*ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਵੱਲੋਂ ਪੰਜਾਬ ਮੁਲਾਜ਼ਮ ਤੇ ਸਾਂਝਾ ਫਰੰਟ ਦੇ ਆਗੂਆਂ ਨਾਲ ਅੱਜ ਫਗਵਾੜਾ ਵਿਖੇ ਕੀਤੀ ਮੀਟਿੰਗ*
*ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਸਾਰੀਆਂ ਮੰਗਾਂ ਤੇ ਹਾਂ ਪੱਖੀ ਹੁੰਗਾਰਾ*
*ਪੰਜਾਬ ਮੁਲਾਜ਼ਮ-ਪੈਨਸ਼ਨਰ ਸਾਂਝੇ ਫਰੰਟ ਵੱਲੋਂ 6 ਜੁਲਾਈ ਨੂੰ ਜਲੰਧਰ ਪੱਛਮੀ ਵਿਧਾਨ ਸਭਾ ਚੋਣ ਹਲਕੇ ਵਿੱਚ ਝੰਡਾ ਮਾਰਚ ਹਾਲ ਦੀ ਘੜੀ ਮੁਲਤਵੀ*
*ਮੁੱਖ ਮੰਤਰੀ ਪੰਜਾਬ ਸਰਕਾਰ ਸ੍ਰੀ ਭਗਵੰਤ ਮਾਨ ਨਾਲ 25 ਜੁਲਾਈ ਨੂੰ ਪੰਜਾਬ ਭਵਨ ,ਚੰਡੀਗੜ੍ਹ ਵਿਖੇ ਪੈਨਲ ਮੀਟਿੰਗ ਤੈਅ*
ਚੰਡੀਗੜ੍ਹ, 1 ਜੁਲਾਈ 2024 ( ਜਾਬਸ ਆਫ ਟੁਡੇ)
ਅੱਜ ਮਿਤੀ 1 ਜੁਲਾਈ ਨੂੰ ਕਲੱਬ ਕਬਾਨਾ ਰਿਜੋਰਟਸ ਫਗਵਾੜਾ ਵਿਖੇ ਮੁੱਖ ਮੰਤਰੀ ਸ:ਭਗਵੰਤ ਮਾਨ ਵੱਲੋਂ ਪੰਜਾਬ ਮੁਲਾਜਮ-ਪੈਨਸ਼ਨਰ ਸਾਂਝਾ ਫਰੰਟ ਦੇ 17 ਮੈਂਬਰੀ ਕਨਵੀਨਰਜ਼ ਵਫਦ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਨ ਸਬੰਧੀ,ਪੈਨਸ਼ਨਰਜ਼ ਨੂੰ 2.59 ਦਾ ਗੁਣਾਂਕ,ਕੱਚੇ,ਠੇਕਾ,ਸਕੀਮ ਵਰਕਰ ਮੁਲਾਜਮ ਨੂੰ ਪੱਕੇ ਕਰਨਾ,66 ਮਹੀਨੇ ਦੇ ਤਨਖਾਹ ਰਵੀਜਨ ਦੇ ਬਣਦੇ ਬਕਾਏ,ਡੀ ਏ ਦੇ ਬਕਾਏ,12%ਡੀ ਏ ਦੀਆਂ ਤਿੰਨ ਕਿਸਤਾਂ ਦੇਣ ਆਦਿ ਮੰਗਾਂ ਤੇ ਮੁੱਖ ਮੰਤਰੀ ਵੱਲੋਂ ਸਹਿਮਤੀ ਪ੍ਰਗਟ ਕੀਤੀ ਗਈ।
PSEB COMPARTMENT EXAM ADMIT CARD 2024: ਡੇਟ ਸੀਟ ਅਤੇ ਐਡਮਿਟ ਕਾਰਡ ਕਰੋ ਡਾਊਨਲੋਡ
ਪਰ ਜਿਮਨੀ ਚੋਣ ਕਾਰਨ ਚੋਣ ਜਾਬਤਾ ਲੱਗਿਆ ਹੋਣ ਕਰਕੇ ਮੰਗਾਂ ਪ੍ਤੀ ਸਪੱਸਟ ਫੈਸਲਾ ਲੈਣ ਤੋਂ ਅਸਮਰਥਾ ਪ੍ਰਗਟ ਕਰਦਿਆਂ ਫੈਸਲਾ ਕੀਤਾ ਕਿ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਸਾਰੀਆਂ ਪੈਂਡਿੰਗ ਮੰਗਾਂ ਸਬੰਧੀ 25 ਜੁਲਾਈ ਨੂੰ 12 ਵਜੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਪੰਜਾਬ ਮੁਲਾਜਮ- ਪੈਨਸ਼ਨਰ ਸਾਂਝੇ ਫਰੰਟ ਨਾਲ ਮੁੜ ਪੈਨਲ ਮੀਟਿੰਗ ਕੀਤੀ ਜਾਵੇਗੀ ਜਿਸ ਵਿੱਚ ਸਾਰੀਆਂ ਮੰਗਾਂ ਪ੍ਰਤੀ ਸਪੱਸਟ ਫੈਸਲੇ ਕੀਤੇ ਜਾਣਗੇ ਇਸ ਮੀਟਿੰਗ ਦੀ ਪ੍ਰਧਾਨਗੀ ਮੁੱਖ ਮੰਤਰੀ ਪੰਜਾਬ ਆਪ ਖੁਦ ਕਰਨਗੇ ।
BREAKING NEWS: ਇੱਕ ਹੋਰ ਵਧੀਆ ਖ਼ਬਰ, ਪੈਨਸ਼ਨ ਸਬੰਧੀ ਪੰਜਾਬ ਸਰਕਾਰ ਨੇ ਲਿਆ ਅਹਿਮ ਫੈਸਲਾ
ਮੀਟਿੰਗ ਵਿੱਚ ਮੁੱਖ ਮੰਤਰੀ ਦੇ ਹਾਂ ਪੱਖੀ ਵਤੀਰੇ ਨੂੰ ਧਿਆਨ ਵਿੱਚ ਰੱਖਦਿਆਂ ਸਾਂਝੇ ਫਰੰਟ ਦੇ ਸਮੂਹ ਕਨਵੀਨਰਜ ਵੱਲੋਂ ਇਸ ਮੀਟਿੰਗ ਤੋਂ ਬਾਅਦ ਆਪਣੀ ਵੱਖਰੀ ਮੀਟਿੰਗ ਕਰਨ ਉਪਰੰਤ 6 ਜੁਲਾਈ ਨੂੰ ਜਲੰਧਰ ਪੱਛਮੀ ਵਿਧਾਨ ਸਭਾ ਚੋਣ ਹਲਕੇ ਵਿੱਚ ਕੀਤਾ ਜਾਣ ਵਾਲਾ ਝੰਡਾ ਮਾਰਚ ਅਤੇ 2 ਜੁਲਾਈ ਨੂੰ ਜਲੰਧਰ ਵਿਖੇ ਕੀਤੀ ਜਾਣ ਵਾਲੀ ਤਿਆਰੀ ਮੀਟਿੰਗ ਹਾਲ ਦੀ ਘੜੀ ਮੁਲਤਵੀ ਕਰਨ ਦਾ ਫੈਂਸਲਾ ਕੀਤਾ ਗਿਆ ਹੈ ।