TEACHER TRANSFER 2023: 2019 ਤੋਂ 2021 ਤੱਕ ਲਾਗੂ ਨਹੀਂ ਹੋਈਆਂ ਬਦਲੀਆਂ ਨੂੰ ਰੱਦ ਕਰਵਾਉਣ ਦਾ ਮੌਕਾ , ਪੱਤਰ ਜਾਰੀ
ਪੰਜਾਬ ਸਰਕਾਰ, ਸਿੱਖਿਆ ਵਿਭਾਗ ਦੇ ਪੱਤਰ ਨੰ 11/35/2018-1edu6/1508658, ਮਿਤੀ 25.06.2019 ਰਾਹੀਂ ਅਧਿਆਪਕਾਂ ਦੀ Teachers Transfer Policy-2019 ਜਾਰੀ ਕੀਤੀ ਗਈ ਸੀ ਅਤੇ ਉਸ ਉਪਰੰਤ ਸਮੇਂ ਸਮੇਂ ਤੇ ਸੋਧਾਂ ਜਾਰੀ ਕੀਤੀਆਂ ਗਈਆਂ ਸਨ।
ਇਸ ਤੋਂ ਇਲਾਵਾ Punjab ICT Education Society (PICTES) ਅਧੀਨ ਕੰਮ ਕਰ ਰਹੇ ਕੰਪਿਊਟਰ ਫੈਕਲਟੀ ਲਈ ਤਬਾਦਲਾ ਨੀਤੀ ਮੀਮੋ ਨੰ 5/3-ICT- Trans/303800, ਮਿਤੀ 13.09.2019 ਅਤੇ ਨਾਨ ਟੀਚਿੰਗ ਸਟਾਫ ਲਈ ਤਬਾਦਲਾ 2019 ਨੀਤੀ ਮੀਮੋ ਨੰ: 2/14/2020-2edu3/2020487/1 ਮਿਤੀ 27.05.2020 ਜਾਰੀ ਕੀਤੀ ਗਈ ਸੀ। ਜੋ ਸ਼ੋਧਾਂ ਅਧਿਆਪਕਾਂ ਦੇ ਤਬਾਦਲਿਆਂ ਲਈ ਜਾਰੀ ਕੀਤੀਆਂ ਗਈਆਂ ਹਨ ਉਹ ਕੰਪਿਊਟਰ ਫੈਕਲਟੀ ਅਤੇ ਨਾਨ ਟੀਚਿੰਗ ਸਟਾਫ ਤੇ ਬਦਲੀਆਂ ਲਈ ਲਾਗੂ ਹੋਣਗੀਆਂ।
ਵਿਭਾਗ ਵਲੋਂ ਸਾਲ 2019, 2021 ਅਤੇ 2022 ਦੌਰਾਨ ਆਨਲਾਈਨ ਵਿਧੀ ਰਾਹੀਂ ਪਾਲਿਸੀ ਤਹਿਤ ਅਧਿਆਪਕਾਂ/ਕੰਪਿਊਟਰ ਫੈਕਲਟੀ ਦੀਆਂ ਬਦਲੀਆਂ ਕੀਤੀਆਂ ਗਈਆਂ ਸਨ। ਇਹਨਾਂ ਬਦਲੀਆਂ ਦੌਰਾਨ ਕੁਝ ਅਧਿਆਪਕਕੰਪਿਊਟਰ ਫੈਕਲਟੀ ਅਜਿਹੇ ਹਨ ਜੋ ਬਦਲੀ ਕਰਵਾਉਣ ਵਿੱਚ ਸਫਲ ਹੋ ਗਏ ਸਨ ਪਰੰਤੂ ਕੁਝ ਕਾਰਨਾਂ ਕਰਕੇ ਉਹਨਾਂ ਦੀ ਬਦਲੀ ਲਾਗੂ ਨਹੀਂ ਹੋ ਸਕੀ ਅਤੇ ਉਹ ਉਸੇ ਸਕੂਲ ਵਿੱਚ ਕੰਮ ਕਰ ਰਹੇ ਹਨ ਜਿਥੋਂ ਉਹਨਾਂ ਦੀ ਬਦਲੀ ਹੋਈ ਸੀ। ਅਜਿਹੇ ਅਧਿਆਪਕ ਜਿੰਨਾਂ ਦੀ ਬਦਲੀ ਲਾਗੂ ਨਹੀਂ ਹੋ ਸਕੀ ਅਤੇ ਉਸੇ ਸਕੂਲ ਵਿੱਚ ਕੰਮ ਕਰ ਰਹੇ ਹਨ, ਨੂੰ ਇੱਕ ਵਾਰ ਬਦਲੀ ਰੱਦ ਕਰਵਾਉਣ ਦਾ ਮੌਕਾ ਦਿੱਤਾ ਗਿਆ ਹੈ। ਅਜਿਹੇ ਅਧਿਆਪਕ/ਕੰਪਿਊਟਰ ਫੈਕਲਟੀ ਜੋ ਬਦਲੀ ਰੱਦ ਕਰਵਾਉਣਾ ਚਾਹੁੰਦੇ ਹਨ ਉਹ ਈ-ਪੰਜਾਬ ਸਕੂਲ ਪੋਰਟਲ ਤੇ ਲਾਗ ਇਨ ਕਰਕੇ Transfer Cancellation Link ਤੇ Click ਕਰਕੇ ਬਦਲੀ ਰੱਦ ਕਰਵਾਉਣ ਲਈ ਆਨਲਾਈਨ ਬੇਨਤੀ ਮਿਤੀ 29.03.2023 ਤੋਂ 30.03.2023 ਤੱਕ ਦੇ ਸਕਦੇ ਹਨ। ਮਿਤੀ 30.03.2023 ਤੋਂ ਬਾਅਦ ਅਜਿਹੀ ਕਿਸੇ ਵੀ ਬੇਨਤੀ ਤੇ ਵਿਚਾਰ ਨਹੀਂ ਕੀਤਾ ਜਾਵੇਗਾ। READ OFFICIAL LETTER HERE