JOBS IN SAS NAGAR: ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਵੱਲੋਂ ਪਲੇਸਮੈਂਟ ਕੈਂਪ 19 ਅਕਤੂਬਰ ਨੂੰ

 

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਵੱਲੋਂ ਪਲੇਸਮੈਂਟ ਕੈਂਪ 19 ਅਕਤੂਬਰ ਨੂੰ 


ਐੱਸ ਏ ਐੱਸ ਨਗਰ, 18 ਅਕਤੂਬਰ, 2023:

ਜ਼ਿਲ੍ਹਾ ਰੋਜ਼ਗਾਰ ਅਤੇ ਉੱਦਮ ਬਿਊਰੋ, ਮਾਡਲ ਕਰੀਅਰ ਸੈਂਟਰ ਅਤੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ (ਪੀ. ਐੱਸ. ਡੀ. ਐੱਮ), ਐੱਸ. ਏ. ਐੱਸ ਨਗਰ ਵੱਲੋਂ ਐਕਸਿਸ ਬੈਂਕ, ਰਿਲਾਇੰਸ ਨਿਪੁੰਨ, ਅਤੇ ਪੇ ਟੀ ਐਮ ਸਰਵਸਿਜ਼ ਪ੍ਰਾਈਵੇਟ ਲਿਮਟਿਡ ਲਈ ਸ਼ੁੱਕਰਵਾਰ, 19 ਅਕਤੂਬਰ, 2023 ਨੂੰ ਪਲੇਸਮੈਂਟ ਕੈਂਪ ਲਾਇਆ ਜਾਵੇਗਾ, ਜਿਸ ਵਿੱਚ ਐਕਸਿਸ ਬੈਂਕ ਦੇ ਸੀ. ਆਰ. ਓ. ਦੁਆਰਾ ਬਿਜ਼ਨਸ ਡਿਵੈਲਪਮੈਂਟਸ, ਰਿਲਾਇੰਸ ਨਿਪੁੰਨ ਦੇ ਸੀ. ਆਰ. ਓ ਦੁਆਰਾ 'ਕਸਟਮਰ ਸਰਵਸਿਜ਼' ਅਤੇ ਪੇਅ ਟੀ ਐਮ ਸਰਵਸਿਜ਼ ਪ੍ਰਾਈਵੇਟ ਲਿਮਟਿਡ ਦੇ ਸੀ. ਆਰ. ਓ. ਦੁਆਰਾ ਸੇਲਜ਼ ਫੀਲਡ ਐਗਜੀਕਿਊਟਿਵ ਲਈ ਭਰਤੀ ਕੀਤੀ ਜਾਵੇਗੀ। ਐਕਸਿਸ ਬੈਂਕ , ਰਿਲਾਇੰਸ ਨਿਪੁੰਨ ਅਤੇ ਪੇਅ ਟੀ ਐਮ ਸਰਵਸਿਜ਼ ਪ੍ਰਾਈਵੇਟ ਦੀ ਐੱਚ ਆਰ ਟੀਮ ਦੁਆਰਾ ਸਵੇਰੇ 9.30 ਵਜੇ ਤੋਂ 1.30 ਵਜੇ ਤੱਕ ਉਮੀਦਵਾਰਾਂ ਦੀ ਵਾਕ ਇੰਨ ਇੰਟਰਵਿਊ ਕੀਤੀ ਜਾਵੇਗੀ।



     ਡਿਪਟੀ ਡਾਇਰੈਕਟਰ, ਡੀ. ਬੀ. ਈ. ਈ. ਸ੍ਰੀ. ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਐਕਸਿਸ ਬੈਂਕ ਲਈ ਗ੍ਰੈਜੂਏਟ ਉਮੀਦਵਾਰ ਇੰਟਰਵਿਊ ਵਿੱਚ ਹਿੱਸਾ ਲੈ ਸਕਦੇ ਹਨ। ਰਿਲਾਇੰਸ ਨਿਪੁੰਨ ਲਈ ਗ੍ਰੈਜੂਏਟ ਉਮੀਦਵਾਰ ਅਤੇ ਫਰੈਸ਼ਰ ਉਮੀਦਵਾਰ ਹਿੱਸਾ ਲੈ ਸਕਦੇ ਹਨ। ਪੇਅ ਟੀ ਐਮ ਸਰਵਸਿਜ਼ ਪ੍ਰਾਈਵੇਟ ਲਿਮਟਿਡ ਲਈ ਦਸਵੀਂ ਅਤੇ ਬਾਰਵੀਂ ਪਾਸ ਉਮੀਦਵਾਰ ਇੰਟਰਵੀਊ ਵਿੱਚ ਹਿੱਸਾ ਲੈ ਸਕਦੇ ਹਨ। ਐਕਸਿਸ ਬੈਂਕ ਵਿੱਚ ਉਮੀਦਵਾਰਾਂ ਲਈ ਤਨਖਾਹ ਦੀ ਦਰ 2.22 ਤੋਂ 2.36 ਲੱਖ ਸਲਾਨਾ ਹੋਵੇਗੀ। ਰਿਲਾਇੰਸ ਨਿਪੁੰਨ ਵਿੱਚ ਉਮੀਦਵਾਰਾਂ ਲਈ ਤਨਖਾਹ ਦੀ ਦਰ ਫ਼ਰੈਸ਼ਰ ਉਮੀਦਵਾਰ ਲਈ 13,000 ਹੋਵੇਗੀ। 

ਪੇਅ ਟੀ ਐਮ ਸਰਵਸਿਜ਼ ਪ੍ਰਾਈਵੇਟ ਲਿਮਟਿਡ ਲਈ 15,000 ਤੋਂ 25,000 ਤੱਕ ਹੋਵੇਗੀ। ਨੌਕਰੀ ਦਾ ਸਥਾਨ ਐੱਸ. ਏ. ਐੱਸ.ਨਗਰ (ਮੋਹਾਲੀ) ਹੋਵੇਗਾ।

      ਡਿਪਟੀ ਡਾਇਰੈਕਟਰ ਸਿੰਘ ਨੇ ਅੱਗੇ ਦੱਸਿਆ ਕਿ ਡੀ. ਬੀ. ਈ. ਈ. ਵੱਲੋਂ ਹਰ ਮੰਗਲਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਵਿੱਚ ਇੱਕ ਜਾਂ ਇੱਕ ਤੋਂ ਵੱਧ ਕੰਪਨੀਆਂ ਹਿੱਸਾ ਲੈਣਗੀਆਂ। ਉਨ੍ਹਾਂ ਜ਼ਿਲ੍ਹਾ ਐੱਸ. ਏ. ਐੱਸ. ਨਗਰ (ਮੋਹਾਲੀ) ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਰਿਜ਼ਿਊਮ ਅਤੇ ਸਬੰਧਿਤ ਦਸਤਾਵੇਜ਼ਾਂ ਨਾਲ ਡੀ. ਬੀ. ਈ. ਈ. ਦਫ਼ਤਰ ਵਿੱਚ ਪਹੁੰਚ ਕੇ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਚਾਹਵਾਨ ਉਮੀਦਵਾਰ ਸਵੇਰੇ 9.30 ਵਜੇ ਡੀ. ਬੀ. ਈ. ਈ. ਕਮਰਾ ਨੰਬਰ 461, ਡੀ ਸੀ ਕੰਪਲੈਕਸ, ਸੈਕਟਰ 76, ਐੱਸ. ਏ. ਐੱਸ ਨਗਰ ਵਿਖੇ ਪਹੁੰਚਣ। ਨੌਕਰੀ ਦੀ ਭਾਲ ਕਰਦੇ ਉਮੀਦਵਾਰ ਆਪਣਾ ਰਿਜ਼ਿਊਮ ਈ. ਮੇਲ- dbeeplacementssasnagar@gmail.com ਰਾਹੀਂ ਦਫ਼ਤਰ ਵਿਖੇ ਪਹੁੰਚਾ ਸਕਦੇ ਹਨ।

Featured post

Punjab Board Class 8 Result 2025 Link : Check Your Result soon

Punjab Board Class 8 Result 2025 – Check PSEB 8th Result Online @ pseb.ac.in Punjab Board 8th Class Result 2025 – Important Da...

RECENT UPDATES

Trends