WINTER HOLIDAYS IN SCHOOL: ਸਕੂਲਾਂ ਵਿੱਚ ਸਰਦੀ ਦੀਆਂ ਛੁੱਟੀਆਂ ਇਸ ਦਿਨ ਤੋਂ, ਹਦਾਇਤਾਂ ਜਾਰੀ

WINTER HOLIDAYS IN SCHOOL 2023 : ਸਕੂਲਾਂ ਵਿੱਚ ਸਰਦੀ ਦੀਆਂ ਛੁੱਟੀਆਂ ਇਸ ਦਿਨ ਤੋਂ, ਹਦਾਇਤਾਂ ਜਾਰੀ 

ਜਲੰਧਰ, 20 ਦਸੰਬਰ 2023 ( PBJOBSOFTODAY) 

ਜ਼ਿਲ੍ਹਾ ਸਿੱਖਿਆ ਅਫ਼ਸਰ ਜਲੰਧਰ ਵੱਲੋਂ ਸਮੂਹ ਸਕੂਲਾਂ ਦੇ ਮੁਖੀਆਂ ਨੂੰ ਲਿਖਿਆ ਗਿਆ ਹੈ ਕਿ ਮਿਤੀ 25.12.2023 ਤੋ 31.12.2023 ਤੱਕ ਸਰਦੀਆਂ ਦੀਆਂ ਛੁਟੀਆਂ ਹੋਣੀਆ ਹਨ ਦੇ ਸਬੰਧ ਵਿੱਚ ਦਫਤਰ ਅਤੇ ਸਕੂਲਾਂ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਉਚ ਅਧਿਕਾਰੀਆਂ ਵਲੋਂ ਦਿੱਤੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਜਿਲੇ ਦੇ ਸਮੂਹ ਸਕੂਲ ਮੁੱਖੀਆਂ ਨੂੰ ਹੇਠ ਲਿਖੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ:- ( PBJOBSOFTODAY) 

1. ਛੁੱਟੀਆਂ ਸਮੇ ਦੌਰਾਨ ਨਾਨ-ਟੀਚਿੰਗ ਕਰਮਚਾਰੀ ਆਪਣੀ ਹਾਜ਼ਰੀ ਸਕੂਲਾਂ ਵਿੱਚ ਯਕੀਨੀ ਬਣਾਉਣਗੇ ਅਤੇ ਸਮੇ-2 ਸਬੰਧਤ ਸਕੂਲ ਮੁੱਖੀ ਅਤੇ ਦਫਤਰ ਦੇ ਅਧਿਕਾਰੀਆਂ ਵਲੋ ਚੈਕ ਵੀ ਕੀਤਾ ਜਾਵੇਗਾ। 



2. ਸਕੂਲ ਮੁੱਖੀ ਨੇ ਜੇਕਰ ਸਟੇਸ਼ਨ ਲੀਵ ਤੇ ਜਾਣਾ ਹੋਵੇ ਤਾਂ ਸੀਨੀਅਰ ਅਧਿਆਪਕ ਦੀ ਡਿਉਟੀ ਆਰਡਰ ਬੁੱਕ ਵਿੱਚ ਲਗਾਈ ਜਾਵੇ।

3. ਸਕੂਲਾਂ ਵਿੱਚ ਸਾਫ-ਸਫਾਈ ਦਾ ਕੰਮ ਰੋਜਾਨਾ ਦੀ ਤਰਾਂ ਚਲਦਾ ਰਹੇਗਾ, ਸਫਾਈ ਕਰਮਚਾਰੀ ਨੂੰ ਨੋਟ ਕਰਵਾਇਆ ਜਾਵੇ।

PSEB BOARD EXAM DATE SHEET 2023 : READ HERE 

PSEB BOARD EXAM 2023 : SYLLABUS, SAMPLE PAPER ALL CLASSES DOWNLOAD HERE 

4. ਜੇਕਰ ਕਿਸੇ ਅਧਿਆਪਕ ਨੂੰ ਸਟੇਸ਼ਨ ਛੱਡਣਾ ਹੋਵੇ ਤਾਂ ਉਸਦੀ ਪ੍ਰਵਾਨਗੀ ਸਕੂਲ ਮੁੱਖੀ ਵਲੋਂ ਦਿੱਤੀ ਜਾਵੇਗੀ।

5. ਵਿਦਿਆਰਥੀਆਂ ਨੂੰ ਸਲੇਬਸ ਅਨੁਸਾਰ ਛੁੱਟੀਆਂ ਦਾ ਕੰਮ ਸਬੰਧਤ ਅਧਿਆਪਕ ਦੇਣਾ ਯਕੀਨੀ ਬਣਾਉਣਗੇ ਅਤੇ ਸਕੂਲ ਦੇ ਕੰਮ ਦੇ ਨਾਲ-2 ਰੋਚਕ ਗਤੀਵਿਧੀਆਂ ਲਈ ਵੀ ਪ੍ਰੇਰਿਤ ਕੀਤਾ ਜਾਵੇ ਅਤੇ ਸਬੰਧਤ ਅਧਿਆਪਕ ਵਟਸਐਪ ਰਾਹੀ ਵਿਦਿਆਰਥੀਆਂ ਨਾਲ ਸੰਪਰਕ ਬਣਾਕੇ ਰੱਖਣਗੇ।

6. ਵਿਭਾਗ/ਦਫਤਰ ਵਲੋ ਜੇਕਰ ਕੋਈ ਸੂਚਨਾ ਮੰਗੀ ਜਾਂਦੀ ਹੈ ਤਾਂ ਸਬੰਧਤ ਮੁੱਖੀ ਸੂਚਨਾ ਮੁਹਇਆ ਕਰਾਉਣ ਲਈ ਪਾਬੰਦ ਰਹੇਗਾ।

7. ਸਕੂਲ ਵਿੱਚ ਲਗੇ ਹੋਏ ਸੀ.ਸੀ.ਟੀ.ਵੀ ਕੈਮਰਿਆਂ ਨੂੰ ਚਾਲੂ ਹਾਲਤ ਵਿੱਚ ਰੱਖਿਆ ਜਾਵੇ ਜੇਕਰ ਕਿਸੇ ਕਿਸਮ ਦੀ ਖਰਾਬੀ ਹੈ ਤਾਂ ਤੁਰੰਤ ਠੀਕ ਕੀਤੀ ਜਾਵੇ।

8. ਸਕੂਲ ਵਿਚ ਕੰਪਿਉਟਰ ਲੈਬ, ਸਾਇੰਸ ਲੈਬ, ਐਨ.ਐਸ.ਕਿਊ ਐਫ ਲੈਬ, ਸਮਾਰਟ ਕਲਾਸ ਰੂਮ, ਆਰ.ਓ.ਟੀ ਐਲ.ਡੀ ਅਤੇ ਹੋਰ ਕੀਮਤੀ ਸਮਾਨ ਨੂੰ ਸੁਰਖਿਅਤ ਕਰਨ ਲਈ ਪੁਖਤਾ ਪ੍ਰਬੰਧ ਕੀਤੇ ਜਾਣ ਅਤੇ ਚੋਕੀਦਾਰ ਨੂੰ ਇਸ ਦੀ ਰਾਖੀ ਲਈ ਪਾਬੰਦ ਕੀਤਾ ਜਾਵੇ।

9. ਸਕੂਲ ਵਿਚ ਲਗੇ ਫੁੱਲ ਬੂਟੇ, ਪੌਦਿਆਂ ਨੂੰ ਪਾਣੀ ਦੇਣ ਲਈ ਵੀ ਕਿਸੇ ਦਰਜਾ ਚਾਰ ਦੀ ਡਿਊਟੀ ਦਾ ਪ੍ਰਬੰਧ ਕੀਤਾ ਜਾਵੇ।

10. ਮਿਡ-ਡੇ-ਮੀਲ ਦਾ ਅਨਾਜ/ਰਾਸ਼ਨ • ਨੂੰ ਮੌਸਮ ਅਨੁਸਾਰ ਅਨੁਕੁਲ ਅਤੇ ਸੁਰਖਿਅਤ ਸਟੋਰ ਕੀਤਾ ਜਾਵੇ ਅਤੇ ਗੈਸ ਸਿਲੰਡਰਾਂ ਨੂੰ ਚੋਰੀ ਹੋਣ ਤੋਂ ਲੋੜੀਂਦਾ ਪ੍ਰਬੰਧ ਕੀਤਾ ਜਾਵੇ। 

11. ਸਕੂਲਾ ਵਿੱਚ ਇੰਸਟਾਲ ਹੋ ਰਹੇ ਬੀ.ਐਸ.ਐਨ.ਐਲ ਦੇ ਫਾਈਬਰ ਕਨੈਕਸ਼ਨ ਲਈ ਜੇਕਰ ਬੀ.ਐਸ.ਐਨ.ਐਲ ਦੇ ਨੁਮਾਇੰਦੇ ਛੁੱਟੀਆਂ ਦੌਰਾਨ ਸਕੂਲ ਆਉਂਦੇ ਹਨ ਤਾਂ ਸਕੂਲ ਮੁੱਖੀ ਹਾਜ਼ਰ ਹੋਣਗੇ ਜੇਕਰ ਸਕੂਲ ਮੁੱਖੀ ਸਟੇਸ਼ਨ ਲੀਵ ਤੇ ਹਨ ਤਾਂ ਸੀਨੀਅਰ ਅਧਿਆਪਕ ਦੀ ਡਿਉਟੀ ਲਗਾਈ ਜਾਵੇ ਤਾਂ ਜੋ ਇਹ ਕੰਮ ਨਿਰਵਿਘਨ ਹੋ ਸਕੇ। 

12. ਜਿਨਾਂ ਸਕੂਲਾ ਵਿੱਚ ਸਿਵਲ ਵਰਕਸ ਜਾਂ ਬਾਉਂਡਰੀ ਵਾਲ ਦਾ ਕੰਮ ਚਲ ਰਿਹਾ ਹੈ ਉਸਨੂੰ ਨਿਰਵਿਘਨ ਚਾਲੂ ਰੱਖਿਆ ਜਾਵੇ। ਇਸ ਸਬੰਧੀ ਜੇਕਰ ਕੋਈ ਨੁਮਾਇੰਦਾ ਚੈਕਿੰਗ ਲਈ ਆਉਂਦਾ ਹੈ ਤਾਂ ਉਸਨੂੰ ਪੂਰਨ ਸਹਿਯੋਗ ਦਿੱਤਾ ਜਾਵੇ। (ਇਹ ਹੁਕਮ ਜਿਲਾ ਸਿਖਿਆ ਅਫਸਰ(ਸੈਸਿ) ਜਲੰਧਰ ਦੀ ਪ੍ਰਵਾਨਗੀ/ਸਹਿਮਤੀ ਉਪਰੰਤ ਜਾਰੀ ਕੀਤੇ ਜਾਂਦੇ ਹਨ।)




Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB BIMONTHLY SYLLABUS 2024-25-ਸਿੱਖਿਆ ਵਿਭਾਗ ਵੱਲੋਂ ਬਾਈ ਮੰਥਲੀ ਸਿਲੇਬਸ ਜਾਰੀ

BIMONTHLY SYLLABUS 2024-25-ਸਿੱਖਿਆ ਵਿਭਾਗ ਵੱਲੋਂ ਬਾਈ ਮੰਥਲੀ ਸਿਲੇਬਸ ਜਾਰੀ PSEB BIMONTHLY SYLLABUS ENGLISH : 6TH , 7TH, 8TH  PSEB BIMONTHLY SYLL...

RECENT UPDATES

Trends