TEACHER TRANSFERRED: ਪਿੰਡ ਦੀ ਗ੍ਰਾਮ ਪੰਚਾਇਤ ਦੀ ਸ਼ਿਕਾਇਤ ਦੇ ਆਧਾਰ ਤੇ ਪ੍ਰਾਇਮਰੀ ਅਧਿਆਪਿਕਾ ਦੀ ਬਦਲੀ 250 ਕਿਲੋਮੀਟਰ ਦੂਰ

ਨੰਗਲ, ਰੂਪਨਗਰ 08 ਅਗਸਤ 2023 

ਪਿੰਡ ਦੀ ਗ੍ਰਾਮ ਪੰਚਾਇਤ ਦੀ  ਸ਼ਿਕਾਇਤ ਦੇ ਆਧਾਰ ਤੇ ਇੱਕ ਪ੍ਰਾਇਮਰੀ ਸਕੂਲ ਅਧਿਆਪਕਾ ਦੀ ਬਦਲੀ ਲਗਭਗ 250 ਕਿਲੋਮੀਟਰ ਦੂਰ ਕੀਤੀ ਗਈ ਹੈ। (Pbjobsoftoday)

 ਕੀ ਹੈ ਮਾਮਲਾ ? 

ਗ੍ਰਾਮ ਪੰਚਾਇਤ ਪਿੰਡ ਸੂਰੇਵਾਲ ਤਹਿਸੀਲ ਨੰਗਲ , ਜਿਲਾ ਰੂਪਨਗਰ ਵੱਲੋਂ ਡਾਇਰੈਕਟਰ ਸਿੱਖਿਆ ਵਿਭਾਗ (ਐਸਿ) ਪੰਜਾਬ ਐਸ.ਏ.ਐਸ ਨਗਰ ਨੂੰ ਸ਼ਿਕਾਇਤ ਕੀਤੀ  ਕਿ ਸਕੂਲ  ਹੈਡ ਟੀਚਰ ਦਾ ਸਕੂਲ ਦੇ ਬੱਚਿਆ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਵਤੀਰਾ ਸਹੀ ਨਹੀਂ ਹੈ । 



ਸ਼ਿਕਾਇਤ ਦੇ ਆਧਾਰ ਤੇ ਅਧਿਆਪਿਕਾ ਦੀ ਬਦਲੀ 

ਸ਼ਿਕਾਇਤ ਦੇ ਆਧਾਰ ਤੇ  ਸਕੂਲ ਦਾ ਮਾਹੌਲ ਠੀਕ ਰੱਖਣ ਲਈ ਡਾਇਰੈਕਟਰ ਸਿੱਖਿਆ ਵਿਭਾਗ (ਐਸ) ਪੰਜਾਬ ਵੱਲੋਂ ਹੈੱਡ ਟੀਚਰ ਸਪ੍ਰਸ ਸੂਰੇਵਾਲ ਬਲਾਕ ਨੰਗਲ ਜਿਲ੍ਹਾ ਰੂਪਨਗਰ ਦੀ ਪ੍ਰਬੰਧਕੀ ਆਧਾਰ ਤੇ ਬਦਲੀ ਸਪਸ ਭਲਾਈ ਕੇ ਬਲਾਕ ਝੁਨੀਰ-1 ਐਟ ਸਰਦੂਲਗੜ ਜਿਲਾ ਮਾਨਸਾ ਵਿਖੇ ਤਤਕਾਲ ਸਮੇਂ ਤੋਂ ਕੀਤੀ ਗਈ ਹੈ।ਇਹ ਹੁਕਮ ਉੱਚ ਅਧਿਕਾਰੀ ਸਾਹਿਬਾਨ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਜਾਂਦੇ ਹਨ।

ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਜਾਰੀ ਹੋਏ ਇਹ ਹੁਕਮ 

ਡਾਇਰੈਕਟਰ ਸਿੱਖਿਆ ਵਿਭਾਗ (ਐਸਿ) ਪੰਜਾਬ ਵੱਲੋਂ ਜਿਲਾ ਸਿੱਖਿਆ ਅਫਸਰ (ਐਸ) ਰੂਪਨਗਰ ਨੂੰ ਹਦਾਇਤ ਕੀਤੀ ਗਈ ਹੈ ਕਿ ਕਰਮਚਾਰਨ ਨੂੰ ਤੁਰੰਤ ਰਲੀਵ ਕੀਤਾ ਜਾਵੇ ਅਤੇ ਕਰਮਚਾਰਨ ਵਿਰੁੱਧ ਲੱਗੇ ਦੋਸ਼ਾਂ ਦੀ ਪੜਤਾਲ ਕਰਨ ਲਈ ਪੜਤਾਲੀਆ ਅਫਸਰ ਨਿਯੁਕਤ ਕਰ  1 ਮਹੀਨੇ ਵਿੱਚ ਪੜਤਾਲ ਰਿਪੋਰਟ ਪ੍ਰਾਪਤ ਕਰਕੇ ਇਸ ਤੇ ਆਪਣੀ ਸਵੈ ਸਪੱਸਟ ਟਿੱਪਣੀ ਦਿੰਦੇ ਹੋਏ ਰਿਪੋਰਟ  ਦਫਤਰ ਨੂੰ ਭੇਜਈ ਯਕੀਨੀ ਬਣਾਈ ਜਾਵੇ।


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends