ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਹੋਈਆਂ।
(ਵਿਸ਼ੇਸ਼ ਲੋੜਾਂ ਵਾਲੇ ਬੱਚੇ ਸਾਡੇ ਸਮਾਜ ਦਾ ਅਹਿਮ ਅੰਗ ਹਨ) : ਡਿਪਟੀ ਡੀਈਓ
ਸਿੱਖਿਆ ਵਿਭਾਗ ਤੇ ਆਈਈਡੀ ਕੰਪੋਨੈਂਟ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਜਿਲ੍ਹਾ ਸਿੱਖਿਆ ਅਫਸਰ ਤੇ ਉੱਪ ਜਿਲ੍ਹਾ ਸਿੱਖਿਆ ਅਫਸਰ ਮਨੋਜ ਕੁਮਾਰ ਦੀ ਅਗਵਾਈ ਵਿੱਚ ਸ਼ਹੀਦੇ ਆਜਮ ਸੁਖਦੇਵ ਸਿੰਘ ਥਾਪਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਰਤ ਨਗਰ (ਕੁੜੀਆਂ) ਵਿਖੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ। ਇਹਨਾਂ ਖੇਡ ਮੁਕਾਬਲਿਆਂ ਚ ਮੁੱਖ ਮਹਿਮਾਨ ਤੌਰ ਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਐੱ.ਸ) ਮਨੋਜ ਕੁਮਾਰ, ਬੀਪੀਈਓ ਲੁਧਿਆਣਾ -2 ਪਰਮਜੀਤ ਸਿੰਘ ਤੇ ਸਮਾਜ ਸੇਵੀ ਡਿੱਕੀ ਛਾਬੜਾ ਪਹੁੰਚੇ। ਜਿਸ ਵਿੱਚ ਬੈਡਮਿੰਟਨ 'ਚ ਬਲਾਕ ਸੁਧਾਰ ਨੇ ਪਹਿਲਾ ਤੇ ਬਲਾਕ ਸਮਰਾਲਾ ਨੇ ਦੂਸਰਾ ਸਥਾਨ ਹਾਸਲ ਕੀਤਾ, 100 ਮੀਟਰ ਰੇਸ 'ਚ ਮਾਛੀਵਾੜਾ ਨੇ ਪਹਿਲਾ, 100 ਮੀਟਰ ਰੇਸ (ਲੜਕੀਆਂ) ਚੋਂ ਲੁਧਿਆਣਾ-2 ਨੇ ਪਹਿਲਾ ਤੇ ਖੰਨਾ-2 ਨੇ ਦੂਸਰਾ ਸਥਾਨ ਹਾਸਲ ਕੀਤਾ, 200 ਮੀਟਰ ਰੇਸ ਚੋਂ ਰਾਏਕੋਟ ਨੇ ਪਹਿਲਾ, ਮਾਛੀਵਾੜਾ ਨੇ ਦੂਸਰਾ ਤੇ ਜਗਰਾਓਂ ਨੇ ਤੀਸਰਾ ਸਥਾਨ ਹਾਸਲ ਕੀਤਾ, ਸ਼ਾਫਟ ਬਾਲ ਚੋਂ ਡੇਹਲੋਂ ਨੇ ਪਹਿਲਾ ਤੇ ਮਾਂਗਟ-2 ਨੇ ਦੂਸਰਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਟੇਬਲ ਟੈਨਿਸ, 50 ਮੀਟਰ ਰੇਸ ਤੇ ਵਾਕ ਦੇ ਮੁਕਾਬਲੇ ਕਰਵਾਏ ਗਏ। ਇਸ ਸਮੇਂ ਉੱਪ ਜਿਲ੍ਹਾ ਸਿੱਖਿਆ ਅਫਸਰ ਮਨੋਜ ਕੁਮਾਰ ਤੇ ਬੀਪੀਈਓ ਪਰਮਜੀਤ ਸਿੰਘ ਨੇ ਸਾਂਝੇ ਤੌਰ ਤੇ ਕਿਹਾ ਕਿ ਇਹ ਵਿਸ਼ੇਸ਼ ਲੋੜਾਂ ਵਾਲੇ ਬੱਚੇ ਸਾਡੇ ਸਮਾਜ ਦਾ ਅਹਿਮ ਅੰਗ ਹਨ ਤੇ ਵਿਲੱਖਣ ਪ੍ਰਤਿਭਾ ਅਤੇ ਵਿਸ਼ੇਸ਼ ਯੋਗਤਾਵਾਂ ਰੱਖਦੇ ਹਨ, ਇਹਨਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨਾ ਹੀ ਆਈਈਡੀ ਕੰਪੋਨੈਂਟ ਦਾ ਮੁੱਖ ਉਦੇਸ਼ ਹੈ, ਉਹਨਾਂ ਕਿਹਾ ਕਿ ਇਹ ਵਿਲੱਖਣ ਪ੍ਰਤਿਭਾ ਦੇ ਮਾਲਕ ਬੱਚੇ ਸਾਡੇ ਲੁਧਿਆਣਾ ਜ਼ਿਲੇ ਦਾ ਮਾਣ ਹਨ ਤੇ ਇਸ ਦੌਰਾਨ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਡਾਂਸ ਤੇ ਕਵਿਤਾ ਦੀ ਪੇਸ਼ਕਾਰੀ ਵੀ ਕੀਤੀ ਗਈ। ਇਸ ਮੌਕੇ ਉੱਪ ਜਿਲਾ ਸਿੱਖਿਆ ਅਫਸਰ ਮਨੋਜ ਕੁਮਾਰ, ਬੀਪੀਈਓ ਪਰਮਜੀਤ ਸਿੰਘ, ਜਿਲ੍ਹਾ ਸਪੈਸ਼ਲ ਐਜੂਕੇਟਰ ਮੈਡਮ ਪ੍ਰਦੀਪ ਕੌਰ ਰਾਏ ਵੱਲੋਂ ਵੱਖ ਵੱਖ ਖੇਡ ਮੁਕਾਬਲਿਆਂ ਵਿੱਚ ਜੇਤੂ ਟੀਮ ਅਤੇ ਵਿਦਿਆਰਥੀਆਂ ਨੂੰ ਗੋਲਡ ਮੈਡਲ ਤੇ ਖੇਡਾਂ 'ਚ ਸੇਵਾ ਕਰਨ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਦੇ ਮੁਖੀਆਂ ਨੂੰ ਵੀ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਫਿਜਿਓਥਰੈਪੀ ਡਾ.ਪ੍ਰੀਤੀ ਤੱਗੜ, ਆਈਈਆਰਟੀ ਮੈਡਮ ਨਿਸ਼ਾ ਸਕਸੈਨਾ, ਮੈਡਮ ਕਮਲਜੀਤ ਕੌਰ, ਮੈਡਮ ਗਗਨਦੀਪ ਕੌਰ, ਮੈਡਮ ਪਰਮਜੀਤ ਕੌਰ, ਮੈਡਮ ਗੁਰਪ੍ਰੀਤ ਕੌਰ, ਮੈਡਮ ਰੀਤੂ ਅੱਤਰੀ, ਹਰਜੀਤ ਸਿੰਘ, ਗੰਗਾਧਰ ਠਾਕੁਰ, ਇੰਦਰਜੀਤ ਸਿੰਘ, ਰਾਜੀਵ ਵਰਮਾ, ਸੁਖਜੀਤ ਸਿੰਘ, ਆਈਈਏਟੀ ਦਲਜੀਤ ਕੌਰ, ਮੀਨਾਕਸ਼ੀ, ਸਵਰਨ ਕੌਰ, ਨਾਮਪ੍ਰੀਤ ਸਿੰਘ, ਪੰਨੂੰ ਡੇਹਲੋਂ, ਗੁਰਦੀਪ ਸਿੰਘ, ਸਤਨਾਮ ਸਿੰਘ, ਮਨਪ੍ਰੀਤ ਕੌਰ, ਸੰਦੀਪ ਕੌਰ ਸਹੋਤਾ, ਪਰਮਜੀਤ ਕੌਰ, ਬਲਵਿੰਦਰ ਕੌਰ, ਕੁਲਵੰਤ ਕੌਰ, ਸੁਖਦੀਪ ਕੌਰ ਆਦਿ ਹਾਜ਼ਰ ਸਨ।