ਹੇਠਲੀ ਪੱਧਰ 'ਤੇ ਲੋਕਤੰਤਰ-ਪੰਚਾਇਤੀ ਰਾਜ (DEMOCRACY AT GRASS-ROOT LEVE L-PANCHAYATI RAJ) MULTIPLE CHOICE TYPE QUESTIONS
ਗਰਾਮ ਪੰਚਾਇਤ ਵਿੱਚ ਇਸਤਰੀਆਂ ਲਈ ਕਿੰਨੀਆਂ ਸੀਟਾਂ ਰਾਖਵੀਆਂ ਰੱਖੇ ਜਾਣ ਦੀ ਵਿਵਸਥਾ ਕੀਤੀ ਗਈ ਹੈ ?
a. 1/3
b. 1/4
c. 1/5
d. 1/2
- Ans d. 1/2
ਗਰਾਮ ਪੰਚਾਇਤ ਦਾ ਕਾਰਜਕਾਲ ਹੈ:
a. 3 ਸਾਲ
b. 4 ਸਾਲ
c. 5 ਸਾਲ
d. 6 ਸਾਲ
- Ans c. 5 ਸਾਲ
ਪੰਚਾਇਤ ਸੰਮਤੀ ਦਾ ਕਾਰਜਸਾਧਕ ਅਧਿਕਾਰੀ ਹੈ:
a. ਪੰਚਾਇਤ ਸੰਮਤੀ ਦਾ ਪ੍ਰਧਾਨ
b. ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ
c. ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ
d. ਅਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ)
- Ans b. ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ
ਪੰਚਾਇਤ ਸੰਮਤੀ ਦਾ ਕਾਰਜਕਾਲ ਹੈ:
a. 3 ਸਾਲ
b. 4 ਸਾਲ
c. 5 ਸਾਲ
d. 6 ਸਾਲ
- Ans c. 5 ਸਾਲ
ਜ਼ਿਲ੍ਹਾ ਪ੍ਰੀਸ਼ਦ ਦਾ ਕਾਰਜਸਾਧਕ ਅਧਿਕਾਰੀ ਕੌਣ ਹੈ ?
a. ਅਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ)
b. ਡਿਪਟੀ ਕਮਿਸ਼ਨਰ
c. ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ
d. ਜ਼ਿਲਾ ਪ੍ਰੀਸ਼ਦ ਦਾ ਪ੍ਰਧਾਨ
- Ans a. ਅਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ)
“ਅਸਲੀ ਲੋਕਤੰਤਰੀ ਪ੍ਰਣਾਲੀ ਦਾ ਆਧਾਰ ਸਥਾਨਕ ਸਵੈ-ਸਰਕਾਰਾਂ ਹੋਣੀਆਂ ਚਾਹੀਦੀਆਂ ਹਨ। ਅਸੀਂ ਆਮ ਤੌਰ ਤੇ ਉਪਰਲੀ ਪੱਧਰ ਤੇ ਲੋਕਤੰਤਰ ਸੰਬੰਧੀ ਸੋਚਣ ਦੇ ਆਦੀ ਹੋ ਚੁਕੇ ਹਾਂ। ਪਰੰਤੂ ਜਿੰਨਾ ਚਿਰ ਅਸੀਂ ਹੇਠਲੀ ਬੁਨਿਆਦ ਨੂੰ ਮਜ਼ਬੂਤ ਨਹੀਂ ਕਰਦੇ। ਉਪਰਲੀ ਪੱਧਰ ਤੇ ਲੋਕਤੰਤਰ ਸਫਲ ਨਹੀਂ ਹੋ ਸਕੇਗਾ।" ਇਹ ਕਥਨ ਕਿਸ ਦਾ ਹੈ ?
a. ਡਾ: ਬੀ.ਆਰ.ਅੰਬੇਦਕਰ
b. ਪੰ: ਜਵਾਹਰਲਾਲ ਨਹਿਰੂ
c. ਸ੍ਰੀ ਰਾਜੀਵ ਗਾਂਧੀ
d. ਸ੍ਰੀ ਪੀ. ਵੀ. ਨਰਸਿਮ੍ਹਾ ਰਾਉ
- Ans b. ਪੰ: ਜਵਾਹਰਲਾਲ ਨਹਿਰੂ
ਸੰਵਿਧਾਨ ਦੀ ਕਿਹੜੀ ਸੋਧ ਅਧੀਨ ਪੰਚਾਇਤੀ ਰਾਜ ਸੰਸਥਾਵਾਂ ਨੂੰ ਸੰਵਿਧਾਨਿਕ ਦਰਜਾ ਪ੍ਰਦਾਨ ਕੀਤਾ ਗਿਆ ਹੈ ?
a. 52 ਵੀਂ ਸੋਧ
b. 53 ਵੀਂ ਸੋਧ
c. 73 ਵੀਂ ਸੋਧ
d. 74 ਵੀਂ ਸੋਧ
- Ans c. 73 ਵੀਂ ਸੋਧ
ਪੰਚਾਇਤੀ ਰਾਜ ਸੰਸਥਾਵਾਂ ਦੇ ਕਾਰਜ ਕਿਸ ਅਨਸੂਚੀ ਵਿੱਚ ਸ਼ਾਮਲ ਕੀਤੇ ਗਏ ਹਨ?
a. 10ਵੀਂ ਅਨਸੂਚੀ
b. 11ਵੀਂ ਅਨਸੂਚੀ
c. 12ਵੀਂ ਅਨਸੂਚੀ
d. 9ਵੀਂ ਅਨਸੂਚੀ
- b. 11ਵੀਂ ਅਨਸੂਚੀ
ਹੇਠ ਲਿਖਿਆਂ ਵਿੱਚੋਂ ਕਿਹੜੀ ਪੰਚਾਇਤੀ ਰਾਜ ਪ੍ਰਣਾਲੀ ਦੀ ਕਮਜ਼ੋਰੀ ਨਹੀਂ ਹੈ ?
a. ਸੀਮਿਤ ਵਿੱਤੀ ਸਾਧਨ
b. ਪਿੰਡਾਂ ਵਿੱਚ ਧੜੇਬੰਦੀ
c. ਵਧੇਰੇ ਸਰਕਾਰੀ ਕੰਟਰੋਲ
d. ਨਿਯਮਤ ਚੋਣਾਂ
- Ans d. ਨਿਯਮਤ ਚੋਣਾਂ
ਪੰਚਾਇਤੀ ਰਾਜ ਪ੍ਰਣਾਲੀ ਦੇ ਦੋਸ਼ ਹਨ:
a. ਅਨਪੜ੍ਹਤਾ ਅਤੇ ਅਗਿਆਨਤਾ
b. ਧੜੇਬੰਦੀ
c. ਸੀਮਿਤ ਵਿੱਤੀ ਸਾਧਨ
d. ਇਹ ਸਾਰੇ ਹੀ
- Ans d. ਇਹ ਸਾਰੇ ਹੀ