ਹਾਈਕੋਰਟ ਨੇ 168 ਫਿਜੀਕਲ ਐਜੂਕੇਸ਼ਨ ਮਾਸਟਰਾਂ ਦੀ ਜੁਆਇੰਨਿੰਗ ਤੇ ਲਗਾਈ ਰੋਕ

 ਭਰਤੀ ਡਾਇਰੈਕਟੋਰੇਟ ਵੱਲੋਂ ਜਾਰੀ ਸਿਲੈਕਸ਼ਨ ਸੂਚੀ ਦੇ ਅਧਾਰ ਤੇ 4161 ਮਾਸਟਰ ਕਾਡਰ ਭਰਤੀ ਅਧੀਨ 168 ਫਿਜੀਕਲ ਐਜੂਕੇਸ਼ਨ ਮਾਸਟਰ/ਮਿਸਟ੍ਰੈਸ ਵਿਰੁਧ ਚੁਣੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਦੇ ਹੋਏ ਮਿਤੀ 01.09.2023 ਨੂੰ ਸਟੇਸ਼ਨ ਚੋਣ ਕਰਵਾਈ ਗਈ ਸੀ। 

ਮਾਨਯੋਗ ਹਾਈਕੋਰਟ ਵੱਲੋਂ ਅੱਜ ਮਿਤੀ 02.09.2023 ਨੂੰ ਸਿ..ਪ 18522 ਆਫ 2023 ਤੇ ਸੁਣਵਾਈ ਦੌਰਾਨ ਇੰਨ੍ਹਾਂ ਉਮੀਦਵਾਰਾਂ ਦੀ ਸਕੂਲਾਂ ਵਿੱਚ ਹਾਜਰੀ ਤੇ ਰੋਕ ਲਗਾ ਦਿੱਤੀ ਗਈ ਹੈ। ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਫਿਜੀਕਲ ਐਜੂਕੇਸ਼ਨ ਮਾਸਟਰ/ਮਿਸਟ੍ਰੈਸ ਦੀ ਅਸਾਮੀ ਵਿਰੁੱਧ ਨਾਲ ਨੱਥੀ ਸੂਚੀ ਅਨੁਸਾਰ ਜਿੰਨ੍ਹਾਂ ਕਰਮਚਾਰੀਆਂ ਨੂੰ ਵਿਭਾਗ ਵੱਲੋਂ ਮਿਤੀ 01.09.2023 ਨੂੰ ਸਟੇਸ਼ਨ ਚੋਣ ਕਰਵਾਈ ਗਈ ਸੀ, ਉਨ੍ਹਾਂ ਨੂੰ ਅਗਲੇ ਹੁਕਮਾਂ ਤੱਕ ਸਕੂਲਾਂ ਵਿੱਚ ਹਾਜਰ ਨਾ ਕਰਵਾਉਣ ਸਬੰਧੀ ਸਕੂਲ ਮੁੱਖੀਆਂ ਨੂੰ ਤੁਰੰਤ ਹਦਾਇਤ ਕੀਤੀ ਜਾਵੇ। 


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends