ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਸੂਚਨਾ ਤਕਨਾਲੋਜੀ ਵਿਭਾਗ ਵਿਖੇ ਹੇਠ ਲਿਖੇ ਸਟਾਫ਼ ਦੀ ਲੋੜ ਹੈ:-
ਪੋਸਟ ਦਾ ਨਾਮ: ਐਂਕਰ ਕੁੱਲ ਅਸਾਮੀਆਂ :02
ਯੋਗਤਾ: ਗ੍ਰੈਜੂਏਸ਼ਨ ਅਤੇ ਘੱਟੋ-ਘੱਟ 02 ਸਾਲ ਦਾ ਤਜ਼ਰਬਾ ਹੋਵੇ। ਮੀਡੀਆ ਨਾਲ ਸਬੰਧਤ ਡਿਗਰੀ ਹੋਲਡਰ ਨੂੰ ਪਹਿਲ ਦਿੱਤੀ ਜਾਵੇਗੀ।
ਵੀਡੀਓ ਐਡੀਟਰ (2)
ਯੋਗਤਾ: ਸਬੰਧਤ ਵਿਸ਼ੇ ਵਿਚ ਗ੍ਰੈਜੂਏਸ਼ਨ ਜਾਂ ਡਿਪਲੋਮਾ ਅਤੇ ਘੱਟੋ-ਘੱਟ 02 ਸਾਲ ਦਾ ਤਜ਼ਰਬਾ ਹੋਵੇ।
ਗ੍ਰਾਫਿਕ ਡਿਜ਼ਾਈਨਰ (1)
ਯੋਗਤਾ : 10+2, ਕੰਪਿਊਟਰ/ਗ੍ਰਾਫਿਕਸ ਡਿਜ਼ਾਈਨਿੰਗ ਦਾ ਡਿਪਲੋਮਾ, 03 ਸਾਲ ਦਾ ਤਜ਼ਰਬਾ ਹੋਵੇ।
ਲੇਖਕ (1) :
ਯੋਗਤਾ : ਗ੍ਰੈਜੂਏਸ਼ਨ, ਘੱਟੋ-ਘੱਟ 02 ਸਾਲ ਦਾ ਤਜ਼ਰਬਾ ਹੋਵੇ, ਸਿੱਖ ਇਤਿਹਾਸ, ਸਾਹਿਤ ਦੇ ਨਾਲ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਭਾਸ਼ਾ ਦੀ ਜਾਣਕਾਰੀ ਜ਼ਰੂਰੀ। ਪੱਤਰਕਾਰਤਾ ਨਾਲ ਸਬੰਧਤ ਡਿਗਰੀ ਹੋਲਡਰ ਨੂੰ ਪਹਿਲ ਦਿੱਤੀ ਜਾਵੇਗੀ।
ਕੈਮਰਾਮੈਨ (ਵੀਡੀਓਗ੍ਰਾਫੀ) (2) :
ਯੋਗਤਾ: 10+2, ਪ੍ਰੋਫੈਸ਼ਨਲ ਕੋਰਸ/ਆਊਟਡੋਰ/ਇੰਨਡੋਰ ਵੀਡੀਓਗ੍ਰਾਫੀ ਦਾ ਘੱਟੋ-ਘੱਟ 02 ਸਾਲ ਦਾ ਤਜ਼ਰਬਾ ਹੋਵੇ।
ਚਾਹਵਾਨ ਉਮੀਦਵਾਰ (ਕੇਵਲ ਅੰਮ੍ਰਿਤਧਾਰੀ) ਇਸ਼ਤਿਹਾਰ ਦੇ ਛਪਣ ਤੋਂ 15 ਦਿਨਾਂ ਦੇ ਅੰਦਰ-ਅੰਦਰ ਉਪਰੋਕਤ ਅਨੁਸਾਰ ਉਕਤ ਅਸਾਮੀਆਂ ਲਈ ਮੰਗ ਦਰਖ਼ਾਸਤ, ਆਪਣੀ ਵਿਦਿਅਕ ਯੋਗਤਾ ਦੇ ਸਰਟੀਫ਼ਿਕੇਟਾਂ ਦੀਆਂ ਤਸਦੀਕਸ਼ੁਦਾ ਫੋਟੋ ਕਾਪੀਆਂ, ਤਜ਼ਰਬਾ, ਅੰਮ੍ਰਿਤਪਾਨ ਸਰਟੀਫ਼ਿਕੇਟ ਅਤੇ 02 ਪਾਸਪੋਰਟ ਸਾਈਜ਼ ਫੋਟੋਆਂ ਸਮੇਤ ਦਸਤਾਵੇਜ਼ ਨਿਮਨ ਹਸਤਾਖਰੀ ਦੇ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ। ਅਧੂਰੀਆਂ ਦਰਖ਼ਾਸਤਾਂ 'ਤੇ ਕੋਈ ਵਿਚਾਰ ਨਹੀਂ ਕੀਤੀ ਜਾਵੇਗੀ।