ਸਕੂਲਾਂ ਨੂੰ ਅਕਾਦਮਿਕ ਸਾਲ 2024-25 ਲਈ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ
ਚੰਡੀਗੜ੍ਹ, 9 ਸਤੰਬਰ 2024 ( ਜਾਬਸ ਆਫ ਟੁਡੇ) ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੂਬੇ ਦੇ ਸਾਰੇ ਸਕੂਲਾਂ ਨੂੰ ਅਕਾਦਮਿਕ ਸਾਲ 2024-25 ਲਈ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਦੇ ਅੰਕਾਂ ਦੀ ਅਹਮਿਯਤ ਸਬੰਧੀ ਨਿਰਦੇਸ਼ ਜਾਰੀ ਕੀਤੇ ਹਨ।
ਸਕੂਲਾਂ ਵਿੱਚ ਸਲਾਨਾ ਦੋ ਭਾਈ ਮੰਥਲੀ ਟੈਸਟ ਹੋਣਗੇ
ਬੋਰਡ ਨੇ ਕਿਹਾ ਕਿ ਸਕੂਲਾਂ ਨੂੰ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਕਲਾਸਾਂ ਲਈ ਦੋ ਬਾਈਮੰਥਲੀ ਕਲਾਸ ਟੈਸਟ, ਇੱਕ ਟਰਮ ਪ੍ਰੀਖਿਆ ਅਤੇ ਇੱਕ ਪ੍ਰੀ-ਬੋਰਡ ਪ੍ਰੀਖਿਆ ਲੈਣੀ ਜ਼ਰੂਰੀ ਹੈ। ਇਨ੍ਹਾਂ ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ ਦੇ ਅੰਕਾਂ ਨੂੰ ਬੋਰਡ ਪ੍ਰੀਖਿਆਵਾਂ ਵਿੱਚ ਅਹਿਮੀਅਤ ਦਿੱਤੀ ਜਾਵੇਗੀ।
ਬਾਈ ਮੰਥਲੀ ਟਰਮ ਐਗਜਾਮ ਐਂਡ ਬਰੀਵੋਰਡ ਪ੍ਰੀਖਿਆਵਾਂ ਦਾ ਸ਼ਡਿਊਲ
ਬੋਰਡ ਨੇ ਸਕੂਲਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਬਾਈਮੰਥਲੀ ਕਲਾਸ ਟੈਸਟਾਂ ਦਾ ਪਹਿਲਾ ਟੈਸਟ ਜੁਲਾਈ ਦੇ ਦੂਜੇ ਹਫਤੇ ਵਿੱਚ ਅਤੇ ਦੂਜਾ ਟੈਸਟ ਨਵੰਬਰ ਦੇ ਅਖੀਰਲੇ ਹਫਤੇ ਤੋਂ ਦਸੰਬਰ ਦੇ ਪਹਿਲੇ ਹਫਤੇ ਵਿੱਚ ਲਿਆ ਜਾਵੇ। ਟਰਮ ਪ੍ਰੀਖਿਆ ਸਤੰਬਰ ਮਹੀਨੇ ਵਿੱਚ ਅਤੇ ਪ੍ਰੀ-ਬੋਰਡ ਪ੍ਰੀਖਿਆਵਾਂ 31 ਜਨਵਰੀ ਤੱਕ ਲੈ ਲਈਆਂ ਜਾਣ।
ਸਕੂਲਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਪ੍ਰੀ-ਬੋਰਡ ਅਤੇ ਟਰਮ ਪ੍ਰੀਖਿਆਵਾਂ ਲਈ ਬੋਰਡ ਵੱਲੋਂ ਦਿੱਤੇ ਗਏ ਨਮੂਨਾ ਪ੍ਰਸ਼ਨ-ਪੱਤਰਾਂ ਅਤੇ ਨਿਰਧਾਰਿਤ ਅੰਕਾਂ ਅਨੁਸਾਰ ਹੀ ਪ੍ਰੀਖਿਆਵਾਂ ਲੈਣ।
PSEB SEPTEMBER QUESTION PAPER 6th TO 12th
ਸਕੂਲਾਂ ਨੂੰ ਹਰੇਕ ਸਾਲ ਪ੍ਰੀ-ਬੋਰਡ ਅਤੇ ਟਰਮ ਪ੍ਰੀਖਿਆਵਾਂ ਦੇ ਅੰਕਾਂ ਨੂੰ 25 ਫਰਵਰੀ ਤੱਕ ਬੋਰਡ ਵੱਲੋਂ ਜਾਰੀ ਕੀਤੇ ਗਏ ਪੋਰਟਲ 'ਤੇ ਅਪਲੋਡ ਕਰਨੇ ਹੋਣਗੇ।