SCHOOL TIME CHANGE: ਭਿਅੰਕਰ ਗਰਮੀ ਕਾਰਨ ਸੂਬੇ ਦੇ ਸਕੂਲਾਂ ਦੇ ਸਮੇਂ ਵਿੱਚ ਹੋ ਸਕਦਾ ਬਦਲਾਅ
ਸੂਬੇ ਵਿੱਚ ਪੈ ਰਹੀ ਭਿਅੰਕਰ ਗਰਮੀ ਕਾਰਨ ਜਿਉਣਾਂ ਮੁਸ਼ਕਿਲ ਹੋ ਗਿਆ ਹੈ ਮੌਸਮ ਵਿਭਾਗ ਵੱਲੋਂ ਜਾਰੀ ਆਂਕੜਿਆਂ ਅਨੁਸਾਰ ਸੂਬੇ ਵਿੱਚ ਤਾਪਮਾਨ ਕਈ ਜ਼ਿਲਿਆਂ ਵਿੱਚ 46 ਡਿਗਰੀ ਤੋਂ ਪਾਰ ਕਰ ਗਿਆ ਹੈ। ਅਤੇ ਮੌਸਮ ਵਿਭਾਗ ਵੱਲੋਂ ਸੂਬੇ ਵਿੱਚ ਹੀਟ ਬੇਵ ਅਲਰਟ ਜਾਰੀ ਕੀਤਾ ਗਿਆ ਹੈ।
ਗਰਮੀ ਦੀ ਲਹਿਰ ਦੇ ਚਲਦਿਆਂ ਹਰਿਆਣੇ ਦੇ ਸਕੂਲਾਂ ਵਿੱਚ ਸਮੇਂ ਦੀ ਤਬਦੀਲੀ ਕੀਤੀ ਗਈ ਹੈ ਨਵੀਂ ਸਮਾਂ ਸਾਰਣੀ ਅਨੁਸਾਰ ਹਰਿਆਣੇ ਦੇ ਸਕੂਲ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਖੋਲਣਗੇ ।
ਸੂਬੇ ਵਿੱਚ ਭਿਅੰਕਰ ਗਰਮੀ ਕਾਰਨ ਸਕੂਲਾਂ ਵਿੱਚ ਛੁੱਟੀਆਂ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਅਤੇ ਕਈ ਅਧਿਆਪਕ ਯੂਨੀਅਨਾਂ ਵੱਲੋਂ ਵੀ ਸਕੂਲਾਂ ਵਿੱਚ ਛੁੱਟੀਆਂ ਅਤੇ ਸਕੂਲਾਂ ਦੇ ਸਮੇਂ ਵਿੱਚ ਬਦਲਾਓ ਕਰਨ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ। ਪ੍ਰੰਤੂ ਹਾਲਾਂ ਤੱਕ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਕੋਈ ਵੀ ਆਰਡਰ ਜਾਰੀ ਨਹੀਂ ਕੀਤੇ ਗਏ ।
ਸੂਤਰਾਂ ਦੀ ਮੰਨੀਏ ਤਾਂ ਪੰਜਾਬ ਸਰਕਾਰ ਸੂਬੇ ਵਿੱਚ ਪੈ ਰਹੀ ਭਿਅੰਕਰ ਗਰਮੀ ਕਾਰਨ ਸੂਬੇ ਦੇ ਸਕੂਲਾਂ ਵਿੱਚ ਛੁੱਟੀਆਂ ਜਾਂ ਸਮਾਂ ਘੱਟ ਕਰਨ ਬਾਰੇ ਵਿਚਾਰ ਕਰ ਰਹੀ ਹੈ ਅਤੇ ਛੇਤੀ ਹੀ ਇਸ ਸੰਬੰਧੀ ਪੱਤਰ ਜਾਰੀ ਕੀਤਾ ਜਾ ਸਕਦਾ ਹੈ।