*ਵਿੱਤ ਮੰਤਰੀ ਦੇ ਕਸਬੇ ਦਿੜ੍ਹਬਾ 'ਚ ਸੂਬਾਈ ਰੈਲੀ ਦੇ ਦਬਾਅ ਅਧੀਨ ਮਿੱਡ-ਡੇ-ਮੀਲ ਵਰਕਰਜ਼ ਯੂਨੀਅਨ ਨੂੰ 05 ਜਨਵਰੀ ਦੀ ਮਿਲੀ ਮੀਟਿੰਗ*

 **ਵਿੱਤ ਮੰਤਰੀ ਦੇ ਕਸਬੇ ਦਿੜ੍ਹਬਾ 'ਚ ਸੂਬਾਈ ਰੈਲੀ ਦੇ ਦਬਾਅ ਅਧੀਨ ਮਿੱਡ-ਡੇ-ਮੀਲ ਵਰਕਰਜ਼ ਯੂਨੀਅਨ ਨੂੰ 05 ਜਨਵਰੀ ਦੀ ਮਿਲੀ ਮੀਟਿੰਗ** ਜਲੰਧਰ:(


12ਦਸੰਬਰ) ਮਿੱਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾਈ ਰੈਲੀ ਪ੍ਰਧਾਨ ਬਿਮਲਾ ਦੇਵੀ, ਜਨਰਲ ਸਕੱਤਰ ਕਮਲਜੀਤ ਕੌਰ, ਜਸਮੇਲ ਕੌਰ ਬੀਰਕਲਾਂ ਦੀ ਅਗਵਾਈ ਵਿੱਚ ਵਿੱਤ ਮੰਤਰੀ ਪੰਜਾਬ ਸ.ਹਰਪਾਲ ਸਿੰਘ ਚੀਮਾ ਦੇ ਹਲਕੇ ਦਿੜ੍ਹਬਾ ਵਿਖੇ ਹੋਈ। ਰੈਲੀ ਦੀ ਸਟੇਜ ਦੀ ਕਾਰਵਾਈ ਨੂੰ ਪ੍ਰਵੀਨ ਫ਼ਤਿਹਗੜ੍ਹ ਸਾਹਿਬ ਨੇ ਚਲਾਇਆ। ਰੈਲੀ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਮਿੱਡ -ਡੇ-ਮੀਲ ਵਰਕਰਾਂ ਸੈਂਕੜਿਆਂ ਦੀ ਗਿਣਤੀ ਵਿੱਚ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਦੀਆਂ ਹੋਈਆਂ ਸ਼ਾਮਲ ਹੋਈਆਂੱ।ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਮਿੱਡ-ਡੇ-ਮੀਲ ਵਰਕਰਜ਼ ਯੂਨੀਅਨ ਵਲੋਂ ਲਗਾਤਾਰ ਸੰਘਰਸ਼ ਕਰਨ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਮਿੱਡ-ਡੇ-ਮੀਲ ਵਰਕਰਾਂ ਦੀਆਂ ਮੰਗਾਂ ਦਾ ਨਿਪਟਾਰਾ ਕਰਨ ਲਈ ਗੰਭੀਰਤਾ ਨਾ ਦਿਖਾਉਣ ਸੰਬੰਧੀ ਮਿੱਡ -ਡੇ-ਮੀਲ ਵਰਕਰਾਂ ਵਿੱਚ ਗੁੱਸੇ ਦੀ ਲਹਿਰ ਭੜਕੀ ਹੋਈ ਹੈ। ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸ.ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਨੇ ਡੇਢ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕੀਤੇ ਗਏ ਚੋਣ ਵਾਅਦੇ ਅਨੁਸਾਰ ਮਿੱਡ-ਡੇ-ਮੀਲ ਵਰਕਰਾਂ ਦਾ ਮਾਣ ਭੱਤਾ ਦੁੱਗਣਾ ਨਹੀਂ ਕੀਤਾ। ਪੰਜਾਬ ਸਰਕਾਰ ਨੂੰ ਮਾਣ ਭੱਤਾ ਦੁੱਗਣਾ ਕਰਨ ਦਾ ਵਾਅਦਾ ਯਾਦ ਕਰਵਾਉਣ ਲਈ ਅਤੇ ਲਾਗੂ ਕਰਵਾਉਣ ਲਈ ਵਿੱਤ ਮੰਤਰੀ ਪੰਜਾਬ ਦੇ ਹਲਕੇ ਦਿੜ੍ਹਬਾ ਵਿਖੇ ਰੈਲੀ ਕੀਤੀ ਜਾ ਰਹੀ ਹੈ‌,ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਪੰਜਾਬ ਦੇ ਹਲਕੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਵੀ ਸੂਬਾਈ ਰੈਲੀ ਕਰਕੇ ਵਾਅਦਾ ਯਾਦ ਕਰਵਾਇਆ ਗਿਆ ਸੀ,ਪਰ ਸਰਕਾਰ ਦੇ ਕੰਨਾਂ ਤੇ ਅਜੇ ਤੱਕ ਜੂੰ ਨਹੀਂ ਸਰਕੀ। ਆਗੂਆਂ ਨੇ ਸੂਬਾਈ ਰੈਲੀ ਨੂੰ ਸੰਬੋਧਨ ਕਰਦਿਆਂ ਮੰਗਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਲਗਾਤਾਰ ਮੰਗ ਪੱਤਰ ਭੇਜਣ ਅਤੇ ਸੰਘਰਸ਼ ਕਰਨ ਦੇ ਬਾਵਜੂਦ ਵੀ ਮਿੱਡ -ਡੇ-ਮੀਲ ਵਰਕਰਾਂ ਦਾ ਮਾਣ ਭੱਤਾ ਕੀਤੇ ਚੋਣ ਵਾਅਦੇ ਅਨੁਸਾਰ ਦੁਗਣਾ ਨਹੀਂ ਕੀਤਾ ਗਿਆ, ਰੈਗੂਲਰ ਕਰਨ ਲਈ ਕੋਈ ਯਤਨ ਨਹੀਂ ਕੀਤੇ ਗਏ, ਗੁਆਂਢੀ ਸੂਬੇ ਹਰਿਆਣਾ ਦੇ ਬਰਾਬਰ 6500/-ਰੁਪਏ ਮਹੀਨਾ ਮਾਣ ਭੱਤਾ ਦੇਣ ਲਈ ਗੰਭੀਰਤਾ ਨਹੀਂ ਦਿਖਾਈ ਜਾ ਰਹੀ, ਵਰਕਰਾਂ ਦਾ ਮੁਫ਼ਤ ਪੰਜ ਲੱਖ ਰੁਪਏ ਦਾ ਬੀਮਾ ਨਹੀਂ ਕੀਤਾ ਜਾ ਰਿਹਾ,ਸਾਲ ਦੌਰਾਨ ਦੋ ਵਰਦੀਆਂ ਨਹੀਂ ਦਿੱਤੀਆਂ ਜਾ ਰਹੀਆਂ,ਹਰ 25 ਬੱਚਿਆਂ ਪਿੱਛੇ ਇੱਕ ਹੋਰ ਵਾਧੂ ਵਰਕਰ ਨਹੀਂ ਰੱਖੀ ਜਾ ਰਹੀ, ਘੱਟੋ ਘੱਟ ਉਜਰਤ ਦੇ ਘੇਰੇ ਵਿੱਚ ਲਿਆ ਕੇ ਮਿੱਡ -ਡੇ-ਮੀਲ ਵਰਕਰਾਂ ਨੂੰ 18000/--ਰੁਪਏ ਮਹੀਨਾ ਮਿਹਨਤਾਨਾ ਦੇਣ ਲਈ ਵੀ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ,ਮਿੱਡ -ਡੇ-ਮੀਲ ਵਰਕਰਾਂ ਤੋਂ ਜ਼ਬਰੀ ਹੋਰ ਵਾਧੂ ਕੰਮ ਲੈਣੇ ਬੰਦ ਨਹੀਂ ਕੀਤੇ ਜਾ ਰਹੇ, ਸਰਵਿਸ ਬੁੱਕਾਂ ਨਹੀਂ ਲਗਾਈਆਂ ਜਾ ਰਹੀਆਂ, ਪਛਾਣ ਪੱਤਰ ਜਾਰੀ ਨਹੀਂ ਕੀਤੇ ਜਾ ਰਹੇ, ਨਜਾਇਜ਼ ਕੱਢੀਆਂ ਵਰਕਰਾਂ ਨੂੰ ਦੋਬਾਰਾ ਡਿਊਟੀ ਤੇ ਨਹੀਂ ਰੱਖਿਆ ਜਾ ਰਿਹਾ ਆਦਿ ਮੰਗਾਂ ਨੂੰ ਲੈ ਕੇ ਵਿੱਤ ਮੰਤਰੀ ਪੰਜਾਬ ਸ.ਹਰਪਾਲ ਸਿੰਘ ਚੀਮਾ ਜੀ ਦੇ ਹਲਕੇ ਦਿੜ੍ਹਵਾ (ਸੰਗਰੂਰ) ਵਿਖੇ ਸੂਬਾਈ ਰੈਲੀ ਕੀਤੀ ਗਈ ਹੈ ਤਾਂ ਜ਼ੋ ਪੰਜਾਬ ਸਰਕਾਰ 'ਤੇ ਦਬਾਅ ਬਣਾਇਆ ਜਾ ਸਕੇ ਅਤੇ ਮੰਗਾਂ ਦੇ ਨਿਪਟਾਰੇ ਲਈ ਆਗੂਆਂ ਦੀ ਪੰਜਾਬ ਸਰਕਾਰ ਨਾਲ ਦੋ ਧਿਰੀ ਗੱਲਬਾਤ ਹੋ ਸਕੇ। ਰੈਲੀ ਕਰਨ ਉਪਰੰਤ ਬਾਜ਼ਾਰ ਵਿੱਚ ਦੀ ਹੁੰਦੇ ਹੋਏ ਵਿੱਤ ਮੰਤਰੀ ਪੰਜਾਬ ਦੇ ਦਫ਼ਤਰ ਤੱਕ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਰੋਸ ਮਾਰਚ ਵੀ ਕੀਤਾ ਗਿਆ।ਮਿੱਡ -ਡੇ-ਮੀਲ ਵਰਕਰਾਂ ਵਲੋਂ ਲੰਬੇ ਸਮੇਂ ਤੱਕ ਜ਼ੋਰਦਾਰ ਨਾਅਰੇਬਾਜ਼ੀ ਕਰਨ ਦੇ ਦਬਾਅ ਸਦਕਾ ਦਿੜ੍ਹਬਾ ਪ੍ਰਸ਼ਾਸਨ ਵਲੋਂ ਪੰਜ ਜਨਵਰੀ 2024 ਦੀ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਜੀ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਦਾ ਲਿਖਤੀ ਪੱਤਰ ਦਿੱਤਾ ਗਿਆ‌।ਇਸ ਸਮੇਂ ਰੈਲੀ ਨੂੰ ਬਿਮਲਾ ਦੇਵੀ, ਕਮਲਜੀਤ ਕੌਰ, ਜਸਮੇਲ ਕੌਰ ਬੀਰਕਲਾਂ,ਪ੍ਰਵੀਨ ਫ਼ਤਿਹਗੜ੍ਹ ਸਾਹਿਬ, ਬਲਵਿੰਦਰ ਕੌਰ ਹੁਸ਼ਿਆਰਪੁਰ,, ਕਮਲੇਸ਼ ਕੌਰ ਰੋਪੜ, ਜਸਵਿੰਦਰ ਕੌਰ ਟਾਹਲੀ, ਸਿਮਰਨ ਪਾਸਲਾ, ਸੰਤੋਸ਼ ਪਾਸੀ ਪਠਾਨਕੋਟ, ਜਸਵੀਰ ਕੌਰ ਲੁਧਿਆਣਾ, ਇਕਬਾਲ ਕੌਰ ਪਟਿਆਲਾ, ਸੁਨੀਤਾ ਫਾਜ਼ਿਲਕਾ, ਜਸਵੀਰ ਕੌਰ ਤਰਨਤਾਰਨ, ਬਲਜੀਤ ਕੌਰ, ਕੁਲਵਿੰਦਰ ਕੌਰ, ਸਰਬਜੀਤ ਕੌਰ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਦੇਵ ਰਾਜ ਵਰਮਾ ਪ੍ਰਧਾਨ ਸੀ,ਟੀ ਯੂ ਪੰਜਾਬ, ਸਰਬਜੀਤ ਸਿੰਘ ਵੜੈਚ,ਪ.ਸ.ਸ.ਫ.ਦੇ ਸੂਬਾ ਆਗੂ ਸੁਖਦੇਵ ਸਿੰਘ ਚੰਗਾਲੀਵਾਲਾ, ਨਿਰਮੋਲਕ ਸਿੰਘ ਹੀਰਾ, ਬੱਗਾ ਸਿੰਘ ਸੰਗਰੂਰ, ਕੁਲਦੀਪ ਸ਼ਰਮਾ ਕਰਨੈਲ ਸਿੰਘ ਰਾਹੋਂ, ਮੋਹਨ ਸਿੰਘ ਪੂਨੀਆ, ਕੁਲਦੀਪ ਸਿੰਘ ਕੌੜਾ,ਰਤਨ ਸਿੰਘ, ਬਲਦੇਵ ਬਡਰੁੱਖਾਂ, ਸਤਨਾਮ ਸਿੰਘ ਸੰਗਤੀਵਾਲਾ ਫ਼ਕੀਰ ਸਿੰਘ ਟਿੱਬਾ, ਸਵਰਨ ਅਕਬਰਪੁਰ, ਮੱਖਣ ਸਿੰਘ ਜਖੇਪਲ ਆਦਿ ਨੇ ਵੀ ਸੰਬੋਧਨ ਕੀਤਾ ਅਤੇ ਭਵਿੱਖ ਵਿੱਚ ਵੀ ਮਿੱਡ -ਡੇ-ਮੀਲ ਵਰਕਰਜ਼ ਯੂਨੀਅਨ ਦੀਆਂ ਆਗੂਆਂ ਨੂੰ ਹਰ ਪ੍ਰਕਾਰ ਨਾਲ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

Featured post

Punjab Board Class 8 Result 2025 Link : Check Your Result soon

Punjab Board Class 8 Result 2025 – Check PSEB 8th Result Online @ pseb.ac.in Punjab Board 8th Class Result 2025 – Important Da...

RECENT UPDATES

Trends