ਜ਼ਿਲ੍ਹਾ ਮੋਹਾਲੀ ਦੇ ਸਾਇੰਸ ਲੈਕਚਰਾਰਾਂ ਦੀ 2 ਰੋਜ਼ਾ ਟ੍ਰੇਨਿੰਗ

ਜ਼ਿਲ੍ਹਾ ਮੋਹਾਲੀ ਦੇ ਸਾਇੰਸ ਲੈਕਚਰਾਰਾਂ ਦੀ 2 ਰੋਜ਼ਾ ਟ੍ਰੇਨਿੰਗ 

ਚੰਡੀਗੜ੍ਹ, 26 ਜਨਵਰੀ 2024( PBJOBSOFTODAY)

ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪਰਿਸ਼ਦ, ਪੰਜਾਬ ਵੱਲੋਂ ਮਿਤੀ 23/01/2024 ਤੋਂ 24/01/2024 ਤੱਕ ਜਿਲ੍ਹਾ ਮੋਹਾਲੀ ਦੇ ਬਾਇਓ , ਕੈਮਿਸਟਰੀ ਅਤੇ ਫਿਜਿਕਸ ਲੈਕਚਰਾਰਾਂ ਦੀ ਦੋ ਰੋਜ਼ਾ ਟ੍ਰੇਨਿੰਗ ਸ਼੍ਰੀਮਤੀ ਜਸਵਿੰਦਰ ਕੌਰ A.D.P.I. ( ਸਟੇਟ ਕੁਆਰਡੀਨੇਟਰ ) ਦੀ ਅਗਵਾਈ ਹੇਠ SOE 3 B 1 , ਮੁਹਾਲੀ ਵਿਖੇ ਕਰਵਾਈ ਗਈ। 



ਇਹ ਟ੍ਰੇਨਿੰਗ PDM ਬਾਇਲੋਜੀ ਸ਼੍ਰੀਮਤੀ ਹਿਮਾਂਸ਼ੂ ਢੰਡ ਪ੍ਰਿੰਸੀਪਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੁਹਾਨਾ. , PDM ਕਮਿਸਟਰੀ ਸ਼੍ਰੀਮਤੀ ਪ੍ਰਵੀਨ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੀੜਾ ਅਤੇ PDM ਫਿਜਿਕਸ ਸ਼੍ਰੀਮਤੀ ਸੰਧਿਆ ਸ਼ਰਮਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ੍ਹ ਦੀ ਅਗਵਾਈ ਹੇਠ ਹੋਈ।

 ਇਸ ਟ੍ਰੇਨਿੰਗ ਵਿੱਚ ਸੰਬੰਧਿਤ ਲੈਕਚਰਾਰਾ ਨੇ ਔਖੇ ਟੋਪਿਕਸ ਨੂੰ ਪੀਪੀਟੀ, ਵੀਡੀਓਜ਼ ਅਤੇ ਟੀ.ਐਲ.ਐਮ ਰਾਹੀਂ ਪ੍ਰਦਰਸ਼ਿਤ ਕੀਤਾ। ਇਸ ਵਿੱਚ ਰਿਸੋਰਸ ਪਰਸਨ ਸ਼੍ਰੀਮਤੀ ਕੁਲਜੀਤ ਕੌਰ ਲੈਕਚਰਰ ਬਾਇਲੋਜੀ, ਸ਼੍ਰੀਮਤੀ ਸੁਮਨ ਨੇਗੀ ਲੈਕਚਰਰ ਫਿਜਿਕਸ ਅਤੇ ਸ਼੍ਰੀਮਤੀ ਨਿਸ਼ਾ ਲੈਕਚਰਰ ਕੈਮਿਸਟਰੀ ਨੇ ਵੀ ਭਾਗ ਲਿਆ | ਇਸ ਟ੍ਰੇਨਿੰਗ ਵਿੱਚ ਸ਼੍ਰੀ ਬਲਵਿੰਦਰ ਸਿੰਘ ਸੈਣੀ ਪ੍ਰਿੰਸੀਪਲ ਡਾਇਟ ਮੋਹਾਲੀ ਵੱਲੋਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਗਈ। ਉਹਨਾਂ ਵੱਲੋਂ ਸਾਇੰਸ ਲੈਕਚਰਾਰਾਂ ਦਾ ਮਨੋਬਲ ਵਧਾਇਆ ਗਿਆ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends