ਪੰਜਾਬ ਵਿੱਚ ਚਾਰਾਂ ਵਿਧਾਨਸਭਾ ਸੀਟਾਂ ਦੇ ਨਤੀਜੇ ਆਏ

 ਪੰਜਾਬ ਵਿੱਚ ਚਾਰਾਂ ਵਿਧਾਨਸਭਾ ਸੀਟਾਂ ਦੇ ਨਤੀਜੇ ਆਏ


ਪੰਜਾਬ ਦੀਆਂ ਚਾਰ ਵਿਧਾਨਸਭਾ ਸੀਟਾਂ ਦੇ ਨਤੀਜਿਆਂ 'ਚ 3 ਸੀਟਾਂ 'ਤੇ ਆਮ ਆਦਮੀ ਪਾਰਟੀ (AAP) ਨੇ ਜਿੱਤ ਦਰਜ ਕੀਤੀ ਹੈ। ਇਹ ਸੀਟਾਂ ਚੱਬੇਵਾਲ (ਹੁਸ਼ਿਆਰਪੁਰ ਜ਼ਿਲ੍ਹਾ), ਡੇਰਾ ਬਾਬਾ ਨਾਨਕ (ਗੁਰਦਾਸਪੁਰ ਜ਼ਿਲ੍ਹਾ) ਅਤੇ ਗਿੱਧੜਬਾਹਾ (ਮੁਕਤਸਰ) ਹਨ।



ਵਿਧਾਨਸਭਾ ਚੋਣਾਂ ਦੀ ਚੌਥੀ ਸੀਟ ਬਰਨਾਲਾ ਵਿੱਚ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਦਿੱਲੋਂ ਨੇ ਜਿੱਤ ਦਰਜ ਕੀਤੀ।


ਬਰਨਾਲਾ 'ਚ AAP ਨੂੰ ਨੁਕਸਾਨ

ਬਰਨਾਲਾ ਵਿੱਚ AAP ਨੂੰ ਬਗਾਵਤ ਦਾ ਨੁਕਸਾਨ ਹੋਇਆ, ਜਿੱਥੇ ਟਿਕਟ ਨਾ ਮਿਲਣ ਕਰਕੇ ਪਾਰਟੀ ਦੇ ਬਗਾਵਤੀ ਉਮੀਦਵਾਰ ਗੁਰਦੀਪ ਬਾਹ ਨੇ ਨਿਰਦੇਲੀ ਚੋਣ ਲੜੀ। ਇੱਥੇ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿਲੋਂ ਨੇ 2000 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ।

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁਬਾਰਕਾਂ ," ਉਨ੍ਹਾਂ ਕਿਹਾ 

ਜ਼ਿਮਨੀ ਚੋਣਾਂ 'ਚ ਸ਼ਾਨਦਾਰ ਜਿੱਤ ਲਈ ਪੰਜਾਬੀਆਂ ਨੂੰ ਬਹੁਤ ਬਹੁਤ ਵਧਾਈਆਂ। @ArvindKejriwal ਜੀ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਪੂਰੇ ਦੇਸ਼ ਵਿੱਚ ਦਿਨ-ਬ-ਦਿਨ ਬੁਲੰਦੀਆਂ ਛੂਹ ਰਹੀ ਹੈ। ਅਸੀਂ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਦਿਨ ਰਾਤ ਬਿਨਾਂ ਭੇਦਭਾਵ ਤੇ ਇਮਾਨਦਾਰੀ ਨਾਲ ਮਿਹਨਤ ਕਰ ਰਹੇ ਹਾਂ। ਜ਼ਿਮਨੀ ਚੋਣਾਂ ਦੌਰਾਨ ਪੰਜਾਬੀਆਂ ਨਾਲ ਕੀਤੇ ਹਰ ਵਾਅਦੇ ਨੂੰ ਅਸੀਂ ਪਹਿਲ ਦੇ ਆਧਾਰ 'ਤੇ ਪੂਰਾ ਕਰਾਂਗੇ। ਸਭ ਨੂੰ ਬਹੁਤ-ਬਹੁਤ ਮੁਬਾਰਕਾਂ।


Featured post

TEACHER RECRUITMENT 2024 NOTIFICATION OUT: ਸਕੂਲਾਂ ਵਿੱਚ ਟੀਚਿੰਗ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ

  DESGPC Recruitment 2025 - Comprehensive Guide DESGPC Recruitment 2025: Comprehensive Guid...

RECENT UPDATES

Trends