BREAKING NEWS: ਪੰਜਾਬ ਸਟੇਟ ਮਿਡ ਡੇ ਮੀਲ ਸੋਸਾਇਟੀ ਵੱਲੋਂ ਕੁੱਕ-ਕਮ-ਹੈਲਪਰਾਂ ਨੂੰ ਹਟਾਉਣ ਸਬੰਧੀ ਹਦਾਇਤਾਂ
**ਮੋਹਾਲੀ, 18 ਸਤੰਬਰ 2024( ਜਾਬਸ ਆਫ ਟੁਡੇ) ਪੰਜਾਬ ਸਟੇਟ ਮਿਡ ਡੇ ਮੀਲ ਸੋਸਾਇਟੀ ਵੱਲੋਂ ਸਾਰੇ ਸਕੂਲ ਮੁੱਖੀਆਂ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਕੋਈ ਵੀ ਕੁੱਕ-ਕਮ-ਹੈਲਪਰ ਨੂੰ ਮੁੱਖ ਦਫਤਰ ਦੀ ਪ੍ਰਵਾਨਗੀ ਤੋਂ ਬਿਨਾਂ ਫਾਰਗ ਨਾ ਕੀਤਾ ਜਾਵੇ।
ਸੋਸਾਇਟੀ ਵੱਲੋਂ ਜਾਰੀ ਕੀਤੇ ਗਏ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਬਹੁਤ ਸਾਰੇ ਸਕੂਲ ਮੁੱਖੀ 30 ਸਤੰਬਰ ਤੱਕ ਬੱਚਿਆਂ ਦੀ ਗਿਣਤੀ ਦੇ ਅਨੁਸਾਰ ਕੁੱਕ-ਕਮ-ਹੈਲਪਰਾਂ ਨੂੰ ਫਾਰਗ ਕਰ ਰਹੇ ਹਨ, ਜਿਸ ਦੀ ਮਨਜ਼ੂਰੀ ਮੁੱਖ ਦਫਤਰ ਤੋਂ ਨਹੀਂ ਲਈ ਜਾ ਰਹੀ। ਇਸ ਨਾਲ ਕੁੱਕ-ਕਮ-ਹੈਲਪਰਾਂ ਵੱਲੋਂ ਮਾਨਯੋਗ ਕੋਰਟ ਦਾ ਸਹਾਰਾ ਲਿਆ ਜਾ ਰਿਹਾ ਹੈ, ਜਿਸ ਨਾਲ ਮਹਿਕਮੇ ਦਾ ਸਮਾਂ ਅਤੇ ਪੈਸਾ ਖਰਾਬ ਹੋ ਰਿਹਾ ਹੈ।
ਸੋਸਾਇਟੀ ਨੇ ਸਪੱਸ਼ਟ ਕੀਤਾ ਹੈ ਕਿ ਜੇ ਕੋਈ ਵੀ ਕੁੱਕ-ਕਮ-ਹੈਲਪਰ ਨੂੰ ਮੁੱਖ ਦਫਤਰ ਦੀ ਮਨਜ਼ੂਰੀ ਤੋਂ ਬਿਨਾਂ ਫਾਰਗ ਕੀਤਾ ਜਾਂਦਾ ਹੈ, ਤਾਂ ਇਸ ਦੀ ਨਿਰੋਲ ਜ਼ਿੰਮੇਵਾਰੀ ਸਬੰਧਤ ਸਕੂਲ ਮੁੱਖੀ ਦੀ ਹੋਵੇਗੀ।