Teacher transfer June 2024 : ਇਸ ਦਿਨ ਹੋਵੇਗਾ ਪੋਰਟਲ ਓਪਨ, ਇੰਜ ਕਰੋ ਬਦਲੀਆਂ ਲਈ ਅਪਲਾਈ

TEACHER TRANSFER 2024 APPLY ONLINE 

ਚੰਡੀਗੜ੍ਹ, 17 ਜੂਨ 2024 ( PBJOBSOFTODAY)

ਸਾਲ 2024 ਦੌਰਾਨ ਜੋ ਅਧਿਆਪਕ, ਕੰਪਿਊਟਰ ਫੈਕਲਟੀ ਅਤੇ ਨਾਨ ਟੀਚਿੰਗ ਸਟਾਫ ਪਾਲਿਸੀ ਅਨੁਸਾਰ ਕਵਰ ਹੁੰਦੇ ਹਨ ਅਤੇ ਬਦਲੀ ਕਰਵਾਉਣਾ ਚਾਹੁੰਦੇ ਹਨ ਉਹ ਆਪਣੇ ਵੇਰਵੇ  General Details, Results, Service Record ,  ਈਪੰਜਾਬ ਪੋਰਟਲ ਤੇ  ਆਈਡੀ ਅਤੇ ਪਾਸਵਰਡ ਭਰ ਕੇ ਲਾਗਿਨ ਕਰ ਸਕਦੇ ਹਨ। ਵੇਰਵੇ ਕੇਵਲ Online ਹੀ ਭਰੇ ਜਾ ਸਕਦੇ ਹਨ। ਭਰੋਸੇਯੋਗ ਸੂਤਰਾਂ ਅਨੁਸਾਰ ਬਦਲੀਆਂ ਲਈ ਅਪਲਾਈ ਕਰਨ ਲਈ ਪੋਰਟਲ ਇਸ ਹਫਤੇ  ਓਪਨ ਹੋ ਸਕਦਾ ਹੈ।



ਬਦਲੀਆਂ ਲਈ ਚਾਹਵਾਨ ਅਧਿਆਪਕਾਂ ਨੂੰ  ਆਪਣੀ ਪ੍ਰਤੀਬੇਨਤੀਆਂ ਸਬੰਧੀ ਵੱਖ-ਵੱਖ Modules ਭਰੇ ਜਾਣੇ ਹਨ, ਜੋ ਕਿ ਹੇਠ ਲਿਖੇ ਅਨੁਸਾਰ ਹਨ:

  • (i) Update General Details
  • (ii) Update Results
  • (iii) Update Service Record

ਉਪਰੋਕਤ modules ਵਿੱਚ ਮੁਕੰਮਲ ਵੇਰਵੇ ਭਰਨ ਉਪਰੰਤ Approve Data ਦਾ Button ਕਲਿਕ ਕਰੋ।

TEACHER TRANSFER POLICY 2024 AMENDMENT IN TEACHER TRANSFER POLICY: 

IMPORTANT POINTS:- 

ਅਧਿਆਪਕ/ ਕੰਪਿਊਟਰ ਫੈਕਲਟੀ/ਨਾਨ ਟੀਚਿੰਗ ਜਿਨ੍ਹਾਂ ਨੇ ਵੱਖ-ਵੱਖ ਜੋਨਾਂ ਵਿੱਚ ਸੇਵਾ ਕੀਤੀ ਹੈ ਉਹ ਡਾਟਾ Approve ਕਰਨ ਤੋਂ ਪਹਿਲਾਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣ ਕਿ ਉਨ੍ਹਾਂ ਵੱਲੋਂ ਵੱਖ-ਵੱਖ ਜੋਨਾਂ ਵਿੱਚ ਕੀਤੀ ਸੇਵਾ ਅਤੇ ਸਿੱਖਿਆ ਵਿਭਾਗ ਵਿੱਚ ਕੀਤੀ ਗਈ ਕੁੱਲ ਸੇਵਾ ਦੇ ਸਮੇਂ ਅਧੂਰੇ ਜਾਂ ਗਲਤ ਵੇਰਵੇ ਪਾਏ ਜਾਣ ਤੇ ਸਬੰਧਤ ਦੀ ਬਦਲੀ ਦੀ ਬੇਨਤੀ ਤੇ ਵਿਚਾਰ ਨਹੀਂ ਕੀਤਾ ਜਾਵੇਗਾ। 

Special Category/Exempted Category ਅਧੀਨ ਅਪਲਾਈ ਕਰਨ ਵਾਲੇ ਅਧਿਆਪਕ/ ਕੰਪਿਊਟਰ ਫੈਕਲਟੀ/ਨਾਨ ਟੀਚਿੰਗ ਆਪਣੀ Category ਸਬੰਧੀ ਦਸਤਾਵੇਜ ਨਾਲ ਨੱਥੀ ਕਰਨ। ਦਸਤਾਵੇਜ ਨੱਥੀ ਨਾ ਕਰਨ ਦੀ ਸੂਰਤ ਵਿੱਚ ਉਨ੍ਹਾਂ ਦੀ ਬੇਨਤੀ ਨੂੰ Special Category/Exempted Category ਅਧੀਨ ਨਹੀਂ ਵਿਚਾਰਿਆ ਜਾਵੇਗਾ। । Special Category/Exempted Category ਦੇ ਅਧਿਆਪਕ/ਕੰਪਿਊਟਰ ਫੈਕਲਟੀ/ਨਾਨ ਟੀਚਿੰਗ ਸਟਾਫ ਦੀਆਂ ਬਦਲੀਆਂ ਕੇਵਲ Online ਹੀ ਵਿਚਾਰੀਆਂ ਜਾਣਗੀਆਂ, ਆਫਲਾਈਨ ਵਿਧੀ ਰਾਹੀਂ ਪ੍ਰਾਪਤ ਪ੍ਰਤੀਬੇਨਤੀਆਂ ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ।


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends