PSEB INSTRUCTIONS/ FORMULA FOR RESULT OF NON BOARD CLASSES

 

HARJOT SINGH BAINS MARRIAGE PICS : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਿਆਹ ਦੇ ਬੰਧਨ ਵਿੱਚ ਬੱਝੇ

HARJOT SINGH BAINS MARRIAGE PICS : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਿਆਹ ਦੇ ਬੰਧਨ ਵਿੱਚ ਬੱਝੇ 

ਨੰਗਲ, ਰੂਪਨਗਰ 25 ਮਾਰਚ 2023

ਪੰਜਾਬ ਦੇ ਆਨੰਦਪੁਰ ਤੋਂ 'ਆਪ' ਵਿਧਾਇਕ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸ਼ਨੀਵਾਰ ਨੂੰ ਵਿਆਹ ਦੇ ਬੰਧਨ 'ਚ ਬੱਝ ਗਏ। ਸਿੱਖਿਆ ਮੰਤਰੀ  ਦਾ ਵਿਆਹ ਗੁਰੂਗ੍ਰਾਮ ਨਿਵਾਸੀ ਰਾਕੇਸ਼ ਯਾਦਵ ਦੀ ਆਈਪੀਐਸ ਪੁੱਤਰੀ ਜੋਤੀ ਯਾਦਵ ਨਾਲ ਹੋਇਆ ।  ਉਨ੍ਹਾਂ ਦਾ ਆਨੰਦ ਕਾਰਜ ਨੰਗਲ ਦੇ ਨੇੜੇ ਵਿਭੌਰ ਸਾਹਿਬ  ਗੁਰੁਦਾਰਾ ਵਿਖੇ ਹੋਇਆ। 


 ਆਈਪੀਐਸ ਜੋਤੀ ਯਾਦਵ ਇਸ ਸਮੇਂ ਮਾਨਸਾ ਜ਼ਿਲ੍ਹੇ ਵਿੱਚ ਤਾਇਨਾਤ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ  ਵੀ ਵਿਆਹ 'ਚ ਸ਼ਿਰਕਤ ਕੀਤੀ ।DEARNESS ALLOWANCE: ਮਹਿੰਗਾਈ ਭੱਤੇ ਵਿੱਚ 4 ਫੀਸਦੀ ਵਾਧਾ, 1 ਜਨਵਰੀ ਤੋਂ ਮਿਲੇਗਾ ਲਾਭ

DEARNESS ALLOWANCE: ਮਹਿੰਗਾਈ ਭੱਤੇ ਵਿੱਚ 4 ਫੀਸਦੀ ਵਾਧਾ, 1 ਜਨਵਰੀ ਤੋਂ ਮਿਲੇਗਾ ਲਾਭ 


ਨਵੀਂ ਦਿੱਲੀ, 25 ਮਾਰਚ 2023

ਕੇਂਦਰੀ ਸਰਕਾਰ ਨੇ ਸ਼ੁੱਕਰਵਾਰ ਨੂੰ ਮਹਿੰਗਾਈ ਭੱਤੇ  ਨੂੰ ਚਾਰ ਫੀਸਦੀ ਵਧਾ ਕੇ 42 ਫੀਸਦੀ ਕਰ ਦਿੱਤਾ ਹੈ। ਇਸ ਨਾਲ ਕੇਂਦਰ ਸਰਕਾਰ ਦੇ 47.58 ਲੱਖ ਮੁਲਾਜ਼ਮਾਂ ਅਤੇ 69.76 ਲੱਖ ਪੈਨਸ਼ਨਰਾਂ ਨੂੰ ਲਾਭ ਹੋਵੇਗਾ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ। ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਦੀ ਵਾਧੂ ਕਿਸ਼ਤ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਰਾਹਤ 1 ਜਨਵਰੀ, 2023 ਤੋਂ ਦਿੱਤੀ ਜਾਵੇਗੀ।

3704 MASTER CADRE BHARTI: ਹਾਈਕੋਰਟ ਦੇ ਹੁਕਮਾਂ ਅਨੁਸਾਰ ਮਾਸਟਰ ਕੇਡਰ ਦਾ ਨਤੀਜਾ ਹੋਇਆ ਰਿਵਾਇਜ਼ਡ, ਕਰੋ ਡਾਊਨਲੋਡ

 ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਸਿਵਲ ਰਿਟ ਪਟੀਸ਼ਨ 3639 ਆਫ 2021 ਪ੍ਰਭਜੋਤ ਕੌਰ, ਸਿਵਲ ਰਿਟ ਪਟੀਸ਼ਨ 6279 ਆਫ 2021 ਗੁਰਧਿਆਨ ਸਿੰਘ ਅਤੇ ਸਿਵਲ ਰਿਟ ਪਟੀਸ਼ਨ 4038 ਆਫ 2021 ਮਾਨਪ੍ਰੀਤ ਸਿੰਘ ਬਨਾਮ ਪੰਜਾਬ ਸਰਕਾਰ ਦਾਇਰ ਕਰਕੇ ਕੁੱਲ ਸੱਤ (07) ਪ੍ਰਸ਼ਨਾਂ ਦੇ ਉੱਤਰਾਂ ਨੂੰ ਚੈਲਿੰਜ ਕੀਤਾ ਗਿਆ ਸੀ। ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਮਿਤੀ 15.022021 ਨੂੰ ਉਕਤ ਸਿਵਲ ਰਿੱਟ ਪਟੀਸ਼ਨਾਂ ਵਿਚ ਫੈਸਲਾ ਦਿੰਦੇ ਹੋਏ ਇਨ੍ਹਾਂ ਕੇਸਾਂ ਨੂੰ Disposed of ਕਰ ਦਿੱਤਾ ਗਿਆ ਸੀ।

ਮਾਣਯੋਗ ਹਾਈਕੋਰਟ ਵੱਲੋਂ ਦਿੱਤੇ ਗਏ ਫੈਸਲੇ ਦੇ ਸਨਮੁੱਖ ਮਾਣਯੋਗ ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਜੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਸਾਹਿਬ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਸ਼ਾ ਮਾਹਿਰਾਂ ਦੀ Joint Committee ਦਾ ਗਠਨ ਕਰਕੇ ਪੰਜਾਬੀ ਵਿਸ਼ੇ ਦਾ ਨਤੀਜਾ ਰਿਵਾਇਜ਼ਡ ਕਰਵਾਉਣ ਉਪਰੰਤ Speaking Order No SED-EDU020/45/2023-2EDU5/MANUAL/202547 Dated 02.03.2023 ਜਾਰੀ ਕੀਤਾ ਗਿਆ।

 ਮਾਸਟਰ ਕਾਡਰ 3704 ਦੀਆਂ ਅਸਾਮੀਆਂ ਅਧੀਨ ਪੰਜਾਬੀ ਵਿਸ਼ੇ ਦੀਆਂ 171 ਅਸਾਮੀਆਂ ਨਾਲ ਸਬੰਧਤ ਉਮੀਦਵਾਰਾਂ ਦਾ ਨਤੀਜਾ ਉਨ੍ਹਾਂ ਦੇ ਲਾਗ-ਇਨ ਆਈ.ਡੀ. ਵਿਚ ਅਤੇ ਵਿਭਾਗ ਦੀ ਵੈੱਬਸਾਈਟ Website: www.educationrecrutimentboard.com 'ਤੇ ਅਪਲੋਡ ਕਰ ਦਿੱਤਾ ਗਿਆ ਹੈ।
ਮਾਣਯੋਗ ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਜੀ ਵੱਲੋਂ ਜਾਰੀ ਕੀਤੇ ਗਏ ਮੂੰਹ ਬੋਲਦੇ ਹੁਕਮਾਂ' (Speaking Orders) ਦੇ ਅਨੁਸਾਰ ਵਿਭਾਗ ਵੱਲੋਂ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।


RAIN ☔ ALERT: ਅਗਲੇ 3 ਘੰਟਿਆਂ ਦੌਰਾਨ ਗੜ੍ਹੇਮਾਰੀ ਅਤੇ ਝੱਖੜ 50-60 ਕਿਲੋਮੀਟਰ ਪ੍ਰਤੀ ਘੰਟਾ ਚਲਣ ਦੀ ਸੰਭਾਵਨਾ

RAIN ☔ ALERT: ਸੂਬੇ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਅਗਲੇ 3 ਘੰਟਿਆਂ ਦੌਰਾਨ ਬਠਿੰਡਾ, ਫਰੀਦਕੋਟ, ਫ਼ਿਰੋਜ਼ਪੁਰ, ਮਾਨਸਾ, ਮੋਗਾ, ਮੁਕਤਸਰ, ਸੰਗਰੂਰ ਵਿੱਚ ਬਿਜਲੀ, ਗੜ੍ਹੇਮਾਰੀ ਅਤੇ ਝੱਖੜ (50-60 ਕਿਲੋਮੀਟਰ ਪ੍ਰਤੀ ਘੰਟਾ) ਦੇ ਨਾਲ ਗਰਜਣ ਦੀ ਸੰਭਾਵਨਾ ਹੈ।

GOOD NEWS FOR EMPLOYEES: ਪੁਰਾਣੀ ਪੈਨਸ਼ਨ ਸਕੀਮ ਬਹਾਲੀ ਲਈ ਕੇਂਦਰ ਸਰਕਾਰ ਨੇ ਬਣਾਈ ਕਮੇਟੀ

GOOD NEWS FOR EMPLOYEES: ਪੁਰਾਣੀ ਪੈਨਸ਼ਨ ਸਕੀਮ ਬਹਾਲੀ ਲਈ ਕੇਂਦਰ ਸਰਕਾਰ ਨੇ ਬਣਾਈ ਕਮੇਟੀ 

ਨਵੀਂ ਦਿੱਲੀ, 24 ਮਾਰਚ 2023

ਪੁਰਾਣੀ ਪੈਨਸ਼ਨ ਸਕੀਮ ਵਾਪਸ ਲਾਗੂ ਕਰਨ ਦੀ ਮੰਗ ਕਰ ਰਹੇ ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ ਆਈ ਹੈ। ਸਰਕਾਰ ਜਲਦੀ ਹੀ ਨਵੀਂ ਪੈਨਸ਼ਨ ਸਕੀਮ ਦੀ ਸਮੀਖਿਆ ਕਰੇਗੀ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ (24 ਮਾਰਚ) ਨੂੰ ਸੰਸਦ 'ਚ ਵਿੱਤ ਬਿੱਲ ਪੇਸ਼ ਕਰਦੇ ਹੋਏ ਇਹ ਗੱਲ ਕਹੀ।ਵਿੱਤ ਸਕੱਤਰ ਦੀ ਅਗਵਾਈ ਹੇਠ ਬਣੇਗੀ ਕਮੇਟੀ 

ਵਿੱਤ ਮੰਤਰੀ ਨੇ ਕਿਹਾ ਕਿ ਵਿੱਤ ਸਕੱਤਰ ਦੀ ਅਗਵਾਈ ਵਿੱਚ ਇੱਕ ਕਮੇਟੀ ਬਣਾਈ ਜਾਵੇਗੀ। ਇਹ ਕਮੇਟੀ ਨਵੀਂ ਪੈਨਸ਼ਨ ਸਕੀਮ ਦੀ ਸਮੀਖਿਆ ਕਰੇਗੀ। ਵਿੱਤ ਮੰਤਰੀ ਨੇ ਅੱਜ ਲੋਕ ਸਭਾ ਵਿੱਚ ਵਿੱਤ ਬਿੱਲ ਪੇਸ਼ ਕੀਤਾ ਹੈ। ਹੰਗਾਮੇ ਦਰਮਿਆਨ ਵਿੱਤ ਬਿੱਲ 2023 'ਤੇ ਵੋਟਿੰਗ ਹੋਈ। ਵਿੱਤ ਬਿੱਲ ਲੋਕ ਸਭਾ ਵਿੱਚ ਪਾਸ ਹੋ ਗਿਆ ਹੈ।

ਨਵੀਂ ਪੈਨਸ਼ਨ ਸਕੀਮ ਕਦੋਂ ਲਾਗੂ ਕੀਤੀ ਗਈ ਸੀ? 

2004 ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਤਹਿਤ ਸੇਵਾਮੁਕਤੀ ਤੋਂ ਬਾਅਦ ਪੱਕੀ ਪੈਨਸ਼ਨ ਮਿਲਦੀ ਸੀ। ਇਹ ਪੈਨਸ਼ਨ ਸੇਵਾਮੁਕਤੀ ਦੇ ਸਮੇਂ ਕਰਮਚਾਰੀ ਦੀ ਤਨਖਾਹ 'ਤੇ ਆਧਾਰਿਤ ਸੀ। ਇਸ ਸਕੀਮ ਵਿੱਚ ਸੇਵਾਮੁਕਤ ਮੁਲਾਜ਼ਮ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਪੈਨਸ਼ਨ ਮਿਲਣ ਦਾ ਨਿਯਮ ਸੀ।


ਹਾਲਾਂਕਿ, ਅਟਲ ਬਿਹਾਰੀ ਵਾਜਪਾਈ ਸਰਕਾਰ ਨੇ ਅਪ੍ਰੈਲ 2005 ਤੋਂ ਬਾਅਦ ਨਿਯੁਕਤ ਕੀਤੇ ਗਏ ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਸਕੀਮ ਨੂੰ ਬੰਦ ਕਰ ਦਿੱਤਾ ਅਤੇ ਇਸਦੀ ਥਾਂ ਨਵੀਂ ਪੈਨਸ਼ਨ ਸਕੀਮ ਲੈ ਲਈ। ਬਾਅਦ ਵਿੱਚ, ਰਾਜਾਂ ਨੇ ਨਵੀਂ ਪੈਨਸ਼ਨ ਸਕੀਮ ਵੀ ਲਾਗੂ ਕੀਤੀ।


ਕੀ ਹੈ ਨਵੀਂ ਪੈਨਸ਼ਨ ਸਕੀਮ ? 

ਨਵੀਂ ਪੈਨਸ਼ਨ ਸਕੀਮ (NPS) ਵਿੱਚ, ਕਰਮਚਾਰੀ ਦੀ ਮੂਲ ਤਨਖਾਹ + DA ਦਾ 10% ਕੱਟਿਆ ਜਾਂਦਾ ਹੈ। NPS ਸਟਾਕ ਮਾਰਕੀਟ 'ਤੇ ਅਧਾਰਤ ਹੈ, ਇਸ ਲਈ ਇਹ ਬਹੁਤ ਸੁਰੱਖਿਅਤ ਨਹੀਂ ਹੈ।

NPS ਵਿੱਚ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਪ੍ਰਾਪਤ ਕਰਨ ਲਈ, NPS ਫੰਡ ਦਾ 40% ਨਿਵੇਸ਼ ਕਰਨਾ ਪੈਂਦਾ ਹੈ।

ਇਸ ਸਕੀਮ ਵਿੱਚ ਸੇਵਾਮੁਕਤੀ ਤੋਂ ਬਾਅਦ ਪੱਕੀ ਪੈਨਸ਼ਨ ਦੀ ਕੋਈ ਗਾਰੰਟੀ ਨਹੀਂ ਹੈ।

ਪੁਰਾਣੀ ਪੈਨਸ਼ਨ ਸਕੀਮ 

ਪੁਰਾਣੀ ਪੈਨਸ਼ਨ ਸਕੀਮ (OPS) ਵਿੱਚ, ਸੇਵਾਮੁਕਤੀ ਦੇ ਸਮੇਂ ਕਰਮਚਾਰੀ ਦੀ ਅੱਧੀ ਤਨਖਾਹ ਪੈਨਸ਼ਨ ਵਜੋਂ ਦਿੱਤੀ ਜਾਂਦੀ ਹੈ।ਇਸ ਸਕੀਮ ਵਿੱਚ ਜਨਰਲ ਪ੍ਰੋਵੀਡੈਂਟ ਫੰਡ ਭਾਵ ਜੀਪੀਐਫ ਦੀ ਵਿਵਸਥਾ ਹੈ।

OPS ਵਿੱਚ 20 ਲੱਖ ਰੁਪਏ ਤੱਕ ਦੀ ਗਰੈਚੁਟੀ ਰਾਸ਼ੀ ਉਪਲਬਧ ਹੈ।

ਪੁਰਾਣੀ ਪੈਨਸ਼ਨ ਸਕੀਮ ਵਿੱਚ ਸਰਕਾਰ ਦੇ ਖ਼ਜ਼ਾਨੇ ਵਿੱਚੋਂ ਅਦਾਇਗੀ ਕੀਤੀ ਜਾਂਦੀ ਹੈ।

ਸੇਵਾਮੁਕਤ ਕਰਮਚਾਰੀ ਦੀ ਮੌਤ ਹੋਣ 'ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਪੈਨਸ਼ਨ ਰਾਸ਼ੀ ਦੇਣ ਦਾ ਵੀ ਪ੍ਰਬੰਧ ਹੈ।

OPS ਵਿੱਚ ਪੈਨਸ਼ਨ ਲਈ ਕਰਮਚਾਰੀ ਦੀ ਤਨਖਾਹ ਵਿੱਚੋਂ ਕੋਈ ਪੈਸਾ ਨਹੀਂ ਕੱਟਿਆ ਜਾਂਦਾ ਹੈ।

ਪੁਰਾਣੀ ਪੈਨਸ਼ਨ ਸਕੀਮ ਵਿੱਚ 6 ਮਹੀਨੇ ਬਾਅਦ ਮਿਲਣ ਵਾਲੇ ਡੀ.ਏ. ਦੀ ਵਿਵਸਥਾ ਹੈ।


ਨਵੀਂ ਪੈਨਸ਼ਨ ਸਕੀਮ ਸਟਾਕ ਮਾਰਕੀਟ 'ਤੇ ਆਧਾਰਿਤ ਹੈ, ਇਸ ਲਈ ਇੱਥੇ ਟੈਕਸ ਦਾ ਵੀ ਪ੍ਰਬੰਧ ਹੈ।


ਨਵੀਂ ਪੈਨਸ਼ਨ ਸਕੀਮ ਵਿੱਚ 6 ਮਹੀਨਿਆਂ ਬਾਅਦ ਮਿਲਣ ਵਾਲੇ ਮਹਿੰਗਾਈ ਭੱਤੇ (DA) ਦਾ ਕੋਈ ਪ੍ਰਬੰਧ ਨਹੀਂ ਹੈ।


CHT TO BPEO PROMOTION: ਸੀਐਚਟੀ ਤੋਂ ਬੀਪੀਈਓ ਦੀ ਪ੍ਰਮੋਸ਼ਨ ਸਬੰਧੀ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ

 

OPERATION AMRITPAL: ਪੰਜਾਬ ਪੁਲਿਸ ਨੇ 44 ਵਿਅਕਤੀਆਂ ਨੂੰ ਕੀਤਾ ਰਿਹਾਅ

ਏ.ਡੀ.ਜੀ.ਪੀ ਲਾਅ ਐਂਡ ਆਰਡਰ ਨੇ ਦੱਸਿਆ ਕਿ ਪੰਜਾਬ ਪੁਲਿਸ ਵਲੋਂ ਉਨ੍ਹਾਂ ਵਿਅਕਤੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਿਨ੍ਹਾਂ ਦੀ ਘੱਟੋ ਘੱਟ ਭੂਮਿਕਾ ਹੈ ਅਤੇ ਜੋ ਸਿਰਫ ਧਾਰਮਿਕ ਭਾਵਨਾਵਾਂ ਦੇ ਅਧਾਰ 'ਤੇ ਅੰਮ੍ਰਿਤਪਾਲ ਸਿੰਘ ਦੇ ਨਾਲ ਜੁੜੇ ਹੋਏ ਸਨ।


ਪੰਜਾਬ ਪੁਲਿਸ ਵਲੋਂ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਵਾਲਿਆਂ ਖਿਲਾਫ ਕਾਰਵਾਈ ਦੌਰਾਨ ਗ੍ਰਿਫਤਾਰ ਕੀਤੇ 44 ਵਿਅਕਤੀਆਂ ਨੂੰ ਰਿਹਾਅ ਕੀਤਾ ਗਿਆ


ਘੱਟ ਤੋਂ ਘੱਟ ਭੂਮਿਕਾ ਵਾਲੇ ਹੋਰ ਵਿਅਕਤੀਆਂ ਨੂੰ ਜਲਦੀ ਹੀ ਪੁਲਿਸ ਹਿਰਾਸਤ ਵਿੱਚੋਂ ਰਿਹਾਅ ਕੀਤਾ ਜਾਵੇਗਾ


ਮੁੱਖ ਮੰਤਰੀ ਪੰਜਾਬ ਜੀ ਨੇ ਅਪਰੇਸ਼ਨ ਦੌਰਾਨ ਕਿਸੇ ਵੀ ਬੇਕਸੂਰ ਵਿਅਕਤੀ ਨੂੰ ਤੰਗ-ਪ੍ਰੇਸ਼ਾਨ ਨਾ ਕਰਨ ਦੇ ਸਪੱਸ਼ਟ ਨਿਰਦੇਸ਼ ਦਿੱਤੇ ਹਨ

207 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 30 ਗੰਭੀਰ ਅਪਰਾਧਿਕ ਗਤੀਵਿਧੀਆਂ ਵਿੱਚ ਪਾਏ ਗਏ ਹਨ

Chandigarh, March 24:

Punjab Police on Friday released as many as 44 persons, who were taken into preventive arrest during the ongoing operation against those trying to disturb law and order in the state, from police custody. Chief Minister Punjab Bhagwant Mann has given clear instructions to not harass any innocent persons during the operation.

Additional Director General of Police (ADGP) Law and Order Arpit Shukla said that in the larger interest of the public and keeping in view that youngsters should not suffer, Punjab Police have decided to release those persons who have a minimum role or were just following Amritpal Singh on religious sentiments only. As many as 44 persons, who were under preventive arrest were handed over to their family members on Friday, with the promise of good conduct in future.


The development came a day after the announcement by the Inspector General of Police (IGP) Headquarters Sukhchain Singh Gill that Punjab Police might release 177 arrested persons from preventive custody.

Notably, a total of 207 persons have been arrested for disturbing peace and harmony in the state, of which, 30 have been found in substantive criminal activities, while, remaining were under preventive arrest. He had also assured that people involved in baptism and de-addiction will also not be bothered at all. 

IGP Sukhchain Singh Gill said that Police teams are doing thorough screening of remaining persons, who are under preventive arrest, and soon, they will also be released from the police custody if they were not found involved in any substantive criminal activities.

 Meanwhile, the operation is being carried out on the directions of Chief Minister Bhagwant 


Mann with an aim to save the innocent youth of Punjab from playing into the hands of Anti-National Forces.

ONLINE TEACHER TRANSFER 2023: ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਨਵੀਆਂ ਹਦਾਇਤਾਂ

ONLINE TEACHER TRANSFER 2023: ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਨਵੀਆਂ ਹਦਾਇਤਾਂ 


ਚੰਡੀਗੜ੍ਹ, 24 ਮਾਰਚ 2023

ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਪੱਤਰ ਨੰ: 11/35/2018-1Edu6/1508658, ਮਿਤੀ 25.06.2019 ਰਾਹੀਂ ਅਧਿਆਪਕਾਂ ਦੀ Teachers Transfer Policy-2019 ਜਾਰੀ ਕੀਤੀ ਗਈ ਅਤੇ ਉਸ ਉਪਰੰਤ ਸਮੇਂ-2 ਤੇ ਸੋਧਾਂ ਜਾਰੀ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ ਦਫਤਰ ਡਾਇਰੈਕਟਰ ਸਿੱਖਿਆ ਵਿਭਾਗ (ਐਸਿੱ), ਪੰਜਾਬ ਦੇ ਮੀਮੋ ਨੰੂ SSA/HR/Transfer/2020/118750, ਮਿਤੀ 22-05-2020 ਰਾਹੀਂ ਸਮੂਹ ਸਿੱਖਿਆ ਪ੍ਰੋਵਾਈਡਰ, ਈ.ਜੀ.ਐਸ./ਏ.ਆਈ.ਈ/ਐਸ.ਟੀ.ਆਰ. ਵਲੰਟੀਅਰਜ ਲਈ ਬਦਲੀ ਦੀ ਪਾਲਿਸੀ ਜਾਰੀ ਕੀਤੀ ਗਈ ਸੀ। ਜੋ ਸੋਧਾਂ ਅਧਿਆਪਕਾਂ ਦੇ ਤਬਦਾਲਿਆਂ ਲਈ ਜਾਰੀ ਕੀਤੀਆਂ ਗਈਆਂ ਸਨ, ਉਹ ਸਮੂਹ ਸਿੱਖਿਆ ਪ੍ਰੋਵਾਈਡਰ, ਈ.ਜੀ.ਐਸ./ਏ.ਆਈ.ਈ/ਐਸ.ਟੀ.ਆਰ. ਵਲੰਟੀਅਰਜ ਲਈ ਵੀ ਲਾਗੂ ਹੋਣਗੀਆਂ।


ਸਾਲ 2023-24 ਦੌਰਾਨ ਵਿਭਾਗ ਵੱਲੋਂ ਟੀਚਰ ਟਰਾਂਸਫਰ ਪਾਲਿਸੀ ਤਹਿਤ ਆਨਲਾਈਨ ਵਿਧੀ ਰਾਹੀਂ ਬਦਲੀਆਂ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਵਿਭਾਗ ਵੱਲੋਂ ਖਾਲੀ ਅਸਾਮੀਆਂ ਦੀ ਸੂਚੀ ਅਪਡੇਟ ਕੀਤੇ ਗਏ ਈ-ਪੰਜਾਬ ਡਾਟੇ ਤੋਂ ਤਿਆਰ ਕੀਤੀ ਜਾਂਦੀ ਹੈ। 


ਇਸ ਲਈ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਲਿਖਿਆ ਗਿਆ ਹੈ ਕਿ ਐਲੀਮੈਂਟਰੀ ਵਿੰਗ ਅਧੀਨ ਆਉਂਦੇ ਸਮੂਹ ਅਧਿਆਪਕਾਂ (ਈਟੀਟੀ, ਐਚਟੀ ਅਤੇ ਸੀਐਚਟੀ) ਅਤੇ ਸਿੱਖਿਆ ਪ੍ਰੋਵਾਈਡਰ, ਈ.ਜੀ.ਐਸ./ਏ.ਆਈ.ਈ/ਐਸ.ਟੀ.ਆਰ. ਵਲੰਟੀਅਰਜ ਦਾ ਡਾਟਾ ਸਹੀ ਵੇਰਵਿਆਂ ਸਹਿਤ ਈ-ਪੰਜਾਬ ਪੋਰਟਲ ਤੇ ਮਿਤੀ 26-03-2023 ਤੱਕ ਅਪਡੇਟ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਵਿਭਾਗ ਨੂੰ ਬਦਲੀਆਂ ਸਮੇਂ ਖਾਲੀ ਅਤੇ ਭਰੀਆਂ ਅਸਾਮੀਆਂ ਸਬੰਧੀ ਕਿਸੇ ਕਿਸਮ ਦੀ ਔਕੜ ਪੇਸ਼ ਨਾ ਆਵੇ | ਜੇਕਰ ਡਾਟਾ ਅਪਡੇਟ ਨਾ ਹੋਣ ਕਾਰਨ/ਗਲਤ ਡਾਟਾ ਅਪਡੇਟ ਕਰਨ ਕਰਕੇ ਵਿਭਾਗ ਨੂੰ ਕਿਸੇ ਅਣਸੁਖਾਵੀਂ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਸ ਦੀ ਨਿਰੋਲ ਜਿੰਮੇਵਾਰੀ ਸਕੂਲ ਮੁਖੀਆਂ ਦੀ ਹੋਵੇਗੀ।

25 ਅਤੇ 26 ਮਾਰਚ ਨੂੰ ਖੁੱਲੇ ਰਹਿਣਗੇ ਖਜ਼ਾਨਾ ਦਫਤਰ

 

ਦੂਰ ਦੁਰਾਡੇ ਸਟੇਸ਼ਨ ਮਿਲਣ ਕਰਕੇ ਅੱਜ 3 ਅਧਿਆਪਕਾਂ ਦੀ ਜ਼ਿੰਦਗੀ ਸੜਕ ਹਾਦਸਿਆਂ ਦੀ ਬਲੀ ਚੜੀ-10 ਹੋਰ ਅਧਿਆਪਕ ਤੇ ਅਧਿਆਪਕਾਵਾਂ ਹੋਈਆਂ ਜ਼ਖਮੀ

 ਦੂਰ ਦੁਰਾਡੇ ਸਟੇਸ਼ਨ ਮਿਲਣ ਕਰਕੇ ਅੱਜ 3 ਅਧਿਆਪਕਾਂ ਦੀ ਜ਼ਿੰਦਗੀ ਸੜਕ ਹਾਦਸਿਆਂ ਦੀ ਬਲੀ ਚੜੀ-10 ਹੋਰ ਅਧਿਆਪਕ ਤੇ ਅਧਿਆਪਕਾਵਾਂ ਹੋਈਆਂ ਜ਼ਖਮੀ 

ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਨੇ ਇਸ ਮੰਦਭਾਗੀ ਘਟਨਾ ਤੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ ਲੁਧਿਆਣਾ , 24 ਮਾਰਚ ( ) ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਸਰਹੱਦੀ ਜ਼ਿਲਿਆਂ ਵਿਚ ਅਧਿਆਪਕਾਂ ਦੀ ਘਾਟ ਪੂਰੀ ਕਰਨ ਦੇ ਮਕਸਦ ਨਾਲ ਅਨੇਕਾਂ ਅਧਿਆਪਕਾਂ ਦੀਆਂ ਨਿਯੁਕਤੀਆਂ ਪਿਛਲੇ ਕਈ ਸਾਲਾਂ ਤੋਂ ਆਪਣੇ ਘਰਾਂ ਤੋਂ ਸੈਂਕੜੇ ਮੀਲ ਦੂਰ ਕੀਤੀਆਂ ਜਾ ਰਹੀਆਂ ਹਨ । ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਰਾਜ ਭਾਗ ਦੌਰਾਨ ਵੀ ਪਿਛਲੀਆਂ ਹੁਕਮਰਾਨ ਸਰਕਾਰਾਂ ਵਾਂਗ ਅਧਿਆਪਕਾਂ ਦੀਆਂ ਦੂਰ ਦਰਾਡੇ ਨਿਯੁਕਤੀਆਂ ਕਰਨ ਦੀ ਨੀਤੀ ਜਾਰੀ ਰੱਖੀ ਹੋਈ ਹੈ । ਸਮੇਂ ਸਿਰ ਡਿਊਟੀ ਤੇ ਪਹੁੰਚਣ ਦੀ ਲੋੜ ਹੋਣ ਕਰਕੇ ਅੱਜ ਫਾਜ਼ਿਲਕਾ ਤੋਂ ਤਰਨਤਾਰਨ ਜ਼ਿਲ੍ਹੇ ਦੇ ਬਲਾਕ ਵਲਟੋਹਾ ਦੇ ਵੱਖ ਵੱਖ ਸਕੂਲਾਂ ਵਿੱਚ ਕੰਮ ਕਰਦੇ 13 ਅਧਿਆਪਕ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਗਏ । ਇਸ ਹਾਦਸੇ ਵਿਚ ਕੰਚਨ ਅੰਗਰੇਜ਼ੀ ਮਿਸਟ੍ਰੈਸ,ਮਨਿੰਦਰ ਕੌਰ ਮੈੱਥ ਮਿਸਟਰਸ , ਪ੍ਰਿੰਸ ਕੁਮਾਰ ਮੈਥ ਮਾਸਟਰ ਅਤੇ ਅਸ਼ੋਕ ਕੁਮਾਰ ਡਰਾਈਵਰ ਦੀ ਮੌਤ ਹੋ ਗਈ ਅਤੇ 10 ਅਧਿਆਪਕ ਅਤੇ ਅਧਿਆਪਕਾਵਾਂ ਜਖਮੀ ਹੋ ਗਈਆਂ । ਕਈ ਜ਼ਖ਼ਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ , ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਾੜੀਮੇਘਾ , ਵਿੱਤ ਸਕੱਤਰ ਨਵੀਨ ਕੁਮਾਰ ਸਚਦੇਵਾ, ਸਕੱਤਰ ਪ੍ਰਿੰਸੀਪਲ ਮਨਦੀਪ ਸਿੰਘ ਥਿੰਦ ਤੇ ਜਿੰਦਰ ਪਾਇਲਟ ,ਸਲਾਹਕਾਰ ਬਲਕਾਰ ਵਲਟੋਹਾ ਤੇ ਪ੍ਰੇਮ ਚਾਵਲਾ, ਪ੍ਰੈਸ ਸਕੱਤਰ ਟਹਿਲ ਸਿੰਘ ਸਰਾਭਾ ਨੇ ਇਸ ਮੰਦਭਾਗੀ ਦੁਰਘਟਨਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਆਗੂਆਂ ਨੇ ਅੱਗੇ ਦੱਸਿਆ ਕਿ ਇਸ ਤੋਂ ਪਹਿਲਾਂ 9 ਦਸੰਬਰ 2016 ਨੂੰ ਫਾਜ਼ਿਲਕਾ ਤੋਂ 9 ਕਿਲੋਮੀਟਰ ਦੂਰ ਅਬੋਹਰ ਅਤੇ ਫਾਜ਼ਿਲਕਾ ਦੇ ਅਧਿਆਪਕ ਜੋਕਿ ਤਰਨਤਾਰਨ ਵਿਖੇ ਤਾਇਨਾਤ ਸਨ ਅਤੇ ਸਵੇਰ ਸਮੇਂ ਸੜਕ ਹਾਦਸੇ ਦੌਰਾਨ 13 ਅਧਿਆਪਕਾਂ ਦੀ ਦਰਦਨਾਕ ਮੌਤ ਹੋ ਗਈ ਸੀ । ਇਸੇ ਤੋਂ ਬਾਅਦ 25 ਮਈ 2022 ਨੂੰ ਜਲਾਲਾਬਾਦ ਦੇ 2 ਅਧਿਆਪਕ ਜੋ ਤਰਨ ਤਾਰਨ ਵਿਖੇ ਤੈਨਾਤ ਸਨ ਵੀ ਸੜਕ ਹਾਦਸੇ ਦੌਰਾਨ ਸਦੀਵੀ ਵਿਛੋੜਾ ਦੇ ਚੁੱਕੇ ਹਨ , ਫਰੀਦਕੋਟ ਜ਼ਿਲ੍ਹੇ ਦੀ ਇੱਕ ਅਧਿਆਪਕ ਜਸਪ੍ਰੀਤ ਕੌਰ ਵੀ ਆਪਣੀ ਨਵੀਂ ਨਿਯੁਕਤੀ ਦੇ 15 ਦਿਨਾਂ ਦੌਰਾਨ ਹੀ ਆਪਣੀ ਪਹਿਲੀ ਤਨਖਾਹ ਨਸੀਬ ਕੀਤੇ ਬਿਨਾ ਹੀ 19 ਜੁਲਾਈ 2022ਨੂੰ ਮੋਗਾ ਜ਼ਿਲ੍ਹੇ ਦੇ ਕਸਬਾ ਕੋਟ ਈਸੇ ਖਾਂ ਵਿਖੇ ਸਕੂਲ ਡਿਊਟੀ ਕਰਨ ਤੋਂ ਬਾਅਦ ਵਾਪਸ ਮੁੜਦਿਆਂ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਕੇ ਸਦੀਵੀ ਵਿਛੋੜਾ ਦੇ ਚੁੱਕੀ ਹੈ ਅਤੇ 21 ਅਕਤੂਬਰ 2022 ਨੂੰ ਫਰੀਦਕੋਟ ਜ਼ਿਲ੍ਹੇ ਦੀਆਂ ਦੋ ਅਧਿਆਪਕਾਂਵਾਂ ਜੋਕਿ ਤਰਨ ਤਾਰਨ ਜ਼ਿਲ੍ਹੇ ਵਿੱਚ ਤਾਇਨਾਤ ਹਨ , ਵੀ ਸਕੂਲ ਡਿਊਟੀ ਤੇ ਜਾਂਦੇ ਸਮੇਂ ਸੜਕ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋ ਗਈਆਂ ਸਨ । ਜ਼ਖਮੀ ਅਧਿਆਪਕਾਂ ਨੂੰ ਨੇੜਲੇ ਸਕੂਲਾਂ ਵਿਚ ਐਡਜਸਮੈਂਟ ਕਰਨ ਲਈ ਸਪੀਕਰ ਪੰਜਾਬ ਵਿਧਾਨ ਸਭਾ ਸ ਕੁਲਤਾਰ ਸਿੰਘ ਸੰਧਵਾਂ ਤੱਕ ਸਰਕਾਰੇ ਦਰਬਾਰੇ ਕਈ ਵਾਰ ਪਹੁੰਚ ਕੀਤੀ ਗਈ ਪਰ ਇਨ੍ਹਾਂ ਯਤਨਾਂ ਨੂੰ ਕੋਈ ਬੂਰ ਨਹੀਂ ਪਿਆ ।

 ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਸਾਰੇ ਅਧਿਆਪਕਾਂ ਨੂੰ ਰੈਗੂਲਰ ਸਰਕਾਰੀ ਮੁਲਾਜ਼ਮਾਂ ਵਾਂਗ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ ਅਤੇ ਜ਼ਖਮੀ ਅਧਿਆਪਕਾਂ ਦਾ ਪੰਜਾਬ ਸਰਕਾਰ ਵੱਲੋਂ ਸਰਕਾਰੀ ਖਰਚੇ ਤੇ ਇਲਾਜ ਕੀਤਾ ਜਾਵੇ । ਆਗੂਆਂ ਨੇ ਪੰਜਾਬ ਸਰਕਾਰ ਤੋਂ ਇਹ ਮੰਗ ਵੀ ਕੀਤੀ ਹੈ ਕਿ ਦੂਰ ਦੁਰਾਡੇ ਅਧਿਆਪਕ ਨਿਯੁਕਤ ਕਰਨ ਦੀ ਨੀਤੀ ਦਾ ਤਿਆਗ ਕਰਕੇ ਸਾਰੇ 

 ਅਧਿਆਪਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਨਿਯੁਕਤ ਕੀਤਾਂ ਜਾਵੇ ।

LIVE : ਪੰਜਾਬ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਪੰਜਾਬੀਆਂ ਨਾਲ ਦਿਲ ਦੀ ਗੱਲ ਸਾਂਝੀ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ

 LIVE : ਪੰਜਾਬ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਪੰਜਾਬੀਆਂ ਨਾਲ ਦਿਲ ਦੀ ਗੱਲ ਸਾਂਝੀ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ 


 

FAZILKA- FEROZPUR ACCIDENT: 13 ਅਧਿਆਪਕਾਂ ਨਾਲ ਭਰੀ ਹੋਈ ਸੀ ਵੈਨ, ਸੂਚੀ ਜਾਰੀ

 

RAHUL GANDHI DISQUALIFICATION: ਰਾਹੂਲ ਗਾਂਧੀ ਦੀ ਲੋਕ ਸਭਾ ਮੈਂਬਰ ਸ਼ਿਪ ਖਤਮ

RAHUL GANDHI DISQUALIFICATION: ਰਾਹੂਲ ਗਾਂਧੀ ਦੀ ਲੋਕ ਸਭਾ ਮੈਂਬਰ ਸ਼ਿਪ ਖਤਮ 


ਨਵੀਂ ਦਿੱਲੀ, 24 ਮਾਰਚ 2023

ਰਾਹੁਲ ਗਾਂਧੀ ਨੂੰ ਸੰਸਦ ਮੈਂਬਰ ਵਜੋਂ ਅਯੋਗ ਕਰਾਰ ਦਿੱਤਾ ਗਿਆ ਹੈ।ਪ੍ਰਿਥਵੀਰਾਜ ਚਵਾਨ, ਮਹਾਰਾਸ਼ਟਰ ਕਾਂਗਰਸ ਨੇਤਾ ਨੇ ਕਿਹਾ 

"ਸਾਨੂੰ ਦੋ ਸਾਲ ਦੀ ਸਜ਼ਾ ਸੁਣਾਉਂਦੇ ਹੀ ਇਸ 'ਤੇ ਸ਼ੱਕ ਹੋ ਗਿਆ ਸੀ - ਇਹ ਕਿਸੇ ਦੀ ਮੈਂਬਰਸ਼ਿਪ (ਸਦਸ ਦੀ) ਰੱਦ ਕਰਨ ਲਈ ਜ਼ਰੂਰੀ ਹੈ।ਉਹ 6-ਮਹੀਨੇ ਜਾਂ 1-ਸਾਲ ਦੀ ਸਜ਼ਾ ਸੁਣਾ ਸਕਦੇ ਸਨ ਪਰ 2 ਸਾਲ ਦੀ ਸਜ਼ਾ ਦਾ ਮਤਲਬ ਹੈ ਕਿ ਉਨ੍ਹਾਂ ਕੋਲ ਇੱਕ ਹੋਰ ਯੋਜਨਾ ਸੀ ਅਤੇ ਉਨ੍ਹਾਂ ਨੇ ਅੱਜ ਇਹ ਕੀਤਾ।ਮੈਂ ਇਸ ਕਾਰਵਾਈ ਦੀ ਨਿੰਦਾ ਕਰਦਾ ਹਾਂ। ਇਹ ਦਰਸਾਉਂਦਾ ਹੈ ਕਿ ਰਾਹੁਲ ਗਾਂਧੀ ਨਰਿੰਦਰ ਮੋਦੀ ਤੋਂ ਕਿੰਨੇ ਡਰੇ ਹੋਏ ਹਨ: ਪ੍ਰਿਥਵੀਰਾਜ ਚਵਾਨ, ਮਹਾਰਾਸ਼ਟਰ ਕਾਂਗਰਸ ਨੇਤਾ"

 


 

ਭਿਆਨਕ ਹਾਦਸੇ ਦੇ ਵਿੱਚ ਅਕਾਲ ਚਲਾਣਾ ਕਰ ਗਏ ਅਧਿਆਪਕਾਂ ਦੇ ਪਰਿਵਾਰਾਂ ਦੇ ਦੁੱਖ 'ਚ ਸ਼ਰੀਕ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ

 *ਭਿਆਨਕ ਹਾਦਸੇ ਦੇ ਵਿੱਚ ਅਕਾਲ ਚਲਾਣਾ ਕਰ ਗਏ ਅਧਿਆਪਕਾਂ ਦੇ ਪਰਿਵਾਰਾਂ ਦੇ ਦੁੱਖ 'ਚ ਸ਼ਰੀਕ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ*


*ਜੀ ਟੀ ਯੂ ਫ਼ਾਜ਼ਿਲਕਾ ਨੇ ਮੁੱਖਮੰਤਰੀ ਭਗਵੰਤ ਸਿੰਘ ਮਾਨ , ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ,ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਮੇਤ ਮੁੱਖ ਸੱਕਤਰ ਪੰਜਾਬ ਨੂੰ ਮਾਰੇ ਗਏ ਤੇ ਜ਼ਖ਼ਮੀ ਹੋਏ ਅਧਿਆਪਕਾਂ ਤੇ ਡਰਾਈਵਰ ਦੀ ਫੌਰੀ ਤੌਰ ਤੇ ਆਰਥਿਕ ਮਦਦ ਦੀ ਮੰਗ*

ਫਾਜ਼ਿਲਕਾ, 24 ਮਾਰਚ 

(): ਅੱਜ ਫਾਜ਼ਿਲਕਾ ਤੋਂ ਤਰਨ ਤਾਰਨ ਦੇ ਬਲਾਕ ਵਲਟੋਹਾ 'ਚ ਡਿਊਟੀ ਤੇ ਆ ਰਹੇ ( ਤੂਫਾਨ ਗੱਡੀ ਵਿੱਚ) ਫਾਜ਼ਿਲਕਾ ਜਲਾਲਾਬਾਦ ਆਦਿ ਦੇ ਨੌਜਵਾਨ ਅਧਿਆਪਕਾਂ ਨੂੰ ਭਿਆਨਕ ਹਾਦਸਾ ਦਰਪੇਸ਼ ਹੋਣ ਤੇ ਚਾਰ ਦੀ ਦੁਖਦ ਮੌਤ ਹੋਣ ਤੇ ਬਾਕੀਆਂ ਦੇ ਜ਼ਖਮੀ ਹੋਣ ਦੀ ਖਬਰ ਸੁਣਕੇ ਬਹੁਤ ਦੁੱਖ ਹੋਇਆ। ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਸੂਬ ਪ੍ਰਧਾਨ, ਕੁਲਦੀਪ ਸਿੰਘ ਦੌੜਕਾ ਜਨਰਲ ਸਕੱਤਰ ਨੇ ਕਿਹਾ ਸਮੂਚੇ ਜਿਲ੍ਹਿਆਂ ਦੇ ਸਾਡੇ ਸਾਥੀ ਪੀੜਤ ਪਰਿਵਾਰਾਂ ਦੇ ਦੁੱਖ 'ਚ ਸ਼ਰੀਕ ਹੁੰਦੇ ਹਨ ।ਸਾਰੇ ਅਧਿਆਪਕ ਭਾਈਚਾਰੇ ਲਈ ਇਹ ਬਹੁਤ ਹੀ ਦੁੱਖ ਦੀ ਘੜੀ ਹੈ। ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ। ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਇਸ ਵੱਲ ਧਿਆਨ ਦੇਵੇ ਤਾਂ ਕਿ ਅਜਿਹੇ ਮਾੜੇ ਹਾਦਸੇ ਕਦੇ ਨਾ ਵਾਪਰਨ। 

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਪਰਮਜੀਤ ਸਿੰਘ ਸ਼ੋਰੇ ਵਾਲਾ , 

ਜਨਰਲ ਸਕੱਤਰ ਨਿਸ਼ਾਂਤ ਅਗਰਵਾਲ ,ਸਰਪ੍ਰਸਤ ਭਗਵੰਤ ਭਠੇਜਾ ,ਵਿਤ ਸੱਕਤਰ ਅਮਨਦੀਪ ਸਿੰਘ ,ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ , ਆਗੂ ਸੱਤਪਾਲ ਸਿੰਘ ਨੇ ਕਿਹਾ ਕਿ ਇਹ ਬੇਹਦ ਮਾੜੀ ਘਟਨਾ ਹੈ ਪੰਜਾਬ ਸਰਕਾਰ ਨੂੰ ਇਸ ਘਟਨਾ ਤੇ ਤੁਰੰਤ ਗੌਰ ਕਰਕੇ ਮ੍ਰਿਤਕਾਂ ਅਤੇ ਜਖਮੀਆਂ ਦੀ ਮਦਦ ਕਰਨੀ ਚਾਹੀਦੀ ਹੈ ਉਹਨਾਂ ਕਿਹਾ ਕਿ ਮਾਪਿਆ ਲਈ ਧੀ ਪੁੱਤ ਨੂੰ ਪਾਲਕੇ ਪੜ੍ਹਾ-ਲਿਖ ਨੌਕਰੀ ਲਈ ਤਿਆਰ ਕਰਨਾ ਬਹੁਤ ਵੱਡਾ ਸੰਘਰਸ਼ ਹੁੰਦਾ। ਇਕ ਸਰਕਾਰੀ ਅਧਿਆਪਕ ਵੀ ਅਪਣੇ ਜੀਵਨ ਵਿੱਚ ਕਿੰਨੀ ਮੇਹਨਤ ਕਰਦਾ ਹੈ ਪੜ੍ਹ ਲਿਖ ਕੇ ਇਹ ਮੁਕਾਮ ਹਾਸਿਲ ਕਰਦਾ ਹੈ।ਅਧਿਆਪਕ ਉਹ ਸ਼ਖਸੀਅਤ ਹੈ ਜੋ ਸਮਾਜ ਨੂੰ ਹਨੇਰੇ ਤੋਂ ਚਾਨਣ ਵੱਲ ਲੈਕੇ ਜਾਂਦਾ ਹੈ।ਪਰ ਇਹ ਚਰਾਗ ਅੱਜ ਹਮੇਸ਼ਾਂ ਲਈ ਬੁਝ ਗਏ ਜੋ ਡਰਾਈਵਰ ਇਹਨਾਂ ਨੂੰ ਲੈਕੇ ਜਾਂਦਾ ਸੀ ਉਸ ਦੀ ਜਾਨ ਵੀ ਇਹਨਾਂ ਤੋਂ ਘੱਟ ਕੀਮਤੀ ਨਹੀਂ ਸੀ।ਜਖਮੀ ਅਧਿਆਪਕ ਸਾਥੀਆਂ ਦੇ ਪ੍ਰਮਾਤਮਾ ਤੋਂ ਜਲਦੀ ਤੰਦਰੁਸਤ ਹੋਣ ਦੀ ਕਾਮਨਾ ਕਰਦੇ ਹਾਂ ਤੇ ਪੰਜਾਬ ਸਰਕਾਰ ਦੇ ਮੁੱਖਮੰਤਰੀ ਭਗਵੰਤ ਸਿੰਘ ਮਾਨ , ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ,ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਮੇਤ ਮੁੱਖ ਸੱਕਤਰ ਪੰਜਾਬ ਨੂੰ ਮੰਗ ਕਰਦੇ ਹਨ ਕਿ ਇਸ ਘਟਨਾ ਚ ਮਾਰੇ ਗਏ ਅਧਿਆਪਕਾਂ ਤੇ ਡਰਾਈਵਰ ਦੀ ਫੌਰੀ ਤੌਰ ਤੇ ਆਰਥਿਕ ਮਦਦ ਕੀਤੀ ਜਾਵੇ।

ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰੈੱਸ ਸਕੱਤਰ ਰਾਜ ਕੁਮਾਰ ਖਤਰੀ ,ਤਹਿਸੀਲ ਇੰਚ ਕੁਲਬੀਰ ਸਿੰਘ , ਬਲਾਕ ਪ੍ਰਧਾਨ ਵਿਜੇ ਕੁਮਾਰ, ਧੀਰਜ ਕੁਮਾਰ ਮਿਗਲਾਨੀ ,ਰਾਜੀਵ ਕੁਮਾਰ ਲੇਕ ਰਜਨੀਸ਼ ਕੁਮਾਰ, ਸੁਸ਼ੀਲ ਕੁਮਾਰ , ਹੈੱਡ ਮਾਸਟਰ ਸੁਧੀਰ ਜੈਨ , ਸੀ ਐਚ ਟੀ ਪਰਵੀਨ ਰਾਣੀ ,ਓਮ ਪ੍ਰਕਾਸ਼ ,ਮਨਜਿੰਦਰ ਸਿੰਘ,ਮੇਜਰ ਸਿੰਘ ,ਅੰਗਰੇਜ਼ ਸਿੰਘ ,ਮੰਗਾ ਸਿੰਘ ,ਰਾਘਵ ,ਸੰਨੀ ਬਾਘਲਾ ,ਸੌਰਵ ਧੂੜੀਆ ਮਿੰਟੂ ਵਰਮਾ, ਸਤਿੰਦਰ ਕੁਮਾਰ ,ਕ੍ਰਿਸ਼ਨ ਕੁਮਾਰ , ਸ਼ਗਨ ਲਾਲ , ਵਰਿੰਦਰ ਮਿੱਤਲ ,ਮੋਹਿੰਦਰ ਆਦਿ ਇਸ ਦੁੱਖ ਦੀ ਘੜੀ ਵਿਚ ਹਾਜ਼ਰ ਸਨ

PUNJAB PATWARI RECRUITMENT 2023 : ਅਪਲਾਈ ਕਰਨ ਦੀ ਆਖਰੀ ਮਿਤੀ ਵਿੱਚ ਵਾਧਾ

PUNJAB PATWARI RECRUITMENT 2023 OFFICIAL NOTIFICATION : LINK FOR APPLYING ONLINE, PUNJAB PATWARI BHARTI 2023 SYLLABUS sssbpunjab.gov.in Patwari recruitment Punjab 2023 ਪੰਜਾਬ ਪਟਵਾਰੀ ਭਰਤੀ 2023 


ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ, ਵੱਲੋਂ ਇਸ਼ਤਿਹਾਰ ਨੰ: 02 ਆਫ 2023 ਰਾਂਹੀ ਮਾ ਤੇ ਮੁੜ ਵਸੇਬਾ ਵਿਭਾਗ,ਪੰਜਾਬ ਦੀਆਂ ਮਾਲ ਪਟਵਾਰੀ ਦੀਆਂ 710 ਅਸਾਮੀਆਂ ਦਾ ਇਸ਼ਤਿਹਾਰ ਪ੍ਰਕਾਸ਼ਿਤ ਕੀਤਾ ਗਿਆ ਸੀ। ਇਨ੍ਹਾਂ ਆਸਾਮੀਆਂ ਲਈ ਐਪਲੀਕੇਸ਼ਨ ਫਾਰਮ ਭਰਨ ਦੀ ਮਿਤੀ 23/02/2023 ਤੋਂ 20/03/2023 ਤੱਕ ਅਤੇ ਫੀਸ ਭਰਨ ਦੀ ਆਖਰੀ ਮਿਤੀ 22-03-2023 ਤੱਕ ਰੱਖੀ ਗਈ ਸੀ। ਇਸ ਨੋਟਿਸ ਰਾਹੀਂ ਇਹਨਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਮਿਤੀ ਵਿੱਚ ਹੇਠ ਅਨੁਸਾਰ ਵਾਧਾ ਕੀਤਾ ਜਾਂਦਾ ਹੈ। 

ਆਨਲਾਈਨ ਅਰਜੀਆਂ ਸਬਮਿਟ/ਅਪਲਾਈ ਕਰਨ ਦੀ ਮਿਤੀ: 24/03/2023. 

ਆਨਲਾਈਨ ਅਰਜੀਆਂ ਸਬਮਿਟ/ਅਪਲਾਈ ਕਰਨ ਦੀ ਆਖਰੀ ਮਿਤੀ : 02/04/2023 

ਫੀਸ ਭਰਨ ਦੀ ਆਖਰੀ ਮਿਤੀ : 05/04/2023

ਸਮੂਹ ਉਮੀਦਵਾਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਕਤ ਆਸਾਮੀਆਂ ਲਈ ਆਨਲਾਈਨ ਅਪਲਾਈ ਕਰਨ ਤੋਂ ਪਹਿਲਾਂ ਇਸ਼ਤਿਹਾਰ ਨੰ: 02 ਆਫ 2023 ਨੂੰ ਧਿਆਨ ਨਾਲ ਪੜ੍ਹਿਆ ਜਾਵੇ ਤਾਂ ਜੋ ਉਮੀਦਵਾਰਾਂ ਨੂੰ ਅਪਲਾਈ ਕਰਨ ਅਤੇ ਫੀਸ ਭਰਨ ਸਮੇਂ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾPUNJAB PATWARI BHARTI 2023 : 

PUNJAB subordinate services selection board  invited applications for direct recruitment of 710 posts of Group-C Revenue Patwari (from eligible candidates) as per departmental rules Board website https://sssb.punjab.gov.in

Online applications/applications are invited from 23-02-2023 to 20-03-2023 to 05-00 PM at gov.in  


PUNJAB PATWARI RECRUITMENT 2023 CATEGORY WISE VACANCY DETAILS

PUNJAB PATWARI RECRUITMENT 2023 CATEGORY WISE VACANCY DETAILS


PUNJAB PATWARI BHARTI 2023 EDUCATIONAL QUALIFICATION:

1. The applicant should be a Graduate from a recognized university.

2. Possesses at least 120 Hours' Course with working experience in the use of Personal Information Technology in Office Productivity Applications or Desktop Publishing Applications Computer or from a recognized institution or a reputed institution, which is ISO 9001 certified;


OR


Possesses at least 120 Hours' working experience in Computer Applications from a recognized institution or a Certificate of 'O' Level from the Department of Electronic Accreditation of Computer Course (in short DOEACC).


3. Applicant must have passed matriculation with Punjabi as one of the compulsory or elective subjects or any other equivalent examination in Punjabi Language, as specified by the Punjab Government from time to time.


The applicant should fulfill the condition of qualification on the last date of receipt of applications.

Pay Scale Patwari Direct recruitment (ਤਨਖਾਹ ਸਕੇਲ:-

Pay Matrix Scale as Level-2 of the 7th Central Pay Commission with initial Pay of Rs. 19900.

Important Dates for Patwari recruitment in Punjab 2023 

Date of publication of advertisement: 23-02-2023

Starting Date of Applying Online Applications 23-02-2023

Last Date of Applying Online Applications : 20-03-2023 

Last Date of Fee Payment: 22-03-2023

 Age Limit for Patwari recruitment Punjab 2023

The age limit of the candidates for the above posts should be as per the instructions of the Government of Punjab as on 01.01.2023 as follows:-

(i) Age of General Category candidate should not be less than 18 years and not more than 37 years.

(ii) Candidates resident of Scheduled Castes and Backward Classes of Punjab State shall have upper age limit of 42 years.

Details of Fees Punjab Patwari recruitment 2023

General Category / Sports :1000/-Rs

SC/BC : 250/- Rs

Ex-Servicemen & Dependent : 200/- Rs

(Physical Handicapped)  500/-Rs 

.

Punjab Patwari recruitment 2023  important links 
Official website for recruitment of Patwari in Punjab Ssssb.punjab.gov.in
Official notification for Punjab Patwari recruitment 2023 Download here
Link for applying online for Patwari posts. in Pink Click here
Syllabus for Patwari recruitment Punjab 2023 Download here
Category wise code list   Patwari recruitment Punjab  Download here
Join telegram Click here 


STEPS FOR APPLYING FOR THE POST OF PATWARI RECRUITMENT 2023 PUNJAB

1. Read the official notification given above.
2. Keep all your documents, passport size pic, and sign with your self 
3. Click on the link apply online 
4. Fill all the details, carefully
5. Click on pay fees 
6. Finally submit application
7 take print out for future reference.


Syllabus for the recruitment of Patwari in Punjab 2023 


S.S.S. Board, Punjab

(Patwari (Revenue))

(Advertisement No. 2 of 2023)

INSTRUCTIONS FOR APPLYING ONLINE

  1. Candidates have to apply only online on web-site https://sssb.punjab.gov.in from 23rd February 2023 to 20th March 2023 (upto 5:00 PM). New Registration as well as form completion/submission shall be closed after this.
  2. After getting the on-line Application Number, candidate should upload a scanned copy of passport size photo (not older than 3 months), signature, 10th standard certificate, Qualifying exam certificate to complete the application form. Supported file formats are .jpg, .png and .gif only. File size should be upto 100Kb only. Please note that applications without uploaded photo and signature will be considered incomplete and rejected.
  3. Candidates should note that Name, Father's name, Date of birth and category can not be changed once entered in online application form.
  4. No correction or changes are allowed after the form has been submitted. So the candidate should fill his/her form carefully.


PUNJAB PATWARI BHARTI 2023 HELPLINE NUMBER 

Punjab subordinate services selection board has set up a helpline number for any  information regarding this recruitment any working day from 10.00 am to 04.00 pm Board office no. 0172-2298000 (Extension No. 5106 and 5107) and 0172-2298083 can be contacted. If any error is noticed regarding this advertisement/recruitment then the board will reserve the right to correct the same.

ਪੰਜਾਬ ਪਟਵਾਰੀ ਭਰਤੀ 2023 

ਪੰਜਾਬ ਸਰਕਾਰ, ਮਾਲ ਤੇ ਮੁੜ ਵਸੇਬਾ ਵਿਭਾਗ ਤੋਂ ਪ੍ਰਾਪਤ ਹੋਏ ਮੰਗ ਪੱਤਰ, ਅਸਾਮੀਆਂ ਦਾ ਵਰਗੀਕਰਨ ਅਤੇ ਵਿਭਾਗੀ ਨਿਯਮਾਂ ਅਨੁਸਾਰ ਗਰੁੱਪ-ਸੀ ਦੇ ਮਾਲ ਪਟਵਾਰੀ ਦੀਆਂ 710 ਅਸਾਮੀਆਂ ਦੀ ਸਿੱਧੀ ਭਰਤੀ ਸਬੰਧੀ (ਯੋਗ ਉਮੀਦਵਾਰਾਂ ਤੋਂ) ਬੋਰਡ ਦੀ ਵੈਬਸਾਈਟ https://sssb.punjab.gov.in ਤੇ ਮਿਤੀ 23-02-2023 ਤੋਂ 20-03-2023 ਸ਼ਾਮ 05-00 ਵਜੇ ਤੱਕ ਆਨਲਾਈਨ ਅਰਜੀਆਂ/ਬਿਨੈ-ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ। 

ਪੰਜਾਬ ਪਟਵਾਰੀ ਭਰਤੀ 2023  ਲਈ ਵਿਦਿਅੱਕ ਯੋਗਤਾ : 

ਗ੍ਰੈਜੂਏਸ਼ਨ, 120 ਘੰਟੇ ਕੰਪਿਊਟਰ ਐਪਲੀਕੇਸ਼ਨ ਕੰਮ ਕਰਨ ਦਾ ਤਜ਼ਰਬਾ , ਅਤੇ  10 ਵੀਂ ਪੱਧਰ ਦੀ ਪੰਜਾਬੀ ਪਾਸ। 

ਬਿਨੈਕਾਰ ਨੂੰ ਅਰਜ਼ੀਆਂ ਦੀ ਪ੍ਰਾਪਤੀ ਦੀ ਆਖਰੀ ਮਿਤੀ 'ਤੇ ਯੋਗਤਾ ਦੀ ਸ਼ਰਤ ਪੂਰੀ ਹੋਣੀ ਚਾਹੀਦੀ। 

ਪੰਜਾਬ ਪਟਵਾਰੀ ਤਨਖਾਹ ਸਕੇਲ:- 

7ਵੇਂ ਕੇਂਦਰੀ ਤਨਖਾਹ ਕਮਿਸ਼ਨ ਦੇ ਲੈਵਲ-2 ਦੇ ਤੌਰ 'ਤੇ ਮੈਟ੍ਰਿਕਸ ਸਕੇਲ ਦਾ ਭੁਗਤਾਨ ਰੁਪਏ ਦੀ ਸ਼ੁਰੂਆਤੀ ਤਨਖਾਹ 19900 ਰੁਪਏ ਹੋਵੇਗੀ।

ਨੋਟ:- ਚੁਣੇ ਗਏ ਉਮੀਦਵਾਰਾਂ ਨੂੰ ਪਟਵਾਰ ਸਕੂਲ ਵਿੱਚ ਇੱਕ ਸਾਲ ਦੀ ਸਿਖਲਾਈ ਅਤੇ   ਫੀਲਡ ਵਿੱਚ ਛੇ ਮਹੀਨੇ ਦੀ ਸਿਖਲਾਈ ਦਿੱਤੀ ਜਾਵੇਗੀ, ਸਿਖਲਾਈ ਦੌਰਾਨ ਸਿਰਫ਼   5000/- ਪ੍ਰਤੀ ਮਹੀਨਾ ਵਜ਼ੀਫ਼ਾ ਮਿਲੇਗਾ।


ਪੰਜਾਬ ਪਟਵਾਰੀ ਭਰਤੀ 2023 ਲਈ ਉਮਰ ਸੀਮਾ:-

ਉਮੀਦਵਾਰਾਂ ਦੀ ਉਮਰ ਸੀਮਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਿਤੀ 01.01.2023 ਨੂੰ ਹੇਠ ਅਨੁਸਾਰ ਹੋਣੀ ਚਾਹੀਦੀ ਹੈ:-

(i) ਜਨਰਲ ਸ਼੍ਰੇਣੀ ਦੇ ਉਮੀਦਵਾਰ ਦੀ ਉਮਰ 18 ਸਾਲ ਤੋਂ ਘੱਟ ਅਤੇ 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।

(ii) ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਦੇ ਵਸਨੀਕ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ ਦੀ ਉਪਰਲੀ ਸੀਮਾ 42 ਸਾਲ ਹੋਵੇਗੀ।

(iii) ਰਾਜ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਲਈ ਉਮਰ ਦੀ ਉਪਰਲੀ ਸੀਮਾ ਵਿੱਚ ਛੋਟ ਦਿੰਦੇ ਹੋਏ ਵੱਧ ਤੋਂ ਵੱਧ ਉਮਰ ਸੀਮਾ 45 ਸਾਲ ਹੋਵੇਗੀ।

(iv) ਪੰਜਾਬ ਦੇ ਵਸਨੀਕ ਸਾਬਕਾ ਫੌਜੀਆਂ ਦੇ ਕੇਸ ਵਿੱਚ ਉਮਰ ਦੀ ਉਪਰਲੀ ਸੀਮਾ Punjab Recruitment of Ex-Servicemen Rules, 1982 ਵਿੱਚ ਸਮੇਂ-ਸਮੇਂ ਹੋਈਆਂ ਸੋਧਾਂ ਅਨੁਸਾਰ ਹੋਵੇਗੀ। ਇਹ ਉਮਰ ਦੀ ਉਪਰਲੀ ਸੀਮਾ ਉਨ੍ਹਾਂ ਦੀ ਫੌਜ ਵਿੱਚ ਕੀਤੀ ਸੇਵਾ ਦਾ ਸਮਾਂ ਉਨ੍ਹਾਂ ਦੀ ਉਮਰ ਵਿੱਚੋਂ ਘਟਾਉਣ ਤੋਂ ਬਾਅਦ ਬਾਕੀ ਬਚੀ ਉਮਰ, ਜੇਕਰ ਸੇਵਾ ਰੂਲਾਂ ਅਨੁਸਾਰ ਅਸਾਮੀ ਦੀ ਉਮਰ ਦੀ ਉਪਰਲੀ ਸੀਮਾ ਤੋਂ 3 ਸਾਲ ਤੋਂ ਵੱਧ ਨਹੀਂ ਹੋਵੇਗੀ ਤਾਂ ਮੰਨਿਆ ਜਾਵੇਗਾ ਕਿ ਉਹ ਉਮਰ ਦੀ ਉਪਰਲੀ ਸੀਮਾ ਦੀਆਂ ਸ਼ਰਤਾਂ ਪੂਰੀਆਂ ਕਰਦਾ ਹੈ।

(v) ਪੰਜਾਬ ਦੇ ਵਸਨੀਕ ਦਿਵਿਆਂਗ ਉਮੀਦਵਾਰਾਂ ਲਈ ਉਮਰ ਦੀ ਉਪਰਲੀ ਸੀਮਾ ਵਿੱਚ 10 ਸਾਲ ਦੀ ਛੋਟ ਦਿੰਦੇ ਹੋਏ ਵੱਧ ਤੋਂ ਵੱਧ ਉਮਰ ਸੀਮਾ 47 ਸਾਲ ਹੋਵੇਗੀ।


ਮਹੱਤਵਪੂਰਨ ਮਿਤੀਆਂ:-

ਇਸ਼ਤਿਹਾਰ ਪ੍ਰਕਾਸ਼ਿਤ ਹੋਣ ਦੀ ਮਿਤੀ: 23-02-2023

ਆਨਲਾਈਨ ਅਰਜੀਆਂ ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ :23-02-2023 

ਆਨਲਾਈਨ ਅਰਜੀਆਂ ਅਪਲਾਈ ਕਰਨ ਦੀ ਆਖਰੀ ਮਿਤੀ : :20-03-2023

ਫੀਸ ਭਰਨ ਦੀ ਆਖਰੀ ਮਿਤੀ : 22-03-2023 ਚੋਣ ਵਿਧੀ:


(i) ਪ੍ਰਕਾਸ਼ਿਤ ਕੀਤੀਆਂ ਅਸਾਮੀਆਂ ਲਈ ਸਫਲਤਾਪੂਰਵਕ ਬਿਨੈ ਕਰਨ ਵਾਲੇ ਉਮੀਦਵਾਰਾਂ ਦੀ Objective type {Multiple Choice Question (MCQ)} ਲਿਖਤੀ ਪ੍ਰੀਖਿਆ ਲਈ ਜਾਵੇਗੀ।


(ii) ਯੋਗ ਉਮੀਦਵਾਰਾਂ ਦੀ ਚੋਣ ਕਰਨ ਲਈ ਲਿਖਤੀ ਪ੍ਰੀਖਿਆ ਵਿੱਚੋਂ ਪ੍ਰਾਪਤ ਅੰਕਾਂ ਦੇ ਆਧਾਰ ਤੇ ਹੀ ਸਾਂਝੀ ਮੈਰਿਟ ਸੂਚੀ (Common Merit List) ਤਿਆਰ ਕੀਤੀ ਜਾਵੇਗੀ।


(iii) ਲਿਖਤੀ ਪ੍ਰੀਖਿਆ ਵਿੱਚ ਜੇਕਰ ਮੈਰਿਟ ਦੀ ਬਰਾਬਰਤਾ ਸਬੰਧੀ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਇਸ ਸਬੰਧੀ ਬਰਾਬਰ ਅੰਕ ਹਾਸਿਲ ਉਮੀਦਵਾਰਾਂ ਦੀ ਜਨਮ ਮਿਤੀ ਨੂੰ ਵਿਚਾਰਿਆ ਜਾਵੇਗਾ ਅਤੇ ਵੱਧ ਉਮਰ ਵਾਲੇ ਉਮੀਦਵਾਰ ਦੀ ਮੈਰਿਟ ਉਪਰ ਮੰਨੀ ਜਾਵੇਗੀ। ਜੇਕਰ ਬਰਾਬਰ ਮੈਰਿਟ ਹਾਸਿਲ ਉਮੀਦਵਾਰਾਂ ਦੀ ਜਨਮ ਮਿਤੀ ਮੁਤਾਬਿਕ ਉਮਰ ਵਿੱਚ ਵੀ ਬਰਾਬਰਤਾ ਪਾਈ ਜਾਂਦੀ ਹੈ ਤਾਂ ਇਸ ਸਬੰਧੀ ਉਮੀਦਵਾਰ ਦੀ ਮੰਗੀ ਵਿੱਦਿਅਕ ਯੋਗਤਾ ਦੀ ਪ੍ਰਤੀਸ਼ਤਤਾ ਨੂੰ ਵਿਚਾਰਦੇ ਹੋਏ ਵੱਧ ਅੰਕ ਹਾਸਿਲ ਕਰਨ ਵਾਲੇ ਉਮੀਦਵਾਰ ਦੀ ਮੈਰਿਟ ਉਪਰ ਮੰਨੀ ਜਾਵੇਗੀ ਅਤੇ ਜੇਕਰ ਉਪਰੋਕਤ ਦੋਵੇਂ ਸਥਿਤੀਆਂ ਵਿੱਚ ਵੀ ਅੰਕਾਂ ਦੀ ਬਰਾਬਰਤਾ ਦਾ ਵਿਵਾਦ ਨਹੀਂ ਸੁਲਝਦਾ ਤਾਂ ਅੰਤ ਵਿੱਚ ਮੈਟ੍ਰਿਕ ਦੇ ਅੰਕਾਂ ਨੂੰ ਵਿਚਾਰਦੇ ਹੋਏ ਮੈਟ੍ਰਿਕ ਵਿੱਚ ਵੱਧ ਅੰਕ ਹਾਸਿਲ ਕਰਨ ਵਾਲੇ ਉਮੀਦਵਾਰ ਦੀ ਮੈਰਿਟ ਉਪਰ ਮੰਨੀ ਜਾਵੇਗੀ।


(iv) Objective type (MCQ) ਲਿਖਤੀ ਪ੍ਰੀਖਿਆ ਦੀ ਮੈਰਿਟ ਦੇ ਆਧਾਰ ਤੇ ਹੀ ਬੋਰਡ ਵੱਲੋਂ ਲਏ ਗਏ ਫੈਸਲੇ ਅਨੁਸਾਰ ਉਮੀਦਵਾਰ ਨੂੰ ਹਰ ਤਰ੍ਹਾਂ ਦੇ ਦਸਤਾਵੇਜਾਂ ਦੀ ਪੜਤਾਲ/ਵੈਰੀਫਿਕੇਸ਼ਨ ਕਰਨ ਲਈ ਕਾਉਂਸਲਿੰਗ ਲਈ ਬੁਲਾਇਆ ਜਾਵੇਗਾ। ਕਾਊਂਸਲਿੰਗ ਉਪਰੰਤ ਮੁਕੰਮਲ ਤੌਰ ਤੇ ਸਫਲ/ਯੋਗ ਪਾਏ ਗਏ ਉਮੀਦਵਾਰਾਂ ਦੇ ਨਾਮ, ਅਸਾਮੀਆਂ ਦੀ ਉਸ ਸਮੇਂ ਦੀ ਮੌਜੂਦਾ ਗਿਣਤੀ (ਜੋ ਕਿ ਸਬੰਧਤ ਵਿਭਾਗ ਦੇ ਹੁਕਮਾਂ/ਹਦਾਇਤਾਂ ਅਨੁਸਾਰ ਭਰਤੀ ਪ੍ਰਕੀਰਿਆ ਦੌਰਾਨ ਕਿਸੇ ਵੀ ਸਮੇਂ ਘਟਾਈ ਜਾਂ ਵਧਾਈ ਜਾ ਸਕਦੀ ਹੈ) ਅਨੁਸਾਰ ਸਬੰਧਤ ਵਿਭਾਗ ਨੂੰ ਸਿਫਾਰਸ਼ ਕੀਤੇ ਜਾਣਗੇ।


(v) ਕਾਉਂਸਲਿੰਗ ਲਈ ਬੁਲਾਏ ਗਏ ਉਮੀਦਵਾਰਾਂ ਨੂੰ ਉਨ੍ਹਾਂ ਦੀ ਯੋਗਤਾ/ਪਾਤਰਤਾ ਤੇ ਆਧਾਰ ਤੇ ਬਿਨੈ ਕਰਨ ਵਾਲੀ ਸ਼੍ਰੇਣੀ/ਅਸਾਮੀ ਕੋਡ ਵਿੱਚ ਹੀ ਵਿਚਾਰਿਆ ਜਾਵੇਗਾ।

ਪੰਜਾਬ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ, ਅਤੇ ਉਸਦੇ ਸਾਥੀਆਂ ਖਿਲਾਫ ਦਰਜ ਕੀਤੇ ਗਏ ਕੇਸ ਦੀ ਐਫਆਈਆਰ ਅਤੇ ਬਰਾਮਦ ਕੀਤੇ ਹਥਿਆਰਾਂ ਦੀਆਂ ਤਸਵੀਰਾਂ ਜਾਰੀ

 

MOUSAM ALERT: ਅਗਲੇ 3 ਘੰਟਿਆਂ ਦੌਰਾਨ ਤੇਜ਼ ਹਨੇਰੀ ਨਾਲ ਮੀਂਹ/ਝੱਖੜ ਪੈਣ ਦੀ ਸੰਭਾਵਨਾ

 ਮੌਸਮ ਪੰਜਾਬ ਅਲਰਟ: ਅਗਲੇ 3 ਘੰਟਿਆਂ ਦੌਰਾਨ ਤੇਜ਼ ਹਨੇਰੀ ਨਾਲ ਮੀਂਹ/ਝੱਖੜ ਪੈਣ ਦੀ ਸੰਭਾਵਨਾ

ਚੰਡੀਗੜ੍ਹ, 24 ਮਾਰਚ 2023ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਅਗਲੇ 3ਘੰਟੇ ਦੌਰਾਨ ਅੰਮ੍ਰਿਤਸਰ,ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ,ਮੋਗਾ,ਪਟਿਆਲਾ,ਰੂਪਨਗਰ,ਸ. ਅ. ਸ. ਨਗਰ,ਸੰਗਰੂਰ, ਸ਼ ਭ ਸ ਨਗਰ,ਤਰਨਤਾਰਨ ਵਿੱਚ ਤੇਜ਼ ਹਨੇਰੀ ਨਾਲ ਮੀਂਹ/ਝੱਖੜ ਪੈਣ ਦੀ ਸੰਭਾਵਨਾ ਜਤਾਈ ਗਈ ਹੈ।

PSEB BOARD EXAM: ਪ੍ਰੀਖਿਆ ਅਮਲੇ ਦੀਆਂ ਡਿਊਟੀਆਂ ਬਲਾਕ ਪੱਧਰ ਤੇ ਲਗਾਉਣ ਦੀ ਮੰਗ

 ਪ੍ਰੀਖਿਆ ਅਮਲੇ ਦੀਆਂ ਡਿਊਟੀਆਂ ਬਲਾਕ ਪੱਧਰ ਤੇ ਲਗਾਉਣ ਦੀ ਮੰਗ-  


ਉਤਰ ਪੱਤਰੀਆਂ ਦੀ ਮਾਰਕਿੰਗ ਦਾ ਕੰਮ ਅਧਿਆਪਕਾਂ ਦੇ ਪਿਤਰੀ ਸਕੂਲਾਂ ਵਿੱਚ ਕਰਵਾਇਆ ਜਾਵੇ-

ਜਲੰਧਰ, 24 ਮਾਰਚ 

ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਜਮਾਤਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਹਰ ਵਾਰ ਦੀ ਤਰਾਂ ਲਈਆਂ ਜਾ ਰਹੀਆਂ ਹਨ। ਇਨ੍ਹਾਂ ਪ੍ਰੀਖਿਆਵਾਂ ਨੂੰ ਸੁਚਾਰੂ ਰੂਪ ਵਿੱਚ ਨੇਪਰੇ ਚਾੜ੍ਹਨ ਲਈ ਬਹੁਤ ਵੱਡੀ ਗਿਣਤੀ ਵਿੱਚ ਅਧਿਆਪਕਾਂ ਅਤੇ ਹੋਰ ਸਟਾਫ ਦੀਆਂ ਡਿਊਟੀਆਂ ਲਗਾਈਆਂ ਜਾਂਦੀਆਂ ਹਨ। ਇਸ ਸਬੰਧੀ ਟਿੱਪਣੀ ਕਰਦੇ ਹੋਏ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਸਰਪ੍ਰਸਤ ਚਰਨ ਸਿੰਘ ਸਰਾਭਾ, ਸੀਨੀਅਰ ਮੀਤ ਪ੍ਰਧਾਨ ਪ੍ਰਵੀਨ ਕੁਮਾਰ ਲੁਧਿਆਣਾ, ਸੁਖਜਿੰਦਰ ਸਿੰਘ ਖ਼ਾਨਪੁਰ, ਜਰਨਲ ਸਕੱਤਰ ਗੁਰਪ੍ਰੀਤ ਮਾੜੀਮੇਘਾ, ਪ੍ਰੈੱਸ ਸਕੱਤਰ ਟਹਿਲ ਸਿੰਘ ਸਰਾਭਾ, ਮੀਤ ਪ੍ਰਧਾਨ ਸੰਜੀਵ ਸ਼ਰਮਾ ਲੁਧਿਆਣਾ, ਵਿੱਤ ਸਕੱਤਰ ਨਵੀਨ ਕੁਮਾਰ ਜ਼ੀਰਾ ਆਗੂਆਂ ਵੱਲੋਂ ਕਿਹਾ ਗਿਆ ਕਿ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਅਤੇ ਪ੍ਰੀਖਿਆ ਅਮਲੇ ਦੀਆਂ ਡਿਊਟੀਆਂ ਦੂਰ ਦਰਾਡੇ ਪ੍ਰੀਖਿਆ ਕੇਂਦਰਾਂ ਤੇ ਲਗਾ ਦਿੱਤੀਆਂ ਗਈਆਂ ਹਨ। ਜਿਸ ਨਾਲ ਅਧਿਆਪਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ । ਇਸ ਤੋਂ ਇਲਾਵਾ ਜਿਨ੍ਹਾਂ ਵਿਸ਼ਿਆਂ ਦੇ ਪੇਪਰ ਹੁਣ ਤੱਕ ਹੋ ਗਏ ਹਨ। ਉਨ੍ਹਾਂ ਦੀ ਮਾਰਕਿੰਗ ਦਾ ਕੰਮ ਵੀ ਵੱਡੇ ਪੱਧਰ ਤੇ ਚੱਲ ਰਿਹਾ ਹੈ। ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਿੱਖਿਆ ਵਿਭਾਗ ਵੱਲੋਂ ਮਾਰਕਿੰਗ ਵਿਚ ਲੱਗੇ ਅਧਿਆਪਕਾਂ ਦੀਆਂ ਡਿਊਟੀਆਂ ਵੀ ਜ਼ਿਲ੍ਹਾ ਅਤੇ ਤਹਿਸੀਲ ਪੱਧਰ ਤੇ ਲਗਾ ਦਿੱਤੀਆਂ ਹਨ। ਵਰਨਣਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਮ ਤੌਰ ਤੇ ਲਗਭਗ ਹਰ ਜਿਲ੍ਹੇ ਦੇ ਵਿਦਿਆਰਥੀਆਂ ਦੇ ਪੇਪਰਾਂ ਨੂੰ ਦੂਜੇ ਜ਼ਿਲਿਆਂ ਵਿੱਚ ਭੇਜ ਦਿੱਤਾ ਜਾਂਦਾ ਹੈ ਤਾਂ ਫਿਰ ਅਧਿਆਪਕਾਂ ਦੀਆਂ ਦੂਰ-ਦੁਰਾਡੇ ਡਿਊਟੀਆਂ ਲਗਾਉਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ । ਜਥੇਬੰਦੀ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਅਧਿਆਪਕਾਂ ਦੀਆਂ ਦੂਰ-ਦੁਰਾਡੇ ਲਗਾਈਆਂ ਡਿਊਟੀਆਂ ਤੁਰੰਤ ਰੱਦ ਕਰਦੇ ਹੋਏ ਉਨ੍ਹਾਂ ਦੇ ਨਜ਼ਦੀਕੀ ਸਟੇਸ਼ਨਾ ਅਤੇ ਬਲਾਕਾਂ ਵਿੱਚ ਲਗਾਈਆ ਜਾਣ ਅਤੇ ਉੱਤਰ ਪੱਤਰੀਆਂ ਮਾਰਕਿੰਗ ਦਾ ਕੰਮ ਵੀ ਅਧਿਆਪਕਾਂ ਦੇ ਪਿਤਰੀ ਸਕੂਲਾਂ ਵਿਚ ਹੀ ਕਰਵਾਇਆ ਜਾਵੇ।

FAZILKA-FEROJPUR ACCIDENT: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਦੁੱਖ ਦਾ ਪ੍ਰਗਟਾਵਾ

FAZILKA-FEROJPUR ACCIDENT: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਦੁੱਖ ਦਾ ਪ੍ਰਗਟਾਵਾ 

ਰੂਪਨਗਰ, 24 ਮਾਰਚ 2023 

ਫਾਜ਼ਿਲਕਾ-ਫ਼ਿਰੋਜ਼ਪੁਰ ਇਹ ਹਾਦਸਾ ਫ਼ਾਜ਼ਿਲਕਾ-ਫ਼ਿਰੋਜ਼ਪੁਰ ਹਾਈਵੇਅ 'ਤੇ ਖੈਫ਼ਮੇਕੇ ਨੇੜੇ ਸ਼ੁੱਕਰਵਾਰ ਸਵੇਰੇ ਵਾਪਰਿਆ। ਬੱਸ ਅਤੇ ਪੋ-ਟੈਕਸ ਜੀਪ ਵਿਚਕਾਰ ਆਹਮੋ-ਸਾਹਮਣੇ ਟੱਕਰ ਹੋ ਗਈ। ਜਿਸ ਵਿੱਚ 3 ਅਧਿਆਪਕਾਂ ਸਮੇਤ 4 ਦੀ ਜਾਨ ਚਲੀ ਗਈ। ਇਸ ਦੇ ਨਾਲ ਹੀ 4 ਅਧਿਆਪਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਇਸ ਹਾਦਸੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ .

ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਲਾਲਾਬਾਦ ਨਜ਼ਦੀਕ ਪੈਂਦੇ ਪਿੰਡ  ਪਿੰਡ ਖਾਈ ਫੇਮੇ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਤਿੰਨ ਅਧਿਆਪਕ ਅਤੇ ਵਾਹਨ ਚਾਲਕ ਦੀ ਮੌਤ 'ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ।


 ਉਨ੍ਹਾਂ ਆਪਣੇ ਸ਼ੋਕ ਸੁਨੇਹੇ ਵਿੱਚ ਕਿਹਾ ਕਿ ਹਾਈ ਸਕੂਲ ਅਧਿਆਪਕ ਕੰਚਨ, ਪ੍ਰਿੰਸ ਅਤੇ ਮਨਿੰਦਰ ਦੀ ਇਸ ਹਾਦਸੇ ਵਿੱਚ ਮੌਤ ਨਾਲ ਸਕੂਲ ਸਿੱਖਿਆ ਵਿਭਾਗ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ  ਅਤੇ ਪਿੱਛੇ ਪਰਿਵਾਰਕ ਮੈਂਬਰਾਂ , ਦੋਸਤਾਂ ਨੂੰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ।


 ਉਨ੍ਹਾਂ ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਅਧਿਆਪਕਾਂ ਦੀ ਸਹੀ ਸਾਂਭ ਸੰਭਾਲ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ।

PSEB BIG DECISION: ਪ੍ਰੀਖਿਆ ਰੱਦ ਹੋਣ ਤੇ ਸਾਰਾ ਖ਼ਰਚ ਪ੍ਰੀਖਿਆ ਅਮਲੇ ਦਾ ਅਤੇ ਦਰਜ ਹੋਵੇਗਾ ਕੇਸ

PSEB BIG DECISION: ਪ੍ਰੀਖਿਆ ਰੱਦ ਹੋਣ ਤੇ ਸਾਰਾ ਖ਼ਰਚ ਪ੍ਰੀਖਿਆ ਅਮਲੇ ਦਾ ਅਤੇ ਦਰਜ ਹੋਵੇਗਾ ਕੇਸ 


ਚੰਡੀਗੜ੍ਹ, 24 ਮਾਰਚ 

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈਆਂ ਜਾ ਰਹੀਆਂ ਪਰੀਖਿਆਵਾਂ ਦੌਰਾਨ ਕਿਸੇ ਪ੍ਰੀਖਿਆ ਕੇਂਦਰ ਵਿਚ ਨਕਲ ਜਾ ਅਣਸੁਖਾਵੇਂ ਮਾਹੌਲ ਦੇ ਪੈਦਾ ਕੀਤੇ ਜਾਣ ਕਾਰਨ ਵਿਸ਼ੇ ਦੀ ਪ੍ਰੀਖਿਆ ਰੱਦ ਹੋਣ ਦੀ ਸੂਰਤ ਵਿੱਚ ਡਿਊਟੀ ਦੇ ਰਹੇ ਸਮੁੱਚੇ ਸਟਾਫ਼ (ਸੇਵਾਦਾਰ ਅਤੇ ਕਲੈਰੀਕਲ ਕੰਮ ਕਰਨ ਵਾਲੇ ਨੂੰ ਛੱਡ ਕੇ) ਖਿਲਾਫ ਜਿੱਥੇ ਵਿਭਾਗੀ ਕਾਰਵਾਈ ਹੋਵੇਗੀ, ਉਥੇ ਨਾਲ ਹੀ ਪ੍ਰੀਖਿਆ ਮੁੜ ਕਰਾਉਣ ਤੇ ਆਏ ਵਿੱਤੀ ਖਰਚੇ ਦੀ ਪੂਰਤੀ ਵੀ ਡਿਊਟੀ ਸਟਾਫ਼ ਤੋ ਕੀਤੀ ਜਾਵੇਗੀ। 


 ਬਾਹਰੀ ਦਖ਼ਲ ਅੰਦਾਜ਼ੀ ਹੋਣ ਦੀ ਸੂਰਤ ਵਿੱਚ ਕੇਂਦਰ ਕੰਟਰੋਲਰ ਦੀ ਵੀ ਬਰਾਬਰ ਭਾਗੀਦਾਰੀ ਹੋਵੇਗੀ। ਇਸ ਕਰਕੇ ਬੋਰਡ ਪ੍ਰੀਖਿਆਵਾਂ ਪੂਰੀ ਵਫਾਦਾਰੀ, ਇਮਾਨਦਾਰੀ, ਲਗਨ ਅਤੇ ਮਰਿਆਦਾ ਸਹਿਤ ਕਰਾਉਣ ਲਈ ਸਬੰਧਿਤ ਡਿਊਟੀ ਸਟਾਫ਼ ਆਪਣਾ ਪਰਮ ਕਰਤਵ ਨਿਭਾਵੇ। ਇਹ ਹੁਕਮ ਕੰਟਰੋਲਰ ਪ੍ਰੀਖਿਆਵਾਂ ਵਲੋਂ ਜਾਰੀ ਕੀਤੇ ਗਏ ਹਨ।

FAZILKA - FEROZPUR HIGHWAY ACCIDENT: 3 ਅਧਿਆਪਕਾਂ ਸਮੇਤ 4 ਦੀ ਮੌਤ, 4 ਅਧਿਆਪਕ ਗੰਭੀਰ ਜ਼ਖ਼ਮੀ, ਪੁਲਿਸ ਨੇ ਜਾਂਚ ਕੀਤੀ ਸ਼ੁਰੂ

#Jalalabad accident

VERY SAD NEWS : ਅੱਜ ਸਵੇਰੇ ਐਕਸੀਡੈਂਟ ਨਾਲ ਸਰਕਾਰੀ ਸਕੂਲ ਦੇ ਅਧਿਆਪਕਾਂ ਸਮੇਤ 4 ਦੀ ਮੌਤ 

ਜਲਾਲਾਬਾਦ, 24 ਮਾਰਚ 2023 ( Pbjobsoftoday)

ਇਸ ਸਮੇਂ ਦੀ ਵੱਡੀ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਐਕਸੀਡੈਂਟ ਕਾਰਨ ਸਰਕਾਰੀ ਸਕੂਲ ਦੇ ਅਧਿਆਪਕਾਂ ਸਮੇਤ 4 ਦੀ ਮੌਤ ਹੋ ਗਈ ਹੈ। ਇਹ ਐਕਸੀਡੈਂਟ ਜਲਾਲਾਬਾਦ  ਖੇਤਰ   ਬਲਾਕ ਵਲਟੋਹਾ ਨੇੜੇ ਫਿਰੋਜ਼ਪੁਰ ਵਿੱਚ ਹੋਇਆ। ALSO READ: 

ਇੰਟਰਨੈੱਟ ਸੇਵਾਵਾਂ ਬੰਦ ਹੋਣ ਤੇ ਪੰਜਾਬ ਸਰਕਾਰ ਨੇ ਲਿਆ ਇਹ ਫੈਸਲਾ 

SUB INSPECTOR BHARTI: ਇਸ਼ਤਿਹਾਰ ਵਿੱਚ ਕੀਤੀ ਸ਼ੋਧ, ਪੜ੍ਹੋ ਇਥੇ 

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਐਕਸੀਡੈਂਟ ਅੱਜ ਸਵੇਰੇ ਉਸ ਸਮੇਂ ਅਧਿਆਪਕਾਂ ਨਾਲ ਭਰੀ ਹੋਈ ਵੈਨ ਗਡੀ ਅਤੇ ਰੋਡਵੇਜ਼ ਦੀ ਬੱਸ ਵਿਚਕਾਰ  ਹੋਇਆ ਜਦੋਂ ਅਧਿਆਪਕ ਸਕੂਲ ਲਈ ਜਾ ਰਹੇ ਸਨ। ਸਾਰੇ ਅਧਿਆਪਕ ਵੈਨ ਰਾਹੀਂ ਤਰਨ ਤਾਰਨ ਡਿਊਟੀ ਲਈ ਜਾ ਰਹੇ ਸਨ , ਅਤੇ ਜਲਾਲਾਬਾਦ ਦੇ ਨੇੜੇ ਬਲਾਕ ਵਲਟੋਹਾ ਨੇੜੇ ਫਿਰੋਜ਼ਪੁਰ ਵਿਖੇ ਭਿਅੰਕਰ ਐਕਸੀਡੈਂਟ ਕਾਰਨ ਮੌਤ ਹੋ। ਐਕਸੀਡੈਂਟ ਇਨ੍ਹਾਂ ਭਿੰਅਕਰ ਸੀ ਕਿ ਵੈਨ ਦੇ ਪਰਖਚੇ ਉਡ ਗਏ।  ਸਾਰੇ ਅਧਿਆਪਕ ਜ਼ਿਲ੍ਹਾ ਤਰਨਤਾਰਨ ਵਿਖੇ ਤੈਨਾਤ ਸਨ। 

ਵੈਨ ਗਡੀ ਜਿਸਦਾ ਐਕਸੀਡੈਂਟ ਪੰਜਾਬ ਰੋਡਵੇਜ਼ ਦੀ ਬੱਸ ਨਾਲ ਹੋਇਆ ਹੋਇਆ ਉਸਦਾ ਨੰਬਰ 8046 ਦਸਿਆ ਜਾ ਰਿਹਾ ਹੈ। ਇਹ ਵੈਨ ਅਧਿਆਪਕਾਂ ਨੂੰ ਜਲਾਲਾਬਾਦ ਤੋਂ ਤਰਨ ਤਾਰਨ ਲੈਕੇ ਜਾ ਰਹੀ ਸੀ।


ਫਾਜ਼ਿਲਕਾ-ਫ਼ਿਰੋਜ਼ਪੁਰ ਇਹ ਹਾਦਸਾ ਫ਼ਾਜ਼ਿਲਕਾ-ਫ਼ਿਰੋਜ਼ਪੁਰ ਹਾਈਵੇਅ 'ਤੇ ਖੈਫ਼ਮੇਕੇ ਨੇੜੇ ਸ਼ੁੱਕਰਵਾਰ ਸਵੇਰੇ ਵਾਪਰਿਆ। ਬੱਸ ਅਤੇ ਪੋ-ਟੈਕਸ ਜੀਪ ਵਿਚਕਾਰ ਆਹਮੋ-ਸਾਹਮਣੇ ਟੱਕਰ ਹੋ ਗਈ। ਜਿਸ ਵਿੱਚ 3 ਅਧਿਆਪਕਾਂ ਸਮੇਤ 4 ਦੀ ਜਾਨ ਚਲੀ ਗਈ। ਇਸ ਦੇ ਨਾਲ ਹੀ 4 ਅਧਿਆਪਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ

RATION DEPOT HOLDER BHARTI PUNJAB: 1200 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ  

ਤਿੰਨੋਂ ਮ੍ਰਿਤਕ ਅਧਿਆਪਕ ਜਲਾਲਾਬਾਦ ਦੇ ਰਹਿਣ ਵਾਲੇ ਹਨ। ਉਹ ਤਰਨਤਾਰਨ ਜ਼ਿਲ੍ਹੇ ਦੇ ਬਲਟੋਹਾ ਬਲਾਕ ਵਿੱਚ ਸਰਕਾਰੀ ਅਧਿਆਪਕ ਵਜੋਂ ਕੰਮ ਕਰਦਾ ਸੀ। ਸ਼ੁੱਕਰਵਾਰ ਨੂੰ ਸਕੂਲ 'ਚ ਪੜ੍ਹਾਉਣ ਜਾ ਰਹੇ ਸਨ। ਰਸਤੇ 'ਚ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ 'ਚ ਜੁੱਟ ਗਈ।


ਇੰਟਰਨੈੱਟ ਬੰਦ: ਪੰਜਾਬ ਵਿੱਚ ਹੋਣ ਵਾਲੀਆਂ ਪ੍ਰੀਖਿਆਵਾਂ ਦੇ ਫਾਰਮ ਅਪਲਾਈ ਕਰਨ ਦੀ ਆਖਰੀ ਤਰੀਕ ਵਿੱਚ ਵਾਧਾ ਕਰੇਗੀ ਪੰਜਾਬ ਸਰਕਾਰ

 

PUNJAB POLICE HAVE CLEAR INSTRUCTIONS FROM CM BHAGWANT MANN TO NOT HARASS ANY INNOCENT 

OPERATION AGAINST THOSE DISTURBING LAW AND ORDER: PUNJAB POLICE MAY RELEASE 177 PERSONS, WHO HAVE BEEN TAKEN IN PREVENTIVE CUSTODY — 

OF TOTAL 207 ARRESTED, 30 FOUND IN SUBSTANTIVE CRIMINAL ACTIVITIES —

HARYANA BASED WOMAN HELD FOR HARBOURING AMRITPAL, HIS AIDE PAPPALPREET — 

KHANNA POLICE ARRESTS CLOSE ASSOCIATE OF AMRITPAL, INCRIMINATING MATERIAL INCLUDING AKF HOLOGRAM, WEAPON TRAINING VIDEOS RECOVERED — 

INTERNET SHUTDOWN: CM BHAGWANT MANN LED GOVT DECIDED TO EXTEND LAST DATE FOR FILLING FORMS OF UPCOMING PUNJAB-BASED EXAMS 


Chandigarh, March 23: With Chief Minister Bhagwant Mann has given clear instructions to not to harass any innocent person during the ongoing operation against those trying to disturb law and order in the state, Punjab Police might release as many as 177 arrested persons, who have minimum role or were just got attracted to Amritpal Singh on religious sentiments only. 

 Inspector General of Police (IGP) Headquarters Sukhchain Singh Gill, while addressing a Press conference here on Thursday, said that a total of 207 persons have been arrested for disturbing peace and harmony in the state, of which, 30 have been found in substantive criminal activities, while, remaining are under preventive arrest. He also assured that people involved in baptism and de-addiction will also not be bothered at all. “Police teams are doing thorough screening of all the arrested persons and soon they will be released from police custody,” he said. 


 The IGP said that this operation was carried out on the directions of Chief Minister Bhagwant Mann with an aim to save the innocent youth of Punjab from playing into the hands of Anti-National Forces. “Punjab Police have clear instructions from the Chief Minister to not to harass any innocent person during the ongoing operation. Police teams have even not harassed the family members of Amritpal Singh,” he said. Divulging more details, IGP Sukhchain Singh Gill said that the Punjab Police in a joint operation with Haryana Police have arrested a woman identified as Baljeet Kaur for harbouring Amritpal Singh and his aide Pappalpreet Singh at her home in Kurukshetra, Haryana on March 19. 


Accused Baljit Kaur revealed that Pappalpreet was in touch with her from the last 2 and half years, he said. He said that, during the ongoing operation, Khanna Police have also another Amritpal’s close associate identified as Tejinder Singh Gill alias Gorkha Baba (42) of village Mangewal in Khanna. Police teams have also recovered some incriminating material including holograms of Anandpur Khalsa Fauj (AKF) and weapon training videos, from his possession. 


A case FIR no 23 dt 22.03.2023 has been registered under sections 188 and 336 of the Indian Penal Code (IPC) and section 27 of the Arms Act at Police Station Malaud in Khanna.

 Meanwhile, keeping in view the internet shutdown in the state, Chief Minister Bhagwant Mann has decided to extend the last date for applying/filling forms for any Punjab based competitive exams so that students don't face inconvenience

SUB INSPECTOR BHARTI: ਸਬ ਇੰਸਪੈਕਟਰ ਭਰਤੀ ਸਬੰਧੀ ਇਸ਼ਤਿਹਾਰ ਵਿੱਚ ਕੀਤੀ ਸ਼ੋਧ, ਪੜ੍ਹੋ

PUNJAB POLICE RECRUITMENT For SUB-INSPECTORS IN DISTRICT POLICE & ARMED POLICE CADRES-2023 CORRIGENDUM-I to Advertisement No. 1 of 2023Existing provision in Para No. 8.1 of the Advertisement No. 1 of 2023


 8.1 Physical Measurement Test (PMT) and Physical Screening Test (PST)


The height of the candidates called for Stage-II shall be measured and candidates found to be of or above the requisite minimum height, as mentioned in Para 5.5, shall be declared as having qualified the Physical Measurement Test (PMT).


The Physical Screening Test (PST), which shall be qualifying in nature, shall comprise of the following events:

Amendments made in Para No. 8.1 of the Advertisement No. 1 of 2023

8.1 Physical Measurement Test (PMT) and Physical Screening Test (PST)


The height of the candidates called for Stage-II shall be measured using stadiometer having both mechanical and digital reading. These stadiometers shall be scientifically calibrated before being used by the department. The process of the measurement of a candidates height shall also be video graphed. Two slips containing the height measurement reading (in feet and inches), roll number and name of the candidate, along with date and time, shall be printed on the spot. One copy shall be given to the candidate, and the other copy, duly signed by the candidate shall be preserved in the recruitment agency's records. Candidates found to be of or above the requisite minimum height, as mentioned in Para 5.5, shall be declared as having qualified the Physical Measurement Test (PMT).


The Physical Screening Test (PST), which shall be qualifying in nature, shall comprise of the following events:

ORANGE ⛈️ ALERT : ਸੂਬੇ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਦਾ ਅਲਰਟ ਜਾਰੀ


ਚੰਡੀਗੜ੍ਹ, 22 ਮਾਰਚ 2023

ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਸੂਬੇ ਵਿੱਚ 2 ਦਿਨ ਮੀਂਹ ਪੈਣ ਅਤੇ ਤੇਜ਼ ਰਫ਼ਤਾਰ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ।‌‌ਮੌਸਮ ਵਿਭਾਗ ਵੱਲੋਂ ਜਾਰੀ ਪ੍ਰੈਸ ਰਿਲੀਜ਼ ਅਨੁਸਾਰ  ਅਗਲੇ 2 ਦਿਨਾਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ-ਵੱਖ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇੱਕ ਤਾਜ਼ਾ ਵੈਸਟਰਨ ਡਿਸਟਰਬੈਂਸ ਨਾਲ 23 ਮਾਰਚ ਤੋਂ 24 ਮਾਰਚ 2023 ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ । ਇਸਦੇ ਪ੍ਰਭਾਵ ਅਧੀਨ 23 ਤੋਂ 24 ਮਾਰਚ ਦੇ ਦੌਰਾਨ ਚੰਡੀਗੜ੍ਹ ਸਮੇਤ ਦੋਵਾਂ ਰਾਜਾਂ ਵਿੱਚ ਬਾਰਿਸ਼ ਦੀ ਗਤੀਵਿਧੀ ਵਧਣ ਦੀ ਬਹੁਤ ਸੰਭਾਵਨਾ ਹੈ।

 ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ 23 ਤਰੀਕ ਨੂੰ ਕੁਝ ਥਾਵਾਂ 'ਤੇ ਅਤੇ 24 ਨੂੰ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼/ਗਰਜ਼-ਗਰਜ ਮੀਂਹ ਪੈਣ ਦੀ ਸੰਭਾਵਨਾ ਹੈ।

 • ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ 23 ਤੋਂ 24 ਮਾਰਚ 2023 ਨੂੰ ਵੱਖ-ਵੱਖ ਥਾਵਾਂ 'ਤੇ ਗਰਜ਼-ਤੂਫ਼ਾਨ/ਬਿਜਲੀ ਅਤੇ ਤੇਜ਼ ਹਵਾਵਾਂ (40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ) ਦੇ ਨਾਲ ਕਹੀ ਗਈ ਸਪੈੱਲ ਦੀ ਸੰਭਾਵਨਾ ਹੈ। ਇਸ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਥਾਵਾਂ 'ਤੇ ਗੜ੍ਹੇਮਾਰੀ ਦੀ ਵੀ ਸੰਭਾਵਨਾ ਹੈ।  ਸਲਾਹ: ਆਉਣ ਵਾਲੇ ਦਿਨਾਂ ਵਿੱਚ ਤੇਜ਼ ਹਵਾਵਾਂ/ਤੂਫ਼ਾਨ ਦੀ ਭਵਿੱਖਬਾਣੀ ਦੇ ਮੱਦੇਨਜ਼ਰ, ਕਿਸਾਨਾਂ ਨੂੰ ਫ਼ਸਲ ਲਈ ਸਿੰਚਾਈ/ਖਾਦ ਕੀਟਨਾਸ਼ਕ ਦੀ ਵਰਤੋਂ ਨੂੰ ਮੁਲਤਵੀ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। , ਕਟਾਈ ਹੋਈ ਫ਼ਸਲ ਨੂੰ ਸੁਰੱਖਿਅਤ ਥਾਵਾਂ 'ਤੇ ਸਟੋਰ ਕੀਤਾ ਜਾ ਸਕਦਾ ਹੈ। ਤੂਫ਼ਾਨ/ਬਿਜਲੀ ਦੇ ਦੌਰਾਨ ਬਾਹਰ ਜਾਣ ਤੋਂ ਬਚੋ। ਤੂਫਾਨ/ਬਿਜਲੀ ਦੇ ਦੌਰਾਨ ਰੁੱਖਾਂ ਦੇ ਹੇਠਾਂ ਪਨਾਹ ਨਾ ਲਓ। ਪਾਣੀਆਂ ਦੇ ਨੇੜੇ ਨਾ ਜਾਓ। 


24 ਮਾਰਚ ਤੱਕ ਬੰਦ ਰਹਿਣਗੀਆਂ 2 ਜ਼ਿਲਿਆਂ ਵਿੱਚ ਇੰਟਰਨੈੱਟ ਸੇਵਾਵਾਂ - ਹੁਕਮ ਜਾਰੀ

 24 ਮਾਰਚ ਤੱਕ ਬੰਦ ਰਹਿਣਗੀਆਂ 2 ਜ਼ਿਲਿਆਂ ਵਿੱਚ ਇੰਟਰਨੈੱਟ ਸੇਵਾਵਾਂ - ਹੁਕਮ ਜਾਰੀ 


ਚੰਡੀਗੜ੍ਹ, 23 ਮਾਰਚ 

ਪੰਜਾਬ ਸਰਕਾਰ ਵੱਲੋਂ 4 ਹੋਰ ਜ਼ਿਲਿਆਂ ਵਿਚ ਇੰਟਰਨੈੱਟ ਸੇਵਾਵਾਂ ਬਹਾਲ ਕਰ ਦਿਤੀਆਂ ਹਨ। ਸਿਰਫ 2 ਜ਼ਿਲਿਆਂ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ।

ਪੰਜਾਬ ਸਰਕਾਰ ਗ੍ਰਹਿ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਮਾਰਚ 24 ਦੁਪਹਿਰ 12 ਵਜੇ ਤੱਕ ਤਰਨ ਤਾਰਨ ਤੇ ਫਿਰੋਜ਼ਪੁਰ ਜ਼ਿਲ੍ਹੇ ’ਚ  ਮੋਬਾਈਲ ਇੰਟਰਨੈੱਟ ਸੇਵਾਵਾਂ ਠੱਪ ਰਹਿਣਗੀਆਂ।

ਵੱਡੀ ਖੱਬਰ: ਸਿੱਖਿਆ ਬੋਰਡ ਨੇ ਫਿਰ ਬਦਲੀਆਂ ਪ੍ਰੀਖਿਆ ਅਮਲੇ ਦੀਆਂ ਡਿਊਟੀਆਂ, ਅਧਿਆਪਕ ਪ੍ਰੇਸ਼ਾਨ

 ਵੱਡੀ ਖੱਬਰ: ਸਿੱਖਿਆ ਬੋਰਡ ਨੇ ਬਦਲੀਆਂ ਪ੍ਰੀਖਿਆ ਅਮਲੇ ਦੀਆਂ ਡਿਊਟੀਆਂ 

ਚੰਡੀਗੜ੍ਹ, 23 ਮਾਰਚ 

ਕੰਟਰੋਲਰ ਪ੍ਰੀਖਿਆਵਾਂ ਦੇ ਹੁਕਮਾਂ ਅਨੁਸਾਰ ਬੋਰਡ ਪ੍ਰੀਖਿਆਵਾਂ ਲਈ  ਸੁਪਰਡੈਂਟਾਂ ਨੂੰ ਬਦਲ ਦਿੱਤਾ ਗਿਆ ਹੈ। ਨਵੇਂ ਡਿਊਟੀ ਕੇਂਦਰ ਦਾ ਨਾਂਮ‌  ਮੈਸੇਜ ਰਾਹੀਂ ਭੇਜਿਆ ਗਿਆ ਹੈ । ਹੁਕਮਾਂ ਅਨੁਸਾਰ ਨਵੇਂ ਕੇਂਦਰਾਂ ਵਿੱਚ 24-03-2023 ਸਵੇਰ ਦੇ ਸੈਸ਼ਨ ਵਿੱਚ ਡਿਊਟੀ ਜੁਆਇਨ ਕਰਨ ਲਈ ਕਿਹਾ ਗਿਆ ਹੈ। ਇਸ ਤੋਂਂ ਪਹਿਲਾਂ  ਵੀ ਸਿੱਖਿਆ ਬੋਰਡ ਵੱਲੋਂ ਡਿਪਟੀ ਸੁਪਰਡੈਂਟਾਂ ਦੀਆਂ ਡਿਊਟੀਆਂ ਨੂੰ ਬਦਲ ਦਿੱਤਾ ਗਿਆ ਸੀ।ਡਿਊਟੀ 'ਤੇ ਸਟਾਫ ਲਈ ਜ਼ਰੂਰੀ ਹਦਾਇਤਾਂ 

ਪੰਜਾਬ ਭਰ ਵਿੱਚ,  ਸੁਪਰਡੈਂਟਾਂ ਦੀਆਂ ਡਿਊਟੀਆਂ PSEB ਦੁਆਰਾ ਬਦਲ ਦਿੱਤੀਆਂ ਗਈਆਂ ਹਨ ਅਤੇ ਨਵੀਆਂ ਡਿਊਟੀਆਂ ਡਿਪਟੀ ਸੁਪਰਡੈਂਟਾਂ ਨੂੰ ਮੇਲ/ਮੋਬਾਈਲ 'ਤੇ ਭੇਜੀਆਂ ਜਾ ਰਹੀਆਂ ਹਨ। ਇਹ ਡਿਊਟੀਆਂ ਕੱਲ੍ਹ ਸਵੇਰ ਤੋਂ ਲਾਗੂ ਹੋ ਜਾਣਗੀਆਂ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਿਹਨਾਂ  ਸੁਪਰਡੈਂਟ ਦੀ ਡਿਊਟੀ ਬਦਲੀ ਗਈ ਹੈ, ੳਹਨਾਂ ਨੂੰ ਈਮੇਲ ਤੇ ਜਾ ਫੋਨ ਤੇ ਸੂਚਿਤ ਕੀਤਾ ਗਿਆ ਹੈ। ਜਿਥੇ ਕੋਈ ਸੂਚਨਾ ਨਹੀਂ ਹੈ ਉਥੇ ਕੋਈ ਬਦਲਾਵ ਨਹੀਂ ਕੀਤਾ ਗਿਆ ਹੈ।

ਅਧਿਆਪਕ ਪ੍ਰੇਸ਼ਾਨ:

ਸਿੱਖਿਆ ਬੋਰਡ ਵੱਲੋਂ ਸੁਪਰਡੈਂਟਾਂ ਦੀ ਡਿਊਟੀ ਬਦਲੀਆਂ ਜਾ ਰਹੀ ਹਨ। ਹਾਲਾਂਕਿ ਬਹੁਤੇ ਸੁਪਰਡੈਂਟਾਂ ਨੂੰ ਕੋਈ ਮੈਸੇਜ ਨਹੀਂ ਆਇਆ ਹੈ,  ਉਨ੍ਹਾਂ ਦੀ ਡਿਊਟੀ ਤੇ ਕਿਸੇ ਹੋਰ ਸੁਪਰਡੈਂਟ ਨੂੰ ਲਗਾਇਆ ਗਿਆ ਹੈ ਜਾਂ ਨਹੀਂ ਇਹ ਜਾਣਕਾਰੀ ਉਨ੍ਹਾਂ ਨੂੰ ਨਹੀਂ ਮਿਲ ਰਹੀ। ਇਸ ਕਾਰਣ ਬਹੁਤੇ ਸੁਪਰਡੈਂਟ ਭੰਬਲਭੂਸੇ ਵਿੱਚ ਹਨ ਕਿ ਉਹ 24 ਮਾਰਚ ਤੋਂ ਡਿਊਟੀ ਤੇ ਜਾਣ ਜਾਂ ਨਹੀਂ।

BREAKING: ਰਾਹੂਲ ਗਾਂਧੀ ਨੂੰ ਹੋਈ 2 ਸਾਲ ਦੀ ਜੇਲ੍ਹ

 ਗੁਜਰਾਤ ਦੇ ਸੂਰਤ ਜ਼ਿਲ੍ਹੇ ਦੀ ਇੱਕ ਅਦਾਲਤ ਨੇ ਅੱਜ ਕਾਂਗਰਸ ਨੇਤਾ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਅਪ੍ਰੈਲ 2019 ਵਿੱਚ ਕਰੋਲ ਵਿੱਚ ਇੱਕ ਸਿਆਸੀ ਮੁਹਿੰਮ ਦੌਰਾਨ ਕੀਤੀ ਗਈ ਟਿੱਪਣੀ “ਸਾਰੇ ਚੋਰ ਮੋਦੀ ਸਰਨੇਮ ਕਿਉਂ ਸਾਂਝਾ ਕਰਦੇ ਹਨ” ਲਈ ਮਾਣਹਾਨੀ ਦੇ ਇੱਕ ਕੇਸ ਵਿੱਚ ਦੋਸ਼ੀ ਠਹਿਰਾਇਆ। ਲਾਈਵ ਲਾਅ ਦੀ ਰਿਪੋਰਟ ਅਨੁਸਾਰ ਰਾਹੁਲ ਗਾਂਧੀ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ।AIS for Taxpayer: ਇਨਕਮ ਟੈਕਸ ਵਿਭਾਗ ਵੱਲੋਂ ਟੈਕਸ ਪੇਅਰ ਲਈ ਜਾਰੀ ਕੀਤਾ ਮੋਬਾਈਲ ਐਪ, ਪਾਓ ਸਾਰੀ ਜਾਣਕਾਰੀ ਮੁਫ਼ਤ

 Roll out of 'AIS for Taxpayer' Mobile App 

NEW DELHI, 23 MARCH 2023

The Income Tax Department has launched a Mobile app, namely, 'AIS for Taxpayer' to facilitate taxpayers to view their information as available in the Annual Information Statement (AIS) / Taxpayer Information Summary (TIS). 'AIS for Taxpayer' is a mobile application provided free of cost by the Income Tax Department, and is available on Google Play & App Store. The app is aimed to provide a comprehensive view of the AIS/TIS to the taxpayer which displays the information collected from various sources pertaining to the taxpayer.


Taxpayers can use the mobile app to view their information related to TDS/TCS, interest, dividends, share transactions, tax payments, Income Tax refunds, Other Information (GST Data, Foreign Remittances, etc.) as available in AIS/TIS. The taxpayer also has the option and the facility to provide feedback on the information displayed in the app.


LINK FOR DOWNLOADING OFFICIAL AIS MOBILE APP 

To access this mobile app, the taxpayer needs to register on the app by providing PAN number, authenticate with the OTP sent on mobile number & e-mail registered on the e-filing portal. Subsequent to the authentication, the taxpayer can simply set a 4-digit PIN to access the mobile app.

Steps to Register on AIS 

1. Download AIS mobile app click here or download from Google Play Store
2. OPEN AIS APP 
3. NOW Fill PAN number and date of birth
4. Now new page will open fill your registered Mobile number and email.
5 Now fill both  otps you get on Mobile number and email.
6 Good! Now you can view all details 

This is another initiative of the Income Tax Department in the area of providing enhanced taxpayer services facilitating ease of compliance. 


ਇਨਕਮ ਟੈਕਸ ਵਿਭਾਗ ਨੇ ਇੱਕ ਮੋਬਾਈਲ ਐਪ 'ਟੈਕਸਪੇਅਰ ਲਈ AIS',  ਲਾਂਚ ਕੀਤਾ ਹੈ, ਤਾਂ ਜੋ ਟੈਕਸਦਾਤਾਵਾਂ ਨੂੰ ਉਨ੍ਹਾਂ ਦੀ ਜਾਣਕਾਰੀ ਨੂੰ ਸਾਲਾਨਾ ਸੂਚਨਾ ਸਟੇਟਮੈਂਟ (AIS) / ਟੈਕਸਪੇਅਰ ਇਨਫਰਮੇਸ਼ਨ ਸਮਰੀ (TIS) ਵਿੱਚ ਉਪਲਬਧ ਰੂਪ ਵਿੱਚ ਦੇਖਣ ਦੀ ਸਹੂਲਤ ਦਿੱਤੀ ਜਾ ਸਕੇ। 'AIS ਫਾਰ ਟੈਕਸਪੇਅਰ' ਇਨਕਮ ਟੈਕਸ ਵਿਭਾਗ ਦੁਆਰਾ ਮੁਫਤ ਪ੍ਰਦਾਨ ਕੀਤੀ ਗਈ ਇੱਕ ਮੋਬਾਈਲ ਐਪਲੀਕੇਸ਼ਨ ਹੈ, ਅਤੇ ਇਹ ਗੂਗਲ ਪਲੇ ਅਤੇ ਐਪ ਸਟੋਰ 'ਤੇ ਉਪਲਬਧ ਹੈ। ਐਪ ਦਾ ਉਦੇਸ਼ ਟੈਕਸਦਾਤਾ ਨੂੰ AIS/TIS ਦਾ ਇੱਕ ਵਿਆਪਕ ਦ੍ਰਿਸ਼ ਪ੍ਰਦਾਨ ਕਰਨਾ ਹੈ ਜੋ ਟੈਕਸਦਾਤਾ ਨਾਲ ਸਬੰਧਤ ਵੱਖ-ਵੱਖ ਸਰੋਤਾਂ ਤੋਂ ਇਕੱਤਰ ਕੀਤੀ ਜਾਣਕਾਰੀ ਨੂੰ ਪ੍ਰਦਰਸ਼ਿਤ ਕਰਦਾ ਹੈ।


ਇਸ ਮੋਬਾਈਲ ਐਪ ਨੂੰ ਐਕਸੈਸ ਕਰਨ ਲਈ, ਟੈਕਸਦਾਤਾ ਨੂੰ ਪੈਨ ਨੰਬਰ ਪ੍ਰਦਾਨ ਕਰਕੇ, ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਮੋਬਾਈਲ ਨੰਬਰ ਅਤੇ ਈ-ਮੇਲ 'ਤੇ ਭੇਜੇ ਗਏ OTP ਨਾਲ ਪ੍ਰਮਾਣਿਤ ਕਰਕੇ ਐਪ 'ਤੇ ਰਜਿਸਟਰ ਕਰਨ ਦੀ ਲੋੜ ਹੁੰਦੀ ਹੈ। ਪ੍ਰਮਾਣੀਕਰਨ ਤੋਂ ਬਾਅਦ, ਟੈਕਸਦਾਤਾ ਮੋਬਾਈਲ ਐਪ ਤੱਕ ਪਹੁੰਚ ਕਰਨ ਲਈ ਸਿਰਫ਼ 4-ਅੰਕ ਦਾ ਪਿੰਨ ਸੈੱਟ ਕਰ ਸਕਦਾ ਹੈ।

DR. Navjot Kaur Sidhu: ਡਾ. ਨਵਜੋਤ ਕੌਰ ਸਿੱਧੂ ਨੂੰ ਹੋਇਆ ਕੈਂਸਰ, ਖੁਦ ਦਿਤੀ ਜਾਣਕਾਰੀ

 
ਨਵਜੋਤ ਸਿੱਧੂ ਦੋ ਕਿ ਇਸ ਸਮੇਂ ਜੇਲ ਵਿੱਚ ਹਨ ਉਨ੍ਹਾਂ ਦੀ  ਦੀ ਧਰਮ ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ਕੈਂਸਰ ਹੋ ਗਿਆ ਹੈ। ਉਹਨਾਂ ਆਪ ਟਵੀਟ ਕਰ ਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ।ਡਾ. ਨਵਜੋਤ ਕੌਰ ਸਿੱਧੂ ਨੇ ਲਿਖਿਆ " ਇੰਤਜ਼ਾਰ ਕੀਤਾ, ਤੁਹਾਨੂੰ   ( ਨਵਜੋਤ ਸਿੰਘ ਸਿੱਧੂ)  ਵਾਰ-ਵਾਰ ਇਨਸਾਫ਼ ਤੋਂ ਵਾਂਝਾ ਕੀਤਾ। ਕਲਯੁਗ ।ਮਾਫ਼ ਕਰਨਾ ਤੁਹਾਡਾ ਇੰਤਜ਼ਾਰ ਨਹੀਂ ਕਰ ਸਕਦੀ,  ਕਿਉਂਕਿ ਇਹ ਸਟੇਜ 2 ਇਨਵੇਸਿਵ ਕੈਂਸਰ ਹੈ। ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ ਕਿਉਂਕਿ ਇਹ ਰੱਬ ਦੀ ਯੋਜਨਾ ਹੈ।

31 ਮਾਰਚ ਨੂੰ ਰਾਤ 12 ਵਜੇ ਤੱਕ ਖੁੱਲਣਗੇ ਖਜ਼ਾਨਾ ਦਫਤਰ, ਹੁਕਮ ਜਾਰੀ

 

ਰੋਪੜ੍ਹ 22 ਮਾਰਚ( jobsoftoday) ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵਿਆਹ ਦੇ ਸ਼ਗਨਾਂ ਦੀ ਹੋਈ ਸ਼ੁਰੂਆਤ

 ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵਿਆਹ ਦੇ ਸ਼ਗਨਾਂ ਦੀ ਹੋਈ ਸ਼ੁਰੂਆਤਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਆਈਪੀਐਸ ਅਧਿਕਾਰੀ ਡਾ. ਜਯੋਤੀ ਯਾਦਵ ਨਾਲ ਵਿਆਹ 25 ਮਾਰਚ ਨੂੰ ਹੋਣਾ ਹੈ। ਹਰਜੋਤ ਸਿੰਘ ਬੈਂਸ ਨੇ ਆਪਣੇ ਵਿਆਹ ਦੇ ਸ਼ਗਨਾਂ ਦੀ ਸ਼ੁਰੂਆਤ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾ ਕੇ ਕੀਤਾ। ਉਹਨਾਂ ਦਸਿਆ ਕਿ

ਉਹ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਵਾਹਿਗੁਰੂ ਜੀ ਦੇ ਨਾਮ ਨਾਲ ਕਰਾਉਣ ਜਾ ਰਹੇ ਹਨ ਤਾਂ ਜੋ ਆਉਣ ਵਾਲੀ ਜ਼ਿੰਦਗੀ ਵਿੱਚ ਸੱਚੇ ਪਾਤਸ਼ਾਹ ਜੀ ਦੀ ਮਿਹਰ ਬਣੀ ਰਹੇ।

SCHOOL OF EMINENCE ADMISSION: ਸਕੂਲਾਂ ਵਿੱਚ INFRASTRUCTURE ਮੌਜੂਦ ਤਾਂ ਸਾਰੀਆਂ ਕਲਾਸਾਂ ਵਿਚ ਹੋਣਗੇ ਦਾਖਲੇ - ਸਿੱਖਿਆ ਸਕੱਤਰ


 

ਨਵੇਂ ਪ੍ਰਮੋਟ ਹੋਏ ਪ੍ਰਿੰਸੀਪਲਾਂ ਅਤੇ ਲੈਕਚਰਾਰਾਂ ਦੀਆਂ ਰੋਕੀਆਂ ਇਨਕਰੀਮੈਂਟਾਂ ਬਹਾਲ

 *ਨਵੇਂ ਪ੍ਰਮੋਟ ਹੋਏ ਪ੍ਰਿੰਸੀਪਲਾਂ ਅਤੇ ਲੈਕਚਰਾਰਾਂ ਦੀਆਂ ਰੋਕੀਆਂ ਇਨਕਰੀਮੈਂਟਾਂ ਬਹਾਲ


ਕਰਾਈਆਂ*


ਪ੍ਰਮੋਦ ਭਾਰਤੀ


ਜਲੰਧਰ 22 ਮਾਰਚ, 2023


2018 ਤੋਂ ਬਾਅਦ ਪ੍ਰਮੋਟ ਹੋਏ ਜਿਲ੍ਹਾ ਜਲੰਧਰ ਦੇ ਪ੍ਰਿੰਸੀਪਲਾਂ ਅਤੇ ਲੈਕਚਰਾਰਾਂ ਦੀਆਂ ਸਲਾਨਾ ਇਨਰਕੀਮੈਂਟਾਂ ਜਿਲ੍ਹਾ ਸਿੱਖਿਆ ਅਫਸਰ ਜਲੰਧਰ ਵਲੋਂ ਨਜਾਇਜ਼ ਰੋਕੀਆਂ ਹੋਈਆਂ ਸਨ। ਜਿਸ ਨਾਲ਼ ਕਈ ਮਹੀਨਿਆਂ ਤੋਂ ਦਫ਼ਤਰ ਵਲੋਂ ਲਗਾਤਾਰ ਲਾਰੇ ਲਾਏ ਜਾ ਰਹੇ ਸਨ। ਲੈਕਚਰਾਰ ਪ੍ਰਮੋਟਡ ਆਫਟਰ 2018 ਯੂਨੀਅਨ 4 ਵਾਰ ਜਿਲ੍ਹਾ ਅਧਿਕਾਰੀਆਂ ਨਾਲ਼ ਮੀਟਿੰਗਾਂ ਵੀ ਹੋਈਆਂ। ਪਰ ਜਿਲ੍ਹਾ ਸਿੱਖਿਆ ਅਫਸਰ ਦੇ ਅੜੀਅਲ ਵਤੀਰੇ ਕਾਰਨ ਮਸਲਾ ਹੱਲ ਨਾ ਹੋਇਆ ।ਅੱਜ ਲੈਕਚਰਾਰ ਭਾਰੀ ਗਿਣਤੀ ਵਿੱਚ ਜਿਲ੍ਹਾ ਸਿੱਖਿਆ ਦਫ਼ਤਰ ਜਲੰਧਰ ਪਹੁੰਚੇ ਹੋਏ ਸਨ ਕਿ ਜੇਕਰ ਸਾਡੀ ਇੱਕੋ ਇੱਕ ਮੰਗ ਨਾ ਮੰਨੀ ਗਈ ਤਾਂ ਦਫ਼ਤਰ ਦਾ ਘਿਰਾਓ ਕਰਾਂਗੇ।ਇਸ ਸੰਬੰਧੀ ਜਿਲ੍ਹੇ ਦੇ ਪ੍ਰਿੰਸੀਪਲ ਵੀ ਹਾਜ਼ਰ ਸਨ। ਪੀੜਤ ਲੈਕਚਰਾਰਾਂ ਦੀਆਂ ਦਲੀਲਾਂ ਨੂੰ ਦਰੁਸਤ ਮੰਨਦਿਆਂ ਜਿਲ੍ਹਾ ਸਿੱਖਿਆ ਅਫਸਰ ਗੁਰਸ਼ਰਨ ਸਿੰਘ ਨੇ ਜਿਲ੍ਹੇ ਦੇ ਸਮੂਹ ਲੈਕਚਰਾਰਾਂ ਦੀਆਂ ਇਨਕਰੀਮੈਂਟਾਂ ਬਹਾਲ ਕਰਨ ਦਾ ਐਲਾਨ ਕੀਤਾ। ਇਸ ਮੌਕੇ ਜਿਲ੍ਹਾ ਕਨਵੀਨਰ ਸ਼੍ਰੀ.ਅਵਤਾਰ ਲਾਲ, ਕੋ ਕਨਵੀਨਰ ਕਮਲ ਕੁਮਾਰ,ਸੁਧੀਰ ਕੁਮਾਰ, ਕੁਲਵੰਤ ਰਾਮ,ਹਰਕੰਵਲ ਸੈਣੀ, ਰਿੱਤੂ ਮੈਡਮ,ਓਮੇਸ਼ਵਰ ਨਾਰਾਇਣ,ਸਿਮਰਤ ਕੌਰ ਸਮੇਂ ਦਰਜਨਾਂ ਲੈਕਚਰਾਰ ਅਤੇ ਪ੍ਰਿੰਸੀਪਲ ਹਾਜ਼ਰ ਸਨ।

SUB INSPECTOR BHARTI: ਮੈਰਿਟ ਸੂਚੀ ਇਸ ਦਿਨ ਹੋਵੇਗੀ ਜਾਰੀ, ਪੰਜਾਬ ਪੁਲਿਸ ਵੱਲੋਂ ਜ਼ਰੂਰੀ ਸੂਚਨਾ

ਸਬ-ਇੰਸਪੈਕਟਰ ਭਰਤੀ: ਮੈਰਿਟ ਸੂਚੀ ਅਪ੍ਰੈਲ 2023 ਦੇ ਪਹਿਲੇ ਹਫ਼ਤੇ ਵਿੱਚ ਜਾਰੀ ਕੀਤੀ ਜਾਵੇਗੀ।

ਚੰਡੀਗੜ੍ਹ, 22 ਮਾਰਚ 2023

ਵੱਖ-ਵੱਖ ਕਾਡਰਾਂ/ਵਿੰਗਾਂ ਵਿੱਚ ਸਬ-ਇੰਸਪੈਕਟਰਾਂ ਦੀਆਂ ਅਸਾਮੀਆਂ ਲਈ ਮੈਰਿਟ ਸੂਚੀ ਅਪ੍ਰੈਲ 2023 ਦੇ ਪਹਿਲੇ ਹਫ਼ਤੇ ਜਾਰੀ ਹੋਣ ਦੀ ਉਮੀਦ ਹੈ।


 ਪੰਜਾਬ ਸਰਕਾਰ ਪੁਲਿਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਚਾਰ ਕਾਡਰਾਂ/ਵਿੰਗਾਂ (ਇਨਵੈਸਟੀਗੇਸ਼ਨ, ਜ਼ਿਲ੍ਹਾ, ਆਰਮਡ ਪੁਲਿਸ ਅਤੇ ਇੰਟੈਲੀਜੈਂਸ) ਵਿੱਚ SI ਦੀ ਭਰਤੀ ਲਈ OMR ਅਧਾਰਿਤ ਟੈਸਟ 16 ਅਕਤੂਬਰ, 2022 ਨੂੰ ਰਾਜ ਦੇ ਵੱਖ-ਵੱਖ ਕੇਂਦਰਾਂ ਵਿੱਚ ਆਯੋਜਿਤ ਕੀਤੇ ਗਏ ਸਨ।ਮੈਰਿਟ ਸੂਚੀ ਅਪ੍ਰੈਲ 2023 ਦੇ ਪਹਿਲੇ ਹਫ਼ਤੇ ਵਿੱਚ ਜਾਰੀ ਕੀਤੀ ਜਾਵੇਗੀ

PRINCIPAL/HEADMASTER/ BPEO TRAINING: ਪ੍ਰਿੰਸੀਪਲਾਂ, ਹੈਡਮਾਸਟਰਾਂ ਅਤੇ ਬੀਪੀਈਓ ਦੀ ਟਰੇਨਿੰਗ ਲਈ ਸ਼ਡਿਊਲ ਜਾਰੀ

 

HOLIDAY ALERT : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਿੱਚ 1 ਹੋਰ ਗਜ਼ਟਿਡ ਛੁੱਟੀ ਦਾ ਕੀਤਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਲੋਂ ਸੂਬੇ ਦੇ ਅੰਦਰ ਇੱਕ ਹੋਰ ਛੁੱਟੀ ਦਾ ਐਲਾਨ ਕੀਤਾ ਹੈ।

ਚੰਡੀਗੜ੍ਹ, 22 ਮਾਰਚ 2023 

ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ  ਵਿਚ ਅੱਜ ਸੰਬੋਧਨ ਦੌਰਾਨ ਕਿਹਾ ਕਿ, ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ  ਜ਼ਿਲ੍ਹਾ ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ 'ਤੇ ਰੱਖਣ ਦਾ ਮਤਾ ਪੇਸ਼ ਕੀਤਾ । ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ‌6 ਨਵੰਬਰ ਨੂੰ ਸੂਬੇ ਦੇ ਅੰਦਰ ਸਕੂਲਾਂ, ਕਾਲਜਾਂ ਤੇ ਹੋਰਨਾਂ ਅਦਾਰਿਆਂ ਵਿਚ ਛੁੱਟੀ ਹੋਇਆ ਕਰੇਗੀ।

PSEB 5TH RESULT 2023 READ HERE ਵਿੱਤੀ ਸਾਲ ਨਾਲ ਸਬੰਧਤ ਬਿਲਾਂ ਦੀ ਅਦਾਇਗੀ ਸਬੰਧੀ ਸਮੂਹ ਡੀਡੀਓਜ ਨੂੰ ਜ਼ਰੂਰੀ ਹਦਾਇਤਾਂ

 

SECTION 144 IN MALERKOTLA: ਮਾਲੇਰਕੋਟਲਾ ਜ਼ਿਲੇ ਵਿੱਚ ਵੀ ਲਗਾਈ ਧਾਰਾ 144

 

ਪੰਜਾਬ ਸੁਰੱਖਿਅਤ ਹੱਥਾਂ ਵਿੱਚ ਹੈ, ਸੂਬੇ ਵਿੱਚ ਅਮਨ ਤੇ ਭਾਈਚਾਰੇ ਨਾਲ ਖਿਲਵਾੜ ਕਰਨ ਦੀਆਂ ਸਾਜ਼ਿਸ਼ਾਂ ਘੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇਗੀ: ਮੁੱਖ ਮੰਤਰੀ

ਪੰਜਾਬ ਸੁਰੱਖਿਅਤ ਹੱਥਾਂ ਵਿੱਚ ਹੈ, ਸੂਬੇ ਵਿੱਚ ਅਮਨ ਤੇ ਭਾਈਚਾਰੇ ਨਾਲ ਖਿਲਵਾੜ ਕਰਨ ਦੀਆਂ ਸਾਜ਼ਿਸ਼ਾਂ ਘੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇਗੀ: ਮੁੱਖ ਮੰਤਰੀ


ਸੂਬੇ ਦੀ ਤਰੱਕੀ ਤੇ ਖ਼ੁਸ਼ਹਾਲੀ ਉਤੇ ਮੈਲੀ ਅੱਖ ਰੱਖਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ


ਸੂਬਾ ਸਰਕਾਰ ਰੋਜ਼ਗਾਰ, ਸਿੱਖਿਆ ਅਤੇ ਸਿਹਤ ਨੂੰ ਤਰਜੀਹ ਦੇ ਰਹੀ ਹੈ ਜਦਕਿ ਕੁਝ ਦੇਸ਼ ਵਿਰੋਧੀ ਅਨਸਰ ਨੌਜਵਾਨਾਂ ਨੂੰ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਕਰਨ ਲਈ ਉਕਸਾ ਰਹੇ ਨੇ


ਫਿਰਕੂ ਸਦਭਾਵਨਾ, ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਮਜ਼ਬੂਤ ਕਰਨ ਲਈ ਪੰਜਾਬੀਆਂ ਦਾ ਕੀਤਾ ਧੰਨਵਾਦ


ਚੰਡੀਗੜ੍ਹ, 21 ਮਾਰਚ:


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਸੂਬਾ ਸੁਰੱਖਿਅਤ ਅਤੇ ਮਜ਼ਬੂਤ ਹੱਥਾਂ ਵਿੱਚ ਹੈ ਅਤੇ ਸੂਬੇ ਦੀ ਸ਼ਾਂਤੀ, ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀਆਂ ਸਾਜ਼ਿਸ਼ਾਂ ਰਚਣ ਵਾਲਿਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।ਦੇਸ਼ ਵਾਸੀਆਂ ਖਾਸ ਕਰਕੇ ਪੰਜਾਬੀਆਂ ਦੇ ਨਾਮ ਵੀਡੀਓ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸ਼ਾਂਤੀ ਅਤੇ ਤਰੱਕੀ ਦਾ ਪ੍ਰਤੀਕ ਹੈ ਕਿਉਂਕਿ ਇਸ ਪਵਿੱਤਰ ਧਰਤੀ ਤੋਂ ਮਹਾਨ ਸਿੱਖ ਗੁਰੂਆਂ ਨੇ ਸਰਬ ਸਾਂਝੀਵਾਲਤਾ ਅਤੇ ਹਰ ਵਰਗ ਦੀ ਭਲਾਈ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਤੋਂ ਲੈ ਕੇ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਆਤਮ ਨਿਰਭਰ ਬਣਾਉਣ ਅਤੇ ਫਿਰ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਤੱਕ ਪੰਜਾਬੀਆਂ ਨੇ ਸੰਕਟ ਸਮੇਂ ਹਰ ਖੇਤਰ ਵਿੱਚ ਦੇਸ਼ ਦੀ ਅਗਵਾਈ ਕੀਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀਆਂ ਨੂੰ ਕਿਸੇ ਵੀ ਮੁਸੀਬਤ ਵਿੱਚ ਮਦਦ ਦਾ ਹੱਥ ਵਧਾਉਣ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਧਰਤੀ ਨੇ ਦੁਨੀਆ ਨੂੰ ਪਿਆਰ ਅਤੇ ਸ਼ਾਂਤੀ ਦਾ ਰਾਹ ਦਿਖਾਇਆ ਹੈ।


ਮੁੱਖ ਮੰਤਰੀ ਨੇ ਸਪੱਸ਼ਟ ਤੌਰ `ਤੇ ਕਿਹਾ ਕਿ ਸੂਬੇ ਦੀ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ `ਤੇ ਕਿਸੇ ਨੂੰ ਵੀ ਮੈਲੀ ਅੱਖ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਇਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੁਝ ਦੇਸ਼ ਵਿਰੋਧੀ ਅਨਸਰ ਵਿਦੇਸ਼ੀ ਤਾਕਤਾਂ ਨਾਲ ਮਿਲ ਕੇ ਸੂਬੇ ਵਿੱਚ ਨਫ਼ਰਤ ਦੀ ਭਾਵਨਾ ਭੜਕਾਉਣ ਦੀ ਫਿਰਾਕ ਵਿੱਚ ਹਨ। ਭਗਵੰਤ ਮਾਨ ਨੇ ਕਿਹਾ ਕਿ ਅਜਿਹੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਅਤੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਡੱਕ ਦਿੱਤਾ ਗਿਆ ਹੈ।


ਮੁੱਖ ਮੰਤਰੀ ਨੇ ਕਿਹਾ ਕਿ ਇਤਿਹਾਸ ਇਸ ਗੱਲ ਤੋਂ ਜਾਣੂ ਹੈ ਕਿ ਜਿਸ ਕਿਸੇ ਨੇ ਵੀ ਸੂਬੇ ਦੇ ਬੁਨਿਆਦੀ ਸਮਾਜਿਕ ਤਾਣੇ-ਬਾਣੇ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਉਸ ਨੂੰ ਪੰਜਾਬੀਆਂ ਵੱਲੋਂ ਮੂੰਹ ਤੋੜਵਾਂ ਜਵਾਬ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇੱਕ ਪਾਸੇ ਸੂਬਾ ਸਰਕਾਰ ਲੋਕਾਂ ਨੂੰ ਰੋਜ਼ਗਾਰ, ਸਿੱਖਿਆ, ਲੈਪਟਾਪ, ਕਿਤਾਬਾਂ, ਸਿਹਤ ਸੰਭਾਲ, ਬੁਨਿਆਦੀ ਢਾਂਚਾ ਅਤੇ ਹੋਰ ਸਹੂਲਤਾਂ ਦੇਣ ਨੂੰ ਤਰਜੀਹ ਦੇ ਰਹੀ ਹੈ ਅਤੇ ਦੂਜੇ ਪਾਸੇ ਅਜਿਹੇ ਪੰਜਾਬ ਵਿਰੋਧੀ ਅਨਸਰ ਨੌਜਵਾਨਾਂ ਨੂੰ ਦੇਸ਼ ਖ਼ਿਲਾਫ਼ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਉਲਝਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੀ ਇਹ ਦੇਸ਼ ਭਗਤ ਅਤੇ ਧਰਮ ਨਿਰਪੱਖ ਸਰਕਾਰ ਅਜਿਹੀਆਂ ਸਾਰੀਆਂ ਦੇਸ਼ ਵਿਰੋਧੀ ਕਾਰਵਾਈਆਂ ਪ੍ਰਤੀ ਮੂਕ ਦਰਸ਼ਕ ਨਹੀਂ ਬਣ ਸਕਦੀ, ਜਿਸ ਕਾਰਨ ਇਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ ਹੈ।


ਮੁੱਖ ਮੰਤਰੀ ਨੇ ਪੰਜਾਬ ਵਿੱਚ ਅਮਨ-ਕਾਨੂੰਨ ਨੂੰ ਕਾਇਮ ਰੱਖਣ ਲਈ ਸੂਬਾ ਸਰਕਾਰ ਦੀ ਕਾਰਵਾਈ ਦਾ ਸਮਰਥਨ ਕਰਨ ਵਾਸਤੇ ਸੂਬੇ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਪ੍ਰਣ ਕੀਤਾ ਕਿ ਸੂਬੇ ਦੀ ਤਰੱਕੀ ਵਿੱਚ ਅੜਿੱਕਾ ਡਾਹੁਣ ਅਤੇ ਇਸ ਦੀ ਸਖ਼ਤ ਘਾਲਣਾ ਨਾਲ ਹਾਸਲ ਕੀਤੀ ਸ਼ਾਂਤੀ ਨੂੰ ਭੰਗ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਭਾਵੇਂ ਕੁਝ ਟਕਸਾਲੀ ਤਾਕਤਾਂ ਸੂਬੇ ਦੀ ਸ਼ਾਂਤੀ ਅਤੇ ਤਰੱਕੀ ਨੂੰ ਲੀਹੋਂ ਲਾਹੁਣ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਹਨ ਪਰ ਉਨ੍ਹਾਂ ਦੇ ਨਾਪਾਕ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।


ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਆਪਣੀ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਖ਼ੂਨ ਦਾ ਹਰ ਕਤਰਾ ਸੂਬੇ ਦੀ ਤਰੱਕੀ, ਖ਼ੁਸ਼ਹਾਲੀ ਅਤੇ ਸ਼ਾਂਤੀ ਲਈ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਧਰਮ ਨਿਰਪੱਖਤਾ, ਫਿਰਕੂ ਸਦਭਾਵਨਾ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਮਾਨ ਨੇ ਦੇਸ਼ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸੁਰੱਖਿਅਤ ਹੱਥਾਂ ਵਿੱਚ ਹੈ ਅਤੇ ਇਸ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ।

RELIEVE ALL LECTURER TO SCHOOL

 

RECENT UPDATES

School holiday

DIRECT LINK JNV Result 2023: Check Your Results Online Now

JNV Result 2023: Check Your Results Online Now The Jawahar Navodaya Vidyalaya Samiti (NVS) will  announce the results of the JNV Class 6 Ent...