ਮੁੱਖ ਮੰਤਰੀ ਦੇ 8ਵੀਂ ਵਾਰ ਮੀਟਿੰਗ ਤੋਂ ਭੱਜਣ ਦੀ ਪੈਨਸ਼ਨਰਾਂ ਵੱਲੋਂ ਨਿਖੇਧੀ

 *ਮੁੱਖ ਮੰਤਰੀ ਦੇ 8ਵੀਂ ਵਾਰ ਮੀਟਿੰਗ ਤੋਂ ਭੱਜਣ ਦੀ ਪੈਨਸ਼ਨਰਾਂ ਵੱਲੋਂ ਨਿਖੇਧੀ*


 *ਰੋਸ ਪ੍ਰਦਰਸ਼ਨ ਉਪਰੰਤ ਏਡੀਸੀ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ*


ਨਵਾਂ ਸ਼ਹਿਰ 18 ਸਤੰਬਰ (ਜਾਬਸ ਆਫ ਟੁਡੇ) ਪੰਜਾਬ ਗੌਰਮਿੰਟ ਪੈਸ਼ਨਰਜ਼ ਜੁਆਇੰਟ ਫਰੰਟ ਦੇ ਸੱਦੇ ਤੇ ਅੱਜ ਪੈਨਸ਼ਨਰਾਂ ਵੱਲੋਂ ਸੋਮ ਲਾਲ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਰੋਸ ਵਿਖਾਵਾ ਕਰਨ ਉਪਰੰਤ ਏਡੀਸੀ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ।



            ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਜੀਤ ਲਾਲ ਗੋਹਲੜੋਂ, ਸੋਹਣ ਸਿੰਘ, ਅਮਰਜੀਤ ਸਿੰਘ, ਜੋਗਾ ਸਿੰਘ, ਮਦਨ ਲਾਲ, ਰਾਮ ਲਾਲ, ਕੁਲਵਿੰਦਰ ਸਿੰਘ ਅਟਵਾਲ, ਮੋਹਨ ਬੂਟਾ, ਜੋਗਿੰਦਰ ਸਿੰਘ ਬੇਗਮਪੁਰ, ਗੁਰਮੇਲ ਭੰਗਲ, ਪ੍ਰੇਮ ਸਹਾਬਪੁਰ, ਸੁਰਜੀਤ ਸਿੰਘ ਚਰਾਣ, ਗੁਰਦੀਪ ਸਿੰਘ, ਹਰਭਜਨ ਸਿੰਘ ਆਦਿ ਨੇ ਕਿਹਾ ਕਿ ਅਖੌਤੀ ਇਨਕਲਾਬੀਆਂ ਦੀ ਸਰਕਾਰ ਵੱਲੋਂ ਪੈਨਸ਼ਨਰਾਂ ਦੀਆਂ ਮੰਗਾਂ ਦੀ ਲਗਾਤਾਰ ਅਣਦੇਖੀ ਕੀਤੀ ਜਾ ਰਹੀ ਹੈ। ਉਹਨਾਂ ਮੁੱਖ ਮੰਤਰੀ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਸਾਂਝੇ ਫਰੰਟ ਨਾਲ ਮੀਟਿੰਗ ਕਰਨ ਤੋਂ 8ਵੀਂ ਵਾਰ ਭੱਜਣ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਜਨਵਰੀ 2016 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨਰਾਂ ਦੀਆਂ ਪੈਨਸ਼ਨਾਂ 2.59 ਦੇ ਗੁਣਾਕ ਨਾਲ ਫਿਕਸ ਕੀਤੀਆਂ ਜਾਣ, ਜਨਵਰੀ 2016 ਤੋਂ ਜੂਨ 2021 ਤੱਕ ਦੇ ਰਿਵਾਈਜਡ ਪੈਨਸ਼ਨ ਸਬੰਧੀ ਬਕਾਇਆ ਦੇਣ ਦਾ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਜੁਡੀਸ਼ੀਅਲ ਅਫਸਰਾਂ ਵਾਂਗ ਸੇਵਾ ਮੁਕਤ ਮੁਲਾਜ਼ਮਾਂ ਤੇ ਵੀ ਲਾਗੂ ਕੀਤਾ ਜਾਵੇ, ਜਨਵਰੀ 2016 ਤੋਂ ਮਹਿੰਗਾਈ ਭੱਤੇ ਦਾ 231 ਮਹੀਨਿਆਂ ਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ, ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ, 29 ਅਕਤੂਬਰ 21 ਦੇ ਪੈਨਸ਼ਨ ਰਿਵੀਜ਼ਨ ਸਬੰਧੀ ਨੋਟੀਫਿਕੇਸ਼ਨ ਦੇ ਪੈਰ੍ਹਾ 5.1 ਏ ਮੁਤਾਬਕ ਨੋਸ਼ਨਲ ਅਧਾਰ ਤੇ ਪੈਨਸ਼ਨਾਂ ਤੁਰੰਤ ਫਿਕਸ ਕੀਤੀਆਂ ਜਾਣ, ਫਿਕਸਡ ਮੈਡੀਕਲ ਭੱਤਾ 2000 ਪ੍ਰਤੀ ਮਹੀਨਾ ਕੀਤਾ ਜਾਵੇ ਅਤੇ ਕੈਸ਼ ਲੈਸ ਹੈਲਥ ਸਕੀਮ ਸੋਧ ਕੇ ਤੁਰੰਤ ਲਾਗੂ ਕੀਤੀ ਜਾਵੇ। ਸਰਕਾਰ ਵੱਲੋਂ ਮੰਗਾਂ ਦਾ ਨਿਪਟਾਰਾ ਨਾ ਕਰਨ ਦੀ ਸੂਰਤ ਵਿੱਚ ਬੁਲਾਰਿਆਂ ਵੱਲੋਂ 22 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਦਿੱਤੀ ਗਈ।

        ਇਸ ਸਮੇਂ ਹੋਰਨਾਂ ਤੋਂ ਇਲਾਵਾ ਨਿਰਮਲ ਦਾਸ, ਸੁਰਜੀਤ ਰਾਮ, ਨਰਿੰਦਰ ਸਿੰਘ, ਹਰਮੇਸ਼ ਰਾਣੇਵਾਲ, ਅਵਤਾਰ ਸਿੰਘ, ਹੁਸਨ ਲਾਲ, ਬਲਦੇਵ ਸਲੋਹ, ਮਨਜੀਤ ਰੁੜਕੀ, ਦੇਵ ਸੁੱਜੋਂ, ਗਿਆਨ ਗੁਜਰਪੁਰ, ਅਸ਼ੋਕ ਕੁਮਾਰ, ਹੁਕਮ ਚੰਦ, ਸੁਰਿੰਦਰ ਸਿੰਘ, ਬਲਵੀਰ ਸਿੰਘ, ਸੋਹਣ ਮਝੂਰ, ਪ੍ਰੇਮ ਆਦਿ ਮੌਜੂਦ ਸਨ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends