।।Govt school timing in Punjab 2024।।
।।Govt school timings in Punjab from 1st March 2024।।
PBJOBSOFTODAY
ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਕੂਲਾਂ ਦੇ ਸਮੇਂ ਸਬੰਧੀ ਸਪਸ਼ਟੀਕਰਨ ਦੀ ਮੰਗ ਤੇ ਦੁਵਿਧਾ ਨੂੰ ਦੂਰ ਕਰਨ ਲਈ ਸਕੂਲਾਂ ਦਾ ਸਮਾਂ ਹੇਠਾਂ ਦਿੱਤੇ ਅਨੁਸਾਰ ਹੋਵੇਗਾ।
ਸਾਬਕਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ 30 ਮਾਰਚ 2020 ਨੂੰ ਜਾਰੀ ਪੱਤਰ ਅਨੁਸਾਰ ਸਮੂਹ ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ 1 ਸਤੰਬਰ ਤੋਂ 30 ਸਤੰਬਰ ਤੱਕ 8 ਵਜੇ ਤੋਂ 2:00 ਵਜੇ ਤੱਕ ਹੀ ਹੋਵੇਗਾ।
01 ਮਾਰਚ ਤੋਂ 31 ਮਾਰਚ ਤੱਕ ਸਮਾਂ
ਸਾਬਕਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਜਾਰੀ ਪੱਤਰ (Download here) ਅਨੁਸਾਰ 01 ਮਾਰਚ ਤੋਂ 31 ਮਾਰਚ ਤੱਕ ਸਕੂਲਾਂ ਦਾ ਸਮਾਂ ਇਸ ਤਰ੍ਹਾਂ ਹੋਵੇਗਾ। ਸਮੂਹ ਪ੍ਰਾਇਮਰੀ ਸਕੂਲ ਸਵੇਰੇ 8.30 ਵਜੇ ਤੋਂ 2.30 ਵਜੇ ਤੱਕ ਖੁੱਲਣਗੇ,ਅਤੇ ਸਮੂਹ ਮਿਡਲ ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 8.30 ਵਜੇ ਤੋਂ 2.50 ਵਜੇ ਤੱਕ ਦਾ ਹੋਵੇਗਾ।
1 ਅਪ੍ਰੈਲ ਤੋਂ 30 ਸਤੰਬਰ ਤੱਕ ਸਕੂਲਾਂ ਦਾ ਸਮਾਂ
1 ਅਪ੍ਰੈਲ ਤੋਂ 30 ਸਤੰਬਰ ਤੱਕ ਸਕੂਲਾਂ ਦਾ ਸਮਾਂ, ਸਮੂਹ ਪ੍ਰਾਇਮਰੀ ਸਕੂਲ ਸਵੇਰੇ 8.00 ਵਜੇ ਤੋਂ 2.00 ਵਜੇ ਤੱਕ ਖੁੁੱਲਣਗੇ ਅਤੇ ਸਮੂਹ ਮਿਡਲ/ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 8.00 ਵਜੇ ਤੋਂ 2.00 ਵਜੇ ਤੱਕ ਦਾ ਹੋਵੇਗਾ।
1 ਅਕਤੂਬਰ ਤੋਂ 31 ਅਕਤੂਬਰ ਤੱਕ ਸਕੂਲਾਂ ਦਾ ਸਮਾਂ : 1 ਅਕਤੂਬਰ ਤੋਂ 31 ਅਕਤੂਬਰ ਤੱਕ ਸਕੂਲ ਸਮੂਹ ਪ੍ਰਾਇਮਰੀ ਸਕੂਲਾਂ ਦਾ ਸਮਾਂ 8.30 ਵਜੇ ਤੋਂ 2.30 ਵਜੇ ਤੱਕ ਖੁੁੱਲਣਗੇ ਅਤੇ ਸਮੂਹ ਮਿਡਲ ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 8.30 ਵਜੇ ਤੋਂ 2.50 ਵਜੇ ਤੱਕ ਹੋਵੇਗਾ।
1 ਨਵੰਬਰ ਤੋਂ 28 ਫਰਵਰੀ ਤੱਕ ਸਮਾਂਂ
1 ਨਵੰਬਰ ਤੋਂ 28 ਫਰਵਰੀ ਤੱਕ ਸਕੂਲਾਂ ਦਾ ਸਮਾਂਂ ਸਮੂਹ ਪ੍ਰਾਇਮਰੀ ਸਕੂਲ ਸਵੇਰੇ 9.00 ਵਜੇ ਤੋਂ 3.00 ਵਜੇ ਤੱਕ ਖੁੁੱਲਣਗੇ, ਅਤੇ ਸਮੂਹ ਮਿਡਲ ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 9.00 ਵਜੇ ਤੋਂ 3.20 ਵਜੇ ਤੱਕ ਦਾ ਹੋਵੇਗਾ।