ਅਧਿਆਪਕ ਵਰਗ ਦਾ ਵੱਡਾ ਅਧਿਆਇ ਖਤਮ , ਮੁਲਾਜਮ ਲਹਿਰ ਦੇ ਹੀਰੇ ਰਣਬੀਰ ਢਿਲੋਂ ਨਹੀਂ ਰਹੇ

 ਅਧਿਆਪਕ ਵਰਗ ਦਾ ਵੱਡਾ ਅਧਿਆਇ ਖਤਮ , ਮੁਲਾਜਮ ਲਹਿਰ ਦੇ ਹੀਰੇ ਰਣਬੀਰ ਢਿਲੋਂ ਨਹੀਂ ਰਹੇ


ਹਾਲੀ 19 ਜੁਲਾਈ (   )  ਭਾਰਤ ਅਤੇ ਪੰਜਾਬ ਦੀ ਮੁਲਾਜਮ ਲਹਿਰ ਦਾ ਹੀਰੋ ਸਾਥੀ ਰਣਬੀਰ ਢਿਲੋਂ ਉਮਰ 94 ਸਾਲ ( 15 ਅਕਤਸ਼ਰ 1930  )ਅਜ ਸਦਾ ਲਈ ਫਾਨੀ ਸੰਸਾਰ ਨੂੰ ਅਲਵਿਦਾ ਕਹਿਕੇ ਅਲੋਪ ਹੋ ਗਿਆ।  ਅਜ ਸ਼ਾਮੀ ਪੰਜ ਵਜੇ ਜਦੋ. ਰਣਬੀਰ ਢਿਲੋਂ ਨੇ ਮੇਹਾਲੀ ਅਪਣੀ ਰਹਾਇਸ ਵਿੱਖੇ ਆਖਰੀ ਸਾਹ ਲਏ।  ਉਨ੍ਹਾਂ ਦੇ ਤੁਰ ਜਾਣ ਦੀ ਖਬਰ ਪੰਜਾਬ ਦੇ ਮੁਲਾਜਮ ਅਤੇ ਅਧਿਕਆਪਕ ਵਰਗ ਵਿੱਚ ਤੇਜੀ ਨਾਲ ਫੇਲ ਗਈ। ਵੱਖ ਵੱਖ ਜਿਲਿਅਂ ਤੋਂ ਮੋਹਾਲੀ ਤੇ ਉਨ੍ਹਾਂ ਦੇ ਨਜਦੀਕੀ ਆਗੂਆਂ ਦੇ ਫੋਨ ਦੀਆਂ ਘੰਟੀਆਂ ਬੱਜਣੀਆਂ ਸੁਰੂ ਹੋ ਗਈਆਂ। ਉਨ੍ਹਾਂ ਦੀ ਇਕ ਬੇਟੀ ਜੋ ਅਮਰੀਕਾ ਵਿੱਚ ਰਹਿੰਦੀ ਹੈ ਤੇ ਉਨ੍ਰਾਂ ਦਾ ਪੁਤਰ ਅਤੇ ਨੂੰ ਡਾਕਟਰ ਹਨ ਜੋ ਮੋਹਾਲੀ ਵਿੱਚ ਉਨ੍ਹਾਂ ਦੇ ਨਾਲ ਰਹਿੰਦੇ ਸਨ।



     ਸਾਥੀ ਰਣਬੀਰ ਸਿੰਘ ਢਿਲੋਂ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੇ ਬਾਨੀ ਜਨਜਰ ਸਕੱਤਰ ਸਨ। ਉਨ੍ਹਾਂ ਦੀ ਅਗਵਾਈ ਵਿੱਚ ਪੰਜਾਬ ਦੇ ਮੁਲਾਜਮਾਂ ਅਤੇ ਅਧਿਆਪਕਾਂ ਦੇ ਕਈ ਸਫਲ ਘੋਲ ਲੜੇ ਅਤੇ ਜਿਤ ਪ੍ਰਾਪਤ ਕੀਤੀ। ਸਾਥੀ ਆਲ ਇੰਡੀਆ ਸੁਬਾਰਡੀਨੇਟ ਸਰਵਿਸ ਫੈਡਰੇਸਨ ਦੇ ਸਿਰ ਕੰਢ ਆਗੂਆਂ ਵਿੱਚੋਂ ਸਨ।  ਉਨ੍ਹਾਂ ਦੀ ਕਲਮ ਅਤੇ ਦਲੀਲ ਤੋਂ ਹਰ ਵੱਡੇ ਤੋਂ ਵੱਡਾ ਅਧਿਕਾਰੀ ਕਾਇਲ ਹੋ ਜਾਂਦਾ ਈ।   ਸ੍ਰੀ ਢਿਲੋਂ ਪਿਛਲੇ 4- 5 ਮਹਿਨੇ ਤੋ. ਕਾਫੀ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦਾ ਅੰਤਿੰਮ ਸੰਸਕਾਰ ਕਲ 20 ਜੁਲਾਈ ਨੂੰ ਬਲੌਗੀ ਦੇ ਸਮਸ਼ਾਨ ਘਾਟ ਵਿੱਚ 11 ਵਜਕੇ 30 ਮਿੰਟ ਤੇ ਕੀਤਾ ਜਾਵੇਗਾ।  ਉਨ੍ਹਾਂ ਚਲਾਣਾ ਕਰਨ ਤੇ ਫੈਡਰੇਸ਼ਨ ਦੇ ਆਗੂ ਕਰਤਾਰ ਸਿੰਘ ਪਾਲ, ਸੀਪੀਆਈ ਮੋਹਾਲੀ ਦੇ ਸਕੱਤਰ ਜਸਪਾਲ ਸਿੰਘ ਦੱਪਰ, ਸੀਪੀਆਈ ਦੇ ਦਫਤਰ ਸਕੱਤਰ ਮਹਿੰਦਰ ਪਾਲ ਸਿੰਘ ਖੇਤੀਬਾੜੀ ਵਰਕਰ ਯੂਨੀਅਨ ਦੇ ਪ੍ਰਧਾਨ ਇੰਦਰਜੀਤ ਸਿੰਘ, ਦਰਜਾ ਚਾਰ ਕਰਮਚਾਰੀ ਯੂਨੀਅਨ ਦੇ ਚੇਅਰਮੈਨ ਮੋਹਨ ਸਿੰਘ, ਮੋਹਾਲੀ ਟਰੇਡ ਯੂਨੀਅਨ ਕੌਸਲ ਦੇ ਸਾਬਕਾ ਪ੍ਰਧਾਨ ਅਤੇ ਬੋਰਡ ਦੇ ਆਗੂ ਹਰਬੰਸ ਸਿੰਘ ਬਾਗੜੀ, ਸਿੱਖਿਆ ਬੋਰਡ ਕਰਮਚਾਰੀ ਯੂਨੀਅਨ ਦੇ ਜਨਜਲ ਸਕੱਤਰ ਸੁਖਚੈਨ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਬਰਾੜ ਅਤੇ ਸ੍ਰੀ ਸੁਖਦੀ ਸਿੰਘ ਹੁੰਦਲ ਨੇ ਉਨ੍ਹਾਂ ਦੇ ਵਿਛੋੜੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਕਿਹਾ ਕਿ ਮੁਲਾਜਮ ਲਹਿਰ ਨੂੰ ਉਨ੍ਹਾਂ ਦੇ ਜਾਣ ਨਾਲ ਨਾ ਪੁਰਾ ਹੋਣ ਵਾਲਾ ਘਾਟਾ ਦੱਸਿਆ।


ਫੋਟੋ ਸ੍ਰੀ ਰਣਬੀਰ ਸਿੰਘ ਢਿਲੋਂ ਦੀ ਫਾਇਲ ਫੋਟੋ


 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends