ਦਿਵਾਲੀ ਮੌਕੇ ਰਾਣੀ ਲਕਸ਼ਮੀ ਬਾਈ ਹਾਊਸ ਵੱਲੋਂ ਆਯੋਜਿਤ ਦੀਵੇ ਸਜਾਉਣ, ਰੰਗੋਲੀ, ਪੇਂਟਿੰਗ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਭਾਗ ਲਿਆ
ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਨ ਲਈ ਮੁਕਾਬਲਿਆਂ ਦਾ ਅਹਿਮ ਯੋਗਦਾਨ: ਰਾਜੀਵ ਕੁਮਾਰ ਹੈੱਡ ਮਾਸਟਰ
ਰਾਜਪੁਰਾ 11 ਨਵੰਬਰ
ਸਰਕਾਰੀ ਹਾਈ ਸਮਾਰਟ ਸਕੂਲ ਰਾਜਪੁਰਾ ਟਾਊਨ ਵਿਖੇ ਡੀਡੀਓ ਰਾਜੀਵ ਕੁਮਾਰ ਹੈੱਡ ਮਾਸਟਰ ਦੀ ਅਗਵਾਈ ਹੇਠ ਸਕੂਲ ਇੰਚਾਰਜ ਸੰਗੀਤਾ ਵਰਮਾ ਦੀ ਦੇਖ-ਰੇਖ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਦੀਵਾਲੀ ਦੇ ਤਿਉਹਾਰ ਮੌਕੇ ਸਕੂਲ ਦੀ ਦਿੱਖ ਨੂੰ ਸੋਹਣਾ ਬਣਾਉਣ ਦੇ ਉਪਰਾਲੇ ਕੀਤੇ। ਛੇਵੀਂ ਤੋਂ ਦਸਵੀਂ ਦੇ ਸੈਂਕੜੇ ਵਿਦਿਆਰਥੀਆਂ ਨੇ ਜਮਾਤਵਾਰ ਰੰਗੋਲੀ ਮੁਕਾਬਲੇ ਵਿੱਚ ਭਾਗ ਲਿਆ। ਇਸਤੋਂ ਇਲਾਵਾ ਵਿਦਿਆਰਥੀਆਂ ਨੇ ਦੀਵੇ ਸਜਾਉਣ ਦੇ ਮੁਕਾਬਲੇ, ਡਰਾਇੰਗ ਅਤੇ ਪੇਂਟਿੰਗ ਮੁਕਾਬਲੇ, ਗਰੀਟਿੰਗ ਕਾਰਡ ਮੁਕਾਬਲੇ ਅਤੇ ਬੈਸਟ ਆਉਟ ਆਫ ਵੇਸਟ ਮੁਕਾਬਲੇ ਵਿੱਚ ਵੀ ਵਧ ਚੜ੍ਹ ਕੇ ਹਿੱਸਾ ਲਿਆ। ਰਾਣੀ ਲਕਸ਼ਮੀ ਬਾਈ ਹਾਊਸ ਦੇ ਇੰਚਾਰਜ ਮੀਨਾ ਰਾਣੀ ਵੱਲੋਂ ਸਮੂਹ ਵਿਦਿਆਰਥੀਆਂ ਨੂੰ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਸਰਟੀਫਿਕੇਟ ਦਿੱਤੇ ਗਏ। ਸਕੂਲ ਦੇ ਡੀਡੀਓ ਰਾਜੀਵ ਕੁਮਾਰ ਹੈੱਡ ਮਾਸਟਰ ਨੇ ਵਿਦਿਆਰਥੀਆਂ ਦੇ ਹੁਨਰ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਸਵੇਰ ਦੀ ਸਭਾ ਵਿੱਚ ਰਾਜਿੰਦਰ ਸਿੰਘ ਚਾਨੀ ਸਕਾਊਟ ਮਾਸਟਰ ਨੇ ਵਿਦਿਆਰਥੀਆਂ ਨੂੰ ਇਸ ਦੀਵਾਲੀ ਤੇ ਘਰ ਵਿੱਚ ਆਪਣਾ ਰੀਡਿੰਗ ਕਾਰਨਰ ਸਜਾ ਕੇ ਆਪਣੇ ਆਦਰਸ਼ ਅਧਿਆਪਕ ਦੇ ਸਤਿਕਾਰ ਵਿੱਚ ਗ੍ਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਆ। ਸੰਗੀਤਾ ਵਰਮਾ ਨੇ ਵਿਦਿਆਰਥੀਆਂ ਨੂੰ ਇਸ ਦੀਵਾਲੀ ਨੂੰ ਗਰੀਨ ਦੀਵਾਲੀ ਅਤੇ ਸੁਰੱਖਿਅਤ ਦੀਵਾਲੀ ਮਨਾਉਣ ਸਬੰਧੀ ਜਾਗਰੂਕ ਕੀਤਾ। ਇਸ ਤੋਂ ਇਲਾਵਾ ਹਰਜੀਤ ਕੌਰ ਮੈਥ ਮਿਸਟ੍ਰੈਸ, ਨਰੇਸ਼ ਧਮੀਜਾ, ਕਿੰਪੀ ਬਤਰਾ, ਡਾਕਟਰ ਕੇਸਰ ਸਿੰਘ, ਮਨਪ੍ਰੀਤ ਸਿੰਘ ਕੰਪਿਊਟਰ ਅਧਿਆਪਕ, ਗੁਰਜਿੰਦਰ ਕੌਰ ਪੰਜਾਬੀ ਮਿਸਟ੍ਰੈਸ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਰੰਗਦਾਰ ਚਾਕਾਂ ਨਾਲ ਬੋਰਡ ਵੀ ਸਜਾਏ।