ਸਿੱਖਿਆ ਬੋਰਡ ਵੱਲੋਂ ਅਧਿਆਪਿਕਾ ਦੇ ਫਿਟਨੈੱਸ ਸਬੰਧੀ ਮੈਡੀਕਲ ਬੋਰਡ ਗਠਨ ਕਰਨ ਦੇ ਹੁਕਮ
ਚੰਡੀਗੜ੍ਹ, 12 ਦਸੰਬਰ 2023 ( Pbjobsoftoday)
ਪੀਟੀਆਈ, ਅਧਿਆਪਿਕਾ ਨੂੰ ਮੈਡੀਕਲ ਅਧਾਰ ਤੇ ਡਿਊਟੀ ਕਟਵਾਉਣੀ ਮਹਿੰਗੀ ਪੈ ਗਈ । ਸਿੱਖਿਆ ਬੋਰਡ ਵੱਲੋਂ ਅਧਿਆਪਿਕਾ ਦੇ ਫਿਟਨੈੱਸ ਸਬੰਧੀ ਮੈਡੀਕਲ ਬੋਰਡ ਗਠਨ ਕਰਨ ਦੇ ਹੁਕਮ ਜਾਰੂੀ ਕੀਤੇ ਗਏ ਹਨ।
ਸਿੱਖਿਆ ਬੋਰਡ ਵੱਲੋਂ ਜਾਰੀ ਹੁਕਮਾਂ ਵਿੱਚ ਲਿਖਿਆ ਗਿਆ ਹੈ ਕਿ ਪੀਟੀਆਈ, ਅਧਿਆਪਿਕਾ ਸਕੰਸਸਸ ਮੂਨਕ ਜ਼ਿਲ੍ਹਾ ਸੰਗਰੂਰ ਦੀ ਵਿਭਾਗ ਵੱਲੋਂ 67ਵੀਆਂ ਨੈਸ਼ਨਲ ਸਕੂਲ ਖੇਡਾਂ ਆਰਚਰੀ ਅੰ-17 ਲੜਕੇ/ਲੜਕੀਆਂ ਦੀ ਟੀਮ ਨਾਲ ਜਾਣ ਲਈ ਬਤੌਰ ਜਨਰਲ ਮੈਨੇਜਰ ਡਿਊਟੀ ਲਗਾਈ ਗਈ ਸੀ। ਜਿਸਦੇ ਸਬੰਧ ਵਿੱਚ ਸਕੂਲ ਮੁੱਖੀ ਵੱਲੋ ਪੱਤਰ ਪ੍ਰਾਪਤ ਹੋਇਆ ਹੈ ਕਿ ਕਰਮਚਾਰਨ ਦੇ ਸੱਜੇ ਪੈਰ ਵਿੱਚ ਫਰੈਕਚਰ ਕਾਰਨ ਸੋਜ ਆਈ ਹੋਈ ਹੈ ਅਤੇ ਡਾਕਟਰ ਦੀ ਸਲਾਹ ਅਨੁਸਾਰ ਜਿਆਦਾ ਚਲਣ ਅਤੇ ਸਫਰ ਕਰਨ ਤੋਂ ਮਨਾਂ ਕੀਤਾ ਹੈ।
ਡਾਕਟਰ ਦਾ ਸਰਟੀਫਿਕੇਟ ਮਿਤੀ 27-10- 2023 ਦਾ ਹੈ ਜਿਸ ਵਿੱਚ 15 ਦਿਨ ਦਾ ਆਰਾਮ ਲਿਖਿਆ ਹੈ। ਸਿੱਖਿਆ ਬੋਰਡ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਹੁਕਮ ਜਾਰੀ ਕੀਤੇ ਗਏ ਕਿ ਪੱਤਰਾਂ ਅਨੁਸਾਰ ਸਪਸ਼ਟ ਹੈ ਕਿ ਕਰਮਚਾਰਨ ਫਰਕੈਚਰ ਉਪਰੰਤ ਰੈਸਟ ਕਰਨ ਤੋਂ ਬਾਅਦ ਆਪਣੇ ਸਕੂਲ ਜਾ ਰਹੀ ਹੈ। ਇਸ ਲੁਈ ਤੁਰੰਤ ਪੀਟੀਆਈ, ਸਕੰਸਸਸ ਮੂਨਕ ਦੀ ਫਿਟਨੈੱਸ ਸਬੰਧੀ ਸਿਵਲ ਸਰਜਨ ਨੂੰ ਮੈਡੀਕਲ ਬੋਰਡ ਦੇ ਗਠਨ ਸਬੰਧੀ ਲਿਖਿਆ ਜਾਵੇ ਤਾਂ ਜੋ ਕਰਮਚਾਰਨ ਦੀ ਬੀਮਾਰੀ ਅਤੇ ਫਿਟਨੈਸ ਸਬੰਧੀ ਤੱਥਾਂ ਦੇ ਅਧਾਰ ਤੇ ਰਿਪੋਰਟ ਪ੍ਰਾਪਤ ਹੋ ਸਕੇ।