲਾ ਸਿੱਖਿਆ ਅਫਸਰ (ਐ.ਸਿ) ਤੋਂ ਹਸਤਾਖਰ ਕਰਵਾ ਕੇ ਨਿਰਧਾਰਿਤ ਮਿਤੀ ਅਤੇ ਸਮੇਂ ਤੇ ਦਫਤਰ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ (ਸੈਕੰਡਰੀ), ਪੰਜਾਬ, ਸ.ਅ.ਸ.ਨਗਰ ਵਿਖੇ ਜਮ੍ਹਾਂ ਕਰਵਾਉਣੇ ਹੋਣਗੇ।


💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends