*ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਬਿਜਲੀ ਮੰਤਰੀ ਦੇ ਘਰ ਅਗੇ ਮੁੱਖ ਮੰਤਰੀ ਦਾ ਪੁੱਤਲਾ ਫੂਕਿਆ*
ਅੰਮ੍ਰਿਤਸਰ, 11 ਨਵੰਬਰ - ਪੰਜਾਬ ਸਰਕਾਰ ਵਲੋਂ ਪੰਜਾਬ ਦੇ ਮੁਲਾਜ਼ਮਾ ਅਤੇ ਪੈਨਸ਼ਨਰਾ ਦੀਆਂ ਮੰਗਾ ਪ੍ਰਤੀ ਧਾਰੀ ਸ਼ਾਜਸ਼ੀ ਚੁਪ ਦੇ ਖਿਲਾਫ ਪੰਜਾਬ ਮੁਲਾਜਮ ਪੈਂਨਸ਼ਨਰ ਸਾਂਝਾ ਫਰੰਟ ਵੱਲੋਂ ਕੈਬਨਿਟ ਮੰਤਰੀਆਂ ਅਤੇ ਆਪ ਵਿਧਾਇਕਾ ਦੇ ਘਰਾਂ ਅਗੇ
ਕਾਲੇ ਝੰਡੇ / ਕਾਲੀ ਪੱਗੜ੍ਹੀ/ ਕਾਲੀ ਚੂਨੀ / ਕਾਲੀ ਪੱਟੀ ਬੰਨਕੇ
ਮੁੱਖ ਮੰਤਰੀ ਪੰਜਾਬ ਦੀਆਂ ਅਰਥੀਆਂ ਫੂਕੇ ਜਾਣ ਦੀ ਕੜ੍ਹੀ ਵਜੋਂ ਅੱਜ ਬਿਜਲੀ ਮੰਤਰੀ ਹਰਭਜਨ ਸਿੰਘ ਈ ਟੀ ਓ ਦੇ ਘਰ ਸਾਹਮਣੇ ਮੁੱਖ ਮੰਤਰੀ ਪੰਜਾਬ ਦੀ ਅਰਥੀ ਫੂਕੀ ਗਈ ।ਇਸ ਮੌਕੇ ਸਾਂਝੇ ਫਰੰਟ ਦੇ ਸੂਬਾ ਕਨਵੀਨਰ ਸਵਿੰਦਰ ਸਿੰਘ ਮੋਲੋਵਾਲੀ , ਜਿਲ੍ਹਾ ਕਨਵੀਨਰ ਗੁਰਦੀਪ ਸਿੰਘ ਬਾਜਵਾ , ਅਸ਼ਵਨੀ ਅਵਸਥੀ , ਮਦਨ ਗੁਪਾਲ , ਸੁਖਦੇਵ ਸਿੰਘ ਪੰਨੂ , ਜੋਗਿੰਦਰ ਸਿੰਘ , ਅਜੈ ਸਨੋਤਰਾ , ਕੰਵਲਜੀਤ ਸਿੰਘ ਨੇ ਆਖਿਆ ਕਿ ਪੰਜਾਬ ਸਰਕਾਰ ਮੁਲਾਜ਼ਮਾ ਤੇ ਪੈਨਸ਼ਨਰਾ ਦੀਆਂ ਮੰਗਾਂ ਪ੍ਰਤੀ ਬਿਲਕੁਲ ਵੀ ਗਭੀਰ ਨਹੀਂ ਹੈ ਉਲਟਾ ਸਰਕਾਰ ਵਲੋਂ ਸਾਜਿਸ਼ੀ ਚੁਪ ਧਾਰੀ ਹੋਈ ਹੈ । ਪੰਜਾਬ ਕੈਬਨਿਟ ਦੀ 06 ਨਵੰਬਰ ਦੀ ਮੀਟਿੰਗ ਵਿੱਚ ਇਸ ਵਰਗ ਨੂੰ ਕਾਫੀ ਆਸ ਸੀ ਕਿ ਸਰਕਾਰ ਕੁੱਝ ਮੁਲਾਜ਼ਮ / ਪੈਨਸ਼ਨਰ ਪੱਖੀ ਫੈਸਲੇ ਲਵੇਗੀ , ਪ੍ਰੰਤੂ ਇਸ ਮੀਟਿੰਗ ਵਿੱਚ ਸਰਕਾਰ ਨੇ ਵਪਾਰੀ ਵਰਗ ਨੂੰ ਹੀ ਯਕਮੁਸ਼ਤ ਨਿਪਟਾਰਾ ਸਕੀਮ ਤਹਿਤ ਟੈਕਸਾ ਵਿੱਚ ਛੋਟ ਦਿੱਤੀ ਹੈ ਅਤੇ ਤੀਰਥ ਯਾਤਰਾਵਾਂ ਦੇ ਹੀ ਸੁਪਨੇ ਦਿਖਾਏ ਹਨ ।ਸੁੱਚਾ ਸਿੰਘ ਟਰਪਈ , ਅਮਨ ਸ਼ਰਮਾਂ , ਰਣਬੀਰ ਉੱਪਲ , ਮਦਨ ਲਾਲ ਮੰਨਣ , ਹਰਭਜਨ ਸਿੰਘ ਝੰਜੋਟੀ , ਰਾਜੇ਼ਸ਼ ਪ੍ਰਾਸ਼ਰ , ਮੁਖਤਾਰ ਸਿੰਘ ਮੁਹਾਵਾ , ਸੰਦੀਪ ਸਿੰਘ ਵੇਰਕਾ , ਹਰਪ੍ਰੀਤ ਸੋਹੀਆਂ , ਸੁਖਰਾਜ ਸਰਕਾਰੀਆ , ਬਲਜਿੰਦਰ ਸਿੰਘ ਵਡਾਲੀ , ਚਰਨ ਸਿੰਘ , ਗੁਰਬਿੰਦਰ ਖੈਹਰਾ , ਮੰਗਲ ਟਾਂਡਾ , ਸੁਖਜਿੰਦਰ ਰਿਆੜ ਆਗੂਆਂ ਨੇ ਆਖਿਆ ਕਿ ਮੁਲਾਜ਼ਮਾਂ / ਪੈਨਸ਼ਨਰਾਂ ਨੂੰ ਮਹਿਗਾਈ ਭੱਤਾ ਨਾ ਦੇ ਕੇ ਤਨਖਾਹ ਅਤੇ ਪੈਨਸ਼ਨ ਨੂੰ 12 ਪ੍ਰਤੀਸ਼ਤ ਖੋਰਾ ਲਗਾਇਆ ਜਾ ਰਿਹਾ ਹੈ ਅਤੇ ਇਹ ਅਸਮਾਨਤਾ ਲੰਬੇ ਸਮੇਂ ਤੌਂ ਚੱਲ ਰਹੀ ਹੈ । ਸੁਖਦੇਵ ਰਾਜ ਕਾਲੀਆ , ਕੁਲਦੀਪ ਸ਼ਰਮਾਂ ,ਜਤਿੰਦਰ ਸਿੰਘ , ਇੰਦਰਜੀਤ ਰਿਸ਼ੀ , ਬਲਦੇਵ ਸਿੰਘ ਲੁਹਾਰਕਾ , ਗੁਰਜੰਟ ਸਿੰਘ , ਸਰਬਜੀਤ ਸਿੰਘ , ਗੁਰਦੀਪ ਉੱਪਲ ਨੇ ਕਿਹਾ ਕਿ ਇਹ ਵੀ ਪਹਿਲੀ ਵਾਰ ਹੈ ਕਿ ਦਿਵਾਲੀ ਤੇ ਮਹਿਗਾਈ ਭੱਤਾ ਨਾ ਮਿਲੇ ਜਦੋਂਕਿ ਗੁਆਂਢੀ ਸੂਬੇ ਅਤੇ ਚੰਡੀਗੜ ਦੇ ਮੁਲਾਜ਼ਮ ਲੈ ਰਹੇ ਹਨ । ਇਸ ਵਰਗ ਨੂੰ ਤਨਖਾਹ ਕਮਿਸ਼ਨ ਦਾ ਕੋਈ ਬਕਾਇਆ ਨਹੀਂ , ਪੈਨਸ਼ਨਰਾ ਨੂੰ 2.59 ਗੁਣਾਂਕ ਨਹੀਂ , ਤਨਖਾਹ ਕਮਿਸ਼ਨ ਦੀ ਰਹਿੰਦੀ ਰਿਪੋਰਟ ਠੰਡੇ ਬਸਤੇ ਵਿੱਚ , ਕੱਚੇ ਮੁਲਾਜ਼ਮ ਕੱਚੇ ਦੇ ਕੱਚੇ , ਮਾਣ ਭੱਤਾ / ਇਨਸੈਂਟਿਵ ਮੁਲਾਜ਼ਮਾ ਤੇ ਘੱਟੋ ਘੱਟ ਉਜਰਤਾਂ ਦਾ ਕਾਨੂੰਨ ਲਾਗੂ ਨਹੀਂ ,ਪੁਰਾਣੀ ਪੈਨਸ਼ਨ ਦਾ ਸਿਰਫ ਕਾਗਜ਼ੀ ਐਲਾਨ ਹੀ ਰਹਿ ਗਿਆ , ਸੋਧਣ ਦੇ ਨਾਂ ਤੇ ਬੰਦ ਕੀਤੇ ਭੱਤੇ ਹੁਣ ਫਰੀਜ ਹੀ ਕਰ ਦਿੱਤੇ ਹਨ , ਪ੍ਰੋਵੇਸ਼ਨ ਪੀਰੀਅਡ ਤੇ ਮੁਲਾਜ਼ਮਾ ਦਾ ਸ਼ੋਸ਼ਣ ਜਾਰੀ , ਕੇਂਦਰੀ ਸਕੇਲ ਵਾਪਸ ਨਹੀਂ ਲਏ ਜਾ ਰਹੇ ਅਤੇ ਵਿਕਾਸ ਦੇ ਨਾਂ ਤੇ 200 ਰੁਪਏ ਜ਼ਜ਼ੀਆ ਟੈਕਸ ਦੀ ਕਟੋਤੀ ਜਾਰੀ ਹੈ ।ਦਵਿੰਦਰ ਸਿੰਘ , ਅਮਰਜੀਤ ਭੱਲਾ , ਬਲਬੀਰ ਸਿੰਘ , ਕਰਮਜੀਤ ਕੇ ਪੀ , ਇਕਬਾਲ ਸਿੰਘ , ਬ੍ਰਹਮ ਦੇਵ ਆਦਿ ਆਗੂਆਂ ਨੇ ਕਿਹਾ ਕਿ ਅਗਲੇ ਤਿੱਖੇ ਐਕਸ਼ਨ ਉਲੀਕਣ ਲਈ ਮਿਤੀ 14 ਨਵੰਬਰ ਨੂੰ 11 .00 ਵਜੇ ਪੈਨਸ਼ਨਰਜ਼ ਭਵਨ ਲੁਧਿਆਣਾ ਵਿੱਖੇ ਮੀਟਿੰਗ ਸੱਦ ਲਈ ਗਈ ਹੈ ।ਇੱਸ ਮੌਕੇ ਹੋਰਨਾਂ ਤੋਂ ਇਲਾਵਾ ਜੋਗਿੰਦਰ ਸਿੰਘ , ਨੱਥਾ ਸਿੰਘ , ਬਲਬੀਰ ਸਿੰਘ , ਅਮਰਜੀਤ ਵੇਰਕਾ ਨਿਰਮਲ ਸਿੰਘ , ਬਲਜੀਤ ਸਿੰਘ, ਰਜਿੰਦਰ ਸਿੰਘ , ਗੁਰਇਕਬਾਲ ਸਿੰਘ, ਨਵਜੋਤ ਰਤਨ , ਗੁਰਦੇਵ ਸਿੰਘ, ਹਰਵਿੰਦਰ ਸਿੰਘ ਸੁਲਤਾਨ ਵਿੰਡ, ਬਲਦੇਵ ਮੰਨਣ ਆਦਿ ਆਗੂਆਂ ਨੇ ਸੰਬੋਧਨ ਕੀਤਾ ।