*ਭਾਰਤ ਸਰਕਾਰ ਨੇ 25 ਜੂਨ ਨੂੰ 'ਸੰਵਿਧਾਨ ਹੱਤਿਆ ਦਿਵਸ' ਵਜੋਂ ਘੋਸ਼ਿਤ ਕੀਤਾ
ਨਵੀਂ ਦਿੱਲੀ, 12 ਜੁਲਾਈ ( ਜਾਬਸ ਆਫ ਟੁਡੇ) : ਭਾਰਤ ਸਰਕਾਰ ਨੇ 25 ਜੂਨ ਨੂੰ 'ਸੰਵਿਧਾਨ ਹੱਤਿਆ ਦਿਵਸ' ਵਜੋਂ ਘੋਸ਼ਿਤ ਕੀਤਾ ਹੈ। ਇਸ ਦਿਨ ਨੂੰ 1975 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਐਮਰਜੈਂਸੀ ਦੀ ਘੋਸ਼ਣਾ ਦੀ ਵਰ੍ਹਗੰਠ ਮਨਾਈ ਜਾਵੇਗੀ।ਇਸ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ 25 ਜੂਨ, 1975 ਨੂੰ ਐਮਰਜੈਂਸੀ ਦੀ ਘੋਸ਼ਣਾ ਕੀਤੀ ਗਈ ਸੀ, ਜਿਸ ਤੋਂ ਬਾਅਦ ਸਰਕਾਰ ਨੇ ਸ਼ਕਤੀ ਦਾ ਗੰਭੀਰ ਦੁਰੁਪਯੋਗ ਕੀਤਾ ਅਤੇ ਭਾਰਤ ਦੇ ਲੋਕਾਂ 'ਤੇ ਅਤਿਆਚਾਰ ਕੀਤੇ ਗਏ।
ਨੋਟੀਫਿਕੇਸ਼ਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਭਾਰਤ ਦੇ ਲੋਕਾਂ ਨੂੰ ਭਾਰਤ ਦੇ ਸੰਵਿਧਾਨ ਅਤੇ ਭਾਰਤ ਦੇ ਮਜ਼ਬੂਤ ਲੋਕਤੰਤਰ 'ਤੇ ਅਟੱਲ ਵਿਸ਼ਵਾਸ ਹੈ।ਇਸ ਲਈ, ਭਾਰਤ ਸਰਕਾਰ ਨੇ ਐਮਰਜੈਂਸੀ ਦੀ ਮਿਆਦ ਦੌਰਾਨ ਸ਼ਕਤੀ ਦੇ ਗੰਭੀਰ ਦੁਰੁਪਯੋਗ ਦਾ ਸਾਹਮਣਾ ਅਤੇ ਸੰਘਰਸ਼ ਕਰਨ ਵਾਲੇ ਸਾਰੇ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ 25 ਜੂਨ ਨੂੰ "ਸੰਵਿਧਾਨ ਹੱਤਿਆ ਦਿਵਸ" ਘੋਸ਼ਿਤ ਕੀਤਾ ਹੈ ਅਤੇ ਭਾਰਤ ਦੇ ਲੋਕਾਂ ਨੂੰ, ਭਵਿੱਖ ਵਿੱਚ, ਕਿਸੇ ਵੀ ਤਰੀਕੇ ਨਾਲ ਸ਼ਕਤੀ ਦੇ ਗੰਭੀਰ ਦੁਰੁਪਯੋਗ ਦਾ ਸਮਰਥਨ ਨਾ ਕਰਨ ਦੀ ਦੁਬਾਰਾ ਪ੍ਰਤੀਬੱਧਤਾ ਕੀਤੀ ਹੈ।