ਸਿੱਖਿਆ ਵਿਭਾਗ ਵਿੱਚ 29 ਪਿੰਸੀਪਲਾਂ ਨੂੰ ਤਰੱਕੀ ਦੇਣ ਦਾ ਫੈਸਲਾ ਸ਼ਲਾਘਾਯੋਗ ( ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ )
ਚੰਡੀਗੜ੍ਹ, 14 ਫਰਵਰੀ 2024
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਕੁਮਾਰ ਅਤੇ ਸੀਨੀਅਰ ਸਲਾਹਕਾਰ ਸੁਖਦੇਵ ਸਿੰਘ ਰਾਣਾ ਨੇ ਪੰਜਾਬ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿਖਿਆ ਸਕੱਤਰ ਜੀ ਕਮਲ ਕਿਸ਼ੋਰ ਯਾਦਵ ਦਾ ਧੰਨਵਾਦ ਕਰਦਿਆਂ ਅਤੇ ਪਦ ਉਨਤ ਹੋਏ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੀਨੀਅਰ ਅਧਿਕਾਰੀਆ ਨੂੰ ਜਿਲ੍ਹਾ ਸਿਖਿਆ ਅਫਸਰ ਅਤੇ ਸਹਾਇਕ ਡਾਇਰੈਕਟਰ ਦੀਆਂ ਆਸਾਮੀਆਂ ਤੇ ਤੈਨਾਤ ਕਰਨ ਨਾਲ ਵਿਭਾਗ ਵਿੱਚ ਸੁਧਾਰ ਅਤੇ ਨਿਪੁੰਨਤਾ ਆਵੇਗੀ।
ਗੈਸਾ ਦੇ ਸੂਬਾ ਪ੍ਰਧਾਨ ਦੀਪਇੰਦਰ ਸਿੰਘ ਖੈਰਾ ਅਤੇ ਸੁਖਦੇਵ ਲਾਲ ਬੱਬਰ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿਖਿਆ ਸਕੱਤਰ ਜੀ ਧੰਨਵਾਦ ਕਰਦਿਆਂ ਕਿਹਾ ਕਿ ਤਰੱਕੀਆਂ ਅਧਿਕਾਰੀਆਂ ਦਾ ਮਨੋਬਲ ਉੱਚਾ ਚੁੱਕਣ ਵਿੱਚ ਸਹਾਈ ਹੁੰਦੀਆਂ ਹਨ ਅਤੇ ਆਪਣੇ ਫਰਜ਼ਾਂ ਨੂੰ ਤਨਦੇਹੀ ਨਾਲ ਨਿਭਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਗੈਸਾਂ ਆਗੂਆਂ ਨੇ ਕਿਹਾ ਹੈ ਕਿ ਸੀਨੀਅਰ ਅਧਿਕਾਰੀਆਂ ਦੇ ਤਜਰਬਿਆਂ ਲਾਭ ਸਿੱਖਿਆ ਵਿਭਾਗ ਨੂੰ ਮਿਲੇਗਾ। ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸਰਪ੍ਰਸਤ ਹਾਕਂਮ ਸਿੰਘ ਅਤੇ ਜਸਵੀਰ ਸਿੰਘ ਗੋਸਲ਼ ਸਾਬਕਾ ਜਿਲਾ ਪ੍ਰਧਾਨ ਮੋਹਾਲੀ ਅਤੇ ਸੂਬਾ ਪ੍ਰੈਸ ਸਕੱਤਰ ਰਣਬੀਰ ਸਿੰਘ ਸੋਹਲ਼ ਨੇ ਨਵੇਂ ਪਦਉਨਤੀਆਂ ਲਈ ਪੰਜਾਬ ਸਰਕਾਰ ਅਤੇ ਉਨਾਂ ਅਧਿਕਾਰੀਆਂ ਦਾ ਵਿਸ਼ੇਸ਼ ਧੰਨਵਾਦ ਜਿਨ੍ਹਾਂ ਨੇ ਸੀਨੀਅਰਤਾ ਸੂਚੀ ਨੂੰ ਨਪੇੜੇ ਚਾੜਨ ਦਾ ਕੰਮ ਕਰਦਿਆਂ ਤਰੱਕੀਆਂ ਨੂੰ ਸਾਰਥਕ ਬਣਾਇਆ ਹੈ। ਇਨ੍ਹਾਂ ਤਰੱਕੀਆਂ ਨਾਲ ਅਧਿਕਾਰੀਆਂ ਵਿੱਚ ਬਹੁਤ ਉਤਸ਼ਾਹ ਹੈ ਅਤੇ ਸ਼ਤ ਪ੍ਰਤੀਸ਼ਤ ਅਧਿਕਾਰੀ ਆਪਣੀਆਂ ਨਿਯੁਕਤੀਆਂ ਤੇ ਹਾਜ਼ਰ ਹੋਣਗੇ।