ਛੁੱਟੀਆਂ ਦੇ ਐਲਾਨ ਤੋਂ ਬਾਅਦ ਅਧਿਆਪਕਾਂ ਲਈ ਨਵੀਂ ਮੁਸੀਬਤ, 19 ਲੱਖ ਕੇਲਿਆਂ ਦਾ ਕੀ ਕੀਤਾ ਜਾਵੇ?

ਛੁੱਟੀਆਂ ਦੇ ਐਲਾਨ ਤੋਂ ਬਾਅਦ ਅਧਿਆਪਕਾਂ ਲਈ ਨਵੀਂ ਮੁਸੀਬਤ, 19 ਲੱਖ ਕੇਲਿਆਂ ਦਾ ਕੀ ਕੀਤਾ ਜਾਵੇ? 

ਚੰਡੀਗੜ੍ਹ,  8 ਜਨਵਰੀ 2024 ( PBJOBSOFTODAY) 

ਸਕੂਲਾਂ ਵਿੱਚ ਛੁੱਟੀਆਂ ਦੇ ਐਲਾਨ ਨੇ ਸਰਕਾਰੀ ਸਕੂਲਾਂ ਲਈ ਨਵੀਂ ਮੁਸੀਬਤ ਖੜ੍ਹੀ ਕੀਤੀ ਜਾਪਦੀ ਹੈ ਕਿਉਂਕਿ  ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਬਜ਼ਾਰ ਵਿੱਚੋਂ ਕੇਲੇ ਦੀ ਖਰੀਦ ਐਤਵਾਰ ਨੂੰ ਹੀ ਕਰ ਲਈ ਸੀ,  ਜੋ ਸੋਮਵਾਰ ਨੂੰ ਮਿਡ-ਡੇ-ਮੀਲ ਵਿੱਚ ਪਰੋਸੇ ਜਾਣੇ ਸਨ। ਟ੍ਰਿਬਿਊਨ ਨਿਊਜ਼ ਸਰਵਿਸ ਵੱਲੋਂ  ਨਿਊਜ਼ ਅਨੁਸਾਰ" ਪਿਛਲੇ ਮਹੀਨੇ, ਸਿੱਖਿਆ ਵਿਭਾਗ ਨੇ ਰਾਜ ਭਰ ਵਿੱਚ ਯੂਕੇਜੀ ਤੋਂ ਅੱਠਵੀਂ ਜਮਾਤ ਤੱਕ ਦੇ ਲਗਭਗ 19 ਲੱਖ ਵਿਦਿਆਰਥੀਆਂ ਨੂੰ ਹਰ ਸੋਮਵਾਰ ਕੇਲੇ ਦੀ ਦੇਣ  ਦਾ ਫੈਸਲਾ ਕੀਤਾ ਸੀ। ਇਹ ਸਕੀਮ ਜਨਵਰੀ ਤੋਂ ਮਾਰਚ ਤੱਕ ਤਿੰਨ ਮਹੀਨਿਆਂ ਲਈ ਸ਼ੁਰੂ ਕੀਤੀ ਗਈ ਸੀ ਕਿਉਂਕਿ ਮਿਡ-ਡੇ-ਮੀਲ ਹੈੱਡ ਦੇ ਤਹਿਤ ਕੇਂਦਰੀ ਫੰਡ ਦੇ ਲਗਭਗ 12 ਕਰੋੜ ਰੁਪਏ ਵਿਅਰਥ ਹੁੰਦੇ ਜਾ ਰਹੇ ਸਨ। ਹਰੇਕ ਸਕੂਲ ਨੂੰ ਹਰ ਵਿਦਿਆਰਥੀ ਲਈ 5 ਰੁਪਏ ਪ੍ਰਤੀ ਕੇਲਾ ਮਨਜ਼ੂਰ ਕੀਤਾ ਗਿਆ ਸੀ।

ਐਤਵਾਰ ਨੂੰ ਹੀ ਕਿਉਂ ਖ਼ਰੀਦੇ ਕੇਲੇ 

ਇਸ ਸਕੀਮ ਤਹਿਤ 8 ਜਨਵਰੀ ਸੋਮਵਾਰ ਨੂੰ  ਸਰਕਾਰੀ ਸਕੂਲਾਂ ਦੇ ਲਗਭਗ 19 ਲੱਖ ਵਿਦਿਆਰਥੀਆਂ ਨੂੰ ਕੇਲੇ ਦੇਣੇ ਸੀ, ਇਸ ਲਈ ਵਿਭਾਗ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਅਧਿਆਪਕਾਂ ਨੇ ਐਤਵਾਰ ਨੂੰ ਹੀ ਵਿਦਿਆਰਥੀਆਂ ਲਈ ਕੇਲੇ ਖਰੀਦੇ। ਅਧਿਆਪਕਾਂ ਨੇ ਇਸ ਲਈ ਵੀ ਖਰੀਦ ਕੀਤੀ ਕਿਉਂਕਿ ਸਿੱਖਿਆ ਮੰਤਰੀ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਸੂਬੇ ਦੇ ਸਕੂਲਾਂ ਵਿੱਚ ਹੁਣ ਛੁੱਟੀਆਂ ਨਹੀਂ ਕੀਤੀਆਂ ਜਾ ਸਕਦੀਆਂ ਹਨ, ਕਿਉਂਕਿ ਹੜਾਂ ਦੌਰਾਨ ਪਹਿਲਾਂ ਹੀ ਕਾਫੀ ਛੋਟੀਆਂ ਕੀਤੀਆਂ ਜਾ ਚੁੱਕੀਆਂ ਹਨ। ਅਧਿਆਪਕਾਂ ਇਸ ਗੱਲ ਦਾ ਯਕੀਨ ਸੀ ਕਿ ਹੁਣ ਛੁੱਟੀਆਂ ਨਹੀਂ ਹੋ ਸਕਦੀਆਂ, ਇਸ ਲਈ ਪਹਿਲਾਂ ਹੀ ਕੇਲਿਆਂ ਦੀ ਖਰੀਦ ਕੀਤੀ ਗਈ।

ਅਧਿਆਪਕਾਂ ਦੇ ਅਨੁਸਾਰ, ਇੱਕ ਦਿਨ ਪਹਿਲਾਂ ਸਮਾਨ ਖਰੀਦਣ ਦਾ ਇਹ ਰੁਟੀਨ ਅਭਿਆਸ ਹੈ। ਹਾਲਾਂਕਿ, ਕੜਾਕੇ ਦੀ ਸਰਦੀਆਂ ਦੇ ਕਾਰਨ, ਮੁੱਖ ਮੰਤਰੀ-ਭਗਵੰਤ ਮਾਨ ਨੇ 14 ਜਨਵਰੀ ਤੱਕ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ। ਹੁਣ, ਅਧਿਆਪਕ ਇਸ ਸਥਿਤੀ ਨੂੰ ਲੈ ਕੇ ਅਸਮੰਜਸ ਵਿੱਚ ਹਨ ਕਿ ਇੰਨੀ ਵੱਡੀ ਗਿਣਤੀ ਵਿੱਚ ਕੇਲਿਆਂ ਦਾ ਕੀ ਕੀਤਾ ਜਾਵੇ ।


ਮੁਕਤਸਰ ਦੇ ਸਰਕਾਰੀ ਹਾਈ ਸਕੂਲ ਖੁੱਡੀਆਂ ਹਲਾਲ ਦੇ ਮੁੱਖ ਅਧਿਆਪਕ ਪਵਨ ਕੁਮਾਰ ਨੇ ਦੱਸਿਆ ਕਿ ਕਿਉਂਕਿ ਪਿੰਡਾਂ 'ਚ ਕੇਲੇ ਉਪਲਬਧ ਨਹੀਂ ਹੁੰਦੇ  ਇਸ ਲਈ ਅਧਿਆਪਕਾਂ ਨੂੰ ਨੇੜਲੇ ਸ਼ਹਿਰਾਂ ਤੋਂ ਕੇਲੇ ਲਿਆਉਣੇ ਪੈਂਦੇ ਹਨ ਜੋਂ ਕਿ ਇੱਕ ਦਿਨ ਪਹਿਲਾਂ ਹੀ ਖਰੀਦਣੇ ਪੈਂਦੇ। ਅੱਠ ਦਿਨਾਂ ਬਾਅਦ ਕੇਲੇ  ਖਰਾਬ ਹੋ ਜਾਣਗੇ ਜਿਨ੍ਹਾਂ ਨੂੰ ਬੱਚਿਆ ਨੂੰ ਨਹੀਂ ਦਿੱਤਾ ਜਾ ਸਕਦਾ। 

ਡੈਮੋਕ੍ਰੇਟਿਕ ਟੀਚਰਜ਼ ਫਰੰਟ ਨੇ ਸਿੱਖਿਆ ਵਿਭਾਗ ਨੂੰ ਅਪੀਲ  ਕੀਤੀ ਕਿ ਕੇਲਿਆਂ ਦੀ ਥਾਂ ਮੌਸਮੀ ਫਲ ਦਿੱਤੇ ਜਾਣ, ਮੌਸਮੀ ਸਬਜ਼ੀਆਂ ਤੇ ਪੂਰੀ-ਚਨੇ ਦੀ ਥਾਂ ਬ੍ਰੈਡ ਦਿੱਤੀ ਜਾਵੇ। 

NEWS CREDIT: TRIBUNE NEWS 

Featured post

SCHOOL HOLIDAYS IN JULY 2024: ਜੁਲਾਈ ਮਹੀਨੇ ਸਕੂਲਾਂ ਵਿੱਚ ਛੁੱਟੀਆਂ

HOLIDAYS IN THE MONTH OF JULY 2024 :  ਜੁਲਾਈ ਮਹੀਨੇ ਐਤਵਾਰ ਅਤੇ ਦੂਜੇ ਸ਼ਨੀਵਾਰ ਤੋਂ ਇਲਾਵਾ ਹੋਰ ਕੋਈ ਛੁੱਟੀ ਨਹੀਂ ਹੈ। ਲੜੀ ਨੰ. ਛੁੱ...

BOOK YOUR SPACE ( ਐਡ ਲਈ ਸੰਪਰਕ ਕਰੋ )

BOOK YOUR SPACE ( ਐਡ ਲਈ ਸੰਪਰਕ ਕਰੋ )
Make this space yours

RECENT UPDATES

Trends