51ਪ੍ਰਿੰਸੀਪਲਾਂ ਨੂੰ ਤਰੱਕੀ ਦੇਣ ਦਾ ਫੈਸਲਾ ਸ਼ਲਾਘਾਯੋਗ ( ਸਕੂਲ ਲੈਕਚਰਾਰ ਯੂਨੀਅਨ ਪੰਜਾਬ )
ਚੰਡੀਗੜ੍ਹ, 26 ਜਨਵਰੀ 2024
ਪੰਜਾਬ ਸਰਕਾਰ ਵੱਲੋਂ 51 ਪ੍ਰਿੰਸੀਪਲ ਦੀਆਂ ਤਰੱਕੀਆਂ ਕਰਕੇ ਜਿਲਾ ਸਿੱਖਿਆ ਅਫ਼ਸਰ ਅਤੇ ਮੁੱਖ ਦਫ਼ਤਰ ਵਿਖੇ ਸਹਾਇਕ ਡਾਇਰੈਕਟਰ ਦੀਆਂ ਤੈਨਾਤੀਆ ਕਰਨਾ ਅਕਾਲੀ ਸਰਕਾਰ ਤੋਂ ਬਾਅਦ ਦਸ ਸਾਲ ਦੇ ਅਰਸੇ ਬਾਅਦ ਲਿਆ ਸ਼ਲਾਘਾ ਯੋਗ ਕਦਮ ਹੈ ਜਿਸ ਨਾਲ ਤਜਰਬੇਕਾਰ ਅਧਿਕਾਰੀਆਂ ਨੂੰ ਉਚਿਤ ਅਤੇ ਅਹਿਮ ਆਸਾਮੀਆਂ ਤੇ ਕੰਮ ਕਰ ਕੇ ਸਿੱਖਿਆ ਖੇਤਰ ਵਿੱਚ ਕਰਾਂਤੀ ਕਾਰੀ ਸੁਧਾਰ ਆਵੇਗਾ। ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਕੁਮਾਰ ਅਤੇ ਸੀਨੀਅਰ ਮੀਤ ਪ੍ਰਧਾਨ ਅਮਨ ਸਰਮਾ,ਸੀਨੀਅਰ ਸਲਾਹਕਾਰ ਸੁਖਦੇਵ ਸਿੰਘ ਰਾਣਾ ਅਤੇ ਸਰਪ੍ਰਸਤ ਹਾਕਂਮ ਸਿੰਘ ਨੇ ਪਦ ਉਨਤ ਹੋਏ ਅਧਿਕਾਰੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪਦ ਉਨਤੀ ਹਮੇਸ਼ਾ ਅਧਿਕਾਰੀਆਂ ਦਾ ਮਨੋਬਲ ਉੱਚਾ ਚੁੱਕਣ ਵਿੱਚ ਸਹਾਈ ਹੁੰਦੀ ਹੈ ਅਤੇ ਕੰਮ ਵਿੱਚ ਨਿਪੁੰਨਤਾ ਹਾਸਲ ਕਰ ਦੀ ਹੈ।
ਸੂਬਾ ਪ੍ਰੈਸ ਸਕੱਤਰ ਰਣਬੀਰ ਸਿੰਘ ਸੋਹਲ਼ ਨੇ ਦੱਸਿਆ ਕਿ ਲੈਕਚਰਾਰ ਵਰਗ ਤੋਂ ਪ੍ਰਿੰਸੀਪਲ ਦੀ ਪਦਉਨਤੀਆਂ ਪਿਛਲੇ ਡੇਢ ਸਾਲ ਤੋਂ ਰੁਕੀਆਂ ਹੋਈਆਂ ਹਨ। ਸਕੂਲਾਂ ਵਿੱਚ ਸਿੱਖਿਆ ਸੁਧਾਰ ਲਈ ਪਦਉਨਤੀਆਂ ਅਤੀ ਜ਼ਰੂਰੀ ਹਨ ਪਰੰਤੂ ਹੁਣ ਮਾਨਯੋਗ ਸਿੱਖਿਆ ਮੰਤਰੀ ਨੇ ਹਰੇਕ ਵਰਗ ਦੀਆਂ ਤਰੱਕੀਆਂ ਕਰਨ ਲਈ ਵਿਭਾਗ ਨੂੰ ਆਦੇਸ਼ ਦਿੱਤੇ ਹਨ। ਸੂਬਾ ਜਨਰਲ ਸਕੱਤਰ ਬਲਰਾਜ ਬਾਜਵਾ ਅਤੇ ਸਕੱਤਰ ਜਨਰਲ ਰਾਵਿਦਰਪਾਲ ਸਿੰਘ, ਮੀਤ ਪ੍ਰਧਾਨ ਜਗਤਾਰ ਸਿੰਘ ਸੈਦੋਕੇ ਨੇ ਮੰਗ ਕੀਤੀ ਹੈ ਜਦੋਂ ਤਕ ਸਿੱਧੀ ਭਰਤੀ ਦਾ ਅਦਾਲਤ ਵਿੱਚ ਕੇਸ ਹੈ ।ਵਿਦਿਆਰਥੀਆਂ ਦੇ ਭਵਿੱਖ ਨੂੰ ਦੇ ਮੱਦੇਨਜ਼ਰ ਅਤੇ ਸਿਖਿਆ ਸੁਧਾਰ ਲਈ ਪ੍ਰਿੰਸੀਪਲ ਦੀਆਂ ਤਰੱਕੀਆਂ ਕਰਕੇ 25 ਸਾਲਾਂ ਤੋਂ ਸੇਵਾ ਨਿਭਾਅ ਰਹੇ ਲੈਕਚਰਾਰ ਦਾ ਬਣਦਾ ਹਕ ਦਿੱਤਾ ਜਾਵੇ।