ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਕੂਲਾਂ ਨੂੰ ਮਾਰਚ 2025 ਦੀਆਂ ਪਰੀਖਿਆਵਾਂ ਲਈ ਇੰਫਰਾਸਟ੍ਰਕਚਰ ਰਿਪੋਰਟ ਅਪਲੋਡ ਕਰਨ ਲਈ ਕਿਹਾ
ਚੰਡੀਗੜ੍ਹ, 27 ਸਤੰਬਰ 2024 ( ਜਾਬਸ ਆਫ ਟੁਡੇ) ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੂਬੇ ਦੇ ਸਾਰੇ ਸਕੂਲਾਂ ਨੂੰ ਆਉਣ ਵਾਲੀਆਂ ਮਾਰਚ 2025 ਦੀਆਂ ਸਲਾਨਾ ਪਰੀਖਿਆਵਾਂ ਲਈ ਆਪਣੇ ਸਕੂਲਾਂ ਦੇ ਇੰਫਰਾਸਟ੍ਰਕਚਰ ਰਿਪੋਰਟ ਅਪਲੋਡ ਕਰਨ ਲਈ ਕਿਹਾ ਹੈ।
ਬੋਰਡ ਨੇ ਸਕੂਲਾਂ ਨੂੰ ਆਪਣੇ ਸਕੂਲ ਲਾਗਇਨ ਆਈਡੀ ਨਾਲ ਬੋਰਡ ਦੇ ਰਜਿਸਟ੍ਰੇਸ਼ਨ ਪੋਰਟਲ 'ਤੇ ਲਾਗਇਨ ਕਰਕੇ ਸਕੂਲ ਪ੍ਰੋਫਾਈਲ ਮੈਨੂ ਵਿੱਚ ਇੰਫਰਾਸਟ੍ਰਕਚਰ ਪਰਫਾਰਮਾ ਭਰਨ ਦੀ ਹਦਾਇਤ ਦਿੱਤੀ ਹੈ। ਇਸ ਪ੍ਰੋਫਾਰਮੇ ਵਿੱਚ ਸਕੂਲਾਂ ਨੂੰ ਆਪਣੇ ਪਰੀਖਿਆ ਕੇਂਦਰ ਨਾਲ ਸਬੰਧਤ ਪ੍ਰਸ਼ਨ ਪੱਤਰਾਂ ਲਈ ਨੇੜਲੇ ਬੈਂਕ ਦੀ ਸੇਫ ਕਸਟਡੀ ਦੀ ਚੋਣ ਕਰਨੀ ਹੋਵੇਗੀ।
ਇਸ ਤੋਂ ਇਲਾਵਾ, ਸਕੂਲਾਂ ਨੂੰ ਮਾਰਚ 2025 ਦੀਆਂ ਪਰੀਖਿਆਵਾਂ ਦੌਰਾਨ ਹਰ ਰੋਜ਼ ਹੱਲ ਹੋਈਆਂ ਉੱਤਰ ਪੱਤਰੀਆਂ ਜਮਾਂ ਕਰਵਾਉਣ ਲਈ ਨੇੜਲੇ ਇਕੱਤਰ ਕੇਂਦਰ ਦੀ ਚੋਣ ਕਰਨੀ ਹੋਵੇਗੀ। ਵਧੇਰੇ ਜਾਣਕਾਰੀ ਲਈ ਸਕੂਲਾਂ ਨੂੰ ਸਬੰਧਤ ਜ਼ਿਲ੍ਹੇ ਦੇ ਸੀਨੀਅਰ ਸਹਾਇਕ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।
ਬੋਰਡ ਨੇ ਸਕੂਲਾਂ ਨੂੰ ਇਹ ਰਿਪੋਰਟ 11 ਅਕਤੂਬਰ 2024 ਤੱਕ ਹਰ ਹਾਲਤ ਵਿੱਚ ਭਰਨ ਲਈ ਕਿਹਾ ਹੈ।