ਪੈਨਸ਼ਨਰਾਂ ਨੇ 15 ਅਕਤੂਬਰ ਤੱਕ ਮੰਗਾਂ ਮੰਨਣ ਦਾ ਦਿੱਤਾ ਅਲਟੀਮੇਟਮ

 *ਪੈਨਸ਼ਨਰਾਂ ਨੇ 15 ਅਕਤੂਬਰ ਤੱਕ ਮੰਗਾਂ ਮੰਨਣ ਦਾ ਦਿੱਤਾ ਅਲਟੀਮੇਟਮ*


*20 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਹੋਵੇਗਾ ਪ੍ਰਦਰਸ਼ਨ*

                            

*ਜਿਮਨੀ ਚੋਣਾਂ ਵਿੱਚ ਸਰਕਾਰ ਦਾ ਕੀਤਾ ਜਾਵੇਗਾ ਵਿਰੋਧ*     


ਨਵਾਂ ਸ਼ਹਿਰ 7 ਅਕਤੂਬਰ ( ) ਪੰਜਾਬ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੋਮ ਲਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਵਿੱਚ ਮੁਲਾਜ਼ਮ ਅਤੇ ਪੈਨਸ਼ਨਰ ਜਸਵੀਰ ਸਿੰਘ ਮਾਹੀ ਸੀ ਐਚ ਟੀ, ਸੁਰਜੀਤ ਰਾਮ ਦੌਲਤਪੁਰ ਅਤੇ ਜੀਤ ਰਾਮ ਪਲੀਆਂ ਦੇ ਬੇਵਕਤ ਵਿਛੋੜੇ 'ਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਜੀਤ ਲਾਲ ਗੋਹਲੜੋਂ, ਕਰਨੈਲ ਸਿੰਘ ਰਾਹੋਂ, ਅਸ਼ੋਕ ਕੁਮਾਰ, ਸੋਹਣ ਸਿੰਘ, ਦੇਸ ਰਾਜ ਬੱਜੋਂ, ਧਰਮ ਪਾਲ,ਰਾਮ ਲਾਲ, ਸੋਖੀ ਰਾਮ, ਰਾਮ ਸਿੰਘ, ਹਰਭਜਨ ਸਿੰਘ ਭਾਵੜਾ, ਬਲਦੇਵ ਸਿੰਘ ਕਿਸ਼ਨਪੁਰਾ, ਹਰਮੇਸ਼ ਲਾਲ ਰਾਣੇਵਾਲ ਆਦਿ ਨੇ ਕਿਹਾ ਕਿ ਜੇ ਸਰਕਾਰ ਨੇ 15 ਅਕਤੂਬਰ ਤੱਕ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ 20 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਜਿਮਨੀ ਚੋਣਾਂ ਵਿੱਚ ਸਰਕਾਰ ਦਾ ਸਖਤ ਵਿਰੋਧ ਕੀਤਾ ਜਾਵੇਗਾ।



          ਉਨ੍ਹਾਂ ਜਨਵਰੀ 2016 ਤੋਂ ਤਨਖਾਹ ਕਮਿਸ਼ਨ ਦੀਆਂ ਤਰੁਟੀਆਂ ਦੂਰ ਕਰਕੇ 125% ਮਹਿੰਗਾਈ ਭੱਤੇ 'ਤੇ 2.59 ਦਾ ਸਿਫਾਰਿਸ਼ ਕੀਤਾ ਗੁਣਾਂਕ ਲਾਗੂ ਕਰਨ, ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾਂ ਜਾਰੀ ਕਰਨ, ਤਨਖਾਹ ਦੁਹਰਾਈ ਅਤੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੇ ਬਕਾਏ ਜਾਰੀ ਕਰਨ, 20 ਸਾਲ ਦੀ ਸਰਵਿਸ ਬਾਅਦ ਪੂਰੇ ਪੈਨਸ਼ਨਰੀ ਲਾਭ ਜਾਰੀ ਕਰਨ, ਕੈਸ਼ ਲੈਸ ਹੈਲਥ ਸਕੀਮ ਸੋਧ ਕੇ ਲਾਗੂ ਕਰਨ, ਮੈਡੀਕਲ ਕਲੇਮ ਤੁਰੰਤ ਜਾਰੀ ਕਰਨ ਆਦਿ ਮੰਗਾਂ ਦਾ ਤੁਰੰਤ ਨਿਪਟਾਰਾ ਕਰਨ ਦੀ ਮੰਗ ਕੀਤੀ। 

       ਮੀਟਿੰਗ ਵਿੱਚ ਜੋਗਾ ਸਿੰਘ, ਅਮਰਜੀਤ ਸਿੰਘ, ਈਸ਼ਵਰ ਚੰਦਰ, ਬਲਵੀਰ ਸਿੰਘ, ਹਰਦਿਆਲ ਸਿੰਘ, ਮਹਿੰਗਾ ਰਾਮ, ਹਰਭਜਨ ਸਿੰਘ, ਹਰਬੰਸ ਸਿੰਘ, ਸਰੂਪ ਲਾਲ, ਕੇਵਲ ਰਾਮ, ਅਵਤਾਰ ਸਿੰਘ, ਰਾਵਲ ਸਿੰਘ, ਰਾਮ ਲਾਲ, ਤਰਸੇਮ ਸਿੰਘ, ਭਾਗ ਸਿੰਘ, ਮਨੋਹਰ ਲਾਲ, ਦਰਸ਼ਨ ਦੇਵ, ਸੰਤੋਖ ਸਿੰਘ, ਹਰਮੇਸ਼ ਲਾਲ, ਸੁਰਜੀਤ ਰਾਮ ਆਦਿ ਹਾਜ਼ਰ ਸਨ।

Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends