ਲੁਧਿਆਣਾ, 2 ਜਨਵਰੀ 2024
*ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਇਕਾਈ ਲੁਧਿਆਣਾ ਦੇ ਆਗੂਆਂ ਜਗਦੀਪ ਸਿੰਘ ਜੌਹਲ, ਇਤਬਾਰ ਸਿੰਘ, ਸੰਦੀਪ ਸਿੰਘ ਬਦੇਸ਼ਾ, ਰਾਜਵਿੰਦਰ ਸਿੰਘ ਛੀਨਾ, ਕਮਲਜੀਤ ਸਿੰਘ ਮਾਨ, ਕੇਵਲ ਸਿੰਘ ਆਦਿ ਨੇ ਡਾਇਰੈਕਟਰ ਰਾਜ ਸਿੱਖਿਆ ਅਤੇ ਖੋਜ ਕੌਂਸਲ ਪੰਜਾਬ ਤੋਂ ਕੱਲ੍ਹ ਮਿਸ਼ਨ ਸਮਰੱਥ ਪੰਜਾਬ ਦੀ ਪੜਚੋਲ ਸਬੰਧੀ ਮੁੱਖ ਦਫ਼ਤਰ ਮੋਹਾਲੀ ਵਿਖੇ ਬੁਲਾਈ ਗਈ ਮੀਟਿੰਗ ਅੱਗੇ ਪਾਉਣ ਦੀ ਮੰਗ ਕੀਤੀ ਹੈ ਕਿਉਂਕਿ ਟਰੱਕਾਂ ਦੀ ਹੜਤਾਲ ਕਾਰਨ ਪੈਟਰੋਲ ਪੰਪਾਂ ਤੇ ਤੇਲ ਖ਼ਤਮ ਹੋ ਚੁੱਕਾ ਹੈ ਅਤੇ ਕੱਲ੍ਹ ਨੂੰ ਬੱਸਾਂ ਵੀ ਨਹੀਂ ਚੱਲਣਗੀਆਂ ਮੀਟਿੰਗ ਤੇ ਪਹੁੰਚਣ ਲਈ ਨਿੱਜੀ ਸਾਧਨਾਂ, ਕਾਰਾਂ ਆਦਿ ਲਈ ਵੀ ਤੇਲ ਨਹੀਂ ਮਿਲ ਰਿਹਾ ।
ਜਦੋਂ ਕਿ ਡਾਇਰੈਕਟਰ SCERT ਵੱਲੋਂ ਪੰਜਾਬ ਦੇ 9 ਜ਼ਿਲ੍ਹਿਆਂ ਲੁਧਿਅਣਾ ਬਰਨਾਲਾ, ਸ੍ਰੀ ਫਤਹਿਗੜ੍ਹ ਸਾਹਿਬ, ਰੋਪੜ, ਮੋਹਾਲੀ, ਨਵਾਂ-ਸ਼ਹਿਰ, ਪਟਿਆਲਾ, ਮਾਲੇਰਕੋਟਲਾ ਅਤੇ ਸੰਗਰੂਰ ਵਿੱਚੋਂ ਕੁੱਲ 54 ਅਧਿਕਾਰੀਆਂ ( 18 ਬਲਾਕ ਨੋਡਲ ਅਫ਼ਸਰਾਂ ਅਤੇ 36 ਸੈਂਟਰ ਹੈੱਡ ਟੀਚਰਾਂ ) ਨੂੰ ਮੀਟਿੰਗ ਵਿੱਚ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਨੇੜਲੇ ਜ਼ਿਲਿਆਂ ਨੂੰ ਛੱਡ ਕੇ ਬਾਕੀਆਂ ਨੂੰ ਨਾ ਹੱਲ ਹੋਣ ਯੋਗ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਉਤੋਂ ਠੰਢ ਅਤੇ ਧੁੰਦ ਦੀ ਰੁੱਤ ਹੈ, ਦਿਨ ਵੀ ਛੋਟੇ ਹਨ ਅਤੇ ਬਾਹਰ ਰਾਤ ਕੱਟਣੀ ਵੀ ਮੁਸ਼ਕਲ ਹੈ। ਯੂਨੀਅਨ ਆਗੂਆਂ ਨੇ ਉਕਤ ਮੀਟਿੰਗ ਅੱਗੇ ਪਾਉਣ ਦੀ ਮੰਗ ਕੀਤੀ ਹੈ ਤਾਂ ਜੋ ਬਿਨਾਂ ਵਜ੍ਹਾ ਦੀ ਖੱਜਲ਼-ਖੁਆਰੀ ਤੋਂ ਬਚਿਆ ਜਾ ਸਕੇ।*