MUKATSAR BUS ACCIDENT: ਨਹਿਰ ਵਿਚੋਂ 8 ਲਾਸ਼ਾਂ ਕੱਢੀਆਂ, ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੁੱਖ ਦਾ ਪ੍ਰਗਟਾਵਾ
ਬੱਸ ਹਾਦਸੇ ਵਿਚ ਪਾਣੀ ਵਿਚ ਰੁੜੇ ਲੋਕਾਂ ਦੀ ਭਾਲ ਜਾਰੀ
—ਹੁਣ ਤੱਕ 8 ਮੌਤਾਂ, 11 ਜਖਮੀ
—ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਜਾਰੀ
ਸ੍ਰੀ ਮੁਕਤਸਰ ਸਾਹਿਬ, 19 ਸਤੰਬਰ
ਮੰਗਲਵਾਰ ਦੀ ਦੁਪਹਿਰ ਸ੍ਰੀ ਮੁਕਤਸਰ ਸਾਹਿਬ ਕੋਟਕਪੂਰਾ ਮਾਰਗ ਤੇ ਇਕ ਨਿੱਜੀ ਕੰਪਨੀ ਦੀ ਬੱਸ ਦੇ ਨਹਿਰ ਵਿਚ ਡਿੱਗ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਜਿ਼ਲ੍ਹਾ ਪ੍ਰ਼ਸ਼ਾਸਨ ਵੱਲੋਂ ਰਾਹਤ ਕਾਰਜ ਆਰੰਭ ਕਰ ਦਿੱਤੇ ਗਏ ਅਤੇ ਐਨਡੀਆਰਐਫ ਦੀਆਂ ਟੀਮਾਂ ਦੀ ਮਦਦ ਨਾਲ ਨਹਿਰ ਵਿਚ ਰੁੜ੍ਹੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।
ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਰੂਹੀ ਦੁੱਗ ਆਈਏਐਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਹੁਣ ਤੱਕ 8 ਮੌਤਾਂ ਦੀ ਦੁੱਖਦਾਈ ਖ਼ਬਰ ਹੈ ਜਦ ਕਿ 11 ਲੋਕ ਜਖਮੀ ਹੋਏ ਹਨ।ਜਖਮੀਆਂ ਵਿਚੋਂ 2 ਨੂੰ ਆਰੰਭਕ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ ਜਦ ਕਿ ਬਾਕੀ ਜਖਮੀ ਵੀ ਖਤਰੇ ਤੋਂ ਬਾਹਰ ਹਨ ਅਤੇ ਉਨ੍ਹਾਂ ਨੂੰ ਜਿਆਦਾ ਸੱਟਾਂ ਨਹੀਂ ਹਨ। ਮ੍ਰਿਤਕਾਂ ਵਿਚੋਂ 5 ਦੀ ਪਹਿਚਾਣ ਹੋ ਗਈ ਹੈ। ਮ੍ਰਿਤਕਾਂ ਵਿਚੋਂ 5 ਔਰਤਾਂ ਹਨ।
ਇਸ ਲਈ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਕੰਟਰੋਲ ਰੂਮ ਸਥਾਪਿਤ ਕਰ ਦਿੱਤਾ ਗਿਆ ਹੈ। 24 ਘੰਟੇ ਚੱਲਣ ਵਾਲੇ ਇਸ ਕੰਟਰੋਲ ਰੂਮ ਦਾ ਨੰਬਰ 01633—262175 ਹੈ। ਜਖਮੀਆਂ ਦਾ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਚ ਇਲਾਜ ਕੀਤਾ ਜਾ ਰਿਹਾ ਹੈ।
ਮ੍ਰਿਤਕਾ ਦੀ ਸੂਚੀ
1. ਪਰਵਿੰਦਰ ਕੌਰ ਪਤਨੀ ਮੰਦਰ ਸਿੰਘ ਵਾਸੀ ਬਠਿੰਡਾ
2 ਪ੍ਰੀਤੋ ਕੌਰ ਪਤਨੀ ਹਰਜੀਤ ਸਿੰਘ ਪਿੰਡ ਕੱਟਿਆਂ ਵਾਲੀ ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ
3. ਮੱਖਣ ਸਿੰਘ ਪੁੱਤਰ ਵੀਰ ਸਿੰਘ ਚੱਕ ਜਾਨੀਸਰ ਜਿ਼ਲ੍ਹਾ ਫਾਜਿ਼ਲਕਾ
4. ਬਲਵਿੰਦਰ ਸਿੰਘ ਪੁੱਤਰ ਬਾਗ ਸਿੰਘ, ਪਿੰਡ ਪੱਕਾ ਫਰੀਦਕੋਟ
5. ਅਮਨਦੀਪ ਕੌਰ ਪੁੱਤਰੀ ਜਗਰੂਪ ਸਿੰਘ ਨਵਾਂ ਕਿਲਾ ਫਰੀਦਕੋਟ
ਇਸ ਤੋਂ ਬਿਨ੍ਹਾਂ ਦੋ ਔਰਤਾਂ ਅਤੇ ਇਕ ਪੁਰਸ਼ ਦੀ ਹੋਰ ਮੌਤ ਹੋਈ ਹੈ, ਜਿੰਨ੍ਹਾਂ ਦੀ ਪਹਿਚਾਣ ਨਹੀਂ ਹੋਈ ਹੈ। ਮ੍ਰਿਤਕਾਂ ਦੀਆਂ ਦੇਹਾਂ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਰੱਖੀਆਂ ਗਈਆਂ ਹਨ।
ਜਖਮੀਆਂ ਦੀ ਸੂਚੀ
1. ਸੁਖਜੀਤ ਕੌਰ ਪਤਨੀ ਬੂਟਾ ਸਿੰਘ ਵਾਸੀ ਬਠਿੰਡਾ
2. ਤਾਰਾ ਸਿੰਘ ਪੁੱਤਰ ਪਿਆਰ ਸਿੰਘ ਪਿੰਡ ਕੱਟਿਆਂ ਵਾਲੀ ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ
3. ਹਰਪ੍ਰੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਦੋਦਾ ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ
4. ਮਨਪ੍ਰੀਤ ਕੌਰ ਪੁੱਤਰੀ ਕੇਵਲ ਸਿੰਘ ਦੋਦਾ ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ
5. ਤੀਰਥ ਸਿੰਘ ਪੁੱਤਰ ਬਲਬੀਰ ਸਿੰਘ ਸ੍ਰੀ ਮੁਕਤਸਰ ਸਾਹਿਬ
6. ਵਕੀਲ ਸਿੰਘ ਪੱੁੱਤਰ ਗੁਰਪ੍ਰੀਤ ਸਿੰਘ ਪਿੰਡ ਲੰਡੇ ਰੋਡੇ ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ
7. ਕੁਲਵੰਤ ਸਿੰਘ ਪੁੱਤਰ ਸੁਜਾਨ ਸਿੰਘ ਆਨੰਦਪੁਰ ਸਾਹਿਬ
8. ਜ਼ਸਵੰਤ ਸਿੰਘ ਪੁੱਤਰ ਠਾਣਾ ਸਿੰਘ ਪਿੰਡ ਹਰਾਜ ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ
9. ਬੀਰੋ ਪਤਨੀ ਪਾਲਾ ਸਿੰਘ ਪਿੰਡ ਗਿੱਦੜਾਂਵਾਲੀ (ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਘਰ ਗਏ)
10. ਪਾਲਾ ਸਿੰਘ ਪੁੱਤਰ ਪੂਰਨ ਰਾਮ ਗਿੱਦੜਾਂਵਾਲੀ ਅਬੋਹਰ (ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਘਰ ਗਏ)
11. ਗਗਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਟਿੱਬੀ ਸਾਹਿਬ ਰੋਡ ਸ੍ਰੀ ਮੁਕਤਸਰ ਸਾਹਿਬ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ,"ਮੁਕਤਸਰ-ਕੋਟਕਪੁਰਾ ਰੋਡ ‘ਤੇ ਪੈਂਦੀ ਨਹਿਰ ‘ਚ ਇੱਕ ਨਿੱਜੀ ਬੱਸ ਦੇ ਹਾਦਸਾਗ੍ਰਸਤ ਹੋਣ ਦੀ ਦੁਖਦਾਈ ਖ਼ਬਰ ਮਿਲੀ….ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਮੌਜੂਦ ਨੇ…ਬਚਾਅ ਕਾਰਜਾਂ ‘ਤੇ ਮੈਂ ਪਲ਼ ਪਲ਼ ਦੀ ਅਪਡੇਟ ਲੈ ਰਿਹਾ ਹਾਂ…ਪਰਮਾਤਮਾ ਅੱਗੇ ਸਭ ਦੀ ਤੰਦਰੁਸਤੀ ਸਲਾਮਤੀ ਦੀ ਕਾਮਨਾ ਕਰਦਾ ਹਾਂ…ਬਾਕੀ ਵੇਰਵੇ ਵੀ ਜਲ਼ਦ ਸਾਂਝੇ ਕਰਾਂਗੇ…"