ਜ਼ਿਲ੍ਹਾ ਸਿੱਖਿਆ ਅਫਸਰ (ਸੈ:ਸਿ:) ਫਿਰੋਜ਼ਪੁਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸੈ:ਸਿ:) ਫਿਰੋਜ਼ਪੁਰ ਵਲੋਂ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਨੂੰ ਦੇਖਦੇ ਹੋਏ ਖੁਦ ਸਕੂਲਾਂ ਵਿੱਚ ਪੜਾਉਣ ਲਈ ਪ੍ਰਿਸੀਂਪਲ ਸਸਸਸ (ਮੁੰ) ਜੀਰਾ ਅਤੇ ਮੈਰੀਟੋਰੀਅਸ ਸਕੂਲ ਨੂੰ ਆਪਣੇ ਵਿਸ਼ੇ ਦੇ ਸਭ ਤੋਂ ਉੱਪਰਲੀ ਜਮਾਤ ਦਾ ਵਰਕਲੋਡ ਅਲਾਟ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਇਸ ਸਬੰਧੀ ਜਾਰੀ ਪੱਤਰ ਵਿੱਚ ਲਿਖਿਆ ਗਿਆ ਹੈ ਕਿ "ਲੈਕਚਰਾਰ ਦੀਆਂ ਖਾਲੀ ਅਸਾਮੀਆਂ ਦਾ ਅਧਿਐਨ ਕਰਦੇ ਸਮੇਂ ਇਹ ਗੱਲ ਧਿਆਨ ਵਿੱਚ ਆਈ ਹੈ ਕਿ ਸਸਸਸ (ਮੁੰ) ਜੀਰਾ ਵਿਖੇ ਮੈਥ ਲੈਕਚਰਾਰ ਦੀਆਂ ਦੋਨੋਂ ਅਸਾਮੀਆਂ ਖਾਲੀ ਹਨ। ਇਸ ਲਈ ਪ੍ਰਿੰਸੀਪਲ ਸਸਸਸ (ਮੁੰ) ਜੀਰਾ ਨੂੰ ਹਦਾਇਤ ਕੀਤੀ ਗਈ ਹੈ ਕਿ ਲੋੜ ਅਨੁਸਾਰ ਜ਼ਿਲਾ ਸਿੱਖਿਆ ਅਫਸਰ ਨੂੰ ਬਾਰਵੀਂ ਜਮਾਤ ਦੇ ਮੈਥ ਵਿਸ਼ੇ ਦੇ ਪੀਰੀਅਡ ਅਲਾਟ ਕੀਤੇ ਜਾਣ।
ਇਸੇ ਤਰ੍ਹਾਂ ਹੀ ਮੈਰੀਟੋਰੀਅਸ ਸਕੂਲ ਵਿਖੇ ਵੀ 10 ਸੈਕਸ਼ਨਾਂ ਪਿੱਛੇ 1 ਹੀ ਅੰਗਰੇਜ਼ੀ ਲੈਕਚਰਾਰ ਕੰਮ ਕਰ ਰਿਹਾ ਹੈ। ਇਸ ਲਈ ਪ੍ਰਿੰਸੀਪਲ ਮੈਰੀਟੋਰੀਅਸ ਸਕੂਲ ਨੂੰ ਹਦਾਇਤ ਕੀਤੀ ਗਈ ਹੈ ਕਿ ਲੋੜ ਅਨੁਸਾਰ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸੈ:ਸਿ:) ਫਿਰੋਜ਼ਪੁਰ ਨੂੰ ਬਾਰਵੀਂ ਜਮਾਤ ਦੇ ਅੰਗਰੇਜ਼ੀ ਵਿਸ਼ੇ ਦੇ ਪੀਰੀਅਡ ਅਲਾਟ ਕੀਤੇ ਜਾਣ।