**ਧਨੀ ਪਿੰਡ ਸਕੂਲ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਵਸ ਮਨਾਇਆ**
ਜਲੰਧਰ:17 ਨਵੰਬਰ( )ਸ ਸ ਸ ਸਕੂਲ ਧਨੀ ਪਿੰਡ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮ ਸਕੂਲ ਦੇ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ ਸਟੇਟ ਐਵਾਰਡੀ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਇਸ ਮੌਕੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਨੇ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਵਿਦਿਆਰਥੀਆਂ ਨੂੰ ਸਿਖਿਅਤ ਹੋ ਕੇ ਸ਼ਹੀਦਾਂ ਦੇ ਵਿਚਾਰਾਂ 'ਤੇ ਪਹਿਰਾ ਦੇਣ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਕਈ ਦਹਾਕਿਆਂ ਬਾਅਦ ਵੀ ਅੱਜ ਵੀ ਸਮਾਜ ਅੰਦਰ ਨਸਲ,ਜਾਤ,ਊਚ-ਨੀਚ ਦੇ ਭੇਦਭਾਵ ਹੋ ਰਹੇ ਹਨ ਜਿਸ ਵਾਸਤੇ ਨੌਜਵਾਨ-ਵਿਦਿਆਰਥੀਆਂ ਨੂੰ ਇਕਜੁੱਟ ਹੋ ਕੇ ਚੰਗੀ ਵਿਦਿਆ ਨਾਲ ਖਾਤਮਾ ਕਰਨਾ ਚਾਹੀਦਾ ਹੈ। ਸਟੇਜ ਦੀ ਕਾਰਵਾਈ ਤੀਰਥ ਸਿੰਘ ਬਾਸੀ ਲੈਕਚਰਾਰ ਪੰਜਾਬੀ ਨੇ ਬਾਖੂਬੀ ਨਾਲ ਨਿਭਾਈ।ਸਕੂਲ ਦੇ ਵਾਇਸ ਪ੍ਰਿੰਸੀਪਲ ਰਿਸ਼ੀ ਕੁਮਾਰ ਜੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ ਫਿਲੌਰ,ਲੈਕਚਰਾਰ ਵਿਦਿਆ ਸਾਗਰ , ਲੈਕਚਰਾਰ ਕੁਲਵੰਤ ਰਾਮ, ਮਾਸਟਰ ਰਾਮ ਦਿਆਲ, ਜਸਵਿੰਦਰ ਸਾਪਲਾ, ਮੁਨੀਸ਼ ਕੁਮਾਰ, ਮੈਡਮ ਮੰਜੂ, ਰਾਣੀ ਮੈਡਮ ਆਸ਼ੂ ਸੱਭਰਵਾਲ, ਮੈਡਮ ਸਰਬਜੀਤ ਕੌਰ ਮੈਡਮ ਜਸਵੀਰ ਕੌਰ ਮੈਡਮ ਸੀਮਾ ਦੇਵੀ ਮੈਡਮ ਸ਼ਰੂਤੀ ਲੂਥਰਾ,ਮੈਡਮ ਸੁਖਬੀਰ ਕੌਰ ਮੈਡਮ ਰਜਨੀ ਸੂਦ ਹਾਜ਼ਰ ਸਨ