PANCHAYAT ELECTION 2024: ਪੰਚਾਇਤ ਚੋਣਾਂ ਤੇ ਹਾਈਕੋਰਟ ਦੀ ਸਖ਼ਤ ਟਿੱਪਣੀ, ਕਿਹਾ," ਕੀ ਪੰਜਾਬ ਸਰਕਾਰ ਵਾਪਸ ਲਵੇਗੀ ਨੋਟੀਫਿਕੇਸ਼ਨ ?
ਚੰਡੀਗੜ੍ਹ, 9 ਅਕਤੂਬਰ 2024 ( ਜਾਬਸ ਆਫ ਟੁਡੇ) ਪੰਜਾਬ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਹੁਣ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਚੋਣ ਅਧਿਕਾਰੀਆਂ ਦੀ ਨਿਯੁਕਤੀ ਸਮੇਤ ਕਈ ਮੁੱਦਿਆਂ 'ਤੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ। ਹਾਈਕੋਰਟ ਵਿੱਚ ਕਈ ਯਾਚਿਕਾਵਾਂ ਬੀਤੇ ਦਿਨ ਦਾਇਰ ਕੀਤੀਆਂ ਗਈਆਂ ਸਨ, ਇਨ੍ਹਾਂ ਯਾਚਿਕਾਵਾਂ ਵਿੱਚ ਪੰਚਾਇਤ ਚੋਣਾਂ ਵਿੱਚ ਧਾਂਧਲੀ ਕਰਨ ਦੇ ਦੋਸ਼ ਲਗਾਏ ਗਏ ਸਨ। ਹੁਣ ਹਾਈਕੋਰਟ ਨੇ ਇੱਕ ਯਾਚਿਕਾ 'ਤੇ ਸੁਣਵਾਈ ਕਰਦੇ ਹੋਏ ਅੱਜ ਪੰਜਾਬ ਸਰਕਾਰ ਨੂੰ ਜਵਾਬ ਦੇਣ ਲਈ ਕਿਹਾ ਹੈ।
ਬੁੱਧਵਾਰ ਨੂੰ ਹੋਈ ਸੁਣਵਾਈ ਦੌਰਾਨ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਪੁੱਛਿਆ ਕਿ, ਪੰਜਾਬ ਦੇ ਚੋਣ ਅਧਿਕਾਰੀ ਰਾਜਕੁਮਾਰ ਚੌਧਰੀ ਨੂੰ ਕਿਹੜੇ ਅਧਾਰ 'ਤੇ ਨਿਯੁਕਤ ਕੀਤਾ ਗਿਆ ਹੈ। ਇਸ 'ਤੇ ਪੰਜਾਬ ਸਰਕਾਰ ਤੋਂ ਹਾਈਕੋਰਟ ਨੇ ਜਵਾਬ ਮੰਗਿਆ ਹੈ। ਹਾਈਕੋਰਟ ਨੇ ਸਖਤ ਟਿੱਪਣੀ ਕਰਦੇ ਹੋਏ ਕਿਹਾ- ਕੀ ਪੰਜਾਬ ਸਰਕਾਰ ਪੰਚਾਇਤੀ ਚੋਣਾਂ ਦੀ ਨੋਟੀਫਿਕੇਸ਼ਨ ਵਾਪਸ ਲਏਗੀ ਜਾਂ ਨਹੀਂ?
ਕੀ ਸਰਕਾਰ ਪੰਚਾਇਤ ਚੋਣਾਂ ਅਤੇ ਸਹੀ ਢੰਗ ਨਾਲ ਕਰਵਾ ਸਕਦੀ ਹੈ? ਜਾਂ ਫਿਰ ਹਾਈਕੋਰਟ ਇਸ ਬਾਰੇ ਕੋਈ ਹੁਕਮ ਜਾਰੀ ਕਰੇਗੀ। ਪੰਜਾਬ ਸਰਕਾਰ ਅੱਜ ਇਸ ਬਾਰੇ ਜਵਾਬ ਦਾਖਲ ਕਰੇ, ਨਹੀਂ ਤਾਂ ਹਾਈਕੋਰਟ ਖੁਦ ਇਸ ਬਾਰੇ ਫੈਸਲਾ ਲਵੇਗੀ। ਇਸ ਮਾਮਲੇ ਵਿੱਚ ਅੱਜ ਦੁਬਾਰਾ ਸੁਣਵਾਈ ਕਰਕੇ ਫੈਸਲਾ ਲਿਆ ਜਾਵੇਗਾ।
ਹਾਈਕੋਰਟ ਵੱਲੋਂ ਇਸ ਕੇਸ ਦੀ ਸੁਣਵਾਈ ਥੋੜੀ ਦੇਰ ਬਾਅਦ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਪੰਚਾਇਤੀ ਚੋਣਾਂ ਸੂਬੇ ਵਿੱਚ ਹੋਣਗੀਆਂ ਜਾਂ ਨਹੀਂ ।