ਡਰਾਈਵਿੰਗ ਲਾਇਸੰਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਲਈ ਕਿਸੇ ਵੀ ਪ੍ਰਾਰਥੀ ਨੂੰ ਦਫਤਰ ਨਾ ਬੁਲਾਇਆ ਜਾਵੇ
**ਚੰਡੀਗੜ੍ਹ, 12 ਅਕਤੂਬਰ 2024( ਜਾਬਸ ਆਫ ਟੁਡੇ) ਸੰਯੁਕਤ ਸਟੇਟ ਟਰਾਂਸਪੋਰਟ ਕਮਿਸ਼ਨਰ, ਪੰਜਾਬ ਨੇ ਸਮੂਹ ਰਜਿਸਟ੍ਰਿੰਗ ਅਥਾਰਟੀਆਂ ਅਤੇ ਉਪ ਮੰਡਲ ਮੈਜਿਸਟ੍ਰੇਟਾਂ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਡਰਾਈਵਿੰਗ ਲਾਇਸੰਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਨਾਲ ਸਬੰਧਤ Faceless ਸੇਵਾਵਾਂ ਹੋਣ ਦੇ ਬਾਵਜੂਦ ਪ੍ਰਾਰਥੀ ਨੂੰ ਦਫਤਰ ਬੁਲਾਇਆ ਨਾ ਜਾਵੇ।
ਕਮਿਸ਼ਨਰ ਨੇ ਕਿਹਾ ਕਿ ਜੇਕਰ ਕੋਈ ਵੀ ਅਧਿਕਾਰੀ ਪ੍ਰਾਰਥੀ ਨੂੰ ਦਫਤਰ ਬੁਲਾਉਂਦਾ ਹੈ ਤਾਂ ਉਸ ਵਿਰੁੱਧ ਬਣਦੀ ਵਿਭਾਗੀ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਜਿੰਮੇਵਾਰੀ ਸਬੰਧਤ ਕਰਮਚਾਰੀ ਦੀ ਆਪਣੀ ਹੋਵੇਗੀ।
ਇਹ ਹਦਾਇਤ ਉਸ ਸਮੇਂ ਜਾਰੀ ਕੀਤੀ ਗਈ ਹੈ ਜਦੋਂ ਸੂਬਾ ਸਰਕਾਰ Faceless ਸੇਵਾਵਾਂ ਨੂੰ ਵਧਾ ਰਹੀ ਹੈ। ਇਸ ਤਹਿਤ, ਪ੍ਰਾਰਥੀ ਨੂੰ ਆਪਣੇ ਘਰ ਤੋਂ ਬੈਠੇ ਹੀ ਡਰਾਈਵਿੰਗ ਲਾਇਸੰਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਲਈ ਅਪਲਾਈ ਕਰ ਸਕਦੇ ਹਨ।