ਰੋਟਰੀ ਕਲੱਬ ਲੁਧਿਆਣਾ ਗ੍ਰੇਟਰ ਵੱਲੋਂ ਸ਼ਹੀਦ ਕਰਤਾਰ ਸਿੰਘ ਸ ਸ ਸ ਸਕੂਲ ਸਰਾਭਾ ਦੇ ਨੌ ਲੋੜਵੰਦ ਵਿਦਿਆਰਥੀਆਂ ਵਾਸਤੇ 15300 ਰੁਪਏ ਦੀ ਮੱਦਦ

 ਰੋਟਰੀ ਕਲੱਬ ਲੁਧਿਆਣਾ ਗ੍ਰੇਟਰ ਵੱਲੋਂ ਸ਼ਹੀਦ ਕਰਤਾਰ ਸਿੰਘ ਸ ਸ ਸ ਸਕੂਲ ਸਰਾਭਾ ਦੇ ਨੌ ਲੋੜਵੰਦ ਵਿਦਿਆਰਥੀਆਂ ਵਾਸਤੇ 15300 ਰੁਪਏ ਦੀ ਮੱਦਦ -

ਲੁਧਿਆਣਾ, 10 ਅਕਤੂਬਰ, 2023

ਰੋਟਰੀ ਕਲੱਬ ਲੁਧਿਆਣਾ ਗ੍ਰੇਟਰ ਦੇ ਪ੍ਰਧਾਨ ਸ. ਅਮਨਪ੍ਰੀਤ ਸਿੰਘ, ਸ੍ਰੀ ਵਿਕਾਸ ਬੱਬਰ, ਸ.ਰਵਿੰਦਰ ਸਿੰਘ, ਸ. ਬਚਿੱਤਰ ਸਿੰਘ, ਸ੍ਰੀ ਵਿਪਨ ਪਾਲ ਗੁਰੂ, ਸ੍ਰੀ ਅਰੁਣ ਸ਼ਰਮਾ , ਸ. ਸੁਖਵਿੰਦਰ ਸਿੰਘ, ਸ੍ਰੀ ਅਮਿਤ ਬਾਠ, ਸ੍ਰੀ ਨੀਰਜ ਧੀਰ, ਸ. ਗੁਰਵਿੰਦਰ ਸਿੰਘ, ਸ. ਗੁਰਸ਼ਰਨ ਸਿੰਘ ਦੀ ਅਗਵਾਈ ਹੇਠ ਕਲੱਬ ਵੱਲੋਂ ਸ਼ਹੀਦ ਕਰਤਾਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਸਰਾਭਾ ਦੇ ਨੌ ਲੋੜਵੰਦ ਵਿਦਿਆਰਥੀਆਂ ਵਾਸਤੇ 15300 ਰੁਪਏ ਦਾ ਮਦਦ ਲਈ ਚੈੱਕ ਸ . ਹਰਜਿੰਦਰ ਸਿੰਘ ਨੂੰ ਦਿੱਤਾ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਹਰਪ੍ਰੀਤ ਕੌਰ ਵਲੋਂ ਰੋਟਰੀ ਕਲੱਬ ਲੁਧਿਆਣਾ ਗ੍ਰੇਟਰ ਦੇ ਪ੍ਰਧਾਨ ਅਤੇ ਸਾਰੇ ਮੈਂਬਰਾਂ ਦਾ ਇਸ ਨੇਕ ਕੰਮ ਲਈ ਬਹੁਤ ਬਹੁਤ ਧੰਨਵਾਦ ਕੀਤਾ ਗਿਆ। ਇਸ ਸਮੇਂ ਸਕੂਲ ਦੇ ਬੁਲਾਰੇ ਸ.ਟਹਿਲ ਸਿੰਘ ਸਰਾਭਾ ਵਲੋਂ ਦੱਸਿਆ ਕਿ ਇਹ ਮਦਦ ਉਹਨਾਂ ਦੇ ਬੋਰਡ ਦੀ ਫੀਸ ਦੇ ਵਾਸਤੇ ਦਿੱਤੀ ਹੈ। 


ਇਹ ਸੰਸਥਾ ਹਮੇਸ਼ਾ ਹੀ ਇਹੋ ਜਿਹੇ ਸਮਾਜਿਕ ਭਲਾਈ ਦੇ ਕੰਮ ਅਤੇ ਉਪਰਾਲੇ ਕਰਦੀ ਰਹਿੰਦੀ ਹੈ ਪਿਛਲੇ ਸਾਲ ਵੀ ਇਹਨਾਂ ਨੇ 14450 ਰੁਪਏ ਬੋਰਡ ਦੇ ਵਿਦਿਆਰਥੀਆਂ ਦੀ ਫੀਸ ਲਈ ਇਸ ਸਕੂਲ ਨੂੰ ਦਿੱਤੇ ਸਨ। ਇਸ ਤੋਂ ਇਲਾਵਾ ਸ. ਹਰਜਿੰਦਰ ਸਿੰਘ ਕੰਪਿਊਟਰ ਅਧਿਆਪਕ ਵੱਲੋਂ ਰੋਟਰੀ ਕਲੱਬ ਲੁਧਿਆਣਾ ਗ੍ਰੇਟਰ ਨਾਲ ਬੱਚਿਆਂ ਅਤੇ ਸਕੂਲ ਦੀ ਭਲਾਈ ਲਈ ਲਗਾਤਾਰ ਸੰਪਰਕ ਕੀਤਾ ਜਾਂਦਾ ਹੈ। ਜਿਸ ਲਈ ਉਹ ਵੀ ਵਧਾਈ ਦੇ ਪਾਤਰ ਹਨ। ਸਮੂਹ ਸਕੂਲ ਸਟਾਫ ਮੈਂਬਰਜ਼ ਵਲੋਂ ਇਸ ਉਪਰਾਲੇ ਵਜੋਂ ਇਸ ਕਲੱਬ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਇਸ ਸਮੇਂ ਸਕੂਲ ਵਿੱਚ ਟਹਿਲ ਸਿੰਘ ਸਰਾਭਾ, ਮੈਡਮ ਸੇਵਿਕਾ ਮਲਹੋਤਰਾ, ਮਨਪ੍ਰੀਤ ਕੌਰ, ਸਤਵਿੰਦਰ ਕੌਰ, ਲਖਵੀਰ ਕੌਰ, ਜਗਜੀਤ ਸਿੰਘ, ਹਰਜਿੰਦਰ ਸਿੰਘ, ਗੁਰਜੀਤ ਸਿੰਘ, ਤਰਲੋਚਨ ਸਿੰਘ, ਵਿਕਾਸ ਕੁਮਾਰ, ਅਨੁਰਾਧਾ, ਕਮਲਜੋਤ ਕੌਰ, ਅਮਨਪ੍ਰੀਤ ਕੌਰ,ਸੁਰਿੰਦਰ ਕੌਰ, ਕਮਲਦੀਪ ਕੌਰ,ਰੁਪਿੰਦਰ ਕੌਰ , ਸੁਖਜੋਤ ਕੌਰ,ਪਵਨਦੀਪ ਕੌਰ, ਹਰਪ੍ਰੀਤ ਕੌਰ, ਕੁਲਦੀਪ ਸਿੰਘ, ਪਰਦੀਪ ਸਿੰਘ, ਲਵਪ੍ਰੀਤ ਸਿੰਘ, ਵਿਨੋਦ ਕੋਹਲੀ, ਬਲੋਰਾ ਸਿੰਘ, ਹਰਮੇਲ ਸਿੰਘ, ਗੁਰਪ੍ਰੀਤ ਕੌਰ ਸਮੇਤ ਸਮੂਹ ਵਿਦਿਆਰਥੀ ਹਾਜ਼ਰ ਸਨ।

💐🌿Follow us for latest updates 👇👇👇

Featured post

PATIALA MUNICIPAL CORPORATION JOBS 2025: ਮਿਉਂਸੀਪਲ ਕਾਰਪੋਰੇਸ਼ਨ ਵੱਲੋਂ Dog Catcher/ Sweeper ਸਮੇਤ ਵੱਖ ਵੱਖ ਅਸਾਮੀਆਂ ਤੇ ਭਰਤੀ

Municipal Corporation Patiala Recruitment 2025 - Apply for Veterinary, Paravet, Sweeper Jobs Municipal Corpora...

RECENT UPDATES

Trends