ਪੰਜਾਬ ਰਾਜ ਦੇ ਸਮੂਹ ਜਿਲ੍ਹਾ ਸਿੱਖਿਆ ਅਫਸਰਾਂ, ਡਿਪਟੀ ਜਿਲ੍ਹਾ ਸਿੱਖਿਆ ਅਫਸਰਾਂ, ਸਮੂਹ ਸਕੂਲ ਮੁੱਖੀਆਂ ਨੂੰ Eduset ਤੋਂ Video Conference ਰਾਹੀਂ ਸੰਬੋਧਨ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਅਕ ਸਾਲ 2023-24 ਦੀਆਂ ਪ੍ਰੀਖਿਆਵਾਂ ਲਈ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਦੀਆਂ ਕੰਡਕਟ ਕਰਵਾਈਆਂ ਜਾਣ ਵਾਲੀਆਂ ਸਲਾਨਾ ਪ੍ਰੀਖਿਆਵਾਂ ਪ੍ਰੀ ਅਤੇ ਪੋਸਟ ਸਡਿਊਲ ਤਿਆਰ ਕੀਤਾ ਗਿਆ ਹੈ, ਜਿਸ ਨੂੰ ਪੰਜਾਬ ਰਾਜ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ, ਡਿਪਟੀ ਜਿਲ੍ਹਾ ਸਿੱਖਿਆ ਅਫਸਰ, ਸਮੂਹ ਸਕੂਲ ਮੁੱਖੀਆਂ / ਮੁੱਖ ਅਧਿਆਪਕਾਂ ਨਾਲ ਸਾਝਾ ਕਰਨ ਲਈ ਵਾਈਸ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਜੀ ਵੱਲੋਂ Eduset ਤੌਂ ਸਵੇਰੇ 11.00 ਵਜੇ ਤੋਂ ਸੰਬੋਧਨ ਕੀਤਾ ਜਾਵੇਗਾ ਹੈ।
ਇਸ ਲਈ ਸਮੂਹ ਅਧਿਕਾਰੀਆਂ ਨੂੰ ਮਿਤੀ: 09-08-2023 ਨੂੰ ਸਵੇਰੇ 11.00 ਵਜੇ ਤੋਂ Onwards ਇਸ ਸੰਬੋਧਨ ਨੂੰ Attend ਕਰਨਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
ਜਿਹਨਾਂ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ Eduset ਦੀ ਸੁਵਿਧਾ ਉਪਲੱਬਧ ਨਹੀਂ ਹੈ, ਉਹ ਸਕੂਲ ਨੇੜੇ ਦੇ ਸਕੂਲਾਂ ਵਿੱਚ ਇਸ ਸੰਬੋਧਨ ਨੂੰ Attend ਕਰ ਸਕਦੇ ਹਨ। ਇਸ ਸੰਬੋਧਨ ਦਾ Link ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬ ਸਾਈਟ www.pseb.ac.in ਤੇ ਬਾਅਦ ਵਿੱਚ ਉਪਲੱਬਧ ਕਰਵਾ ਦਿੱਤਾ ਜਾਵੇਗਾ।