ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ ਵਿਦਿਆਰਥੀਆਂ ਦੇ ਕੁਇਜ ਮੁਕਾਬਲੇ ਕਰਵਾਏ- ਅਮਨਦੀਪ ਸ਼ਰਮਾ।
ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜੀਵਨੀ ਨਾਲ ਸੰਬੰਧਿਤ ਵਿਦਿਆਰਥੀਆਂ ਦੇ ਕੁਇਜ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਉਹਨਾਂ ਨੂੰ ਗਦਰ ਅਖਬਾਰ, ਗਦਰ ਲਹਿਰ ਕਰਤਾਰ ਸਿੰਘ ਸਰਾਭਾ ਦੇ ਬਚਪਨ ਉਹਨਾਂ ਦੇ ਮਾਤਾ ਪਿਤਾ, ਜੀਵਨੀ ਅਤੇ ਵੱਖ-ਵੱਖ ਦੇਸ਼ਾਂ ਬਾਰੇ ਸਵਾਲ ਜਵਾਬ ਕੀਤੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਚਾਰ ਗਰੁੱਪ ਬਣਾਏ ਗਏ ਜਿਨਾਂ ਦੀ ਅਗਵਾਈ ਮੈਡਮ ਟੇਨੂੰ ਬਾਲਾ ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਨੇ ਕੀਤੀ ਉਨਾਂ ਵਿਦਿਆਰਥੀਆਂ ਤੋਂ ਗਰੁੱਪ ਅਨੁਸਾਰ ਸਵਾਲ ਜਵਾਬ ਪੁੱਛੇ ਗਏ ਅਤੇ ਜੇਕਰ ਚਾਰੇ ਗਰੁੱਪਾਂ ਵਿੱਚੋਂ ਸਵਾਲ ਜਵਾਬ ਦੇਣ ਤੋਂ ਕੋਈ ਗਰੁੱਪ ਅਸਮਰਥ ਸੀ ਤਾਂ ਫਿਰ ਸਰੋਤਿਆਂ ਵਿੱਚੋਂ ਸਵਾਲ ਜਵਾਬ ਪੁੱਛੇ ਗਏ ਇਨਾ ਮੁਕਾਬਲਾ ਵਿੱਚੋਂ ਕਮਲ ਗਰੁੱਪ ਨੇ ਪਹਿਲਾ ਸਥਾਨ ਅਤੇ ਰਮਨ ਕੌਰ ਗਰੁੱਪ ਨੇ ਦੂਸਰਾ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਮੈਡਮ ਪ੍ਰੀਤੀ ਅਰੋੜਾ ਮੰਜੂ ਸ਼ਰਮਾ ਗੁਰਪ੍ਰੀਤ ਕੌਰ ਵੀਰਪਾਲ , ਮਨਪ੍ਰੀਤ ਕੌਰ, ਮੋਨਿਕਾ ,ਮਨਜੀਤ ਕੌਰ ਆਦਿ ਅਧਿਆਪਕ ਹਾਜ਼ਰ ਸਨ।