ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਿੰਸੀਪਲ ਦੀਆਂ ਆਸਾਮੀਆਂ ਭਰਨ ਦੀ ਕਾਰਵਾਈ ਨੂੰ ਜਲਦੀ ਪੂਰਾ ਕਰਨ ਦੀ ਅਪੀਲ

 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਿੰਸੀਪਲ ਦੀਆਂ ਆਸਾਮੀਆਂ ਭਰਨ ਦੀ ਕਾਰਵਾਈ ਨੂੰ ਜਲਦੀ ਪੂਰਾ ਕਰਨ ਦੀ ਅਪੀਲ (ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ) 


ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 600 ਪਿੰਸੀਪਲਾਂ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਲਈ ਪੰਜਾਬ ਸਰਕਾਰ ਵੱਲੋਂ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਕੁਮਾਰ ,ਸੀਨੀਅਰ ਮੀਤ ਪ੍ਰਧਾਨ ਅਮਨ ਸਰਮਾ ਅਤੇ ਸੀਨੀਅਰ ਸਲਾਹਕਾਰ ਸੁਖਦੇਵ ਸਿੰਘ ਰਾਣਾ ਨੇ ਦੱਸਿਆ ਕਿ ਸਾਲ 2018 ਵਿੱਚ 50% ਸਿੱਧੀ ਭਰਤੀ ਅਤੇ 50% ਪਦਉਨਤੀਆਂ ਨਾਲ ਭਰਨ ਦੇ ਨਿਯਮ ਵੱਡੀ ਰੁਕਾਵਟ ਹੈ। ਸਿੱਧੀ ਭਰਤੀ ਦਾ ਅਦਾਲਤ ਵਿੱਚ ਕੇਸ ਹੈ ਅਤੇ ਮੁੱਖ ਦਫ਼ਤਰ ਵਲੋਂ ਖਾਲੀ ਅਸਾਮੀਆਂ ਨੂੰ ਭਰਨ ਕੋਈ ਦਿਲਚਸਪੀ ਨਹੀਂ ਹੈ। ਲੈਕਚਰਾਰ ਯੂਨੀਅਨ ਲਗਾਤਾਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿਖਿਆ ਸਕੱਤਰ ਜੀ ਨਾਲ ਮੀਟਿੰਗ ਕਰਕੇ ਖਾਲੀ ਅਸਾਮੀਆਂ ਨੂੰ ਭਰਨ ਦੀ ਕਾਰਵਾਈ ਨੂੰ ਜਲਦੀ ਪੂਰਾ ਕਰਨ ਦੀ ਮੰਗ ਕਰਦੀ ਰਹੀ ਹੈ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਪ੍ਰਬੰਧਕੀ ਕੰਮ ਕਰਨ ਨਿਪੁੰਨਤਾ ਹਾਸਲ ਹੋ ਸਕੇ। ਲਗਭਗ ਇਨ੍ਹਾਂ 600 ਸਕੂਲਾਂ ਵਿੱਚ ਸੀਨੀਅਰ ਲੈਕਚਰਾਰ ਹੀ ਬਤੌਰ ਸਕੂਲ ਇੰਚਾਰਜ ਸੇਵਾ ਨਿਭਾਅ ਰਹੇ ਹਨ ਪਰੰਤੂ ਸੇਵਾ ਨਿਭਾਅ ਰਹੇ ਆਪਣੀ ਪਦਉਨਤੀਆਂ ਉਡੀਕ ਕਰਦੇ ਸੇਵਾ ਮੁਕਤ ਹੋ ਰਹੇ ਹਨ। ਸੂਬਾ ਜਨਰਲ ਸਕੱਤਰ ਬਲਰਾਜ ਬਾਜਵਾ ਅਤੇ ਸਕੱਤਰ ਜਨਰਲ ਰਾਵਿਦਰਪਾਲ ਸਿੰਘ ਨੇ ਕਿਹਾ ਕਿ ਹੁਣ ਇਸ ਤਰ੍ਹਾਂ ਦੀ ਸਥਿਤੀ ਜਿਲ੍ਹਾ ਸਿਖਿਆ ਅਫਸਰਾਂ ਦੀ ਹੈ ਵਾਧੂ ਚਾਰਜ ਦੇ ਕੇ ਕੰਮ ਚਲਾਇਆ ਜਾ ਰਿਹਾ ਹੈ। ਜਨਵਰੀ 2024 ਵਿੱਚ 51ਪ੍ਰਿੰਸੀਪਲਾਂ ਨੂੰ ਤਰੱਕੀ ਦੇਣ ਨਾਲ ਆਸਾਮੀਆਂ ਭਰਨ ਦੀ ਉਮੀਦ ਨੂੰ 28 ਅਧਿਕਾਰੀਆਂ ਵੱਲੋਂ ਨਾਂਹ ਕਰਨ ਕਰਕੇ ਬੂਰ ਨਹੀਂ ਪਿਆ।



ਮੀਤ ਪ੍ਰਧਾਨ ਜਗਤਾਰ ਸਿੰਘ ਸੈਦੋਕੇ ਅਤੇ ਰਣਬੀਰ ਸਿੰਘ ਸੋਹਲ਼ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਪ੍ਰਿੰਸੀਪਲ ਦੀਆਂ ਤਰੱਕੀਆਂ ਕਰਕੇ ਜਿਲਾ ਸਿੱਖਿਆ ਅਫ਼ਸਰ ਅਤੇ ਮੁੱਖ ਦਫ਼ਤਰ ਦੀਆਂ ਸਹਾਇਕ ਡਾਇਰੈਕਟਰ ਦੀਆਂ ਤੈਨਾਤੀਆ ਜਲਦੀ ਕੀਤੀਆਂ ਜਾਣ ਤਾਂ ਜੋ ਸਲਾਨਾ ਪ੍ਰੀਖਿਆਵਾਂ ਅਤੇ ਵਿਦਿਆਰਥੀਆ ਦੇ ਵਜ਼ੀਫੇ ਅਤੇ ਹੋਰ ਅਧਿਆਪਕ ਦੇ ਸੇਵਾ ਮੁਕਤ ਤੇ ਜੀ ਪੀ ਐਫ ਦੀਆਂ ਅਦਾਇਗੀ ਸਮੇਂ ਸਿਰ ਕੀਤੀਆਂ ਜਾਣ। ਜਿਲ੍ਹਾ ਸਿਖਿਆ ਅਫਸਰ ਦੀ ਤੈਨਾਤੀਆ ਏ ਸੀ ਆਰ ਦੇ ਕਾਉਟਰ ਸਾਈਨ ਕਰਾਉਣ ਦਾ ਕੰਮ ਨਪੇੜੇ ਚਾੜਿਆ ਜਾਵੇ। ਸੂਬਾ ਆਗੂਆਂ ਨੇ ਵਿਭਾਗ ਵੱਲੋਂ ਵਿਭਾਗੀ ਪ੍ਰੀਖਿਆ ਸਬੰਧੀ ਪੱਤਰ ਜਾਰੀ ਕਰਕੇ ਦੁਬਿਧਾ ਖਤਮ ਕੀਤੀ ਜਾਵੇ। ਅਧਿਆਪਕਾਂ ਦੀਆਂ ਵਿੱਤੀ ਮੰਗ ਛੇਵੇਂ ਪੇ ਕਮਿਸ਼ਨ ਦੀ ਸਿਫਾਰਸ਼ਾਂ ਨੂੰ ਲਾਗੂ ਕੀਤਾ ਜਾਵੇ ਗਾ ਅਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਅਤੇ ਰੋਕੇ ਗਏ 

ਭੱਤੇ ਬਹਾਲ ਕੀਤੇ ਜਾਣ। ਅਧਿਆਪਕਾਂ ਦੀਆਂ ਬਦਲੀਆਂ ਦਾ ਕੰਮ ਅਪਰੈਲ ਮਹੀਨੇ ਦੌਰਾਨ ਪੂਰਾ ਕੀਤਾ ਜਾਵੇ ਤਾਂ ਜੋ ਨਵੇਂ ਦਾਖਲੇ ਦੀ ਮੁਹਿੰਮ ਨੂੰ ਬਹੁਤ ਵੱਡਾ ਹੁੰਗਾਰਾ ਮਿਲ ਸਕੇ।ਸੂਬਾ ਪ੍ਰਧਾਨ ਸੰਜੀਵ ਕੁਮਾਰ ਅਤੇ ਸੀਨੀਅਰ ਮੀਤ ਪ੍ਰਧਾਨ ਅਮਨ ਸਰਮਾ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿਖਿਆ ਸਕੱਤਰ ਜੀ 

ਨੂੰ ਅਪੀਲ ਕਰਦਿਆਂ ਕਿਹਾ ਕਿ ਸਾਲ 2018 ਦੇ ਨਿਯਮਾਂ ਵਿੱਚ ਸੋਧ ਕਰਕੇ ਪਦਉਨਤੀਆਂ ਦਿੱਤਾ ਦਾ ਕੋਟਾ 75% ਕਰਕੇ ਪਦਉਨਤੀਆਂ ਦੀ ਖੜੋਤ ਨੂੰ ਖਤਮ ਕੀਤਾ ਜਾਵੇ।ਇਸ ਮੌਕੇ ਬਲਜੀਤ ਸਿੰਘ, ਅਵਤਾਰ ਸਿੰਘ, ਬਲਦੀਸ਼ ਕੁਮਾਰ, ਇੰਦਰਜੀਤ ਸਿੰਘ, ਕੌਸ਼ਲ ਕੁਮਾਰ, ਤਜਿੰਦਰ ਸਿੰਘ, ਵਿੱਤ ਸਕੱਤਰ ਰਾਮ ਵੀਰ ਸਿੰਘ, ਭੁਪਿੰਦਰ ਪਾਲ ਸਿੰਘ, ਸੁਖਬੀਰ ਇੰਦਰ ਸਿੰਘ, ਜਗਤਾਰ ਸਿੰਘ ਸਿੱਧੂ, ਅਰੁਣ ਕੁਮਾਰ ਲੁਧਿਆਣਾ, ਗੁਰਪ੍ਰੀਤ ਸਿੰਘ ਬਠਿੰਡਾ ਅਤੇ 

ਚਰਨਇੰਦਰ ਸਿੰਘ ਸਿੱਧੂ ਹਾਜ਼ਰ ਸਨ।

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends