4 ਜੁਲਾਈ ਤੱਕ ਸਕੂਲਾਂ ਵਿੱਚ ਸਟਾਫ਼ ਦੀ ਜਾਣਕਾਰੀ ਨੂੰ ਅਪਡੇਟ ਕਰਨ ਅਤੇ ਵੈਰੀਫਾਈ ਕਰਨ ਦੇ ਆਦੇਸ਼


ਰੂਪਨਗਰ ਜ਼ਿਲ੍ਹੇ ਦੇ ਸਕੂਲਾਂ ਵਿੱਚ ਸਟਾਫ਼ ਦੀ ਜਾਣਕਾਰੀ ਨੂੰ ਅਪਡੇਟ ਕਰਨ ਅਤੇ ਵੈਰੀਫਾਈ ਕਰਨ ਦੇ ਆਦੇਸ਼ 

ਰੂਪਨਗਰ, 1 ਜੁਲਾਈ 2024 ( ਜਾਬਸ ਆਫ ਟੁਡੇ) 

ਰੂਪਨਗਰ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ/ਸੈਕੰਡਰੀ) ਦਫ਼ਤਰ ਵੱਲੋਂ ਸਾਰੇ ਪ੍ਰਿੰਸੀਪਲਾਂ, ਹੈੱਡ ਟੀਚਰਾਂ, ਇੰਚਾਰਜਾਂ ਅਤੇ ਸਾਰੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਹੈ।



ਪੱਤਰ ਵਿਭਾਗ ਦੇ ਪੋਰਟਲ, ਈਪੰਜਾਬ ਸਕੂਲ ਤੇ ਵਿਦਿਆਰਥੀਆਂ ਅਤੇ ਸਾਰੇ ਕੰਮ ਕਰਦੇ ਸਟਾਫ (ਟੀਚਿੰਗ ਅਤੇ ਨਾਨ-ਟੀਚਿੰਗ) ਦੀ ਜਾਣਕਾਰੀ ਨੂੰ ਅਪਡੇਟ ਅਤੇ ਵੈਰੀਫਾਈ ਕਰਨ ਬਾਰੇ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਜਨਰਲ ਡਿਟੇਲ ਅਤੇ ਸਰਵਿਸ ਰਿਕਾਰਡ ਨਾਲ ਸਬੰਧਤ ਡਾਟਾ, ਜਿਵੇਂ ਕਿ ਸਰਵਿਸ ਵਿੱਚ ਆਉਣ ਦੀ ਮਿਤੀ, ਮੌਜੂਦਾ ਸਟੇਸ਼ਨ ਤੇ ਹਾਜ਼ਰ ਹੋਣ ਦੀ ਮਿਤੀ, ਵਿਆਹੁਤਾ ਸਥਿਤੀ, ਅਪੰਗਤਾ, ਘਰ ਦਾ ਪਤਾ, ਮੋਬਾਇਲ ਨੰਬਰ, ਪ੍ਰਮੋਸ਼ਨ ਡਿਟੇਲ, ਰੈਗੁਲਰ/ਐਡਹਾਕ/ਕੰਟਰੈਕਚੁਅਲ, ਮੌਜੂਦਾ ਅਹੁਦਾ ਆਦਿ ਸਕੂਲ ਵੱਲੋਂ ਵੈਰੀਫਾਈ ਕਰਕੇ ਅਪਡੇਟ ਨਹੀ ਕੀਤੇ ਜਾਂਦੇ। ਇਸ ਕਾਰਨ ਵਿਭਾਗੀ ਤਰੱਕੀਆ, ਬਦਲੀਆਂ ਆਦਿ ਦੌਰਾਨ ਵਿਭਾਗ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ।


ਉਪਰੋਕਤ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਮੂਹ ਸਕੂਲ ਮੁੱਖੀਆਂ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਨ੍ਹਾਂ ਅਧੀਨ ਕੰਮ ਕਰਦੇ ਸਮੂਹ ਸਟਾਫ (ਟੀਚਿੰਗ ਅਤੇ ਨਾਨ-ਟੀਚਿੰਗ) ਦੇ ਈਪੰਜਾਬਸਕੂਲ ਪੋਰਟਲ ਤੇ ਅਪਡੇਟ ਅੰਕੜੇ ਰਿਕਾਰਡ ਅਨੁਸਾਰ ਚੈੱਕ ਅਤੇ ਵੈਰੀਫਾਈ ਕੀਤੇ ਜਾਣ। 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends