BIG BREAKING: ਸਿੱਖਿਆ ਮੰਤਰੀ ਵੱਲੋਂ ਸਕੂਲ ਦੀ ਚੈਕਿੰਗ ਦੌਰਾਨ ਸਾਰੇ ਅਧਿਆਪਕ ਮੁਅੱਤਲ, ਪੜ੍ਹੋ ਪੂਰੀ ਖ਼ਬਰ
ਐਸ.ਏ.ਐਸ. ਨਗਰ (ਮੋਹਾਲੀ) , 12 ਅਕਤੂਬਰ 2023
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਵੱਲੋਂ ਅੱਜ ਮਿਤੀ 12.10.2023 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਮਸੌਲ, ਬਲਾਕ ਖਰੜ -1, ਜਿਲ੍ਹਾ ਐਸ.ਏ.ਐਸ. ਨਗਰ (ਮੋਹਾਲੀ) ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਨਿਰੀਖਣ ਦੌਰਾਨ ਇਹ ਪਾਇਆ ਗਿਆ ਕਿ ਸਕੂਲ ਵਿੱਚ ਕੁੱਲ 64 ਬੱਚੇ ਪੜ੍ਹਦੇ ਹਨ ਪਰੰਤੂ ਅੱਜ ਸਿਰਫ 19 ਬੱਚੇ ਹੀ ਹਾਜ਼ਰ ਸਨ ਅਤੇ ਸਕੂਲ ਦੇ ਕਿਸੇ ਬੱਚੇ ਤੋਂ ਵੀ ਨਾ ਹੀ ਅੰਗਰੇਜੀ ਦਾ ਕੋਈ ਕਿਤਾਬ ਪੜ੍ਹ ਕੇ ਸੁਣਾਈ ਜਾ ਸਕੀ ਤੇ ਨਾ ਹੀ ਪੰਜਾਬੀ ਦੀ। ਪਿੰਡ ਦੇ ਲੋਕਾਂ ਵੱਲੋਂ ਵੀ ਦੱਸਿਆ ਗਿਆ ਕਿ ਇਸ ਸਕੂਲ ਵਿੱਚ ਟੀਚਰਾਂ ਵੱਲੋਂ ਬਿਲਕੁੱਲ ਪੜ੍ਹਾਈ ਨਹੀਂ ਕਰਵਾਈ ਜਾਂਦੀ।
ਵੱਡੀ ਖੱਬਰ: ਵਿੱਤ ਵਿਭਾਗ ਨੇ ਮੰਗੀ 2011 ਵਿੱਚ ਅਧਿਆਪਕਾਂ ਨੂੰ ਦਿਤੇ ਗਏ ਗ੍ਰੇਡਾਂ ਦੀ ਸੂਚਨਾ
BOTH TEACHERS SUSPENDED
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਜਾਰੀ ਹੁਕਮਾਂ ਵਿੱਚ ਲਿਖਿਆ ਗਿਆ ਹੈ ਕਿ "ਉਪਰੋਕਤ ਤੋਂ ਸਾਫ ਸਿੱਧ ਹੁੰਦਾ ਹੈ ਕਿ ਕਾਫੀ ਲੰਬੇ ਸਮੇਂ ਤੋਂ ਇਸ ਸਕੂਲ ਵਿੱਚ ਕੰਮ ਕਰ ਰਹੇ ਇਨ੍ਹਾਂ ਟੀਚਰਾਂ ਵੱਲੋਂ ਬੱਚਿਆਂ ਦੀ ਪੜ੍ਹਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਇਹ ਦੋਵੇਂ ਅਧਿਆਪਕ ਦੋਸ਼ੀ ਸਾਥਿਤ ਹੁੰਦੇ ਹਨ। ਇਸ ਲਈ ਸਕੂਲ ਪ੍ਰਬੰਧਾਂ ਵਿੱਚ ਉਕਤ ਗੰਭੀਰ ਕੁਤਾਹੀਆਂ ਕਾਰਨ ਸ੍ਰੀ ਰਾਜੇਸ਼ ਚੌਧਰੀ, ਈ.ਟੀ.ਟੀ. ਅਧਿਆਪਕ ਅਤੇ ਸ੍ਰੀ ਨਰੇਸ ਕੁਮਾਰ, ਈ.ਟੀ.ਟੀ. ਤੇ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਮਸਲ ਨੂੰ ਤੁਰੰਤ ਅਹੁੱਦੇ ਤੋਂ ਮੁਅੱਤਲ ਕੀਤਾ ਗਿਆ ਹੈ। ਮੁਅੱਤਲੀ ਦੌਰਾਨ ਇਨ੍ਹਾਂ ਦਾ ਹੈਡਕੁਆਟਰ ਜਿਲ੍ਹਾ ਤਰਨਤਾਰਨ ਵਿਖੇ ਹੋਵੇਗਾ।"
SHOW CAUSE NOTICE TO BPEO
ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਖਰੜ ਨੂੰ ਲੰਬੇ ਸਮੇਂ ਤੋਂ ਕਦੇ ਵੀ ਸਕੂਲ ਵਿਜਿਟ ਦਾ ਕਰਨ ਵਿਰੁੱਧ ਕਾਰਨ ਦੱਸੋ ਨੋਟਿਸ ਤੁਰੰਤ ਜਾਰੀ ਕੀਤਾ ਜਾਵੇ। ਇਸ ਸਬੰਧੀ ਲੋੜੀਂਦੇ ਹੁਕਮ ਤੁਰੰਤ ਜਾਰੀ ਕੀਤੇ ਜਾਣਗੇ।
BREAKING NEWS : ਸੈਸ਼ਨ 2024 ਦੀਆਂ ਪ੍ਰੀਖਿਆਵਾਂ ਆਨਲਾਈਨ ਵਿਧੀ ਰਾਹੀਂ ਸਿੱਖਿਆ ਬੋਰਡ ਨੇ ਜਾਰੀ ਕੀਤੀਆਂ ਹਦਾਇਤਾਂ