ਜੀ ਟੀ ਯੂ ਵਿਗਿਆਨਕ ਵੱਲੋਂ ਚੋਣ ਕਮਿਸ਼ਨ ਨੂੰ ਮੰਗ ਪੱਤਰ ਭੇਜਿਆ

*ਜੀ ਟੀ ਯੂ ਵਿਗਿਆਨਕ ਵੱਲੋਂ ਚੋਣ ਕਮਿਸ਼ਨ ਨੂੰ ਮੰਗ ਪੱਤਰ ਭੇਜਿਆ ਗਿਆ*
ਲੁਧਿਆਣਾ, 7 ਅਪ੍ਰੈਲ 2024 ( PBJOBSOFTODAY)

*ਗੌਰਮਿੰਟ ਟੀਚਰਜ਼ ਯੂਨੀਅਨ ਵਿਗਿਆਨਕ ਪੰਜਾਬ ਦੇ ਸੂਬਾਈ ਮੀਤ ਪ੍ਰਧਾਨ ਜਗਦੀਪ ਸਿੰਘ ਜੌਹਲ ਅਤੇ ਲੁਧਿਆਣਾ ਜ਼ਿਲ੍ਹੇ ਦੇ ਆਗੂਆਂ ਇਤਬਾਰ ਸਿੰਘ, ਸੰਦੀਪ ਸਿੰਘ ਬਦੇਸ਼ਾ, ਕੇਵਲ ਸਿੰਘ, ਕਮਲਜੀਤ ਸਿੰਘ ਮਾਨ ਅਤੇ ਜਤਿੰਦਰਪਾਲ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਉਂਦੀਆਂ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮੁੱਖ ਚੋਣ ਕਮਿਸ਼ਨ ਪੰਜਾਬ ਦੇ ਨਾਂ ਇੱਕ ਪੱਤਰ ਲਿਖ ਕੇ ਪੰਜਾਬ ਦੇ ਕਰਮਚਾਰੀਆਂ ਦੀਆਂ ਮੰਗਾਂ ਵੱਲ ਧਿਆਨ ਦੇਣ ਦੀ ਮੰਗ ਕੀਤੀ ਗਈ ਹੈ।*  *ਉਨ੍ਹਾਂ ਵੱਲੋਂ ਜਿੱਥੇ ਮਹਿਲਾ ਕਰਮਚਾਰੀਆਂ ਦੀ ਡਿਉਟੀ ਤਹਿਸੀਲ ਅੰਦਰ ਲਾਉਣ ਦੀ ਮੰਗ ਕੀਤੀ ਗਈ, ਉੱਥੇ ਅੰਗਹੀਣਾਂ ਨੂੰ ਡਿਉਟੀ ਤੋਂ ਛੋਟ ਅਤੇ ਕਪਲ ਕੇਸ ਦੀ ਸੂਰਤ ਵਿੱਚ ਇੱਕੋ ਰੂਟ ਤੇ ਡਿਉਟੀ ਲਾਉਣ ਦੀ ਮੰਗ ਕੀਤੀ ਗਈ । 


ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੀ ਡਿਉਟੀ ਘੱਟ ਤੋਂ ਘੱਟ ਲਾਉਣ ਦੀ ਮੰਗ ਰੱਖੀ ਗਈ, ਕਿਉਂ ਜੁ ਪ੍ਰਿੰਸੀਪਲ ਅਤੇ ਹੈਡ ਮਾਸਟਰਾਂ ਨੂੰ ਮਿਲ਼ੇ ਇੱਕ-ਇੱਕ ਸਕੂਲ ਦੇ ਮੁਕਾਬਲੇ ਬੀ ਪੀ ਈ ਓਜ਼ ਕੋਲ਼ 50 ਤੋਂ 100 ਸਕੂਲ, ਸੈਂਕੜੇ ਅਧਿਆਪਕ ਅਤੇ ਹਜ਼ਾਰਾਂ ਬੱਚਿਆਂ ਦਾ ਚਾਰਜ ਹੁੰਦਾ ਹੈ।* *ਰਾਜਵਿੰਦਰ ਸਿੰਘ ਛੀਨਾ, ਸੁਖਵੀਰ ਸਿੰਘ, ਬਲਕਾਰ ਸਿੰਘ ਸਿੱਧੂ ਆਦਿ ਨੇ ਚੋਣ ਲਈ ਤਾਇਨਾਤ ਅਮਲੇ ਵਾਸਤੇ ਇੱਕ ਕਰੋੜ ਦਾ ਬੀਮਾ ਅਤੇ ਟੋਲ ਪਲਾਜ਼ੇ ਤੋਂ ਮੁਫ਼ਤ ਲਾਂਘੇ ਦੀ ਸਹੂਲਤ ਦੀ ਮੰਗ ਕੀਤੀ ਗਈ। ਸੈਕਟਰ ਅਫ਼ਸਰ, ਫਲਾਈਂਗ ਸਕੂਐਡ ਅਤੇ ਐੱਸ ਐੱਸ ਟੀ ਟੀਮਾਂ ਵਾਸਤੇ ਉੱਚ ਤਨਖਾਹ ਸਕੇਲ ਦੇ ਮੁਲਾਜ਼ਮ ਅਤੇ ਬਤੌਰ ਮਾਸਟਰ ਟ੍ਰੇਨਰ ਲਈ ਸਟੇਜ ਸੰਭਾਲਣ ਦੇ ਤਜ਼ਰਬੇਕਾਰ ਮੁਲਾਜ਼ਮ ਲਾਏ ਜਾਣ ਅਤੇ ਜਿੰਨ੍ਹਾਂ ਮੁਲਾਜ਼ਮਾਂ ਦੀ ਦਿਨ-ਰਾਤ ਦੀ ਡਿਉਟੀ ਮਾਡਲ ਕੋਡ ਆਫ ਕੰਡਕਟ ਲੱਗਣ ਸਾਰ ਹੀ ਸ਼ੁਰੂ ਹੋ ਗਈ ਹੈ, ਨੂੰ ਆਪਣਾ ਲਾਈਸੈਂਸੀ ਅਸਲਾ ਕੋਲ਼ ਰੱਖਣ ਦੀ ਇਜ਼ਾਜ਼ਤ ਦੇਣ ਦੀ ਮੰਗ ਰੱਖੀ ਗਈ।*


 24 ਘੰਟੇ ਦਿਨ-ਰਾਤ ਡਿਉਟੀ ਕਰ  ਰਹੀਆਂ ਫਲਾਈਂਗ ਸਕੁਐਡ ਟੀਮਾਂ ਦਾ ਬੋਝ ਘਟਾਉਣ ਲਈ ਟੀਮਾਂ ਦੀ ਗਿਣਤੀ ਵਧਾਉਣ, ਉਹਨਾਂ ਦੇ ਘੰਟੇ ਘਟਾਉਣ ਅਤੇ ਚੋਣ ਡਿਉਟੀ ਵਾਲ਼ੇ ਦਿਨ ਨੂੰ ਛੱਡ ਕੇ ਸਭ ਮੁਲਜ਼ਮਾਂ ਲਈ ਅਚਨਚੇਤ ਅਤੇ ਹੋਰ ਮੈਡੀਕਲ ਛੁੱਟੀਆਂ ਵਗੈਰਾ ਦੀ ਸਹੂਲਤ ਬਰਕਰਾਰ ਰੱਖਣ ਦੀ ਮੰਗ ਕੀਤੀ ਗਈ। ਚੋਣ-ਡਿਉਟੀ ਲਈ ਨਿਯੁਕਤ ਮਿੱਡ-ਡੇ-ਮੀਲ ਵਰਕਰਾਂ ਨੂੰ ਢੁਕਵਾਂ ਮਾਣਭੱਤਾ ਦੇਣ ਅਤੇ ਚੋਣ ਵਾਲ਼ੇ ਦਿਨ ਸਮਾਨ ਜਮ੍ਹਾਂ ਕਰਵਾਉਣ ਉਪਰੰਤ ਦੇਰ ਰਾਤ ਘਰ ਪਹੁੰਚਣ ਲਈ ਟਰਾਂਸਪੋਰਟ ਦਾ ਪ੍ਰਬੰਧ ਕਰਨ ਦੀ ਬੇਨਤੀ ਵੀ ਕੀਤੀ ਗਈ।

 *ਰਾਜਨ ਕੰਬੋਜ, ਤੁਸ਼ਾਲ ਕੁਮਾਰ, ਗੁਰਦੀਪ ਸਿੰਘ, ਰਘੁਵੀਰ ਸਿੰਘ, ਸੁਰਿੰਦਰ ਸਿੰਘ ਆਦਿ ਨੇ ਵਿਭਾਗਾਂ ਤੋਂ ਟਾਈਮ ਬਾਊਂਡ ਡਾਕਾਂ ਮੰਗਣ ਤੇ ਰੋਕ ਲਾਉਣ ਦੀ ਮੰਗ ਤੋਂ ਇਲਾਵਾ ਮਾਣਯੋਗ ਹਾਈਕੋਰਟ ਅਤੇ ਹੋਰ ਅਦਾਲਤਾਂ ਵਿੱਚ ਚੱਲ ਰਹੇ ਵਿਭਾਗੀ ਕੇਸਾਂ ਨੂੰ ਚੋਣਾਂ ਖ਼ਤਮ ਹੋਣ ਤੱਕ ਅਗਾਂਹ ਕਰਨ ਵਾਸਤੇ ਚੋਣ ਕਮਿਸ਼ਨ ਅਤੇ ਅਦਾਲਤ ਨੂੰ ਆਪਸੀ ਸਹਿਮਤੀ ਬਣਾਉਣ ਵਾਸਤੇ ਬੇਨਤੀ ਵੀ ਕੀਤੀ ਗਈ ਤਾਂ ਜੋ ਦੂਹਰੀ ਡਿਉਟੀ ਕਰ ਰਹੇ ਮੁਲਾਜ਼ਮਾਂ ਦਾ ਚੱਕੀ ਦੇ ਦੋ ਪੁੜਾਂ ਵਿਚਕਾਰ ਪਿਸਣ ਦੀ ਸਥਿਤੀ 'ਚੋਂ ਬਚਾਅ ਵੀ ਹੋ ਸਕੇ ਅਤੇ ਮਾਣਯੋਗ ਅਦਾਲਤਾਂ ਸਮੇਤ ਲੋਕ ਸਭਾ ਚੋਣਾਂ ਦਾ ਕੰਮ ਵੀ ਸ਼ਾਨਦਾਰ ਤਰੀਕੇ ਨਾਲ਼ ਨੇਪਰੇ ਚੜ੍ਹ ਸਕੇ। ਸ੍ਰੀ ਜੌਹਲ ਨੇ ਦੱਸਿਆ ਕਿ ਯੂਨੀਅਨ ਵੱਲੋਂ ਇਹ ਪੱਤਰ ਮਾਣਯੋਗ ਮੁੱਖ ਚੋਣ ਕਮਿਸ਼ਨਰ ਆਫ ਪੰਜਾਬ ਨੂੰ ਈ-ਮੇਲ ਕਰ ਦਿੱਤਾ ਗਿਆ ਹੈ।*

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends