ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਜੀ ਦੇ ਹੁਕਮਾਂ ਅਨੁਸਾਰ ਅਨੁਸਾਰ ਸੂਬੇ ਵਿੱਚ ਪੈ ਰਹੀ ਕੜਾਕੇ ਦੀ ਠੰਢ ਕਾਰਨ ਮਿਤੀ 14 ਜਨਵਰੀ 2024 ਤੱਕ ਕੀਤੀਆਂ ਗਈਆਂ ਛੁੱਟੀਆਂ ਦੇ ਮੱਦੇਨਜਰ ਹੇਠ ਲਿਖੀਆਂ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ:
(1) ਅੱਠਵੀਂ ਤੋਂ ਦਸਵੀਂ ਜਮਾਤ ਤੱਕ ਦੇ ਸਾਰੇ ਵਿਸ਼ਿਆਂ ਦੀਆਂ ਆਨਲਾਈਨ ਕਲਾਸਾਂ ਕੰਪਲਸਰੀ ਹਨ ਅਤੇ ਸਾਰੇ ਅਧਿਆਪਕ ਸਵੇਰੇ 10 ਵਜੇ ਤੋਂ 3 ਵਜੇ ਤੱਕ ਦੇ ਟਾਈਮ ਟੇਬਲ ਅਨੁਸਾਰ ਆਪਣੇ-ਆਪਣੇ ਵਿਸ਼ਿਆਂ ਦੀਆਂ ਆਨਲਾਈਨ ਕਲਾਸਾਂ ਲਾਉਣਗੇ, ਸਬੰਧਤ ਸਕੂਲ ਮੁਖੀ ਅਤੇ ਜ਼ਿਲ੍ਹਾ ਅਧਿਕਾਰੀ ਇਹਨਾਂ ਕਲਾਸਾਂ ਨੂੰ ਮੋਨੀਟਰ ਕਰਨਗੇ।
(2) ਪ੍ਰਾਇਮਰੀ, ਮਿਡਲ ਅਤੇ ਹਾਈ ਸਕੂਲ ਮੁਕੰਮਲ ਤੌਰ ਤੇ (ਅਧਿਆਪਕਾਂ ਅਤੇ ਵਿਦਿਆਰਥੀਆਂ ਸਮੇਤ) 14 ਜਨਵਰੀ ਤੱਕ ਬੰਦ ਰਹਿਣਗੇ।
(3) ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸਿਰਫ 11ਵੀਂ ਅਤੇ 12ਵੀਂ ਜਮਾਤਾਂ ਹੀ ਰੈਗੂਲਰ ਲੱਗਣਗੀਆਂ ਅਤੇ ਇਹਨਾਂ ਜਮਾਤਾਂ ਨੂੰ ਪੜਾਉਣ ਵਾਲੇ ਅਧਿਆਪਕ ਚਾਹੇ ਉਹ ਕਿਸੇ ਵੀ ਕਾਡਰ ਦੇ ਹੋਣ ਅਤੇ ਨਾਨ ਟੀਚਿੰਗ ਸਕੂਲ ਆਉਣਗੇ। ਬਾਕੀ ਸਟਾਫ ਨੂੰ ਛੁੱਟੀ ਹੋਵੇਗੀ।