ਪੰਜਾਬ ਪੈਂਨਸ਼ਨਰਜ਼ ਐਸੋਸੀਏਸ਼ਨ ਵੱਲੋਂ ਮਨਾਇਆ ਗਿਆ ਪੈਨਸ਼ਨਰ ਦਿਵਸ
ਪੰਜਾਬ ਸਰਕਾਰ ਪੈਨਸ਼ਨਰਜ਼ ਐਸੋਸੀਏਸ਼ਨ ਅਬੋਹਰ ਵੱਲੋ ਪੈਨਸ਼ਨਰਜ਼ ਦਿਵਸ ਟੀਚਰਜ਼ ਹੋਮ ਵਿਖੇ ਉਤਸਾਹ ਨਾਲ ਮਨਾਇਆ ਗਿਆ। ਇਸ ਸਮਾਰੋਹ ਦੀ ਮੁੱਖ ਮਹਿਮਾਨ ਕੈਪਟਨ (ਸਵ.) ਐਸ. ਕੇ. ਦੱਤਾ ਜੀ ਦੀ ਧਰਮਪਤਨੀ ਸ਼੍ਰੀਮਤੀ ਸੁਸ਼ੀਲ ਕੁਮਾਰੀ ਸਨ, ਜਦਕਿ ਪ੍ਰਧਾਨਗੀ ਸ਼੍ਰੀ ਵਿਮਲ ਠਠਈ, ਪ੍ਰਧਾਨ, ਨਗਰ ਨਿਗਮ ਅਬੋਹਰ ਨੇ ਕੀਤੀ। ਇਸ ਮੌਕੇ ਤੇ ਕੈਪਟਨ ਦੱਤਾ ਦਾ ਸਾਰਾ ਪਰਿਵਾਰ ਉਚੇਚੇ ਤੌਰ ਤੇ ਹਾਜ਼ਰ ਸੀ। ਸਮਾਰੋਹ ਵਿੱਚ ਸਭ ਤੋਂ ਪਹਿਲਾਂ ਪ੍ਰਧਾਨ ਦੇਵ ਸਿੰਘ ਖਹਿਰਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ। ਸਕੱਤਰ ਚੇਤਨ ਪ੍ਰਕਾਸ਼ ਬੁਲੰਦੀ ਨੇ ਸਰਕਾਰ ਵੱਲੋਂ ਰੋਕੇ ਗਏ ਬਕਾਏ, ਡੀ.ਏ. ਅਤੇ ਅਧੂਰੇ ਪੇ-ਫਿਕਸੇਸ਼ਨ ਸਬੰਧੀ ਜਾਣਕਾਰੀ ਦਿੱਤੀ। ਸ਼੍ਰੀ ਵਿਮਲ ਠਠਈ ਨੇ ਦੱਤਾ ਸਾਹਿਬ ਨੂੰ ਸ਼ਰਧਾਂਜਲੀ ਦਿੰਦੇ ਹੋਏ ਯੁਗ-ਪੁਰਸ਼ ਦੀ ਉਪਾਧੀ ਦਿੱਤੀ ਅਤੇ ਬਜ਼ੁਰਗਾਂ ਨੂੰ ਕਿਸੇ ਵੀ ਸਮਾਜ ਦਾ ਅਮੁੱਲਾ ਸਰਮਾਇਆ ਦੱਸਿਆ। ਇਸੇ ਲਈ ਸਰਕਾਰ ਨੂੰ ਇਹਨਾਂ ਦੀਆਂ ਔਂਕੜਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ। ਸ਼੍ਰੀਮਤੀ ਸੁਸ਼ੀਲ ਕੁਮਾਰੀ ਨੇ ਦੱਸਿਆ ਕਿ ਦੱਤਾ ਸਾਹਿਬ ਨਾ ਕੇਵਲ ਇਕ ਯੁੱਗ ਸਾਧਕ ਸਨ, ਸਗੋਂ ਇੱਕ ਵਧੀਆ ਜੀਵਨਸਾਥੀ ਵੀ ਸਨ। ਉਹਨਾਂ ਨੇ ਉਹਨਾਂ ਦੀ ਯਾਦ ਨੂੰ ਚਿਰਸਥਾਈ ਬਣਾਉਣ ਲਈ ਟੀਚਰਜ਼ ਹੋਮ ਨੂੰ 5 ਲੱਖ ਅਤੇ ਪੈਨਸ਼ਨਰਜ਼ ਐਸੋਸੀਏਸ਼ਨ ਨੂੰ 3 ਲੱਖ ਰੁਪਏ ਦਾਨ ਦਿੱਤੇ। ਇਸ ਮੌਕੇ ਸ਼੍ਰੀਮਤੀ ਪ੍ਰਿਆ ਸਟੋਨੀ ਅਤੇ ਪ੍ਰਿਆ ਮਿੰਟੀ ਨੇ ਆਪਣੇ ਵਿਚਾਰ ਰਖਦੇ ਹੋਏ ਕਿਹਾ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਦੇ ਨਾਲ ਨਾਲ ਸਮੇਂ ਦਾ ਹਾਣੀ ਹੋਣਾ ਸਿਖਾਇਆ। ਆਪਣੇ ਸਮਾਜ ਸੇਵਾ ਦੇ ਕੰਮਾਂ ਸਦਕਾ ਉਹਨਾਂ ਨੇ ਸਮਾਜ ਵਿੱਚ ਇੱਕ ਨਵੇਕਲੀ ਥਾਂ ਬਣਾਈ।
ਇਸ ਮੌਕੇ ਕੁੱਝ ਬਜ਼ੁਰਗਾਂ ਨੂੰ ਚੰਗੇ ਯੋਗਦਾਨ ਲਈ ਸਨਮਾਨਿਤ ਵੀ ਕੀਤਾ ਗਿਆ, ਜਿਹਨਾਂ ਵਿੱਚ ਸ. ਜਗਜੀਤ ਸਿੰਘ, ਓਮ ਪ੍ਰਕਾਸ਼, ਲੇਖਰਾਜ, ਸ਼ਿਵ ਲਾਲ, ਮਹੇਸ਼ ਸ਼ਰਮਾ, ਗਹਿਣਾ ਰਾਮ, ਲਹੌਰੀ ਰਾਮ, ਸ਼੍ਰੀਮਤੀ ਚੰਚਲ ਬਹਿਲ, ਸੂਰਤ ਸਿੰਘ, ਰਾਮ ਲਖਣ, ਲਛਮਣ ਦਾਸ, ਪ੍ਰੇਮ ਚੰਦ ਪ੍ਰਮੁੱਖ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਅਮਰੀਕ ਸਿੰਘ ਕੁੱਕੜ, ਸੰਜੀਵ ਕੁਮਾਰ, ਭੁਪਿੰਦਰ ਸਿੰਘ, ਪ੍ਰੇਮ ਸਿਡਾਨਾ, ਨਵਤੇਜ ਸਿੰਘ, ਸ਼ਿਵਰਾਜ ਭੂਸ਼ਨ ਸ਼ਰਮਾ, ਸੁਭਾਸ਼ ਸ਼ਰਮਾ, ਰਾਮ ਨਾਥ, ਹਰਭਜਨ ਸਿੰਘ, ਰਾਮ ਪ੍ਰਤਾਪ, ਹੈਪੀ ਕੁੱਕੜ, ਭੁਪਿੰਦਰ ਉਤਰੇਜਾ, ਰੁਪਿੰਦਰ ਕੌਰ, ਚੰਚਲ ਬਹਿਲ ਵੀ ਹਾਜ਼ਰ ਸਨ। ਸ਼੍ਰੀ ਰਾਕੇਸ਼ ਰਹੇਜਾ ਨੇ ਟੀਚਰਜ਼ ਹੋਮ ਲਈ ਦਿੱਤੇ ਦਾਨ ਲਈ ਦੱਤਾ ਪਰਿਵਾਰ ਦਾ ਧੰਨਵਾਦ ਕੀਤਾ। ਅੰਤ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਸ. ਦੇਵ ਸਿੰਘ ਖਹਿਰਾ ਨੇ ਆਏ ਹੋਏ ਮਹਿਮਾਨਾਂ ਦਾ ਅਤੇ ਦੱਤਾ ਪਰਿਵਾਰ ਅਤੇ ਵਿਮਲ ਠਠਈ ਜੀ ਦਾ ਵਿਸ਼ੇਸ਼ ਰੂਪ ਵਿੱਚ ਧੰਨਵਾਦ ਕੀਤਾ।ਇਸ ਮੌਕੇ ਤੇ ਪ੍ਰੈਸ ਸਕੱਤਰ ਰਾਕੇਸ਼ ਰਹੇਜਾ ਅਤੇ ਸਮੂਹ ਮੈਂਬਰ ਮੌਜੂਦ ਸਨ।