ਮਿਡ-ਡੇ-ਮੀਲ ਲਈ ਕੁਕਿੰਗ ਕੌਸਟ ਵਧਾ ਕੇ10 ਰੁਪਏ ਪ੍ਤੀ ਵਿਦਿਆਰਥੀ ਵਾਧਾ ਕੀਤਾ ਜਾਵੇ- ਚਾਹਲ, ਸਸਕੌਰ

 *ਮਿਡ ਡੇ ਮੀਲ ਦੇ ਨਵੇ ਮੀਨੂੰ ਨੇ ਅਧਿਆਪਕਾਂ ਦੇ ਸਾਹ ਸੂਤੇ, ਕੇਲੇ ਤੇ ਛੋਲੇ ਪੂੜੀਆਂ ਦਾ ਪੁਰਾਣੀ ਕੁਕਿੰਗ ਕੌਸਟ ਨਾਲ ਕਿਵੇਂ ਹੋਵੇਗਾ ਪ੍ਰਬੰਧ*


*ਮਿਡ-ਡੇ-ਮੀਲ ਲਈ ਕੁਕਿੰਗ ਕੌਸਟ ਵਧਾ ਕੇ10 ਰੁਪਏ ਪ੍ਤੀ ਵਿਦਿਆਰਥੀ ਵਾਧਾ ਕੀਤਾ ਜਾਵੇ- ਚਾਹਲ, ਸਸਕੌਰ।*


ਸਮਾਣਾ 28 ਦਸੰਬਰ :- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਮਿੱਡ-ਡੇ-ਮੀਲ ਦੀ ਰਾਸ਼ੀ 10 ਰੁਪਏ ਪ੍ਰਤੀ ਵਿਦਿਆਰਥੀ ਕਰਨ ਦੀ ਮੰਗ ਕੀਤੀ ਹੈ। ਬੀਤੇ ਦਿਨੀ ਸਿੱਖਿਆ ਵਿਭਾਗ ਵਲੋਂ ਮਿੱਡ-ਡੇ-ਮੀਲ ਦੇ ਮੀਨੂੰ ਵਿੱਚ ਤਬਦੀਲੀ ਕੀਤੀ ਗਈ ਹੈ ਜਿਸ ਵਿੱਚ ਇੱਕ ਦਿਨ ਬੱਚਿਆਂ ਲਈ ਕੇਲੇ ਤੇ ਇੱਕ ਦਿਨ ਛੋਲੇ ਪੂੜੀਆਂ ਦੇਣ ਦੀ ਹਦਾਇਤ ਕੀਤੀ ਹੈ।



 ਗੌਰਮਿੰਟ ਟੀਚਰਜ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ , ਸੂਬਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਦੇ ਬਿਆਨ ਨੂੰ ਜਾਰੀ ਕਰਦਿਆਂ ਸੂਬਾਈ ਪ੍ਰੈਸ ਸਕੱਤਰ ਸੁਰਜੀਤ ਸਿੰਘ ਮੋਹਾਲੀ, ਕੈਸ਼ੀਅਰ ਅਮਨਦੀਪ ਸ਼ਰਮਾਂ,ਸਹਾਇਕ ਪਰੈਸ ਸਕੱਤਰ ਕਰਨੈਲ ਫਿਲੌਰ ਆਦਿ ਆਗੂਆਂ ਨੇ ਕਿਹਾ ਹੈ ਕਿ ਪੁਰਾਣੀ ਕੁਕਿੰਗ ਕੌਸਟ ਅਨੁਸਾਰ ਛੋਲੇ ਪੂੜੀਆਂ ਤੇ ਕੇਲਿਆਂ ਦਾ ਖਰਚਾ ਕਰਨਾ ਅਸੰਭਵ ਹੋਵੇਗਾ ਕਿਉਂਕਿ ਤੇਲ ਦੇ ਭਾਅ ਮਹਿੰਗਾਈ ਕਾਰਨ ਪਹਿਲਾਂ ਹੀ ਅਸਮਾਨ ਨੂੰ ਛੂਹ ਰਹੇ ਹਨ ਤੇ ਕੇਲੇ ਬਜਾਰ ਵਿੱਚ ਹੁਣ ਦਰਜਨ ਦੀ ਬਜਾਏ ਕਿਲੋਂਆਂ ਅਨੁਸਾਰ ਮਿਲਦੇ ਹਨ ਤੇ ਸੱਠ ਰੁਪਏ ਕਿੱਲੋ ਵਿੱਚ ਸਿਰਫ਼ ਛੇ ਸੱਤ ਕੇਲੇ ਹੀ ਚੜੵਦੇ ਹਨ ਤੇ ਪੰਜ ਰੁਪਏ ਵਿੱਚ ਬੱਚਿਆਂ ਨੂੰ ਕੇਲਾ ਦੇਣਾ ਸੰਭਵ ਨਹੀਂ।ਨਵੇਂ ਮੀਨੂੰ ਅਨੁਸਾਰ ਪੰਜਾਬ ਦੇ ਸਾਰੇ ਅਧਿਆਪਕਾਂ ਦੇ ਸਾਹ ਸੂਤੇ ਪਏ ਹਨ ਕਿ ਪੁਰਾਣੀ ਕੁਕਿੰਗ ਕੌਸਟ ਤੇ ਹੋਰ ਵਾਧੂ ਖਰਚੇ ਤੇ ਮਿੱਡ-ਡੇ-ਮੀਲ ਦਾ ਪ੍ਰਬੰਧ ਕਿਵੇਂ ਕੀਤਾ ਜਾਵੇਗਾ। 

PSEB SCHOOL HOLIDAYS JANUARY 2024 : ਸਕੂਲਾਂ/ ਦਫ਼ਤਰਾਂ ਵਿੱਚ ਜਨਵਰੀ ਮਹੀਨੇ ਦੀਆਂ ਛੁੱਟੀਆਂ

ਇਸ ਸਮੇਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਮੁੱਖ ਮੰਤਰੀ ਪੰਜਾਬ ਤੇ ਸਿੱਖਿਆ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪਰ ਵਿਦਿਆਰਥੀ ਕੁਕਿੰਗ ਕੌਸਟ 10 ਰੁਪਏ ਕੀਤੀ ਜਾਵੇ ਤੇ ਸਮੇਂ ਸਿਰ ਕੁਕਿੰਗ ਕੌਸਟ ਸਕੂਲਾਂ ਦੇ ਖਾਤਿਆਂ ਵਿੱਚ ਭੇਜੀ ਜਾਵੇ ਤੇ ਕੇਲਿਆਂ ਦੇ ਰੇਟ ਵਿੱਚ ਵਾਧਾ ਕੀਤਾ ਜਾਵੇ।ਇਸ ਸਮੇਂ ਤੀਰਥ ਸਿੰਘ ਬਾਸੀ,, ਮੰਗਲ ਟਾਂਡਾ, ਮਨੋਹਰ ਲਾਲ ਸ਼ਰਮਾਂ, ਗੁਰਦੀਪ ਬਾਜਵਾ,ਬਲਵਿੰਦਰ ਸਿੰਘ ਭੁੱਟੋ, ਕੁਲਦੀਪ ਸਿੰਘ ਪੂਰੋਵਾਲ, ਗੁਰਪ੍ਰੀਤ ਅੰਮੀਵਾਲ਼, ਜੱਜਪਾਲ ਬਾਜੇਕੇ, ਹਰਿੰਦਰ ਬਰਨਾਲਾ, ਗੁਰਦਾਸ ਮਾਨਸਾ, ਸੁਭਾਸ਼ ਪਠਾਨਕੋਟ, ਸੁਖਚੈਨ ਕਪੂਰਥਲਾ, ਬੋਧ ਰਾਜ, ਪ੍ਰਭਜੀਤ ਸਿੰਘ ਰਸੂਲਪੁਰ, ਦੇਵੀ ਦਿਆਲ, ਸਤਵੰਤ ਸਿੰਘ, ਪੁਸ਼ਪਿੰਦਰ ਹਰਪਾਲਪੁਰ, ਜਸਵਿੰਦਰ ਸਿੰਘ ਸਮਾਣਾ, ਸੁੱਚਾ ਸਿੰਘ, ਪਰਮਜੀਤ ਸਿੰਘ ਸ਼ੋਰੇਵਾਲ, ਦਿਲਦਾਰ ਸਿੰਘ ਭੰਡਾਲ਼, ਮਨਜੀਤ ਬਰਾੜ, ਸਰਬਜੀਤ ਬਰਾੜ, ਰਵਿੰਦਰ ਸਿੰਘ ਪੱਪੀ, ਨਰਿੰਦਰ ਸਿੰਘ, ਦਿਲਬਾਗ ਸਿੰਘ ਆਦਿ ਹਾਜ਼ਰ ਸਨ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends