ਅਧਿਆਪਕਾਂ ਲਈ ਸਿਰਦਰਦ ਬਣੇ ‘ਮਿਡ-ਡੇ-ਮੀਲ’ ਦੇ ਕਿਨੂੰ -ਜੀਟੀਯੂ

 ਅਧਿਆਪਕਾਂ ਲਈ ਸਿਰਦਰਦ ਬਣੇ ‘ਮਿਡ-ਡੇ-ਮੀਲ’ ਦੇ ਕਿਨੂੰ  - ਜੀਟੀਯੂ

ਮੋਹਾਲੀ, 22 ਫਰਵਰੀ 2024

    ਮੁਫ਼ਤ ਰਾਸ਼ਨ ਅਤੇ ਸਰਕਾਰੀ ਸੇਵਾਵਾਂ ਘਰ-ਘਰ ਪਹੁੰਚਾਉਣ ਦਾ ਦਾਅਵਾ ਕਰਨ ਵਾਲ਼ੀ ਪੰਜਾਬ ਸਰਕਾਰ ਦੇ ਮਿਡ-ਡੇ-ਮੀਲ ਦੇ ਕਿਨੂੰ ਅਧਿਆਪਕਾਂ ਲਈ ਅਤੇ ਵਿਸ਼ੇਸ਼ਕਰ ਵਿਿਦਆਰਥੀਆਂ ਦੀ ਸਿੱਖਿਆ ਲਈ ਸਿਰਦਰਦ ਸਾਬਤ ਹੋ ਰਹੇ ਹਨ ਕਿਉਂ ਜੋ ਸਰਕਾਰ ਨੇ ਨਾਦਰਸ਼ਾਹੀ ਫ਼ਰਮਾਣ ਜਾਰੀ ਕਰਦਿਆਂ ਇਹ ਕਿਨੂੰ ਸਕੂਲਾਂ ਤੱਕ ਪੁਜਦੇ ਕਰਨ ਦੀ ਬਜਾਏ ਦੂਰ-ਦੁਰਾਡੇ ਸਕੂਲਾਂ ਦੇ ਅਧਿਆਪਕਾਂ ਨੂੰ ਬਲਾਕ ਦਫ਼ਤਰਾਂ ਤੋਂ ਲੈ ਜਾਣ ਦੇ ਆਦੇਸ਼ ਦਿੱਤੇ ਹਨ।



 ਜੀਟੀਯੂ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਸੁਰਜੀਤ ਸਿੰਘ, ਜਨਰਲ ਸਕੱਤਰ ਰਵਿੰਦਰ ਸਿੰਘ ਪੱਪੀ, ਸੀਨੀਅਰ ਮੀਤ ਪ੍ਰਧਾਨ ਸ਼ਮਸ਼ੇਰ ਸਿੰਘ, ਜਥੇਬੰਦੀ ਆਗੂਆਂ ਮਨਪ੍ਰੀਤ ਸਿੰਘ, ਬਲਜੀਤ ਸਿੰਘ, ਗੁਲਜੀਤ ਸਿੰਘ, ਹਰਪ੍ਰੀਤ ਸਿੰਘ ਧਰਮਗੜ੍ਹ, ਅਵਰਿੰਦਰ ਸਿੰਘ ਪਿੰਕੀ ਦਰਸ਼ਨ ਸਿੰਘ,ਚਰਨਜੀਤ ਸਿੰਘ ਅਤੇ ਹੋਰਨਾਂ ਨੇ ਉਪਰੋਕਤ ਸਰਕਾਰੀ ਫ਼ਰਮਾਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਪਹਿਲਾਂ ਤੋਂ ਹੀ ਕਈ ਗੈਰ-ਵਿਿਦਅਕ ਕੰਮਾਂ ਦੇ ਬੋਝ ਹੇਠ ਦੱਬੇ ਸਕੂਲੀ ਅਧਿਆਪਕਾਂ ਨੂੰ ਬਲਾਕ ਦਫ਼ਤਰਾਂ ਤੋਂ ਕਿਨੂੰ ਪ੍ਰਾਪਤ ਕਰਨ ਦਾ ਕੰਮ ਨਾ ਸਿਰਫ਼ ਅਧਿਆਪਕਾਂ ਲਈ ਮੁਸ਼ਕਲਾਂ ਭਰਿਆ ਹੈ, ਸਗੋਂ ਵਿਿਦਆਰਥੀਆਂ ਦੇ ਪੜ੍ਹਾਈ ਦੇ ਸਮੇਂ ਤੇ ਵੀ ਵਿਪਰੀਤ ਪ੍ਰਭਾਵ ਪਾਉਣ ਵਾਲ਼ਾ ਹੈ।ਆਗੂਆਂ ਕਿਹਾ ਕਿ ਬਲਾਕ ਦਫ਼ਤਰਾਂ ਤੋਂ ਮੀਲਾਂ ਦੂਰ ਸਕੂਲਾਂ ਦੇ ਅਧਿਆਪਕਾਂ ਨੂੰ ਪਹਿਲਾਂ ਆਪਣੇ ਵਾਹਨਾਂ ਰਾਹੀਂ ਬਲਾਕ ਦਫ਼ਤਰਾਂ ਵਿਖੇ ਜਾਕੇ, ਗਿਣਤੀ ਕਰਕੇ ਕਿਨੂੰ ਆਪਣੇ ਸਕੂਲਾਂ ਤੱਕ ਲਿਆਉਣ ਦਾ ਵਾਧੂ ਕੰਮ ਅਧਿਆਪਕਾਂ ਦੇ ਸਮੇਂ ਅਤੇ ਸੰਸਾਧਨਾਂ ਦੀ ਬਰਬਾਦੀ ਦੇ ਨਾਲ਼-ਨਾਲ ਅਧਿਆਪਣ ਕਾਰਜਾਂ ਦੇ ਸਮੇਂ ਦਾ ਘਾਣ ਕਰਨ ਵਾਲਾ ਵੀ ਹੈ।

     ਜਥੇਬੰਦੀ ਆਗੂਆਂ ਮੰਗ ਕੀਤੀ ਕਿ ਸਰਕਾਰ ਕਿਨੂੰ ਸਕੂਲਾਂ ਤੱਕ ਪੁਜਦੇ ਕਰਨ ਦਾ ਪ੍ਰਬੰਧ ਆਪਣੇ ਖ਼ੁਦ ਦੇ ਤੰਤਰ ਰਾਹੀਂ ਕਰਨਾ ਯਕੀਨੀ ਬਣਾਏ ਤਾਂ ਜੋ ਅਧਿਆਪਕਾਂ, ਵਿਿਦਆਰਥੀਆਂ ਅਤੇ ਸਕੂਲੀ ਸਿੱਖਿਆ ਨੂੰ ਬੇਲੋੜੀ ਖੱਜਲ-ਖ਼ੁਆਰੀ ਤੋਂ ਬਚਾਇਆ ਜਾ ਸਕੇ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends