BREAKING NEWS: ਮਿਡਲ ਸਕੂਲਾਂ ਨੂੰ ਬੰਦ ਕਰਨ ਦੀ ਤਿਆਰੀ, ਬਜ਼ਟ ਸੈਸ਼ਨ ਵਿੱਚ ਤਜਵੀਜ਼
ਚੰਡੀਗੜ੍ਹ, 5 ਮਾਰਚ 2024
ਸੂਬੇ ਦੇ ਮਿਡਲ ਸਕੂਲਾਂ ਨੇ ਬੰਦ ਕਰਨ ਦੀ ਤਿਆਰੀ ਸ਼ੁਰੂ ਹੋ ਗਈ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵਲੋਂ ਵਿਧਾਨ ਸਭਾ ਦੇ ਅੱਜ ਬਜਟ ਸੈਸ਼ਨ ਦੌਰਾਨ ਮਿਡਲ ਸਕੂਲਾਂ ਨੂੰ ਬੰਦ ਕਰਨ ਦੀ ਤਜਵੀਜ਼ ਦਿੱਤੀ ਗਈ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸੂਬੇ ਦੇ ਵਿੱਚ ਬਹੁਤ ਸਾਰੇ ਮਿਡਲ ਸਕੂਲ ਅਜਿਹੇ ਹਨ ਜਿੱਥੇ ਕਿ ਬਹੁਤ ਹੀ ਘੱਟ ਵਿਦਿਆਰਥੀ ਹਨ ਕਈ ਸਕੂਲਾਂ ਵਿੱਚ ਤਾਂ 10 ਤੋਂ 12 ਵਿਦਿਆਰਥੀ ਹੀ ਹਨ। ਸਿੱਖਿਆ ਮੰਤਰੀ ਨੇ ਕਿਹਾ ਕਿ ਇਹਨਾਂ ਸਕੂਲਾਂ ਨੂੰ ਬੰਦ ਕਰਕੇ ਇੱਕ ਚੰਗਾ ਸਕੂਲ ਬਣਾਇਆ ਜਾ ਸਕਦਾ ਹੈ ਜਿੱਥੇ ਚੰਗੇ ਵਿਦਿਆ ਪ੍ਰਾਪਤ ਹੋ ਸਕਦੀ ਹੈ
ਸਿੱਖਿਆ ਮੰਤਰੀ ਵਲੋਂ ਇਨ੍ਹਾਂ ਘੱਟ ਬੱਚਿਆਂ ਵਾਲੇ ਮਿਡਲ ਸਕੂਲਾਂ ਨੂੰ ਬੰਦ ਕਰਨ ਦੀ ਤਜਵੀਜ਼ ਦਿੱਤੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਹਾਊਸ ਦਾ ਸਾਥ ਮੰਗਿਆ। BUDGET Session Live Watch here
ਇਥੇ ਜਿਕਰਯੋਗ ਹੈ ਕਿ, ਘੱਟ ਬੱਚਿਆਂ ਵਾਲੇ ਸਕੂਲਾਂ ਸਬੰਧੀ ਫੈਸਲਾ ਲੈਣ ਵਾਲੇ ਅਕਾਲੀ ਦਲ ਦੇ ਵਿਧਾਇਕ ਡਾ. ਸੁਖਵਿੰਦਰ ਸਿੰਘ ਸੁੱਖੀ ਦੇ ਵੱਲੋਂ ਪ੍ਰਸਤਾਵ ਪੇਸ਼ ਕੀਤਾ ਗਿਆ।
ਜਿਸ ਦੇ ਜਵਾਬ ਵਿਚ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ, ਘੱਟ ਬੱਚਿਆਂ ਵਾਲੇ ਮਿਡਲ ਸਕੂਲਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਮੈਂ ਇਸ ਸਬੰਧੀ ਹਾਊਸ ਦਾ ਸਾਥ ਮੰਗਦਾ।
- BREAKING NEWS: ਮਿਡਲ ਸਕੂਲਾਂ ਹੋ ਸਕਦੇ ਨੇ ਬੰਦ, ਬਜ਼ਟ ਸੈਸ਼ਨ ਵਿੱਚ ਤਜਵੀਜ਼
- PUNJAB GOVT BUDGET 2024: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਬਜ਼ਟ ਪੇਸ਼, ਦੇਖੋ ਲਾਈਵ
- Punjab Budget Focus on Education: ਸਿੱਖਿਆ ਲਈ ਕੁੱਲ ਬਜ਼ਟ ਦਾ 11.5% ਅਲਾਟ, ਪੜ੍ਹੋ (LIVE)
- PUNJAB BUDGET 2024 PDF : ਪੰਜਾਬ ਬਜਟ 2024 ਪੜ੍ਹੋ